ਦਿੱਲੀ ਆ ਰਹੇ ਜਹਾਜ਼ ਨੂੰ ਕਾਬੁਲ ‘ਚ ਰਾਕਟ ਨਾਲ ਬਣਾਇਆ ਨਿਸ਼ਾਨਾ


ਨਵੀਂ ਦਿੱਲੀ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ‘ਤੇ ਤਾਲਿਬਾਨ ਦੇ ਰਾਕੇਟ ਹਮਲੇ ‘ਚ ਦਿੱਲੀ ਆ ਰਹੀ ਸਪਾਈਸ ਜੈੱਟ ਦੀ ਫਲਾਈਟ ‘ਚ ਸਵਾਰ 180 ਸਵਾਰੀਆਂ ਦੀ ਜਾਨ ਵਾਲ-ਵਾਲ ਬਚ ਗਈ। ਰਾਕੇਟ ਹਮਲੇ ਦੇ ਵਕਤ ਸਪਾਈਸ ਜੈੱਟ ਦੀ ਉਡਾਣ ਐਸਜੀ-22 ਉੱਡਣ ਲਈ ਤਿਆਰ ਸੀ।

ਸਪਾਈਸ ਜੈੱਟ ਨੇ ਦੱਸਿਆ ਕਿ ਕਾਬੁਲ ਤੋਂ ਦਿੱਲੀ ਵਿਚਾਲੇ ਚੱਲਣ ਵਾਲੀ ਸਪਾਈਸ ਜੈੱਟ ਦੀ ਫਲਾਈਟ ਐਸਜੀ-22 ਉੱਡਣ ਲਈ ਤਿਆਰ ਸੀ। ਇਸੇ ਦੌਰਾਨ ਇਹ ਘਟਨਾ ਹੋਈ। ਸਵਾਰੀਆਂ ਤੇ ਜਹਾਜ਼ ਦੀ ਹੋਰ ਟੀਮ ਨੂੰ ਬਿਲਡਿੰਗ ‘ਚ ਲਿਆਂਦਾ ਗਿਆ। ਕਾਬੁਲ ‘ਚ ਕਈ ਰਾਕੇਟ ਚਲਾਏ ਗਏ। ਇੱਕ ਰਾਕੇਟ ਹਵਾਈ ਅੱਡੇ ਕੋਲ ਇੱਕ ਮਕਾਨ ‘ਤੇ ਡਿੱਗਿਆ। ਇਸ ‘ਚ ਪੰਜ ਬੰਦੇ ਜ਼ਖਮੀ ਹੋ ਗਏ। ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਸਪਾਈਸ ਜੈੱਟ ਦਾ ਜਹਾਜ਼ ਦਿਨ ‘ਚ ਕਰੀਬ 11.20 ‘ਤੇ ਉਡਾਣ ਭਰਣ ਵਾਲਾ ਸੀ ਪਰ ਕਾਬੁਲ ਹਵਾਈ ਅੱਡੇ ‘ਤੇ ਹੋਏ ਹਮਲੇ ਤੋਂ ਬਾਅਦ ਸਵਾਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਟਰਮੀਨਲ ਦੀ ਇਮਾਰਤ ‘ਚ ਲਿਜਾਇਆ ਗਿਆ। ਸਪਾਈਸ ਜੈੱਟ ਕਾਬੁਲ ਲਈ ਹਫਤੇ ‘ਚੇ ਪੰਜ ਉਡਾਣਾਂ ਭਰਦਾ ਹੈ।

Leave a Reply

Your email address will not be published. Required fields are marked *