ਸ਼ਹੀਦੀ ਜੋੜ ਮੇਲੇ ਤੇ ਟਰੈਕਟਰ ਤੇ ਗਾਣੇ ਲਾ ਭੰਗੜੇ ਪਾ ਰਹੀ ਮੰਡੀਰ ਦੇ ਸਿੰਘਾ ਨੇ ਪਵਾਏ ਅਸਲੀ ਭੰਗੜੇ-ਦੇਖੋ ਵੀਡੀਓ

ਸ਼ਹੀਦੀ ਜੋੜ ਮੇਲੇ ਤੇ ਟਰੈਕਟਰ ਤੇ ਗਾਣੇ ਲਾ ਭੰਗੜੇ ਪਾ ਰਹੀ ਮੰਡੀਰ ਦੇ ਸਿੰਘਾ ਨੇ ਪਵਾਏ ਅਸਲੀ ਭੰਗੜੇ-ਦੇਖੋ ਵੀਡੀਓ

ਅਾਹ ੳੁਹਨਾਂ ਲੰਡੂਅਾਂ ਨੂੰ ਨਸੀਹਤ ਅਾ ਜਿਹੜੇ ਗੁਰੂ ਸਾਬ ਦੇ ਮੇਲੇ ਮਹੱਲਿਅਾ ਤੇ ਲੱਚਰ ਗਾਣੇ ਤੇ ਸ਼ੋਰ ਸ਼ਰਾਬੇ ਕਰਨ ਜਾਂਦੇ,ਅਕਲ ਦਿੱਤੀ ਫੇਰ ਸਿੰਘਾ ਨੇ ਹੁਣ ਬਾਕੀ ਮੰਡੀਰ ਵੀ ਸਿਅਾਣੀ ਬਣ ਜਾੳੁ। ਬਹੁਤੀ ਵਾਰ ਦੇਖਿਆ ਗਿਆ ਹੈ ਕੀ ਮੰਡੀਰ ਟ੍ਰੇਕਟਰ ਤੇ ਉਚੀ ਉਚੀ ਗਾਨੇ ਲਾ ਕੇ ਇਹਨਾ ਜੋੜ ਮੇਲਿਆਂ ਤੇ ਸ਼ਿਰਕਤ ਕਰਦੇ ਹਨ ਅਤੇ ਭੰਗੜੇ ਪਾਉਂਦੇ ਹਨ। ਓਹਨਾ ਨੂੰ ਇਹ ਨਹੀ ਪਤਾ ਹੁੰਦਾ ਕੀ ਓਹ ਜਿਸ ਜਗ੍ਹਾ ਤੇ ਜਾ ਰਹੇ ਹਨ ਓਸ ਦਾ ਕੀ ਇਤਿਹਾਸ ਹੈ।ਬਹੁਤੀ ਵਾਰ ਇਹ ਆਪਣੇ ਵਹੀਕਲਾਂ ਦੀਆਂ ਆਪਸ ਚ ਰੇਸਾਂ ਲਾਉਂਦੇ ਹਨ ਜੋ ਕੀ ਬਹੁਤੀ ਵਾਰ ਹਾਦਸੇ ਦਾ ਸ਼ਿਕਾਰ ਬਣ ਜਾਂਦੇ ਹਨ। ਇਕ ਫੇਸਬੁੱਕ ਪੇਜ ਪੋਸਟ ਹੋਈ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ,ਪਰ Fateh Channel ਇਸ ਵੀਡੀਓ ਦੀ ਪੁਸ਼ਟੀ ਨਹੀ ਕਰਦਾ ਕੀ ਇਹ ਕਿਥੋਂ ਦੀ ਹੈ।

ਪੋਹ ਦਾ ਮਹੀਨਾ ਸਿੱਖ ਇਤਿਹਾਸ ਵਿੱਚ ਸੋਗ ਦਾ ਮਹੀਨਾ ਕਰ ਕੇ ਜਾਣਿਆ ਜਾਂਦਾ ਹੈ। ਰੋਪੜ, ਮੁਹਾਲੀ, ਸਰਹਿੰਦ ਇਲਾਕੇ ਵਿੱਚ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਨੂੰ ਹੁਣ ਵੀ ਸਭਾ ਕਿਹਾ ਜਾਂਦਾ ਹੈ। ਸਭਾ ਦਾ ਮਤਲਬ ਸੀ ਕਿ ਸੋਗ ਦੀ ਇਕੱਤਰਤਾ। ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਅਸਲ ਵਿੱਚ ਸੋਗ ਸਭਾ ਹੈ। ਸੈਂਕੜੇ ਸਾਲਾਂ ਤੋਂ ਜਿੱਥੇ ਸ਼ਰਧਾਲੂ ਪੁੱਜ ਕੇ ਛੋਟੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਅਤੇ ਸਮੂਹ ਪਰਿਵਾਰ ਨੂੰ ਨਤਮਸਤਕ ਹੁੰਦੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਆ ਰਹੇ ਹਨ। ਸ੍ਰੀ ਫਤਿਹਗੜ੍ਹ ਸਾਹਿਬ ਦੇ ਇਸ ਸ਼ਹੀਦੀ ਜੋੜ ਮੇਲੇ ਨੂੰ ਵੀ ਕਈ ਪੜਾਵਾਂ ਵਿੱਚੋਂ ਦੀ ਗੁਜ਼ਰਨਾ ਪਿਆ ਹੈ।ਪੁਰਾਣੇ ਸਮੇਂ ਵਿੱਚ ਫਤਿਹਗੜ੍ਹ ਦਾ ਜੋੜ ਮੇਲਾ ਨਿਰੋਲ ਸੋਗ ਸਭਾ ਹੁੰਦੀ ਸੀ। ਜਿੱਥੇ ਰਾਗੀ, ਕਵੀਸ਼ਰਾਂ ਦੁਆਰਾ ਕਰੁਣਾਮਈ ਕੀਰਤਨ, ਕਵੀਸ਼ਰੀ ਕਰਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਆਇਆਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾਂਦਾ ਸੀ। ਸਾਰੇ ਸਿੱਖ ਸ਼ਰਧਾਲੂ ਅਤੇ ਵਿਸ਼ੇਸ ਤੌਰ ’ਤੇ ਫਤਿਹਗੜ੍ਹ, ਸਰਹਿੰਦ ਇਲਾਕੇ ਦੇ ਲੋਕ 21 ਤੋਂ 27 ਦਸੰਬਰ ਤਕ ਭੁੰਜੇ ਸੌਂਦੇ ਸਨ। ਸਿੱਖ ਇਤਿਹਾਸ ਹੀ ਨਹੀਂ ਦੁਨੀਆਂ ਦੇ ਇਤਿਹਾਸ ਵਿੱਚ ਵੀ ਇਹ ਇੰਨਾ ਵੱਡਾ ਦੁਖਾਂਤਕ ਸਮਾ ਹੈ ਕਿ ਜੁਲਮ ਦੀ ਇੰਨੀ ਦਰਦਨਾਕ ਘਟਨਾ ਕਿਤੇ ਵੀ ਨਹੀਂ ਘਟੀ ਹੋਣੀ। ਇਤਿਹਾਸ ਦਸਦਾ ਹੈ ਕਿ ਕੁਦਰਤ ਨੇ ਕਿਹੋ-ਜਿਹਾ ਭਾਣਾ ਵਰਤਾਇਆ ਕਿ ਸਰਸਾ ਨਦੀ ’ਚ ਆਏ ਤੁਫ਼ਾਨ ਨੇ ਪਰਿਵਾਰ ਵਿਛੋੜ ਦਿੱਤਾ। ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਵਿਛੜ ਗਈਆਂ। ਛੋਟੇ ਸਾਹਿਬਜ਼ਾਦੇ ਫਤਿਹ ਸਿੰਘ, ਜੋਰਾਵਰ ਸਿੰਘ ਤੇ ਮਾਤਾ ਗੁਜਰੀ ਜੀ ਉਨ੍ਹਾਂ ਦੇ ਰਸੋਈਏ ਨੇ ਸੂਬਾ ਸਰਹੰਦ ਨੂੰ ਫੜਾ ਦਿੱਤੇ।

Leave a Reply

Your email address will not be published. Required fields are marked *