ਸੁਪਰਸਟਾਰ ਸਲਮਾਨ ਖਾਨ ਅਚਾਨਕ ਧਰਮਿੰਦਰ ਦੇ ਨਾਲ ਮਿਲਣ ਪਹੁੰਚ ਗਏ ਅਤੇ ਸਲਮਾਨ ਦੇ ਇਸ ਵਰਤਾਅ ਨਾਲ ਦਿੱਗਜ਼ ਅਦਾਕਾਰ ਬੇਹੱਦ ਖੁਸ਼ ਅਤੇ ਹੈਰਾਨ ਹੋ ਗਏ। ਧਰਮਿੰਦਰ ਨੇ ਫਿਲਮ ‘ ਪਿਆਰ ਕੀਆ ਤੋ ਡਰਨਾ ਕਿਆ’ ਵਿੱਚ ਸਲਮਾਨ ਦੇ ਨਾਲ ਕੰਮ ਕੀਤਾ ਸੀ। ਇਸ ਮੁਲਾਕਾਤ ਦੀ ਇੱਕ ਤਸਵੀਰ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ।
ਤਸਵੀਰ ਦੇ ਨਾਲ ਧਰਮਿੰਦਰ ਨੇ ਲਿਖਿਆ ਫਾਰਮ ‘ਤੇ ਤੁਹਾਡੇ ਅਚਾਨਕ ਆ ਜਾਣ ਨਾਲ ਕਾਫੀ ਖੁਸ਼ ਅਤੇ ਹੈਰਾਨ ਹਾਂ, ਤੁਸੀਂ ਹਮੇਸ਼ਾ ਮੇਰੇ ਬੇਟੇ ਦੀ ਤਰ੍ਹਾਂ ਹੋ। ਸਲਮਾਨ ਖਾਨ 82 ਸਾਲਾਂ ਦੇ ਅਦਾਕਾਰ ਧਰਮਿੰਦਰ ਦੇ ਬੇਟੇ ਬੌਬੀ ਦਿਓਲ ਐਕਸ਼ਨ ਨਾਲ ਭਰਪੂਰ ਥ੍ਰਿਲਰ ਫਿਲਮ ‘ਰੇਸ 3’ ਵਿੱਚ ਸਲਮਾਨ ਦੇ ਨਾਲ ਦਿਖਾਈ ਦੇਣਗੇ। ਬੌਬੀ ਨੇ ਵੀ ਇੰਸਟਗ੍ਰਾਮ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ‘ਰੇਸ’ ਫਿਲਮ ਦੀ ਤੀਜੀ ਸੀਰੀਜ਼ ਨਾਲ ਜਦੋਂ ਤੱਕ ਸਲਮਾਨ ਖਾਨ ਜੁੜੇ ਹਨ। ਇਹ ਫਿਲਮ ਸੁਰਖੀਆਂ ਬਟੋਰ ਰਹੀ ਹੈ। ਫਿਲਮ ਵਿੱਚ ਕਈ ਵੱਡੀ ਸਟਾਰ ਕਾਸਟ ਹੈ। ਬੌਬੀ ਦਿਓਲ ਦੇ ਇਲਾਵਾ ਅਨਿਲ ਕਪੂਰ, ਜੈਕਲੀਨ ਫਰਾਂਨਡਿਸ,ਡੇਜ਼ੀ ਸ਼ਾਹ, ਸ਼ਾਕਬ ਸਲਮਿ ਨਾਲ ਹੋਰ ਅਦਾਕਾਰ ਵੀ ਹੋਣਗੇ।
ਇਸ ਫਿਲਮ ਨੂੰ ਬਾਲੀਵੁੱਡ ਦੇ ਕੋਰਿਓਗ੍ਰਾਫਰ ਰੇਮੋ ਡਿਸੂਜਾ ਡਾਇਰੈਕਟ ਕਰ ਰਹੇ ਹਨ। ‘ਰੇਸ-3’ ਦੀ ਸ਼ੂਟਿੰਗ ਨਵੰਬਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਫਿਲਮ ਅਗਲੇ ਸਾਲ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਲਈ ਅਮਿਤਾਭ ਬੱਚਨ , ਇਮਰਾਨ ਹਾਸ਼ਮੀ ਅਤੇ ਸਿਧਾਰਥ ਮਲਹੋਤਰਾ ਦੇ ਨਾਮ ਦੀ ਹੀ ਚਰਚਾ ਸੀ।
ਖਬਰਾਂ ਅਨੁਸਾਰ ਇੱਕ ਇੰਟਰਵਿਊ ਵਿੱਚ ਬੌਬੀ ਦਿਓਲ ਨੇ ਕਿਹਾ ਸੀ ਕਿ ‘ ਮੈਂ ਕੰਮ ਕਰਨ ਦੇ ਲਈ ਮਰ ਰਿਹਾ ਸੀ, ਬੁਰੀ ਤਰ੍ਹਾਂ ਇੰਤਜ਼ਾਰ ਕਰ ਰਿਹਾ ਸੀ ਜਦੋਂ ਤੁਸੀ ਸਾਲਾਂ ਤੱਕ ਕੰਮ ਨਹੀਂ ਕਰਦੇ ਤਾਂ ਲੋਕ ਸੋਚਦੇ ਹਨ ਕਿ ਤੁਸੀਂ ਜਾਂ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਤੁਸੀਂ ਆਲਸੀ ਹੋ ਜਾਂ ਖੁਸ਼ ਹੋ ਅਤੇ ਰਿਲੈਕਸ ਕਰ ਰਹੇ ਹੋ।ਇਸ ਪੂਰੀ ਇਮੇਜ਼ ਨਾਲ ਬਾਹਰ ਨਿਕਲਣ ਦੇ ਲਈ ਮੈਂ ਬਹੁਤ ਮਿਹਮਨਤ ਕਰ ਰਿਹਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਹੁਣ ਮੈਨੂੰ ਇੱਕ ਨਜ਼ਰ ਨਾਲ ਦੇਖਣ।
ਦੱਸ ਦੇਈਏ ਕਿ ਫਿਲਮ ‘ਟਾਈਗਰ ਜ਼ਿੰਦਾ ਹੈ’ ਇਸ ਸਮੇਂ ਸਲਮਾਨ ਖਾਨ ਦੀ ਫਿਲਮ ‘ਤੇ ਦਰਸ਼ਕ ਨੋਟਾਂ ਦੀ ਵਰਖਾ ਕਰ ਰਹੇ ਹਨ। ਫਿਲਮ ਨੇ ਮਹਿਜ਼ ਇੱਕ ਹਫਤੇ ਦੇ ਅੰਦਰ 200 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਹੁਣ ਇਸ ਫਿਲਮ ਦੀ ਨਜ਼ਰ 300 ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋਣ ਦੀ ਹੈ।
ਟੇ੍ਰਡ ਐਨਾਲਿਸਟ ਤਰੁਣ ਆਦਰਸ਼ ਦੇ ਟਵੀਟ ਦੇ ਅਨੁਸਾਰ ‘ਟਾਈਗਰ ਜ਼ਿੰਦਾ ਹੈ’ ਸਾਲ 2017 ਦੀ ‘ਬਾਹੂਬਲੀ 2’ ਤੋਂ ਬਾਅਦ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਫਿਲਮ ਨੇ ਕੇਵਲ 7 ਦਿਨਾਂ ਵਿੱਚ ਹੀ ‘ਗੋਲਮਾਲ ਅਗੇਨ’ ਦੇ ਲਾਈਫਟਾਈਮ ਬਿਜਨੱੈਸ (205.67 ਕਰੋੜ) ਰੁਪਏ ਨੂੰ ਪਿੱਛੇ ਛੱਡ ਦਿੱਤਾ ਹੈ।
ਫਿਲਮ ਦਸੰਬਰ ਦੀ ਨਾ ਕੇਵਲ ਇੱਕ ਸਫਲ ਫਿਲਮ ਸਾਬਿਤ ਹੋਈ ਬਲਕਿ ਇਸ ਸਾਲ 2017 ਦੀ ਸਭ ਤੋਂ ਬੇਹਤਰੀਨ ਪ੍ਰਦਰਸ਼ਨ ਕਰਨ ਵਾਲੀ ਫਿਲਮ ਵੀ ਬਣ ਗਈ ਹੈ। ਫਿਲਮ ਦੀ ਕਮਾਈ ਦੇ ਅੰਕੜਿਆਂ ਨੂੰ ਤਰੁਣ ਆਦਰਸ਼ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ ‘ਔਰ ਟਾਈਗਰ ਜ਼ਿੰਦਾ ਹੈ ਨੇ ਡਬਲ ਸੈਂਚੁਰੀ ਲਗਾ ਲਈ’।