ਅਮਰੀਕਾ ਚ ਮਾਰੇ ਗਏ ਪੁੱਤ ਦੀ ਮੌਤ ਦੀ ਖਬਰ ਸੁਣ ਮਾਂ ਨੇ ਵੀ ਤੋੜਿਆ ਦਮ II ਨਵੰਬਰ ਮਹੀਨੇ ‘ਚ ਹੀ ਤੀਜੇ ਪੰਜਾਬੀ ਦੇ ਕਤਲ

ਵਿਦੇਸ਼ਾਂ ‘ਚ ਪੰਜਾਬੀਆਂ ਦੇ ਕਤਲ ਦੀਆਂ ਖਬਰਾਂ ਨੇ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਧਰਮਪ੍ਰੀਤ ਜੱਸੜ (ਫਗਵਾੜੇ) ਦੇ ਕਤਲ ਦੀ ਹਾਲੇ ਸਿਆਹੀ ਨਹੀਂ ਸੀ ਸੁੱਕੀ ਕਿ ਫਿਰ

 

ਸੰਦੀਪ ਕੁਮਾਰ (ਜਲੰਧਰ) ਦੀ ਮੌਤ ਦੀ ਖਬਰ ਮਿਲੀ। ਇਸ ਦਰਦ ‘ਚੋਂ ਅਜੇ ਪੰਜਾਬੀ ਭਾਈਚਾਰਾ ਉੱਭਰਿਆ ਵੀ ਨਹੀਂ ਸੀ ਕਿ ਨਵੰਬਰ ਮਹੀਨੇ ‘ਚ ਹੀ ਤੀਜੇ ਪੰਜਾਬੀ ਦੇ ਕਤਲ ਦੀ ਖਬਰ ਆ ਗਈ।

 

ਸੂਤਰਾਂ ਮੁਤਾਬਕ ਤਿੰਨ ਕੁ ਦਿਨ ਪਹਿਲਾਂ ਸਾਊਥ-ਵਿਸਟ ਬੇਕਰਸਫੀਲਡ ਦੇ ਕੈਂਬਰਿੱਜ਼ ਅਪਾਰਟਮੈਂਟ ਦੇ ਪਾਰਕਿੰਗ ਲਾਟ ‘ਚ ਤਕਰੀਬਨ ਅੱਧੀ ਰਾਤ ਨੂੰ ਇੱਕ ਹੋਰ ਪੰਜਾਬੀ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲਸ ਇਸ ਤਹਿਕੀਕਾਤ ਵਿੱਚ ਲੋਕਾਂ ਤੋਂ ਮਦਦ ਮੰਗ ਰਹੀ ਹੈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਟਿਵਾਣਾ ਦੇ ਤੌਰ ‘ਤੇ ਹੋਈ ਹੈ

 

ਤੇ ਉਸ ਦੀ ਉਮਰ ਤਕਰੀਬਨ 30 ਕੁ ਸਾਲ ਸੀ। ਉਹ ਪਟਿਆਲੇ ਦੇ ਪਿੰਡ ਦਿੱਤੂਪੁਰ ਜੱਟਾਂ ਦਾ ਨਿਵਾਸੀ ਸੀ। ਪੁਲਸ ਨੂੰ ਅਜੇ ਤੱਕ ਇਸ ਕਤਲ ਸਬੰਧੀ ਕੋਈ ਵੀ ਸੁਰਾਗ ਹੱਥ ਨਹੀਂ ਲੱਗਾ। ਪਤਾ ਲੱਗਾ ਕਿ ਹਰਦੀਪ ਦੀ ਮੌਤ ਸਿਰ ਵਿੱਚ ਗੋਲੀ ਲੱਗਣ ਕਾਰਨ ਹੋਈ ਹੈ।

ਜਾਂਚ ਅਧਿਕਾਰੀਆਂ ਨੇ ਕਿਹਾ ਹੈ ਕਿ ਜੇਕਰ ਕਿਸੇ ਕੋਲ ਇਸ ਕਤਲ ਸੰਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਕਿਰਪਾ ਕਰਕੇ ਬੇਕਰਸਫੀਲਡ ਪੁਲਸ ਡਿਪਾਰਟਮੈਂਟ ਨੂੰ ਇਸ ਨੰਬਰ ‭(661) 327-7111‬ ‘ਤੇ ਸੰਪਰਕ ਕਰੇ ਤਾਂ ਕਿ ਜਲਦੀ ਤੋਂ ਜਲਦੀ ਕਾਤਲ ਦਾ ਪਤਾ ਲਗਾਇਆ ਜਾ ਸਕੇ।

 

ਮਾਰੇ ਗਏ ਪੁੱਤ ਦੀ ਮੌਤ ਦੀ ਖਬਰ ਸੁਣ ਮਾਂ ਨੇ ਵੀ ਤੋੜਿਆ ਦਮ –ਅਮਰੀਕਾ ਦੇ ਕੈਂਬਰਿੱਜ਼ ‘ਚ ਹਰਦੀਪ ਸਿੰਘ (30) ਦਾ ਅਣਪਛਾਤੇ ਵਿਅਕਤੀਆਂ ਵੱਲੋਂ ਸਿਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨਾਭਾ ਬਲਾਕ ਦੇ ਪਿੰਡ ਦਿੱਤੋਪੁਰ ਦਾ ਰਹਿਣ ਵਾਲਾ ਸੀ ਤੇ ਉਹ ਅੱਠ ਸਾਲ ਪਹਿਲਾਂ ਅਮਰੀਕਾ ਗਿਆ ਸੀ।

ਸੂਤਰਾ ਤੋਂ ਮਿਲੀ ਜਾਣਕਾਰੀ ਮੁਤੀਬਕ ਜਦੋਂ ਉਕਤ ਨੌਜਵਾਨ ਦੀ ਮਾਂ ਨੂੰ ਆਪਣੇ ਪੁੱਤਰ ਦੀ ਮੌਤ ਦੀ ਖਬਰ ਮਿਲੀ ਤਾਂ ਉਹ ਇਸ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕੀ। ਬੁੱਧਵਾਰ ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ।

Leave a Reply

Your email address will not be published. Required fields are marked *