ਅਨੁਸ਼ਕਾ ਨੇ ਆਪਣੇ ਵਿਆਹ ‘ਚ ਨਿਭਾਇਆ ਲੁਧਿਆਣਾ ਦੀ ਜਸਲੀਨ ਨਾਲ ਕੀਤਾ ਵਾਅਦਾ

‘ਦਿਨ ਸ਼ਗਨਾਂ ਦਾ ਚੜ੍ਹਿਆ, ਆਓ ਸਖੀਓ ਨੀ ਵਿਹੜਾ ਸਜਿਆ…।’ ਲਾਈਟ ਪਿੰਕ ਰੰਗ ਦੇ ਲਹਿੰਗੇ ‘ਚ ਸਜੀ  ਅਦਾਕਾਰਾ  ਅਨੁਸ਼ਕਾ ਸ਼ਰਮਾ ਜਿਵੇਂ ਹੀ ਸਟੇਜ ‘ਤੇ ਪੁੱਜੀ ਤਾਂ ਇਟਲੀ ਦਾ ਰਿਜ਼ੋਰਟ ਪੰਜਾਬੀ ਲੋਕਗੀਤ ਨਾਲ ਗੂੰਜ ਉਠਿਆ। ਦਿਲਕਸ਼ ਆਵਾਜ਼ ਸੀ ਲੁਧਿਆਣਾ ਦੀ ਜਸਲੀਨ ਰਾਇਲ ਦੀ। ਇਸ ਗੀਤ ਦੇ ਬੋਲ ਨੀਰਜ ਰਾਜਵਤਦੇ ਹਨ। ਅਨੁਸ਼ਕਾ ਨੇ ਜਸਲੀਨ ਰਾਇਲ ਨਾਲ ਆਪਣਾ ਕੀਤਾ ਹੋਇਆ ਵਾਅਦਾ ਨਿਭਾਇਆ। ਅਨੁਸ਼ਕਾ ਨੇ ਪਹਿਲਾਂ ਹੀ ਤਹਿ ਕਰ ਲਿਆ ਸੀ

Anushka Ludhiana Jasleen
ਕਿ ਜਦੋਂ ਇਹ ਵਿਆਹ ਹੋਵੇਗਾ ਤਾਂ ਉਹ ਇਹੀ ਗੀਤ ਲਾਵੇਗੀ। ਇਹ ਗੀਤ ਲੁਧਿਆਣਾ ਦੀ ਜਸਲੀਨ ਰਾਇਲ ਨੇ ਅਨੁਸ਼ਕਾ ਲਈ ਫਿਲਮ ‘ਫਿਲੌਰੀ’ ‘ਚ ਗਾਇਆ ਸੀ। ਪਹਿਲੀ ਵਾਰ ਇਸ ਨੂੰ ਸੁਣ ਕੇ ਅਨੁਸ਼ਕਾ ਕਾਫੀ ਭਾਵੁਕ ਹੋਈ ਸੀ। ਜਸਲੀਨ ਨੇ ਮੁੰਬਈ ‘ਚ ਇੱਕ ਇੰਟਰਵਿਊ ‘ਚ ਦੱਸਿਆ, ”ਅਨੁਸ਼ਕਾ ‘ਫਿਲੌਰੀ’ ਫਿਲਮ ਦੀ ਨਿਰਮਾਤਾ ਵੀ ਹੈ ਤੇ ਜਦੋਂ ਫਿਲਮ ਦਾ ਇਹ ਗੀਤ ਉਨ੍ਹਾਂ ਨੇ ਸੁਣਿਆ ਤਾਂ ਕਾਫੀ ਪ੍ਰਭਾਵਿਤ ਹੋਈ। ਉਸ ਸਮੇਂ ਉਸ ਨੇ ਕਿਹਾ ਸੀ, ‘ਇਹ ਗੀਤ ਬਹੁਤ ਪਿਆਰਾ ਹੈ।

Anushka Ludhiana Jasleen

ਮੈਂ ਜਦੋਂ ਵੀ, ਜਿਥੇ ਵੀ ਵਿਆਹ ਕਰਾਂਗੀ, ਤੇਰਾ ਹੀ ਗੀਤ ਵੱਜੇਗਾ। ਜਸਲੀਨ ਨੇ ਕਿਹਾ, ਮੈਂ ਬਹੁਤ ਖੁਸ਼ ਹਾਂ ਕਿ ਅਨੁਸ਼ਕਾ ਨੇ ਆਪਣਾ ਵਾਅਦਾ ਨਿਭਾਇਆ।” ਅਨੁਸ਼ਕਾ ਦੇ ਸਟੇਜ ‘ਤੇ ਪੁੱਜਣ ਤੋਂ ਬਾਅਦ ਜਦੋਂ ਵਿਰਾਟ ਨੇ ਉਸ ਦਾ ਹਥ ਫੜ੍ਹ ਕੇ ਕੁਝ ਦੇਰ ਗੱਲਬਾਤ ਕੀਤੀ ਤਾਂ ਉਸ ਸਮੇਂ ਵੀ ਇਹੀ ਗੀਤ ਵੱਜਦਾ ਰਿਹਾ। ਜਸਲੀਨ ਦੀ ਮਾਂ ਬਬਲੀ ਕੌਰ ਨੇ ਕਿਹਾ, ”ਜਦੋਂ ਮੈਂ ਵਿਆਹ ਦੀ ਵੀਡੀਓ ਫੇਸਬੁੱਕ ‘ਤੇ ਦੇਖੀ ਤਾਂ ਮੇਰੇ ਮੂੰਹ ‘ਚੋਂ ਇਹੀ ਗੱਲ ਨਿਕਲੀ- ਜਸਲੀਨ ਬਿਊਟੀਫੁੱਲ ਸਾਂਗ ਫਾਰ ਬਿਊਟੀਫੁੱਲ ਬ੍ਰਾਈਡ।” ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਇੰਡੀਅਨ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਇਟਲੀ ਦੇ ਫਲੋਰੈਂਸ ਸ਼ਹਿਰ ‘ਚ ਪਰਿਵਾਰ ਤੇ ਕਰੀਬੀਆਂ ਦੀ ਮੌਜੂਦਗੀ ‘ਚ ਸੱਤ ਫੇਰੇ ਲਏ। ਇਟਲੀ ‘ਚ ਹੋਏ ਇਸ ਗੁੱਪ-ਚੁੱਪ ਵਿਆਹ ਤੋਂ ਬਾਅਦ ਅਨੁਸ਼ਕਾ ਤੇ ਵਿਰਾਟ ਮੁੰਬਈ ਸਥਿਤ ਇਕ ਸੀ-ਫੇਸਿੰਗ ਅਪਾਰਟਮੈਂਟ ‘ਚ ਸ਼ਿਫਟ ਹੋ ਜਾਣਗੇ।

Anushka Ludhiana Jasleen

ਆਮ ਤੌਰ ‘ਤੇ ਅਜਿਹਾ ਹੁੰਦਾ ਹੈ ਕਿ ਵਿਆਹ ਤੋਂ ਬਾਅਦ ਲਾੜੀ ਆਪਣਾ ਘਰ ਛੱਡ ਕੇ ਸਹੁਰੇ ਚਲੀ ਜਾਂਦੀ ਹੈ ਪਰ ਇੱਥੇ ਉਲਟਾ ਹੋਵੇਗਾ, ਕਿਉਂਕਿ ਵਿਰਾਟ ਆਪਣਾ ਦਿੱਲੀ ਸਥਿਤ ਘਰ ਛੱਡ ਕੇ ਹੁਣ ਅਨੁਸ਼ਕਾ ਸ਼ਰਮਾ ਨਾਲ ਰਹਿਣਗੇ। ਜੋੜੀ ਦੇ ਨਵੇਂ ਘਰ ਦੀ ਜਾਣਕਾਰੀ ਆਰਕੀਟੈਕਚਰਲ ਡਾਈਜੈਸਟ ਨੇ ਦਿੱਤੀ ਹੈ। ਵਿਰਾਟ ਤੇ ਅਨੁਸ਼ਕਾ ਦਾ ਨਵਾਂ ਘਰ ਵਰਲੀ ਦੇ ਓਮਕਾਰ 1973 ਟਾਵਰ ‘ਚ ਸਥਿਤ ਹੈ। 29 ਸਾਲਾ ਕ੍ਰਿਕਟਰ ਨੇ 7171 ਵਰਗਫੁੱਟ ਦਾ ਇਹ ਲਗਜ਼ਰੀ ਅਪਾਰਟਮੈਂਟ ਸਾਲ 2016 ‘ਚ 34 ਕਰੋੜ ਰੁਪਏ ‘ਚ ਖਰੀਦਿਆ ਸੀ। ਇਹ ਆਲੀਸ਼ਾਨ ਘਰ ਸਾਰੀਆਂ ਸਹੂਲਤਾਂ ਨਾਲ ਭਰਪੂਰ ਹੋਵੇਗਾ। ਮੈਗਜ਼ੀਨ ਮੁਤਾਬਕ ਇਸ ਬਿਲਡਿੰਗ ‘ਚ ਪਾਲਤੂ ਜਾਨਵਰਾਂ ਲਈ ਸਪਾ, ਫਿਟਨੈੱਸ ਤੇ ਸਪੋਰਟਸ ਨਾਲ ਜੁੜੀਆਂ ਸਹੂਲਤਾਂ ਹੋਣਗੀਆਂ। ਪਾਰਟੀ ਹੋਸਟ ਕਰਨ ਲਈ ਟੈਰਿਸ ਤੇ ਬੱਚਿਆਂ ਦੇ ਖੇਡਣ ਲਈ ਝੂਲਾ ਘਰ, ਪੂਲ ਤੇ ਪਲੇਅ ਗਰਾਊਂਡ ਹੋਵੇਗਾ।

Anushka Ludhiana Jasleen

ਅਨੁਸ਼ਕਾ ਫਿਲਹਾਲ ਆਪਣੀ ਫੈਮਿਲੀ ਨਾਲ ਬਦਰੀਨਾਥ ਟਾਵਰਜ਼ ‘ਚ ਰਹਿੰਦੀ ਹੈ। ਵਿਆਹ ਤੋਂ ਬਾਅਦ ਉਹ ਵਿਰਾਟ ਨਾਲ 4 ਬੀ ਐਂਚ ਕੇ ਅਪਾਰਟਮੈਂਟ ‘ਚ ਸ਼ਿਫਟ ਹੋ ਜਾਵੇਗੀ। ਉਮੀਦ ਜਤਾਈ ਜਾ ਰਹੀ ਹੈ ਕਿ ਦੱਖਣੀ ਅਫਰੀਕਾ ਟੂਰ ਤੋਂ ਵਾਪਸ ਆਉਣ ਤੋਂ ਬਾਅਦ ਇਹ ਜੋੜਾ ਆਪਣੇ ਨਵੇਂ ਘਰ ‘ਚ ਸ਼ਿਫਟ ਹੋ ਜਾਵੇਗਾ।

 

ਦੁਬਈ ’ਚ 93 ਜ਼ਿੰਦਗੀਆਂ ਬਚਾਉਣ ਵਾਲਾ ਸਰਦਾਰ-ਜਰੂਰ ਦੇਖੋ ਇਹ ਵੀਡੀਓ

ਜੇ ਕੋਈ ਵਿਦੇਸ਼ ਵਿੱਚ ਰਹਿ ਰਿਹਾ ਹੋਵੇ ਅਤੇ ਉਸ ਨੂੰ ਫਾਂਸੀ ਜਾਂ ਉਮਰ ਕੈਦ ਹੋ ਜਾਏ ਤਾਂ ਉਸਨੂੰ ਬਚਾਉਣ ਵਾਲਾ ਕੋਈ ਨਹੀਂ ਹੁੰਦਾ ਖਾਸਤੌਰ ‘ਤੇ ਯੂ.ਏ.ਈ ਵਿੱਚ।ਪਰ ਦੁਬਈ ਵਿੱਚ ਇੱਕ ਅਜਿਹਾ ਭਾਰਤੀ ਰਹਿੰਦਾ ਹੈ ਜੋ ਆਪਣੀ ਜੇਬ ਤੋਂ ਪੈਸੇ ਖਰਚ ਕੇ ਉਨ੍ਹਾਂ ਲੋਕਾਂ ਦੀ ਸਜ਼ਾ ਮੁਆਫ਼ ਕਰਵਾਉਂਦਾ ਹੈ ਅਤੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾ ਕੇ ਆਪਣੇ ਮੁਲਕ ਵਾਪਸ ਭੇਜਦਾ ਹੈ।ਐੱਸ.ਪੀ ਓਬਰਾਏ ਬਾਰੇ ਛਪਿਆ ਇੱਕ ਲੇਖਇਸ ਸ਼ਖਸ ਦਾ ਨਾਂ ਐੱਸ.ਪੀ ਸਿੰਘ ਓਬਰਾਏ ਹੈ। ਭਾਰਤੀ ਪੰਜਾਬ ਤੋਂ ਦੁਬਈ ਆ ਕੇ ਵੱਸੇ ਓਬਰਾਏ ਯੂ.ਏ.ਈ ਵਿੱਚ ਉਨ੍ਹਾਂ ਅਪਰਾਧੀਆਂ ਨੂੰ ਜੇਲ੍ਹ ਤੋਂ ਛੁਡਾਉਂਦੇ ਹਨ ਜਿੰਨ੍ਹਾਂ ਨੂੰ ਜਾਂ ਤਾਂ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ ਜਾਂ ਉਮਰ ਕੈਦ ਦੀ।ਓਬਰਾਏ ਇਨ੍ਹਾਂ ਅਪਰਾਧੀਆਂ ਦਾ ਮੁਕੱਦਮਾ ਖੁਦ ਲੜਦੇ ਹਨ। ਉਹ ਪਿਛਲੇ 7 ਸਾਲਾਂ ਵਿੱਚ 93 ਅਪਰਾਧੀਆਂ ਦੀ ਜਾਨਾਂ ਬਚਾ ਚੁੱਕੇ ਹਨ ਜਿੰਨ੍ਹਾਂ ਵਿੱਚ ਜ਼ਿਆਦਾਤਰ ਭਾਰਤੀ ਹਨ।

ਖਾਸ ਗੱਲ ਤਾਂ ਇਹ ਕਿ ਉਨ੍ਹਾਂ ਵਿੱਚ 13 ਪਾਕਿਸਤਾਨੀ ਤੇ ਪੰਜ ਬੰਗਲਾਦੇਸ਼ੀ ਵੀ ਸ਼ਾਮਲ ਹਨ।ਐੱਸ.ਪੀ ਓਬਰਾਏ ਦਾ ਕਹਿਣਾ ਹੈ ਕਿ ਉਹ ਦੇਸ ਵੇਖ ਕੇ ਲੋਕਾਂ ਨੂੰ ਨਹੀਂ ਬਚਾਉਂਦੇ।ਉਹ ਕਹਿੰਦੇ ਹਨ, “ਮੈਂ ਇਹ ਨਹੀਂ ਦੇਖਦਾ ਕਿ ਉਹ ਭਾਰਤੀ ਹਨ, ਪਾਕਿਸਤਾਨੀ ਹਨ ਜਾਂ ਬੰਗਲਾਦੇਸ਼ੀ। ਮੈਂ ਇੰਨ੍ਹਾਂ ਸਾਰਿਆਂ ਨੂੰ ਇਨਸਾਨਾਂ ਵਜੋਂ ਦੇਖਦਾ ਹਾਂ ਤੇ ਇਨਸਾਨਾਂ ਨੂੰ ਹੀ ਬਚਾਉਂਦਾ ਹਾਂ।”ਐੱਸ.ਪੀ ਓਬਰਾਏਅਮੀਰਾਤ ਵਿੱਚ ਇਸਲਾਮੀ ਸ਼ਰੀਆ ਕਾਨੂੰਨ ਚੱਲਦਾ ਹੈ ਜਿਸ ਦੇ ਤਹਿਤ ਮਾਰੇ ਗਏ ਸ਼ਖਸ ਦੇ ਪਰਿਵਾਰ ਵਾਲਿਆਂ ਨੂੰ ਬਲੱਡ ਮਨੀ ਦੇ ਕੇ ਅਪਰਾਧੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰਵਾਈ ਜਾ ਸਕਦੀ ਹੈ।ਪਰ ਅਜਿਹੇ ਪਰਿਵਾਰ ਦੇ ਸਾਹਮਣੇ ਪੈਸੇ ਦੀ ਪੇਸ਼ਕਸ਼ ਕਰਨਾ ਕਿੰਨਾ ਮੁਸ਼ਕਿਲ ਹੈ? ਓਬਰਾਏ ਕਹਿੰਦੇ ਹਨ ਕਿ ਇਹ ਇੱਕ ਪੇਚੀਦਾ ਮਸਲਾ ਹੁੰਦਾ ਹੈ।ਦੁਬਈ ਦੀ ਇੱਕ ਅਦਾਲਤਓਬਰਾਏ ਮੁਤਾਬਕ, “ਕਿਸੇ ਦਾ ਪੁੱਤਰ ਮਾਰਿਆ ਗਿਆ ਹੈ ਅਤੇ ਤੁਸੀਂ ਉਸ ਨੂੰ ਪੈਸਿਆਂ ਦੀ ਪੇਸ਼ਕਸ਼ ਕਰੋ ਤਾਂ ਬਹੁਤ ਅਜੀਬ ਲੱਗਦਾ ਹੈ ਪਰ ਕੁਝ ਮਹੀਨਿਆਂ ਦੀ ਕੋਸ਼ਿਸ਼ ਤੋਂ ਬਾਅਦ ਇਹ ਮਸਲਾ ਹੱਲ ਹੋ ਜਾਂਦਾ ਹੈ।”ਓਬਰਾਏ ਕਹਿੰਦੇ ਹਨ, “ਮੈਨੂੰ ਸਕੂਨ ਮਿਲਦਾ ਹੈ। ਕਿਸੇ ਭੈਣ ਨੂੰ ਉਸਦਾ ਭਰਾ ਦਿੰਦਾ ਹਾਂ, ਕਿਸੇ ਬੱਚੇ ਨੂੰ ਉਸਦਾ ਪਿਓ ਦਿੰਦਾ ਹਾਂ, ਜਾਂ ਕਿਸੇ ਮਾਂ ਨੂੰ ਉਸ ਦਾ ਪੁੱਤਰ ਦਿੰਦਾ ਹਾਂ ਤਾਂ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ।”

ਪੰਜਾਬ ਚ ਵਾਪਰਿਆ ਕਹਿਰ -ਭਿਆਨਕ ਸੜਕ ਹਾਦਸੇ ‘ਚ ਦੋ ਸਕੇ ਭਰਾਵਾਂ ਦੀ ਮੌਤ ਅਤੇ …..

ਬੁੱਧਵਾਰ ਦੀ ਸਵੇਰੇ  ਫਿਰੋਜ਼ਪੁਰ ਮੱਲਾਂਵਾਲਾ ਰੋਡ ਤੇ ਮੋਟਰਸਾਈਕਲ ਅਤੇ ਟਰਾਲੇ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਤੇ ਸਵਾਰ ਦੋ ਸਕੇ ਭਰਵਾਂ ਦੀ ਮੌਕੇ ਤੇ ਹੀ ਮੌਤ ਗਈ। ਜਾਣਕਾਰੀ ਅਨੁਸਾਰ  ਪਿੰਡ ਸੁਧਾਰਾ  ਦੇ ਰਹਿਣ ਵਾਲੇ ਸਨੀ ਸਿੰਘ (24) ਅਤੇ ਜਸਵਿੰਦਰ ਸਿੰਘ (22) ਪੁੱਤਰ ਜਗਤਾਰ ਸਿੰਘ ਕਿਸੇ ਕੰਮ ਕਰਨ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਜਾ ਰਹੇ ਸੀ।

accident

ਸਨੀ ਅਤੇ ਜਸਵਿੰਦਰ ਪਿੰਡ ਕਾਲੂ ਵਾਲਾ ਦੇ ਬੱਸ ਅੱਡੇ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਅਣਪਛਾਤੇ ਟਰਾਲੇ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਉਕਤ ਦੋਵੇਂ ਭਰਾਵਾਂ ਦੀ ਮੌਕੇ ਤੇ ਮੌਤ ਹੋ ਗਈ । ਘਟਨਾ ਦੀ ਸੂਚਨਾ ਮਿਲਦਿਆ ਹੀ ਸਬੰਧਤ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਜਿਨ੍ਹਾਂ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈਂਦਿਆ ਕਾਰਵਾਈ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਸਨੀ ਦਾ ਇਕ ਬੱਚਾ ਹੈ, ਜਦੋਂਕਿ ਉਸ ਦੇ ਛੋਟੇ ਭਰਾ ਜਸਵਿੰਦਰ ਸਿੰਘ ਦੀ ਕੁਝ ਹੀ ਦਿਨ ਪਹਿਲੋਂ ਹੀ ਮੰਗਣੀ ਹੋਈ ਸੀ।

accident

ਭਿਆਨਕ ਸੜਕ ਹਾਦਸੇ ਵਿਚ ਦੋਵੇਂ ਭਰਾਵਾਂ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਡਰਾਈਵਿੰਗ ਦੌਰਾਨ ਲਾਪ੍ਰਵਾਹੀ ਅਤੇ ਕਾਹਲੇਪਨ ਦੀ ਭਾਵਨਾਂ ਨਾਲ ਰੋਜਾਨਾ ਵਾਪਰਨ ਵਾਲੇ ਸੜਕੀ ਹਾਦਸਿਆਂ ਵਿੱਚ ਕੀਮਤੀ ਜਾਨਾਂ ਦਾ ਨੁਕਸਾਨ ਹੋਣਾ ਆਮ ਬਣ ਚੁੱਕਿਆ ਹੈ। ਅਜਿਹਾ ਹੀ ਕੁੱਝ ਮੰਗਲਵਾਰ ਦੁਪਿਹਰ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਪੁਲਿਸ ਲਾਈਨ ਨੇੜੇ ਵੀ ਵਾਪਰਿਆ, ਜਦੋਂ ਇੱਕ ਤੇਲ ਟੈਂਕਰ ਨੇ ਮੋਟਰਸਾਈਕਲ ਸਵਾਰ ਦੋ ਜਾਣਿਆਂ ਨੂੰ ਕੁਚਲ ਦਿੱਤਾ।

accident

ਜਿਸ ਨਾਲ ਤਰਸੇਮ ਲਾਲ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਹਰਬਿਲਾਸ ਐਨਾ ਗੰਭੀਰ ਜਖਮੀ ਹੋ ਗਿਆ ਕਿ ਉਸ ਨੂੰ ਸਿਵਲ ਹਸਪਤਾਲ ਮੁਕਤਸਰ ਲਿਜਾਇਆ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪਿਆ।

accident

ਦੁਰਘਟਨਾਂ ਉਪਰੰਤ ਮੌਕੇ ਤੋਂ ਐਬੂਲੈਂਸ ਦੁਆਰਾ ਜਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਐਮਰਜੈਂਸੀ ਮੈਡੀਕਲ ਆਫਸਰ ਡਾ ਰੌਬਿੰਨ ਕੁਮਾਰ ਨੇ ਦੱਸਿਆ ਕਿ ਦੋਹਾਂ ਜਖਮੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜੇ ਗੰਭੀਰ ਜਖਮੀ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ ਹੈ।

accident

ਦੁਰਘਟਨਾ ਤੋਂ ਬਾਅਦ ਪੁਲਿਸ ਵੀ ਹਸਪਤਾਲ ਪਹੁੰਚ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕਰਮ ਸਿੰਘ ਨੇ ਦੱਸਿਆ ਕਿ ਤੇਲ ਟੈਂਕਰ ਦੇ ਡਰਾਈਵਰ ਕੁਲਦੀਪ ਸਿੰਘ ਵਾਸੀ ਪਿੰਡ ਮਾਨਸਾ ਕਲਾਂ ਜਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

accident

ਇੱਕ ਭਿਆਨਕ ਹਾਦਸਾ ਸੀਸੀਟੀਵੀ ਕੈਮਰੇ ‘ਚ ਕੈਦ ਹੋਇਆ ਹੈ , ਹਾਦਸੇ ‘ਚ 25 ਸਾਲ ਦੀ ਲੜਕੀ, ਜੋ ਕਿ ਆਪਣੇ ਮੰਗੇਤਰ ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ ਹਾਦਸੇ ਵਿਚ ਮੌਤ ਹੋ ਗਈ। ਪੁਲਿਸ ਅਨੁਸਾਰ, ਦੁਰਘਟਨਾ ਸ਼ਾਮ 5 ਵਜੇ ਹੋਈ ਸੀ ਜਦੋਂ ਜਲੰਧਰ ਦੇ ਅਜੀਤ ਨਗਰ ‘ਚ ਰਹਿੰਦੀ ਇਕ ਲੜਕੀ ਆਪਣੇ ਮੰਗੇਤਰ ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ। ਇਸ ਦੌਰਾਨ, ਇਕ ਟਰੱਕ ਨੇ ਦੋਵਾਂ ਨੂੰ ਪਿੱਛੋ ਟੱਕਰ ਮਾਰ ਦਿੱਤੀ। ਹਾਦਸੇ ‘ਚ ਲੜਕਾ ਜ਼ਖ਼ਮੀ ਹੋ ਗਿਆ ਅਤੇ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
accident

ਪੰਜਾਬ ਚ ਵਾਪਰਿਆ ਕਹਿਰ -ਭਿਆਨਕ ਸੜਕ ਹਾਦਸੇ ‘ਚ ਦੋ ਸਕੇ ਭਰਾਵਾਂ ਦੀ ਮੌਤ ਅਤੇ ….

ਬੁੱਧਵਾਰ ਦੀ ਸਵੇਰੇ  ਫਿਰੋਜ਼ਪੁਰ ਮੱਲਾਂਵਾਲਾ ਰੋਡ ਤੇ ਮੋਟਰਸਾਈਕਲ ਅਤੇ ਟਰਾਲੇ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਤੇ ਸਵਾਰ ਦੋ ਸਕੇ ਭਰਵਾਂ ਦੀ ਮੌਕੇ ਤੇ ਹੀ ਮੌਤ ਗਈ। ਜਾਣਕਾਰੀ ਅਨੁਸਾਰ  ਪਿੰਡ ਸੁਧਾਰਾ  ਦੇ ਰਹਿਣ ਵਾਲੇ ਸਨੀ ਸਿੰਘ (24) ਅਤੇ ਜਸਵਿੰਦਰ ਸਿੰਘ (22) ਪੁੱਤਰ ਜਗਤਾਰ ਸਿੰਘ ਕਿਸੇ ਕੰਮ ਕਰਨ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਜਾ ਰਹੇ ਸੀ।

accident

ਸਨੀ ਅਤੇ ਜਸਵਿੰਦਰ ਪਿੰਡ ਕਾਲੂ ਵਾਲਾ ਦੇ ਬੱਸ ਅੱਡੇ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਅਣਪਛਾਤੇ ਟਰਾਲੇ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਉਕਤ ਦੋਵੇਂ ਭਰਾਵਾਂ ਦੀ ਮੌਕੇ ਤੇ ਮੌਤ ਹੋ ਗਈ । ਘਟਨਾ ਦੀ ਸੂਚਨਾ ਮਿਲਦਿਆ ਹੀ ਸਬੰਧਤ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਜਿਨ੍ਹਾਂ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈਂਦਿਆ ਕਾਰਵਾਈ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਸਨੀ ਦਾ ਇਕ ਬੱਚਾ ਹੈ, ਜਦੋਂਕਿ ਉਸ ਦੇ ਛੋਟੇ ਭਰਾ ਜਸਵਿੰਦਰ ਸਿੰਘ ਦੀ ਕੁਝ ਹੀ ਦਿਨ ਪਹਿਲੋਂ ਹੀ ਮੰਗਣੀ ਹੋਈ ਸੀ।

accident

ਭਿਆਨਕ ਸੜਕ ਹਾਦਸੇ ਵਿਚ ਦੋਵੇਂ ਭਰਾਵਾਂ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਡਰਾਈਵਿੰਗ ਦੌਰਾਨ ਲਾਪ੍ਰਵਾਹੀ ਅਤੇ ਕਾਹਲੇਪਨ ਦੀ ਭਾਵਨਾਂ ਨਾਲ ਰੋਜਾਨਾ ਵਾਪਰਨ ਵਾਲੇ ਸੜਕੀ ਹਾਦਸਿਆਂ ਵਿੱਚ ਕੀਮਤੀ ਜਾਨਾਂ ਦਾ ਨੁਕਸਾਨ ਹੋਣਾ ਆਮ ਬਣ ਚੁੱਕਿਆ ਹੈ। ਅਜਿਹਾ ਹੀ ਕੁੱਝ ਮੰਗਲਵਾਰ ਦੁਪਿਹਰ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਪੁਲਿਸ ਲਾਈਨ ਨੇੜੇ ਵੀ ਵਾਪਰਿਆ, ਜਦੋਂ ਇੱਕ ਤੇਲ ਟੈਂਕਰ ਨੇ ਮੋਟਰਸਾਈਕਲ ਸਵਾਰ ਦੋ ਜਾਣਿਆਂ ਨੂੰ ਕੁਚਲ ਦਿੱਤਾ।

accident

ਜਿਸ ਨਾਲ ਤਰਸੇਮ ਲਾਲ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਹਰਬਿਲਾਸ ਐਨਾ ਗੰਭੀਰ ਜਖਮੀ ਹੋ ਗਿਆ ਕਿ ਉਸ ਨੂੰ ਸਿਵਲ ਹਸਪਤਾਲ ਮੁਕਤਸਰ ਲਿਜਾਇਆ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪਿਆ।

accident

ਦੁਰਘਟਨਾਂ ਉਪਰੰਤ ਮੌਕੇ ਤੋਂ ਐਬੂਲੈਂਸ ਦੁਆਰਾ ਜਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਐਮਰਜੈਂਸੀ ਮੈਡੀਕਲ ਆਫਸਰ ਡਾ ਰੌਬਿੰਨ ਕੁਮਾਰ ਨੇ ਦੱਸਿਆ ਕਿ ਦੋਹਾਂ ਜਖਮੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜੇ ਗੰਭੀਰ ਜਖਮੀ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ ਹੈ।

accident

ਦੁਰਘਟਨਾ ਤੋਂ ਬਾਅਦ ਪੁਲਿਸ ਵੀ ਹਸਪਤਾਲ ਪਹੁੰਚ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕਰਮ ਸਿੰਘ ਨੇ ਦੱਸਿਆ ਕਿ ਤੇਲ ਟੈਂਕਰ ਦੇ ਡਰਾਈਵਰ ਕੁਲਦੀਪ ਸਿੰਘ ਵਾਸੀ ਪਿੰਡ ਮਾਨਸਾ ਕਲਾਂ ਜਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

accident

ਇੱਕ ਭਿਆਨਕ ਹਾਦਸਾ ਸੀਸੀਟੀਵੀ ਕੈਮਰੇ ‘ਚ ਕੈਦ ਹੋਇਆ ਹੈ , ਹਾਦਸੇ ‘ਚ 25 ਸਾਲ ਦੀ ਲੜਕੀ, ਜੋ ਕਿ ਆਪਣੇ ਮੰਗੇਤਰ ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ ਹਾਦਸੇ ਵਿਚ ਮੌਤ ਹੋ ਗਈ। ਪੁਲਿਸ ਅਨੁਸਾਰ, ਦੁਰਘਟਨਾ ਸ਼ਾਮ 5 ਵਜੇ ਹੋਈ ਸੀ ਜਦੋਂ ਜਲੰਧਰ ਦੇ ਅਜੀਤ ਨਗਰ ‘ਚ ਰਹਿੰਦੀ ਇਕ ਲੜਕੀ ਆਪਣੇ ਮੰਗੇਤਰ ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ। ਇਸ ਦੌਰਾਨ, ਇਕ ਟਰੱਕ ਨੇ ਦੋਵਾਂ ਨੂੰ ਪਿੱਛੋ ਟੱਕਰ ਮਾਰ ਦਿੱਤੀ। ਹਾਦਸੇ ‘ਚ ਲੜਕਾ ਜ਼ਖ਼ਮੀ ਹੋ ਗਿਆ ਅਤੇ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
accident

ਜਿਸ ਧੀ ਦੇ ਵਿਆਹ ਲਈ ਮਾਂ ਨੇ ਵੇਚਿਆ ਸੀ ਘਰ, ਉਸਨੇ 60 ਰੁ. ਦੇ ਸੜਕ ਤੇ ਛੱਡਿਆ

5 ਸਾਲ ਦੀ ਬਜੁਰਗ ਮਹਿਲਾ ਨੂੰ ਉਸਦੀ ਵਿਆਹ ਸ਼ੁਦਾ ਧੀ 5 ਦਸੰਬਰ ਨੂੰ ਛੱਡਕੇ ਭੱਜ ਗਈ। 2 ਘੰਟੇ ਤੋਂ ਜ਼ਿਆਦਾ ਦੇਰ ਤੱਕ ਉਹ ਮਜਾਰ ਦੇ ਕੋਲ ਇੰਜ ਹੀ ਬੈਠੀ ਰਹੀ। ਕਿਸੇ ਨੇ ਫੋਨ ਕਰ ਹੈਲਪੇਜ ਇੰਡੀਆ ਸੰਸਥਾ ਨੂੰ ਬੁਲਾਇਆ। ਜਿਨ੍ਹੇ ਉਨ੍ਹਾਂ ਦਾ ਇਲਾਜ ਕਰਵਾਇਆ। ਉਨ੍ਹਾਂ ਦੀ ਸਾੜ੍ਹੀ ਵਿੱਚ 60 ਰੁਪਏ ਬੱਝੇ ਸਨ ਅਤੇ ਕੁੱਝ ਜਰੂਰੀ ਕਾਗਜਾਤ ਮਿਲੇ। ਇਸਦੇ ਆਧਾਰ ਉੱਤੇ ਹੁਣ ਉਸ ਸੰਸਥਾ ਦੇ ਲੋਕ ਉਸ ਮਹਿਲਾ ਨੂੰ ਪਰਿਵਾਰ ਨਾਲ ਮਿਲਾਉਣ ਵਿੱਚ ਜੁੱਟ ਗਏ ਹਨ।
ਓਲਜ ਏਜ ਹੋਮ ਕੀਤਾ ਗਿਆ ਐਡਮਿਟ

– ਮਖਾਨਾ ਦੇਵੀ 5 ਦਸੰਬਰ 2017 ਨੂੰ ਸ਼ਾਮ ਕਰੀਬ 8 ਵਜੇ ਲਖਨਊ ਦੇ ਗੋਲਾਗੰਜ ਵਿੱਚ ਬਣੇ ਇੱਕ ਮਜਾਰ ਦੇ ਕੋਲ ਬੇਹੋਸ਼ੀ ਦੀ ਹਾਲਤ ਵਿੱਚ ਪਈ ਸੀ। ਉਥੋਂ ਲੰਘ ਰਹੇ ਇੱਕ ਰਾਹਗੀਰ ਨੇ ਉਨ੍ਹਾਂ ਦੀ ਹਾਲਤ ਵੇਖਦੇ ਹੋਏ ਹੈਲਪੇਜ ਇੰਡੀਆ ਸੰਸਥਾ ਨੂੰ ਸੂਚਿਤ ਕੀਤਾ।
– ਸੰਸਥਾ ਦੇ ਲੋਕਾਂ ਨੇ ਉਨ੍ਹਾਂ ਨੂੰ ਸ਼ਹਿਰ ਦੇ ਇੱਕ ਪ੍ਰਾਇਵੇਟ ਹਸਪਤਾਲ ਦੇ ਡੇ. ਸਰਵੇਸ਼ ਤਿਵਾੜੀ ਨੂੰ ਵਖਾਇਆ, ਉਥੇ ਹੀ ਉਨ੍ਹਾਂ ਦਾ ਇਲਾਜ ਹੋਇਆ। ਸੰਸਥਾ ਦੇ ਲੋਕਾਂ ਦੀ ਰਿਕਵੇਸਟ ਉੱਤੇ ਡਾਕਟਰ ਨੇ ਉਸ ਮਹਿਲਾ ਨੂੰ ਆਪਣੇ ਓਲਡ ਏਜ ਹੋਮ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ।

– ਹੈਲਪੇਜ ਇੰਡੀਆ ਦੇ ਡਿਪਟੀ ਡਾਇਰੈਕਟਰ ਪੀਪੀ ਸਿੰਘ ਅਤੇ ਮੈਂਬਰ ਰਸ਼ਮੀ ਮਿਸ਼ਰਾ ਨੇ ਦੱਸਿਆ, ਮਹਿਲਾ ਦੀ ਹਾਲਤ ਇੰਨੀ ਖ਼ਰਾਬ ਸੀ ਕਿ ਉਹ ਆਪਣੇ ਘਰ ਦਾ ਪਤਾ ਤੱਕ ਨਹੀਂ ਦੱਸ ਪਾ ਰਹੀ ਸੀ। ਰਾਹਗੀਰ ਦੀ ਸੂਚਨਾ ਪਾਕੇ ਜਿਸ ਟਾਇਮ ਅਸੀ ਉਸਨੂੰ ਗੋਲਾਗੰਜ ਦੇਖਣ ਗਏ, ਉਸ ਟਾਇਮ ਉਨ੍ਹਾਂ ਦੇ ਦੁਪੱਟੇ ਵਿੱਚ 60 ਰੁਪਏ ਬੱਝੇ ਸਨ। ਜਦੋਂ ਉੱਥੋਂ ਉਨ੍ਹਾਂ ਨੂੰ ਓਲਡਏਜ ਹੋਮ ਲਿਆਇਆ ਜਾ ਰਿਹਾ ਸੀ, ਉਦੋਂ ਉਹ ਪੈਸੇ ਕਿਤੇ ਡਿੱਗ ਗਏ। ਅਸੀਂ ਲੱਭਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਪੈਸੇ ਉੱਥੇ ਉੱਤੇ ਨਹੀਂ ਮਿਲੇ।

ਮਹਿਲਾ ਦੀ ਤਲਾਸ਼ੀ ਲੈਣ ਉੱਤੇ ਮਿਲੇ ਇਹ ਜਰੂਰੀ ਸਾਮਾਨ
– ਹੈਲਪੇਜ ਇੰਡੀਆ ਦੀ ਮੈਂਬਰ ਰਸ਼ਮੀ ਮਿਸ਼ਰਾ ਨੇ ਦੱਸਿਆ – ਜਦੋਂ ਮਹਿਲਾ ਨੂੰ ਗੋਲਾਗੰਜ ਤੋਂ ਓਲਡ ਏਜ ਹੋਮ ਲਿਆਇਆ ਗਿਆ। ਤੱਦ ਉਨ੍ਹਾਂ ਦੀ ਹਾਲਤ ਠੀਕ ਨਹੀਂ ਸੀ। ਉਹ ਠੀਕ ਤਰ੍ਹਾਂ ਬੋਲ ਨਹੀਂ ਪਾ ਰਹੀ ਸੀ। ਦੇਖਣ ਤੋਂ ਅਜਿਹਾ ਲੱਗ ਰਿਹਾ ਸੀ ਜਿਵੇਂ ਕਾਫ਼ੀ ਦੇਰ ਤੋਂ ਭੁੱਖੀ – ਤਿਹਾਈ ਹੋਣ। ਉਹ ਕਾਫ਼ੀ ਕਮਜੋਰ ਨਜ਼ਰ ਆ ਰਹੀ ਸੀ। ਉਨ੍ਹਾਂ ਨੂੰ ਐਡਮਿਟ ਕਰਾਉਣ ਦੇ ਦੋ ਦਿਨ ਬਾਅਦ 7 ਦਸੰਬਰ ਨੂੰ ਜਦੋਂ ਅਸੀ ਉਨ੍ਹਾਂ ਨੂੰ ਮਿਲਣ ਗਏ। ਤਾਂ ਉਨ੍ਹਾਂ ਦੀ ਹਾਲਤ ਪਹਿਲਾਂ ਤੋਂ ਬਿਹਤਰ ਨਜ਼ਰ ਆ ਰਹੀ ਸੀ। ਉਹ ਹੌਲੀ – ਹੌਲੀ ਬੋਲਣ ਵੀ ਲੱਗੀ ਸੀ। ਉਨ੍ਹਾਂ ਦੇ ਕੋਲ ਪਲਾਸਟਿਕ ਦੇ ਦੋ ਝੋਲੇ ਮਿਲੇ ਸਨ।

– ਅਸੀਂ ਓਲਡ ਏਜ ਹੋਮ ਵਿੱਚ ਉਨ੍ਹਾਂ ਦੇ ਝੋਲੇ ਨੂੰ ਟੋਲਿਆ ਤਾਂ ਉਸਦੇ ਅੰਦਰੋਂ ਕੁੱਝ ਕੱਪੜੇ, ਦਵਾਈਆਂ, ਬਰਤਨ ਮਿਲੇ। ਇੱਕ ਪਾਲੀਥੀਨ ਵੀ ਮਿਲਿਆ। ਉਨ੍ਹਾਂ ਨੂੰ ਟੋਲਣ ਉੱਤੇ ਉਸਦੇ ਅੰਦਰ 940 ਰੁਪਏ, ਦੋ ਕੇਨਰਾ ਬੈਂਕ ਦੀ ਪਾਸਬੁੱਕ, ਰਾਸ਼ਟਰੀ ਸਿਹਤ ਬੀਮਾ ਯੋਜਨਾ (ਆਰਐਸਵੀਵਾਈ) ਦਾ ਕਾਰਡ, ਬਿਜਲੀ ਦਾ ਬਿਲ ਅਤੇ ਰਾਸ਼ਨ ਕਾਰਡ ਦੀ ਫੋਟੋਕਾਪੀ ਮਿਲੀ।

ਕਿਤੇ ਸਾਜਿਸ਼ ਦੇ ਤਹਿਤ ਤਾਂ ਨਹੀਂ ਛੱਡੀ ਗਈ ਮਾਂ ?
– ਹੈਲਪੇਜ ਇੰਡੀਆ ਦੇ ਲੋਕਾਂ ਨੇ ਦੱਸਿਆ ਮਹਿਲਾ ਨੂੰ ਜਿਸ ਹਾਲਤ ਵਿੱਚ ਗੋਲਾਗੰਜ ਤੋਂ ਚੁੱਕਕੇ ਓਲਡਏਜ ਹੋਮ ਲਿਆਇਆ ਗਿਆ ਸੀ ਅਤੇ ਤਲਾਸ਼ੀ ਦੇ ਦੌਰਾਨ ਜੋ ਸਾਮਾਨ ਮਿਲੇ ਉਸਤੋਂ ਕਈ ਸਾਰੇ ਸਵਾਲ ਪੈਦਾ ਹੁੰਦੇ ਹਨ। ਸਵਾਲ ਇਹ ਕਿ ਇੰਨੀ ਸ਼ਾਮ ਨੂੰ ਇਹ ਮਹਿਲਾ ਆਪਣੇ ਘਰ ਤੋਂ ਗੋਲਾਗੰਜ ਮਜਾਰ ਦੇ ਕੋਲ ਇਕੱਲੀ ਆਈ ਕਿਵੇਂ ? ਉਸਦੇ ਕੋਲ ਬਰਤਨ, ਦਵਾਈ ਅਤੇ ਕੱਪੜੇ ਮਿਲਣ ਦਾ ਕੀ ਮਤਲੱਬ ਹੈ ? ਕੀ ਇਨ੍ਹਾਂ ਨੂੰ ਮਹਿਲਾ ਨੂੰ ਕਿਸੇ ਖਾਸ ਮਕਸਦ ਨਾਲ ਜਾਣ ਬੁੱਝਕੇ ਛੱਡਿਆ ਗਿਆ ਹੈ ?

ਮਾਂ ਨੇ ਚੁੱਕਿਆ ਆਪਣੀ ਧੀ ਦੇ ਜੁਲਮਾਂ ਉੱਤੋਂ ਪਰਦਾ

– ਮਹਿਲਾ ਨੇ ਹੋਸ਼ ਆਉਣ ਉੱਤੇ ਹੈਲਪੇਜ ਇੰਡੀਆ ਸੰਸਥਾ ਦੇ ਲੋਕਾਂ ਨੂੰ ਦੱਸਿਆ – ਉਨ੍ਹਾਂ ਦਾ ਨਾਮ ਮਖਾਨਾ ਦੇਵੀ ਹੈ। ਉਸਦੇ ਹਸਬੈਂਡ ਦੁਰਗਾ ਪ੍ਰਸਾਦ ਅਮੀਨਾਬਾਦ ਦੇ ਹੋਟਲ ਵਿੱਚ ਕੰਮ ਕਰਦੇ ਸਨ। ਉਨ੍ਹਾਂ ਦੀ ਹੁਣ ਮੌਤ ਹੋ ਚੁੱਕੀ ਹੈ। ਵੱਡੀ ਧੀ ਕੁਆਰੀ ਦੇਵੀ ਦਾ ਵਿਆਹ ਹੋ ਚੁੱਕਾ ਹੈ। ਉਹ ਆਪਣੇ ਸਹੁਰਾ-ਘਰ ਵਿੱਚ ਰਹਿੰਦੀ ਹੈ। ਉਸਤੋਂ ਛੋਟੀ ਦੋ ਹੋਰ ਬੇਟੀਆਂ ਮੀਰਾ ਅਤੇ ਸੀਤਾ ਹੈ। ਉਨ੍ਹਾਂ ਦਾ ਵੀ ਵਿਆਹ ਹੋ ਚੁੱਕਿਆ ਹੈ ਅਤੇ ਉਹ ਵੀ ਆਪਣੇ ਸਹੁਰਾ-ਘਰ ਵਿੱਚ ਹੈ। ਤਿੰਨਾਂ ਬੇਟੀਆਂ ਦੇ ਵਿਆਹ ਮਕਾਨ ਵੇਚਕੇ ਕੀਤੀ।
– ਉਸਦੇ ਬਾਅਦ ਤੋਂ ਮੈਂ ਵੱਡੀ ਧੀ ਕੁਆਰੀ ਦੇ ਨਾਲ ਉਸਦੇ ਘਰ ਉੱਤੇ ਹੀ ਰਹਿ ਰਹੀ ਸੀ। ਪਰ ਉਹਨਾਂ ਨੂੰ ਮੇਰਾ ਰਹਿਣਾ ਬੋਝ ਲੱਗ ਰਿਹਾ ਸੀ। ਇਸ ਲਈ ਉਹ ਮੈਨੂੰ ਲੈ ਕੇ ਗੋਲਾਗੰਜ ਵਿੱਚ ਇੱਕ ਮਜਾਰ ਦੇ ਕੋਲ ਛੱਡਕੇ ਚਲੀ ਗਈ। ਹੁਣ ਮੈਂ ਵਾਪਸ ਆਪਣੀ ਧੀ ਦੇ ਕੋਲ ਨਹੀਂ ਜਾਣਾ ਚਾਹੁੰਦੀ। ਮੈਂ ਹੁਣ ਇੱਥੇ ਰਹਿਣਾ ਚਾਹੁੰਦੀ ਹਾਂ।

ਮਹਿਲਾ ਦੇ ਕੋਲ ਮਿਲੇ ਦਸਤਾਵੇਜਾਂ ਤੋਂ ਘਰਵਾਲਿਆਂ ਦੀ ਤਲਾਸ਼
– ਹੈਲਪੇਜ ਇੰਡੀਆ ਦੇ ਡਿਪਟੀ ਡਾਇਰੈਟਰ ਡਾ. ਪੀਪੀ ਸਿੰਘ ਮੁਤਾਬਕ, ਮਹਿਲਾ ਦੇ ਕੋਲ ਜੋ ਵੀ ਡਾਕਿਊਮੈਂਟਸ ਮਿਲੇ ਹਨ। ਉਸਦੇ ਆਧਾਰ ਉੱਤੇ ਘਰਵਾਲਿਆਂ ਦੀ ਤਲਾਸ਼ ਕੀਤੀ ਜਾ ਰਹੀ ਸੀ। 9 ਦਸੰਬਰ ਨੂੰ ਉਨ੍ਹਾਂ ਦੀ ਦੋ ਛੋਟੀ ਬੇਟੀਆਂ ਦਾ ਸੰਸਥਾ ਦੇ ਕੋਲ ਫੋਨ ਆਇਆ ਸੀ। ਉਹ ਉਨ੍ਹਾਂ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੀ ਹੈ। ਫਿਲਹਾਲ ਅਸੀ ਲੋਕ ਉਨ੍ਹਾਂ ਦੀ ਸਿਹਤ ਠੀਕ ਹੋਣ ਦਾ ਵੇਟ ਕਰ ਰਹੇ ਹਾਂ।

Source- ਕੌਰ ਮੀਡੀਆ

ਸਵੇਰੇ ਸੀ ਕੁੜਮਾਈ ਤੇ ਸ਼ਾਮ ਨੂੰ ਵਿਆਹ , ਦੁਪਹਿਰ ‘ਚ ਦੁਲਹਨ ਨੇ ਲਾੜੇ ਨੂੰ ਭੇਜਿਆ ਇਹ ਮੈਸੇਜ…

ਇੰਦੌਰ :-ਵਿਆਹ ਦਾ ਚਾਅ ਹਰ ਕਿਸੇ ਨੂੰ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਕੁੜੀਆਂ ਦੇ ਮਨ ਵਿੱਚ ਕਈ ਤਰ੍ਹਾਂ ਦੀਆਂ ਰੀਝਾਂ ਵੀ ਹੁੰਦੀਆਂ ਹਨ ਜੋ ਉਹ ਪੂਰੀਆਂ ਕਰਨੀਆਂ ਚਾਹੁੰਦੀਆਂ ਹਨ।ਪਰ ਕੋਈ ਕੁੜੀ ਆਪਣੇ ਵਿਆਹ ਤੋਂ ਪਹਿਲਾਂ ਮੰਡਪ ਦੀ ਜਗ੍ਹਾ ਪ੍ਰੀਖਿਆ ਕੇਂਦਰ ਪਹੁੰਚ ਜਾਵੇ ਤਾਂ ਸੁਣ ਕੇ ਹੈਰਾਨੀ ਜਿਹੀ ਹੁੰਦੀ ਹੈ।

Bride reached examination center

Bride reached examination center

ਜੀ ਹਾਂ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਮੱਦ ਪ੍ਰਦੇਸ਼ ਦੇ ਨੀਮਚ ਵਿੱਚ ।ਜਿਥੇ  ਹੱਥਾਂ ਵਿੱਚ ਹਲਦੀ ਅਤੇ ਮਹਿੰਦੀ ਰਚਾਕੇ ਇੱਕ ਦੁਲਹਨ ਫੇਰੇ ਲੈਣ ਤੋਂ ਪਹਿਲਾਂ ਪਰੀਖਿਆ ਦੇਣ ਕਾਲਜ ਜਾ ਪਹੁੰਚੀ । ਇਹ ਨਜਾਰਾ ਵੇਖ ਉਸਦੀ ਸਹੇਲੀਆਂ ਦੇ ਨਾਲ – ਨਾਲ ਪ੍ਰੋਫ਼ੈਸਰ ਵੀ ਹੈਰਾਨ ਰਹਿ ਗਏ । ਪੇਪਰ ਦੇ ਬਾਅਦ ਦੁਲਹਨ ਵਿਆਹ ਵਾਲੀ ਥਾਂ ਪਹੁੰਚੀ ,ਜਿੱਥੇ ਫੇਰੇ ਲੈ ਕੇ ਆਪਣੀ ਨਵੀਂ ਜਿੰਦਗੀ ਦੀ ਸ਼ੁਰੂਆਤ ਕੀਤੀ ।

Bride reached examination center

Bride reached examination center

ਐਮ ਕਾਮ ਥਰਡ ਸਮੈਸਟਰ ਦੀ ਵਿਦਿਆਰਥਣ ਪ੍ਰਿਅੰਕਾ ਸੋਨੀ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਦੀ ਕਿਸੇ ਪ੍ਰੀਖਿਆ ਤੋਂ ਮੂੰਹ ਚੁਰਾਉਣਾ ਨਹੀਂ ਚਾਹੁੰਦੀ ਸੀ ਇਸ ਲਈ ਵਿਆਹ ਦੇ ਪਹਿਲਾਂ ਪੇਪਰ ਦੇਣ ਗਈ ਸੀ । ਵਿਆਹ ਦੀ ਰਸਮ ਦੇ ਪਹਿਲੇ ਮੈਂ ਪਾਪਾ ਦੇ ਜ਼ਰੀਏ ਇਹ ਸੰਦੇਸ਼ ਆਪਣੇ ਪਤੀ ਨੂੰ ਭੇਜਿਆ ਸੀ ਉਨ੍ਹਾਂਨੇ ਵੀ ਇਸ ਉੱਤੇ ਹਾਮੀ ਭਰ ਦਿੱਤੀ ਸੀ ।

Bride reached examination center

Bride reached examination center

ਨੀਮਚ ਦੇ ਜਾਜੂ ਕਾਲਜ ਵਿੱਚ ਸੋਮਵਾਰ ਨੂੰ ਐਮ ਕਾਮ ਥਰਡ ਸਮੈਸਟਰ ਦੀ ਪਰੀਖਿਆ ਸੀ , ਵਿਦਿਆਰਥੀ ਕਲਾਸ ਰੂਮ ਵਿੱਚ ਜਾ ਹੀ ਰਹੇ ਸਨ ਉਦੋਂ ਉਨ੍ਹਾਂਨੂੰ ਅਚਾਨਕ ਆਪਣੀ ਕਲਾਸ ਦੀ ਸਾਥਣ ਪ੍ਰਿਅੰਕਾ ਸੋਨੀ ਆਉਂਦੀ ਹੋਈ ਵਿਖਾਈ ਦਿੱਤੀ । ਉਸਨੂੰ ਵੇਖ ਉੱਥੇ ਮੌਜੂਦ ਵਿਦਿਆਰਥਣਾਂ ਹੈਰਾਨ ਰਹਿ ਗਈ । ਦਰਅਸਲ ਸੋਮਵਾਰ ਨੂੰ ਹੀ ਪ੍ਰਿਅੰਕਾ ਦੀ ਕੁੜਮਾਈ ਅਤੇ ਵਿਆਹ ਸੀ । ਉਸਦੇ ਆਉਣ ਦੇ ਪਹਿਲੇ ਉਹ ਲੋਕ ਪ੍ਰੀਖਿਆ ਦੇ ਬਾਅਦ ਪ੍ਰਿਅੰਕਾ ਦੇ ਵਿਆਹ ਵਿੱਚ ਜਾਣ ਦੇ ਬਾਰੇ ਵਿੱਚ ਹੀ ਗੱਲ ਕਰ ਰਹੀਆਂ ਸਨ , ਉਨ੍ਹਾਂ ਨੂੰ ਲੱਗਾ ਸੀ ਕਿ ਉਹ ਪ੍ਰੀਖਿਆ ਨਹੀਂ ਦੇਵੇਗੀ । ਪ੍ਰਿਅੰਕਾ ਨੂੰ ਵੇਖ ਉਨ੍ਹਾਂਨੇ ਪ੍ਰੀਖਿਆ ਅਤੇ ਉਸਦੇ ਆਉਣ ਵਾਲੇ ਵਿਵਾਹਿਕ ਜੀਵਨ ਦੋਨਾਂ ਲਈ ਵਧਾਈ ਦਿੱਤੀ ।

Bride reached examination center

ਗੁਰੂ ਐਨਕੇ ਡਬਕਰਾ ਉਸਨੂੰ ਵੇਖਕੇ ਬੇਹੱਦ ਖੁਸ਼ ਹੋਏ ਉਨ੍ਹਾਂਨੇ ਵੀ ਉਸਨੂੰ ਖੂਬ ਅਸ਼ੀਰਵਾਦ ਦਿੱਤਾ । ਪ੍ਰਿਅੰਕਾ ਨੇ ਕਿਹਾ ਕਿ ਉਹ ਪੜ ਲਿਖਕੇ ਕੁੱਝ ਬਣਨਾ ਚਾਹੁੰਦੀ ਹੈ।ਇਸ ਕਾਰਨ ਉਹ ਪੇਪਰ ਦੇਣ ਆਈ ਹੈ । ਵਿਆਹ ਕੁੱਝ ਸਮਾਂ ਦੇਰੀ ਨਾਲ ਜਰੂਰ ਹੋਵੇਗੀ , ਪਰ ਜੇਕਰ ਪ੍ਰੀਖਿਆ ਨਹੀਂ ਦਿੰਦੀ ਤਾਂ ਸਾਲ ਖ਼ਰਾਬ ਹੋ ਜਾਂਦਾ ।

Bride reached examination center

ਉਸਦੇ ਪਿਤਾ ਓਮਪ੍ਰਕਾਸ਼ ਸੁਨਾਰ ਨੇ ਦੱਸਿਆ ਕਿ ਸੋਮਵਾਰ ਸਵੇਰੇ ਪ੍ਰਿਅੰਕਾ ਦੀ ਕੁੜਮਾਈ ਅਤੇ ਸ਼ਾਮ ਨੂੰ ਵਿਆਹ ਸੀ । ਬਰਾਤ ਰਾਜਸਥਾਨ ਤੋਂ ਆਈ ਸੀ । ਪ੍ਰੀਖਿਆ ਅਤੇ ਵਿਆਹ ਇੱਕ ਦਿਨ ਹੋਣ ਉੱਤੇ ਧੀ ਨੇ ਪ੍ਰੀਖਿਆ ਦੇਣ ਦੀ ਇੱਛਾ ਜਤਾਈ । ਪਿਤਾ ਨੇ ਜੁਆਈ ਅਵਿਨਾਸ਼ ਅਤੇ ਧੀ ਦੇ ਸਹੁਰਾ-ਘਰ ਵਾਲਿਆਂ ਨੂੰ ਧੀ ਦੀ ਇੱਛਾ ਦੱਸੀ ਤਾਂ ਉਨ੍ਹਾਂਨੇ ਜਲਦੀ ਹੀ ਹਾਮੀ ਭਰ ਦਿੱਤੀ ।

Bride reached examination center
ਕਾਲਜ ਦੀ ਸਹਾਇਕ ਸੁਪਰਡੈਂਟ ਬੀਨਾ ਚੌਧਰੀ ਨੇ ਕਿਹਾ ਪਹਿਲਾਂ ਵਿਦਿਆਰਥਣਾਂ ਪਰਿਵਾਰ ਵਿੱਚ ਕੋਈ ਕੰਮ ਹੁੰਦਾ ਸੀ ਤਾਂ ਪ੍ਰੀਖਿਆ ਛੱਡ ਦਿੰਦੀਆਂ ਸੀ , ਪਰ ਹੁਣ ਆਪਣਾ ਵਿਆਹ ਹੋਣ ਦੇ ਬਾਵਜੂਦ ਪ੍ਰੀਖਿਆ ਦੇਣਾ ਸਮਾਜ ਲਈ ਚੰਗਾ ਸੰਕੇਤ ਹੈ ।

Bride reached examination center

ਆਪਣੀ 10 ਸਾਲਾ ਧੀ ਨਾਲ ਪਿਓ ਨੇ ਓਹ ਕਰਤੂਤ ਕਰ ਦਿੱਤੀ ਕੋੲੀ ਸੋਚ ਨੀ ਸਕਦਾ ..

ਲਗਾਤਾਰ 2 ਸਾਲ ਤੱਕ ਆਪਣੀ ਹੀ 10 ਸਾਲਾ ਮਾਸੂਮ ਬੇਟੀ ਨੂੰ ਡਰਾ-ਧਮਕਾ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ੀ ਕਲਯੁੱਗੀ ਪਿਤਾ ਬਲਕਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਰੋਟਾ (ਮੁਕੇਰੀਆਂ) ਨੂੰ ਦੋਸ਼ੀ ਕਰਾਰ ਦਿੰਦਿਆਂ ਅੱਜ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਤੇ 30 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜਿਸ ਵਿਚੋਂ 20 ਹਜ਼ਾਰ ਰੁਪਏ ਨਾਬਾਲਿਗ ਲੜਕੀ ਨੂੰ ਦੇਣੇ ਹੋਣਗੇ। ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ ‘ਚ 3 ਮਹੀਨੇ ਦੀ ਸਜ਼ਾ ਹੋਰ ਕੱਟਣੀ ਪਵੇਗੀ।

ਵਰਨਣਯੋਗ ਹੈ ਕਿ ਪਿੰਡ ਬਰੋਟਾ ਦੀ ਚੌਥੀ ਜਮਾਤ ‘ਚ ਪੜ੍ਹਦੀ 10 ਸਾਲਾ ਲੜਕੀ ਨੇ ਮੁਕੇਰੀਆਂ ਪੁਲਸ ਕੋਲ 2 ਅਗਸਤ 2016 ਨੂੰ ਆਪਣੇ ਪਿਤਾ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਮਾਤਾ-ਪਿਤਾ ਦਾ ਆਪਸ ਵਿਚ ਕਰੀਬ 2 ਸਾਲ ਪਹਿਲਾਂ ਤਲਾਕ ਹੋਣ ਤੋਂ ਬਾਅਦ ਉਹ ਆਪਣੇ ਪਿਤਾ ਬਲਕਾਰ ਸਿੰਘ ਨਾਲ ਰਹਿਣ ਲੱਗੀ। ਪੀੜਤਾ ਅਨੁਸਾਰ ਬਲਕਾਰ ਸਿੰਘ ਰੋਜ਼ਾਨਾ ਸ਼ਰਾਬ ਪੀ ਕੇ ਆਉਂਦਾ ਤੇ ਉਸ ਨਾਲ ਕੁੱਟਮਾਰ ਕਰਕੇ ਅਸ਼ਲੀਲ ਹਰਕਤਾਂ ਕਰਨ ਲੱਗਾ। ਕੁੱਝ ਦਿਨਾਂ ਬਾਅਦ ਉਹ ਉਸਨੂੰ ਜ਼ਬਰਦਸਤੀ ਆਪਣੇ ਨਾਲ ਖੇਤਾਂ ‘ਚ ਬਣੇ ਮੋਟਰ ਵਾਲੇ ਕਮਰੇ ‘ਚ ਲਿਜਾ ਕੇ ਆਪਣੀ ਹਵਸ ਦਾ ਸ਼ਿਕਾਰ ਬਨਾਉਣ ਲੱਗਾ। ਜਦੋਂ ਉਹ ਰੌਲਾ ਪਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਉਸਦੀ ਕੁੱਟਮਾਰ ਕਰਦਾ ਸੀ।
ਸਕੂਲ ਅਧਿਆਪਕ ਤੇ ਪਰਿਵਾਰਕ ਮੈਂਬਰਾਂ ਨੇ ਵੀ ਕੀਤਾ ਸੀ ਵਿਰੋਧ..

ਪੀੜਤ ਲੜਕੀ ਅਨੁਸਾਰ ਉਸਨੇ ਆਪਣੇ ਪਿਤਾ ਦੀਆਂ ਹਰਕਤਾਂ ਤੋਂ ਤੰਗ ਆ ਕੇ ਆਪਣੀ ਚਾਚੀ ਤੇ ਸਕੂਲ ਟੀਚਰ ਨੂੰ ਵੀ ਸਾਰੀ ਗੱਲ ਦੱਸੀ, ਪ੍ਰੰਤੂ ਇਸਦਾ ਹੱਲ ਨਾ ਨਿੱਕਲਣ ‘ਤੇ ਉਹ ਪੁਲਸ ਕੋਲ ਨਿਆਂ ਮੰਗਣ ਪਹੁੰਚੀ ਸੀ। ਪੀੜਤ ਲੜਕੀ ਦੇ ਬਿਆਨਾਂ ‘ਤੇ ਮਾਮਲੇ ਦੀ ਜਾਂਚ ਏ. ਐੱਸ. ਆਈ. ਅਨੀਤਾ ਦੇਵੀ ਵੱਲੋਂ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਦੋਸ਼ੀ ਬਲਕਾਰ ਸਿੰਘ ਖਿਲਾਫ਼ ਕੇਸ ਦਰਜ ਕਰਕੇ ਅਗਲੇ ਹੀ ਦਿਨ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

ਪੜੋ ਪੂਰੀ ਖਬਰ 7 ਘੰਟੇ ਪਹਿਲਾ ਜਨਮ ਲੲੀ ਕੁੜੀ ਨੂੰ ਕੁੜੇ ਚ ਨੰਗੇ ਸਿਟ ਗਿਆਂ ..

ਪਹਿਲੀ ਵਾਰ ਇਹ ਸਭ ਦੇਖ ਦਿਲ ਡਰ ਜਿਹਾ ਗਿਅਾਂ ਕੋੲੀ 7 ਘੰਟੇ ਪਹਿਲਾ ਜਨਮ ਲੲੀ ਕੁੜੀ ਨੂੰ ਕਣਕ ਚ ਨੰਗੇ ਸਿਟ ਗਿਆਂ ..

ਰਾੲੇਧਰਾਣੇ ਪਿੰਡੋ ਢੰਡਿਆਲ ਰੋੜ ਦੇ ਨੇੜੇ .ਜੋਰ ਜੋਰ ਨਾਲ ਰੋ ਰਹੀ ਸੀ. ਫਿਰ ਪਿੰਡ ਦੇ ਕਿਸੇ ਨੇਕ ਇਨਸਾਨ ਨੇ ੳੁਸਨੂੰ ਵੇਖਿਆਂ ਤਾਂ ਉਸਨੇ ਕੁੜੀ ਨੂੰ ਚੱਕ ਲਿਆਂ ਤੇ ਅਾਪਣੇ ਨਾਲ ਲੈ ਆਇਆਂ ਤੇ ਨਾਲ ਵਾਲੇ ਲੋਕਾ ਨੂੰ ਦੱਸਿਆਂ ਵੀ ਪਤਾਂ ਨਹੀ ਕੋਣ ..

ਇਸ ਰੱਬ ਦੇ ਰੂਪ ਨੂੰ ਅੈਨੀ ਠੰਢ ਵਿਚ ਮਰਨ ਲੲੀ ਛੱਡ ਗਿਆਂ ….ਸਾਰਾ ਪਿੰਡ ਇਕੱਠਾ ਹੋ ਿਗਅਾਂ.
ਅੱਜ ਸੱਚੀ ਯਕੀਨ ਹੋ ਗਿਆਂ ..ਹਰ ਕੋੲੀ ਅਾਪਣੀ ਕਿਸਮਤ ਲਿਖਾ ਕੇ ਲਿਆੳੁਦੀ ਆਉਦੀ ੲੇ ! ਰੱਬ ਦੀ ਕ੍ਰਿਪਾ ਨਾਲ ਉਹ ਬਿਲਕੁਲ ਠੀਕ ਹੈ.
.ਤੇ ੳੁਸਨੂੰ ਸਿਟਣ ਵਾਲੇ ਨੇ ਇਕ ਵਾਰ ਵੀ ਨਾ ਸੋਚਿਆਂ. ਕਿ ਅੈਡਾ ਵੱਡਾ ਪਾਪ ਕਦੇ ਨਹੀ ਛੁਪਦਾ..ਜੇ ਕਿਸੇ ਨੂੰ ਨਹੀ ਪਤਾ ਤੂੰ ਪਾਪ ਕਿਤਾ ੲੇ ਤਾਂ ੳੁਸ ਰੱਬ ਤੋ ਕਿਵੇ ਬਚੇਗਾ….ਲੋਕੋ ਜੇ ਇਨਸਾਨੀਅਤ ਨਾਮ ਦੀ ਕੋਈ ਚੀਜ ਹੈ!

ਤਾਂ ਹੱਥ ਬੰਨ ਕੇ ਬੇਨਤੀ ਹੈ. ਅੈਵੇ ਇਹਨਾਂ ਕੰਜਕਾ ਨੂੰ ਜਨਮ ਦੇ ਕੇ ਕਣਕਾ ਚ ਨਾ ਸਿਟੋ ..
ਅੈਡਾ ਵੱਡਾ ਕਹਿਰ …. .

ਖੁਸੀ ਦੀ ਗੱਲ ਇਹ ਵੀ ਹੈ ਪਿੰਡ ਦੇ ਇਕ ਨੇਕ ਦਿਲ ਇਨਸਾਨ ਪਿਲੂ ਜੀ ਨੇ ਉਸਨੂੰ ਅਪਣਾ ਕੇ ਮਿਸਾਲ ਕਾਇਮ ਕਰ ਦਿਤੀ ਤੇ ਪਿੰਡ ਦੇ ਲੋਕਾ ਨੇ ਵੀ ੳੁਸ ਲੲੀ ਫੰਡ ਇਕੱਠਾ ਕਿਤਾ ਰੱਬ ਮੇਹਰ ਕਰੇ ੳੁਸ ਬੱਚੀ ਤੇ…

ਟੀਕੇ ਲਗਵਾ ਕੇ ਜਬਰਦਸਤੀ ਬਣਵਾਏ ਜਾਂਦੇ ਹਨ ਜਿਸਮਾਨੀ ਸੰਬੰਧ, ਜਾਣੋ ਮਾਮਲਾ!

ਟੀਕੇ ਲਗਵਾ ਕੇ ਜਬਰਦਸਤੀ ਬਣਵਾਏ ਜਾਂਦੇ ਹਨ ਜਿਸਮਾਨੀ ਸੰਬੰਧ, ਜਾਣੋ ਮਾਮਲਾ!|

ਟੀਕੇ ਲਗਵਾ ਕੇ ਜਬਰਦਸਤੀ ਬਣਵਾਏ ਜਾਂਦੇ ਹਨ ਜਿਸਮਾਨੀ ਸੰਬੰਧ, ਜਾਣੋ ਮਾਮਲਾ!: ‘ਚੇਂਜ ਡੌਟ ਓਆਰਜੀ’ ਇੱਕ ਅਜਿਹੀ ਆਨਲਾਈਨ ਪਟੀਸ਼ਨ ਜੋ ਕਿ ਭਾਜਪਾ ਲੀਡਰ ਸ਼ਾਇਨਾ ਐਨਸੀ ਚੱਲੋਂ ਸ਼ੁਰੂ ਕੀਤੀ ਗਈ ਹੈ, ਜੋ ਕਿ ਦੇਹ ਵਪਾਰ ਦੇ ਧੰਦੇ ‘ਚ ਫਸੇ ਬੱਚਿਆਂ ਨੂੰ ਬਚਾਉਣ ਲਈ ਬਣਾਈ ਗਈ ਹੈ।
ਟੀਕੇ ਲਗਵਾ ਕੇ ਜਬਰਦਸਤੀ ਬਣਵਾਏ ਜਾਂਦੇ ਹਨ ਜਿਸਮਾਨੀ ਸੰਬੰਧ, ਜਾਣੋ ਮਾਮਲਾ!ਇਸ ਪਟੀਸ਼ਨ ‘ਚ ਮਾਸੂਮ ਬੱਚਿਆਂ ਨਾਲ ਸਬੰਧ ਬਣਾਉਣ ਵਾਲੇ ਗ੍ਰਾਹਕਾਂ ਨੂੰ ਸਖਤ ਕਾਨੂੰਨ ਤਹਿਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਇਨਸਾਨਾਂ ਦੀ ਤਸਕਰੀ ‘ਤੇ ਰੋਕ ਲਗਾਈ ਜਾ ਸਕੇ।

ਉਹਨਾਂ ਕਿਹਾ ਕਿ ਜੇਕਰ ਬੱਚਿਆਂ ਦੇ ਗਾਹਕਾਂ ਨੂੰ ਸਖਤ ਕਾਨੂੰਨਾਂ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਬੱਚਿਆਂ ਦੀ ਤਸਕਰੀ ਦੀ ਮੰਗ ‘ਤੇ ਨਕੇਲ ਕੱਸੇ ਜਾਣ ‘ਚ ਮਦਦ ਮਿਲੇਗੀ।

ਇਸ ਪਟੀਸ਼ਨ ਨੂੰ ਹੁਣ ਤੱਕ 1.1 ਲੱਖ ਤੋਂ ਜ਼ਿਆਦਾ ਲੋਕਾਂ ਵੱਲੋਂ ਸਮਰਥਨ ਮਿਲ ਚੁੱਕਾ ਹੈ।
ਟੀਕੇ ਲਗਵਾ ਕੇ ਜਬਰਦਸਤੀ ਬਣਵਾਏ ਜਾਂਦੇ ਹਨ ਜਿਸਮਾਨੀ ਸੰਬੰਧ, ਜਾਣੋ ਮਾਮਲਾ!ਇਸ ਪਟੀਸ਼ਨ ‘ਚ ਸ਼ਾਇਨਾ ਵੱਲੋਂ ਇੱਕ 14 ਸਾਲ ਦੀ ਕੁੜੀ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਉਸ ਨੂੰ ਹਾਰਮੋਨ ਦਾ ਟੀਕਾ ਲਗਾ ਕੇ ਆਪਣੀ ਉਮਰ ਤੋਂ ਵੱਡਾ ਦਿਸਣ ਲਈ ਮਜਬੂਰ ਕੀਤਾ ਗਿਆ ਸੀ।

ਟੀਕਾ ਲਗਾਉਣ ਤੋਂ ਇੱਕ ਦਿਨ ਬਾਅਦ 30 ਲੋਕਾਂ ਨਾਲ ਸੰਬੰਧ ਬਣਾਉਣ ਲਈ ਉਸਨੂੰ ਮਜਬੂਰ ਕੀਤਾ ਜਾਂਦਾ ਸੀ।

ਉਹਨਾਂ ਕਿਹਾ ਕਿ ਬੱਚਿਆਂ ਦੇ ਨਾਲ ਸਬੰਧ ਦੇ ਇਸ ਭਿਆਨਕ ਧੰਦੇ ‘ਤੇ ਨਕੇਲ ਕੱਸਣਾ ਲਈ ਕਦਮ ਚੁੱਕਣਾ ਹੀ ਮੇਰਾ ਮੁੱਖ ਮਕਸਦ ਹੈ ਅਤੇ ਉਮੀਦ ਹੈ ਕਿ ਮੈਂ ਇਸ ਨੂੰ ਪੂਰਾ ਕਰ ਪਾਵਾਂਗੀ।

ਜਲਦ ਪੈਣ ਵਾਲਾ ਹੈ ਤਾਰਿਆਂ ਦਾ ਮੀਂਹ ਤੁਸੀਂ ਵੀ ਅੱਖਾਂ ਨਾਲ ਦੇਖ ਸਕੋਗੇ ਨਜ਼ਾਰਾ

ਪੁਲਾੜ ਹਮੇਸ਼ਾ ਤੋਂ ਹੀ ਸਾਡੇ ਤੇ ਵਿਗਿਆਨੀਆਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਹੁਣ ਇਕ ਹੋਰ ਮੌਕਾ ਆ ਰਿਹਾ ਹੈ ਜਦੋਂ ਸਾਰੀ ਦੁਨੀਆ ਦੀਆਂ ਨਜ਼ਰਾਂ ਆਸਮਾਨ ਵੱਲ ਹੋਣਗੀਆਂ। ਅਸਲ ‘ਚ ਜਲਦੀ ਹੀ ਪੁਲਾੜ ‘ਚ ਤਾਰਿਆਂ ਦਾ ਮੀਂਹ ਪੈਣ ਵਾਲਾ ਹੈ। nightਅਸਮਾਨ ‘ਚ ਹੋਣ ਵਾਲੀ ਇਸ ਘਟਨਾ ਨੂੰ ਜੇਮਿਨਿਡਸ ਕਿਹਾ ਜਾਂਦਾ ਹੈ। ਜੇਮਿਨਿਡਸ ‘ਚ ਕਈ ਤਾਰੇ ਤੇ ਉਲਕਾ ਝੁੰਡ ‘ਚ ਧਰਤੀ ‘ਤੇ ਵਰਦੇ ਹੋਏ ਦਿਖਾਈ ਦਿੰਦੇ ਹਨ। ਇਹ ਖੂਬਸੂਰਤ ਨਜ਼ਾਰਾ 13 ਤੇ 14 ਦਸੰਬਰ ਦੀ ਰਾਤ ਨੂੰ ਦੁਨੀਆ ਦੇ ਲਗਭਗ ਹਰ ਇਲਾਕੇ ‘ਚ ਦੇਖਿਆ ਜਾ ਸਕੇਗਾ।imppact-strip

ਵਿਗਿਆਨਕਾਂ ਮੁਤਾਬਕ ਮਿਟਿਓਰ ਜਾਂ ਤਾਰਿਆਂ ਦਾ ਮੀਂਹ ਸਲਾਨਾਂ ਪ੍ਰਕਿਰਿਆ ਦਾ ਹਿੱਸਾ ਹੈ। ਇਹ ਹਰ ਸਾਲ ਦਸੰਬਰ ‘ਚ ਹੁੰਦਾ ਹੈ। ਇਸ ਵਾਰ ਇਹ ਤਾਰਿਆਂ ਦਾ ਮੀਂਹ ਵੱਡੀ ਮਾਤਰਾ ‘ਚ ਪਵੇਗਾ। ਇਸ ਨੂੰ ਧਰਤੀ ਦੇ ਉੱਤਰੀ ਹਿੱਸਿਆਂ ‘ਚ ਨੰਗੀਆਂ ਅੱਖਾਂ ਨਾਲ ਦੇਖਿਆ ਜਾ ਸਕੇਗਾ। treeਅਸਲ ‘ਚ ਜਦੋਂ ਧਰਤੀ ਹਰ ਸਾਲ 3200 ਫੈਥੋਨ ਨਾਂ ਦੀਆਂ ਪੱਥਰੀਲੀਆਂ ਚੀਜ਼ਾਂ ਦੇ ਨੇੜੇਓਂ ਲੰਘਦੀ ਹੈ ਤਾਂ ਇਸ ਦੇ ਨੇੜੇ ਦਾ ਕਚਰਾ ਧਰਤੀ ਦੇ ਵਾਤਾਵਰਣ ‘ਚ ਦਾਖਲ ਹੋਣ ‘ਤੇ ਸੜ ਜਾਂਦਾ ਹੈ ਤੇ ਇਹ ਨਜ਼ਾਰਾ ਕਿਸੇ ਚਮਕੀਲੀ ਤਾਰਿਆਂ ਦੀ ਵਰਖਾ ਵਾਂਗ ਲੱਗਦਾ ਹੈ। ਇਸ ਨੂੰ ਨਾਸਾ ਦੀ ਵੈੱਬ ਸਾਈਟ ‘ਤੇ ਲਾਈਵ ਵੀ ਦੇਖਿਆ ਜਾ ਸਕਦਾ ਹੈ।