ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਪੁਰਾਣੇ ਆਡੀਓ ਨੇ ਸਨਸਨੀ ਫੈਲਾ ਦਿੱਤੀ ਹੈ। ਇਸ ਆਡੀਓ ‘ਚ ਉਹ ਬ੍ਰਿਟੇਨ ਦੀ ਰਾਜਕੁਮਾਰੀ ਨਾਲ ਸੈਕਸ ਸਬੰਧ ਬਣਾਉਣ ਦੀ ਗੱਲ ਕਰਦੇ ਹੋਏ ਸੁਣਾਈ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਆਡੀਓ ਕਲਿਪ ਇਕ ਇੰਟਰਵਿਊ ਦੌਰਾਨ ਦਾ ਹੈ ਜੋ ਉਨ੍ਹਾਂ ਨੇ ਸਾਲ 2000 ‘ਚ ਦਿੱਤਾ ਸੀ।
ਅਮਰੀਕਾ ਦੇ ਮਸ਼ਹੂਰ ਰੇਡਿਓ ਜਾਕੀ ਹਾਵਰਡ ਸਟਰਨ ਨੂੰ ਦਿੱਤੇ ਇਸ ਇੰਟਰਵਿਊ ‘ਚ ਡੌਨਾਲਡ ਟਰੰਪ ਨੇ ਡਾਇਨਾ ਨੂੰ ਕਿਹਾ ਸੀ ਕਿ ਇਸ ਤੋਂ ਪਹਿਲਾਂ ਉਹ ਸ਼ਰੀਰਕ ਸੰਬੰਧ ਬਣਾਉਣ ਡਾਇਨਾ ਨੂੰ ਐੱਚ.ਆਈ.ਵੀ. ਟੈਸਟ ਕਰਵਾ ਲੈਣਾ ਚਾਹੀਦਾ ਹੈ। ਇਸ ਆਡੀਓ ਅਤੇ ਟਰਾਂਸਕ੍ਰਿਪਟ ਨੂੰ ਕਿਸੇ ਨੇ ਫੈਕਟਬੇਸ ਨਾਂ ਦੀ ਵੈੱਬਸਾਈਟ ‘ਤੇ ਭੇਜ ਦਿੱਤਾ। ਟਰੰਪ ਨੇ ਇਸ ਇੰਟਰਵਿਊ ਦੌਰਾਨ 10 ਖੂਬਸੂਰਤ ਔਰਤਾਂ ਦੀ ਗੱਲ ਕੀਤੀ। ਇਨ੍ਹਾਂ ‘ਚੋਂ ਰਾਜਕੁਮਾਰੀ ਡਾਇਨਾ ਨੂੰ ਉਨ੍ਹਾਂ ਨੇ ਤੀਜੇ ਸਥਾਨ ‘ਤੇ ਰੱਖਿਆ, ਪਹਿਲੇ ਨੰਬਰ ‘ਤੇ ਆਪਣੀ ਪਤਨੀ ਮਲੇਨੀਆ ਨੂੰ ਅਤੇ ਦੂਜੇ ਨੰਬਰ ‘ਤੇ ਆਪਣੀ ਸਾਬਕਾ ਪਤਨੀ ਇਵਾਨਾ ਨੂੰ ਰੱਖਿਆ ਹੈ।
ਡੋਨਾਲਡ ਟਰੰਪ ਨੇ ਐਂਜਲੀਨਾ ਜੋਲੀ ਬਾਰੇ ਵੀ ਵਿਵਾਦਿਤ ਗੱਲ ਕਹੀ। ਐਂਜਲੀਨਾ ਜੋਲੀ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੁੱਲ੍ਹ ਬਹੁਤ ਵੱਡੇ ਹਨ। ਡਾਇਨਾ ਤੇ ਟਰੰਪ ਦੀ ਕਈ ਵਾਰ ਮੁਲਾਕਾਤ ਹੋਈ, 1995 ‘ਚ ਉਹ ਇਕ ਵਾਰ ਡਾਇਨਾ ਨਾਲ ਨਿਊਯਾਰਕ ਦੇ ਹਿਲਟਨ ਹੋਟਲ ‘ਚ ਮਿਲੇ। ਉਸ ਸਮੇਂ ਉਨ੍ਹਾਂ ਦੀ ਦੂਜੀ ਪਤਨੀ ਮਾਰਲਾ ਵੀ ਉਨ੍ਹਾਂ ਨਾਲ ਸੀ। ਟੀ.ਵੀ. ਪ੍ਰਜੈਂਟਰ ਸੇਲਿਨਾ ਸਕਾਟ ਨੇ ਇਕ ਵਾਰ ਕਿਹਾ ਸੀ ਕਿ ਟਰੰਪ ਨੇ ਰਾਜਕੁਮਾਰੀ ਨੂੰ ਮਨਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …