ਨਰਸ ਬਣਨ ਗਈ ਸੀ ਕੁੜੀ ਕਨੇਡਾ , ਪਰ ਵਾਪਰ ਗਿਆ ਇਹ ਭਾਣਾ … ਪੜ੍ਹੋ ਪੂਰੀ ਖ਼ਬਰ
ਕੈਨੇਡਾ ਦੇ ਸ਼ਹਿਰ ਰਿਚਮੰਡ ‘ਚ ਇਕ ਸੜਕ ਹਾਦਸੇ ਦੌਰਾਨ ਇਕ ਭਾਰਤੀ ਕੁੜੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੁੱਧਵਾਰ ਦੁਪਹਿਰ 2 ਵਜੇ ਇਹ ਕੁੜੀ ਪੈਦਲ ਜਾ ਰਹੀ ਸੀ ਅਤੇ ਇਸ ਦੀ ਇਕ ਟਰੱਕ ਨਾਲ ਟੱਕਰ ਹੋ ਗਈ। ਇਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਚਾਅ ਨਾ ਹੋ ਸਕਿਆ।
ਕੁੜੀ ਦੀ ਪਛਾਣ 27 ਸਾਲਾ ਐਸਥਰੇਸੀਟਾ ਐਂਥਨੀਰਾਜ ਅਚਾਰੀ ਵਜੋਂ ਹੋਈ ਹੈ। ਉਹ ਭਾਰਤ ਤੋਂ ਕਈ ਸੁਪਨੇ ਸਜਾ ਕੇ ਕੈਨੇਡਾ ਆਈ ਸੀ। ਉਹ ਇੱਥੇ ਨਰਸ ਬਣਨ ਲਈ ਪੜ੍ਹਾਈ ਕਰ ਰਹੀ ਸੀ ਤੇ ਇਕ ਕੇਅਰ ਹੋਮ ‘ਚ ਕੰਮ ਕਰ ਰਹੀ ਸੀ। ਉਸ ਦਾ ਪਰਿਵਾਰ ਮੁੰਬਈ ‘ਚ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਦੀ ਖੁਸ਼ੀ ਲਈ ਉਸ ਨੂੰ ਕੈਨੇਡਾ ਭੇਜਿਆ ਤੇ ਇਸ ਲਈ ਉਨ੍ਹਾਂ ਨੇ ਕਾਫੀ ਪੈਸਾ ਵੀ ਖਰਚ ਕੀਤਾ।
ਪੁਲਸ ਨੇ ਦੱਸਿਆ ਕਿ ਜਿਸ ਸਮੇਂ ਇਹ ਦੁਰਘਟਨਾ ਵਾਪਰੀ, ਟਰੱਕ ਡਰਾਈਵਰ ਨੇ ਸ਼ਰਾਬ ਨਹੀਂ ਪੀਤੀ ਸੀ ਅਤੇ ਨਾ ਹੀ ਉਹ ਬਹੁਤ ਤੇਜ਼ ਰਫਤਾਰ ‘ਚ ਟਰੱਕ ਚਲਾ ਰਿਹਾ ਸੀ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸਾਂਝੀ ਕਰਨ।