2 ਹਫਤੇ ਪਹਿਲਾਂ ਹੋਇਆ ਸੀ ਵਿਆਹ, ਸੜਕ ਹਾਦਸੇ ‘ਚ ਗਈ ਜਾਨ..

ਇਥੋਂ ਦੇ ਅਕਾਲੀ ਦਲ ਦੇ ਪ੍ਰਧਾਨ ਰਹੇ ਦਰਬਾਰਾ ਸਿੰਘ ਚਹਿਲ ਦੇ ਘਰ ਉਸ ਸਮੇਂ ਸੋਗ ਦਾ ਮਾਹੌਲ ਬਣ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਘਰ ਦਾ ਚਿਰਾਗ ਬੁਝ ਚੁੱਕਾ ਹੈ। ਉਨ੍ਹਾਂ ਦੇ ਬੇਟੇ ਹਰਪ੍ਰੀਤ ਸਿੰਘ ਦੀ ਅੱਜ ਇੱਕ ਸੜਕ ਦੁਰਘਟਨਾ ‘ਚ ਮੌਤ ਹੋ ਗਈ। ਜਿਸ ਦਾ ਵਿਆਹ ਅਜੇ 13 ਕੁ ਪਹਿਲਾਂ ਹੀ ਹੋਇਆ ਸੀ।

punjab

Road Accident Malerkotla

ਦੱਸਿਆ ਜਾ ਰਿਹਾ ਹੈ ਕਿ ਇਹ ਆਪਣੇ ਮਾਪਿਆਂ ਦਾ ਇਕਲੌਤਾ ਬੇਟਾ ਸੀ ਅਤੇ ਡੇਰਾਬਸੀ ਵਿੱਚ ਨੌਕਰੀ ਕਰਦਾ ਸੀ। ਰਾਤ ਵੇਲੇ ਜਦੋਂ ਇਹ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨਾਲ ਇਸਦੀ ਟੱਕਰ ਹੋ ਗਈ, ਜਿਸ ਕਾਰਨ ਇਸਦੀ ਮੌਤ ਹੋ ਗਈ।

punjab

ਉਸਦੇ ਘਰੋਂ ਜਾਣ ਮਗਰੋਂ ਪਰਿਵਾਰ ਪਰਿਵਾਰ ਵੱਲੋਂ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਾ ਹੋ ਸਕਿਆ। ਸਵੇਰੇ ਵੇਲੇ ਪੁਲਿਸ ਨੇ ਪਰਿਵਾਰ ਨੂੰ ਜਾ ਕੇ ਹਾਦਸੇ ਦੀ ਖ਼ਬਰ ਦਿੱਤੀ, ਜਿਸ ਕਾਰਨ ਪਰਿਵਾਰ ਵਿੱਚ ਮਾਤਮ ਛਾ ਗਿਆ।

Leave a Reply

Your email address will not be published. Required fields are marked *