ਸਿੱਕੇ ਦਾ ਦੂਜਾ ਪਹਿਲੂ, ਗਰੀਬਾਂ ਦਾ ਮਸੀਹਾ,ਬੇਸਹਾਰਿਆਂ ਦਾ ਸਹਾਰਾ ਸੀ ਇੰਦਰਪ੍ਰੀਤ ਸਿੰਘ ਚੱਢਾ

ਅਸ਼ਲੀਲ ਵੀਡੀਓ ਮਾਮਲੇ ‘ਚ ਘਿਰੇ ਚਰਨਜੀਤ ਸਿੰਘ ਚੱਢਾ ਦੇ ਬੇਟੇ ਇੰਦਰਪ੍ਰੀਤ ਚੱਢਾ ਦੀ ਮੌਤ ਦੀ ਖਬਰ ਨੇ ਪੀ. ਜੀ. ਆਈ. ਦੇ ਮਰੀਜ਼ਾਂ ‘ਚ ਮਾਤਮ ਫੈਲਾ ਦਿੱਤਾ। ਇੰਦਰਪ੍ਰੀਤ ਚੱਢਾ ਪੀ. ਜੀ. ਆਈ. ਆਉਣ ਵਾਲੇ ਗਰੀਬ ਮਰੀਜ਼ਾਂ ਦੇ ਮਸੀਹਾ ਸਨ। ਇਨ੍ਹਾਂ ਮਰੀਜ਼ਾਂ ਦੇ ਮਰਜ਼ ਦਾ ਇਲਾਜ ਤਾਂ ਡਾਕਟਰਾਂ ਕੋਲ ਹੁੰਦਾ, ਪਰ ਮਰਜ਼ ਦੀ ਦਵਾਈ ਖਰੀਦਣ ਲਈ ਪੈਸਿਆਂ ਦਾ ਇੰਤਜ਼ਾਮ ਚੱਢਾ ਹੀ ਕਰਦੇ।


ਬੁੱਧਵਾਰ ਨੂੰ ਉਨ੍ਹਾਂ ਦੀ ਖੁਦਕੁਸ਼ੀ ਦੀ ਖਬਰ ਜਿਵੇਂ ਹੀ ਪੀ. ਜੀ. ਆਈ. ਸਥਿਤ ਗੁਰਦੁਆਰੇ ‘ਚ ਆਈ ਤਾਂ ਮਾਤਮ ਛਾ ਗਿਆ। ਸਿਰਫ ਇੰਨਾ ਹੀ ਨਹੀਂ, ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਇਕ ਮਹਿਲਾ ਮਰੀਜ਼ ਨੂੰ ਤਾਂ ਦੌਰਾ ਪੈ ਗਿਆ। ਗੁਰਦੁਆਰੇ ‘ਚ ਪਸਰੇ ਸੰਨਾਟੇ ‘ਚ ਜੋ ਕੋਈ ਵੀ ਦਿਖਿਆ, ਸਭ ਦੀਆਂ ਅੱਖਾਂ ਨਮ ਨਜ਼ਰ ਆਈਆਂ।

ਇਕ ਸੇਵਾਦਾਰ ਨੇ ਦੱਸਿਆ ਕਿ ਅਜੇ ਪਿਛਲੇ ਹਫਤੇ ਹੀ ਇੰਦਰਪ੍ਰੀਤ ਚੱਢਾ ਗੁਰਦੁਆਰੇ ਆਏ ਸਨ ਅਤੇ ਇੱਥੇ ਰਹਿ ਰਹੇ ਮਰੀਜ਼ ਅਤੇ ਉਨ੍ਹਾਂ ਦੀ ਰਿਸ਼ਤੇਦਾਰਾਂ ਨੂੰ ਮਿਲੇ ਸਨ। ਦਫਤਰ ਦੇ ਕੁਝ ਕੰਮ ਨਿਪਟਾ ਕੇ ਉਨ੍ਹਾਂ ਨੇ ਇਸ ਹਫਤੇ ਦੇ ਅਖੀਰ ‘ਚ ਆਉਣ ਦੀ ਗੱਲ ਕਹੀ ਸੀ ਪਰ ਪਤਾ ਨਹੀਂ ਸੀ ਕਿ ਉਹ ਆਪਣੇ ਸਾਰੇ ਬੱਚਿਆਂ ਨੂੰ ਛੱਡ ਜਾਣਗੇ। ਪੀ. ਜੀ. ਆਈ. ‘ਚ ਬਹੁਤ ਸਾਰੇ ਮਰੀਜ਼ ਅਜਿਹੇ ਆਉਂਦੇ ਹਨ, ਜਿਨ੍ਹਾਂ ਕੋਲ ਇਲਾਜ ਕਰਾਉਣ ਦੇ ਪੈਸੇ ਨਹੀਂ ਹੁੰਦੇ।

ਅਇਜਹੇ ‘ਚ ਉਨ੍ਹਾਂ ਦਾ ਸਹਾਰਾ ਬਣਦਾ ਹੈ ਪੀ. ਜੀ. ਆਈ. ਦੀ ਗੋਲ ਮਾਰਕਿਟ ਦੇ ਨੇੜੇ ਬਣਿਆ ਗੁਰਦੁਆਰਾ। ਇੱਥੇ ਇੰਦਰਪ੍ਰੀਤ ਚੱਢਾ ਨਾ ਸਿਰਫ ਮਰੀਜ ਦੇ ਰਿਸ਼ਤੇਦਾਰਾਂ ਨੂੰ ਪਨਾਹ ਦਿੰਦੇ ਸਨ, ਸਗੋਂ ਮਰੀਜ਼ਾ ਦੇ ਪੂਰੇ ਇਲਾਜ ਦਾ ਖਰਚਾ ਵੀ ਦਿੰਦੇ ਸਨ। ਕੋਈ ਗਿਣਤੀ ਨਹੀਂ ਹੈ ਕਿ ਹੁਣ ਤੱਕ ਕਿੰਨੇ ਲੋਕਾਂ ਦਾ ਇਲਾਜ ਕਰਾਇਆ ਜਾ ਚੁੱਕਾ ਹੈ। ਇਨ੍ਹਾਂ ‘ਚ ਕੈਂਸਰ ਅਤੇ ਕਿਡਨੀ ਟਰਾਂਸਪਲਾਂਟ ਵਰਗੇ ਗੰਭੀਰ ਰੋਗੀ ਵੀ ਹਨ। ਮਰੀਜ਼ ਦੇ ਇਲਾਜ ਦਾ ਖਰਚਾ ਦੇਣ ਤੋਂ ਇਲਾਵਾ ਉਨ੍ਹਾਂ ਦੇ ਬੱਚਿਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਵੀ ਗੁਰਦੁਆਰੇ ਦੇ ਸੇਵਾਦਾਰ ਹੀ ਚੁੱਕਦੇ ਹਨ। ਇਕ ਸੇਵਾਦਾਰ ਨੇ ਦੱਸਿਆ ਕਿ ਹਰ ਮਹੀਨੇ 10 ਤੋਂ 12 ਲੱਖ ਰੁਪਏ ਮਰੀਜ਼ਾਂ ਦੀ ਦਵਾਈ ਅਤੇ ਉਨ੍ਹਾਂ ਦੀ ਦੇਖ-ਰੇਖ ‘ਤੇ ਖਰਚ ਹੁੰਦਾ ਹੈ।

ਗੁਰਦੁਆਰੇ ‘ਚ ਰੋਜ਼ਾਨਾ ਕਰੀਬ 300 ਮਰੀਜਡਾਂ ਲਈ ਦੋ ਵਕਤ ਦੀ ਰੋਟੀ ਬਣਾਈ ਜਾਂਦੀ ਹੈ। ਰੋਟੀ ਲੈ ਕੇ ਸੇਵਾਦਾਰ ਪੀ. ਜੀ. ਆਈ. ‘ਚ ਜਾਂਦੇ ਹਨ ਅਤੇ ਖਾਣਾ ਵੰਡਦੇ ਹਨ। ਇਹ ਸੇਵਾ ਕਈ ਸਾਲ ਤੋਂ ਚੱਲ ਰਹੀ ਹੈ। ਹੁਣ ਇਸ ਦਾ ਭਵਿੱਖ ਕੀ ਹੈ, ਇਹ ਕਿਸੇ ਨੂੰ ਨਹੀਂ ਪਤਾ। ਇੰਦਰਪ੍ਰੀਤ ਸਿੰਘ ਚੱਢਾ ਵਲੋਂ ਕਰੀਬ 600 ਲੋਕਾਂ ਨੂੰ ਹਰ ਮਹੀਨੇ 1500 ਰੁਪਏ ਦੀ ਪੈਨਸ਼ਨ ਦਿੱਤੀ ਜਾਂਦੀ ਹੈ। ਇਨ੍ਹਾਂ ‘ਚ ਅਜਿਹੀਆਂ ਔਰਤਾਂ ਹਨ, ਜਿਨ੍ਹਾਂ ਦੇ ਪਤੀਆਂ ਦੀ ਪੀ. ਜੀ. ਆਈ. ‘ਚ ਇਲਾਜ ਦੌਰਾਨ ਮੌਤ ਹੋ ਗਈ ਕਿਉਂਕਿ ਉਹ ਦੂਜੇ ਸੂਬੇ ਤੋਂ ਆਈਆਂ ਸਨ ਤਾਂ ਸਰਕਾਰੀ ਪੈਨਸ਼ਨ ‘ਚ ਦਿੱਕਤ ਆਉਂਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਪੈਨਸ਼ਨ ਹਰ ਮਹੀਨੇ ਬੈਂਕ ਖਾਤੇ ‘ਚ ਦਿੱਤੀ ਜਾਂਦੀ ਹੈ

Leave a Reply

Your email address will not be published. Required fields are marked *