Breaking News

ਅੱਜ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਦਾ ਜਨਮ ਦਿਨ ਹੈ ..ਇਹ Video ਸਾਰੇ ਜਰੂਰ ਸ਼ੇਅਰ ਕਰੋ

ਸਿੱਖ ਕੌਮ ਦੇ ਸਰਬੰਸ ਦਾਨੀ, ਸਾਹਿਬੇ ਕਮਾਲ ਦਸਵੀਂ ਜੋਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਵਿਚੋ ਫਤਿਹ ਸਿੰਘ ਨੇ ਛੋਟੀ ਉਮਰੇ ਵੱਡੀਆਂ ਪ੍ਰਾਪਤੀ ਕਰਕੇ ਸਿੱਖ ਇਤਿਹਾਸ ਨੂੰ ਨਵਾਂ ਮੌੜ ਦਿੱਤਾ। ਆਪ ਨੇ ਛੋਟੀ ਉਮਰ ‘ਚ ਦਸਤਾਰ ਸਜਾਉਣ ਦੀ ਕਲਾ ਸਿੱਖ ਕੇ ਆਪ ਨੇ ਨਿਹੰਗਾਂ ਸਿੰਘਾਂ ਨੂੰ ਇਕ ਨਵੀਂ ਪੁਸ਼ਾਕ ਦੇ ਕੇ ਸਿੰਘਾਂ ਵਿਚ ਦੁਨੀਆਂ ਤੋਂ ਨਵੀਂ ਦਿੱਖ ਦਿੱਤੀ ਜੋ ਕਿ ਦੁਨੀਆਂ ਦੇ ਭਰਵੇਂ ਇੱਕਠਾ ਵਿਚੋ ਦੂਰੋਂ ਹੀ ਪਹਿਚਾਨਿਆਂ ਜਾਂਦਾ ਹੈ। ਆਪ ਜੀ ਆਪਣੇ ਛੋਟਾ ਭਰਾ ਜੋਰਾਵਰ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਨਾਲ ਚਮਕੌਰ ਦੀ ਗੜੀ ਖਾਲੀ ਕਰਨ ਉਪਰੰਤ ਅੱਧੀ ਰਾਤ ਤੋਂ ਬਾਅਦ ਸਰਸਾ ਨਦੀ ਦੇ ਹੜ ਦੇ ਪਾਣੀ ਦੀ ਸੂਕਦੀ ਦਿਲ ਕੰਬਾਊ ਆਵਾਜ਼ ਸੁਕਦੀ ਸਰਸਾ ਨਦੀ ਪਾਰ ਕਰਨ ਮੌਕੇ ਸਿੰਘਾਂ ਦੇ ਕਾਫਲੇ ਤੋਂ ਵੱਖ ਹੋ ਕੇ ਦੂਜੇ ਕੰਢੇ ਦੂਰ ਨਿਕਲ ਗਏ ।Image result for sahibzada baba fateh singh
ਮਾਤਾ ਗੁਜਰੀ ਜੀ ਸਮੇਤ ਰਸੋਈਏ ਗੰਗੂ ਨਾਮੀ ਬ੍ਰਾਹਮਣ ਨਾਲ ਉਸ ਦੇ ਪਿੰਡ ਖੇਵੀ ਚਲੇ ਗਏ। ਮਾਤਾ ਜੀ ਕੋਲ ਮੋਹਰਾਂ ਦੀ ਥੈਲੀ ਸੀ ਜਿਸ ਨੂੰ ਦੇਖਕੇ ਬ੍ਰਾਹਮਣ ਗੰਗੂ ਰਸੋਈਏ ਦੀ ਨੀਯਤ ਖਰਾਬ ਹੋ ਗਈ, ਦੂਜਾ ਇਨਾਮ ਹਾਸਲ ਕਰਨ ਲਈ ਹਕੂਮਤ ਦੇ ਸੂਬੇਦਾਰ ਨੂੰ ਖਬਰ ਕਰ ਦਿਤੀ, ਮਾਤਾ ਗੁਜਰੀ ਜੀ ਤੇ ਦੋ ਮਾਸੂਮ ਬੱਚਿਆਂ ਨੂੰ ਗ੍ਰਿਫਤਾਰ ਕਰਵਾ ਦਿਤਾ , ਸਰਹੰਦ ਨਵਾਬ ਵਜ਼ੀਰ ਖਾਨ ਪਾਸ ਪਹੁੰਚਾ ਦਿਤਾ। ਨਵਾਬ ਜੋ ਗੁਰੂ ਸਾਹਿਬ ਨੂੰ ਜਿਉਂਦਾ ਪਕੜਨ ਲਈ ਫੌਜਾਂ ਸਮੇਤ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਘੁੰਮਦਾ ਫਿਰ ਰਿਹਾ ਸੀ, ਬਿਰਧ ਮਾਤਾ ਤੇ ਮਾਸੂਮ ਬੱਚਿਆਂ ਨੂੰ ਕੈਦੀਆਂ ਦੇ ਰੂਪ ਵਿਚ ਵੇਖਕੇ ਬਹੁਤ ਪ੍ਰਸੰਨ ਹੋਇਆ। ਇਨਾਂ ਨੂੰ ਠੰਡੇ ਬੁਰਜ ਵਿਚ ਕੈਦ ਕਰ ਦਿਤਾ ਗਿਆ। ਮਾ ਗੁਜਰ ਕੌਰ ਜੀ ਇਨਾਂ ਨੂੰ ਆਪਣੇ ਵੱਡੇ ਬਜ਼ੁਰਗਾਂ ਦੀਆਂ ਸਾਖੀਆਂ ਸੁਣਾ ਕੇ ਵੱਡੇ ਜਿਗਰ ਵਾਲਾ ਬੁਣਾ ਦਿੱਤਾ। ਅਤੇ ਕਿਹਾ ਕਿ ਤੁਸੀ ਗੋਬਿੰਦ ਸਿੰਘ ਸ਼ੇਰ ਦੇ ਸ਼ੇਰ ਬੱਚੇ ਹੋ ਜਿਸ ਨੇ ਕਦੀ ਈਨ ਨਹੀ ਮੰਨੀ। ਧਰਮ ਦੀ ਖਾਤਰ ਆਪਣੇ ਪਿਤਾ ਨੂੰ ਵੀ ਸ਼ਹੀਦ ਕਰਵਾਉਣਾ ਮੰਨ ਲਿਆ, ਦੇਖਿਓ ਕਿਤੇ ਵਜ਼ੀਰ ਖਾਨ ਦੇ ਲਾਲਚ ਭਰੇ ਡਰਾਵੇ ਕਾਰਨ, ਧਰਮ ਵੱਲੋਂ ਕਮਜ਼ੋਰੀ ਨਾ ਦਿਖਾ ਬਹਿਣਾ, ਆਪਣੇ ਪਿਤਾ ਜੀ ਤੇ ਦਾਦਾ ਜੀ ਦੀ ਸ਼ਾਨ ਨੂੰ ਜਾਨਾਂ ਵਾਰ ਕੇ ਵੀ ਕਾਇਮ ਰੱਖਣਾ। ਦਾਦੀ ਪੋਤਿਆਂ ਨੂੰ ਸਮਝਾ ਦੀ ਰਹਿੰਦੀ ਸੀ ਅਤੇ ਬੱਚੇ ਠੰਡੇ ਫ਼ਰਸ ‘ਤੇ ਹੀ ਬਿਨਾਂ ਕੱਪੜੇ ਤੋਂ ਹੀ ਨੀਂਦ ਦੇ ਅੰਗੋਸ਼ ਵਿਚ ਸੌ ਜਾਂਦੇ ਸੀ ।

ਸਵੇਰੇ ਜਦ ਕਚਹਿਰੀ ਲੱਗੀ ਤਾਂ ਸੁਬੇ ਦਾ ਬੁਲਾਵਾਂ ਆ ਗਿਆ, ਦਾਦੀ ਨੇ ਬੱਚਿਆਂ ਨੂੰ ਚੁੰਮਿਆ ਤੇ ਪਿੱਠਾਂ ਤੇ ਹੱਥ ਫੇਰਦੀ ਨੇ ਪਿਆਰੇ ਤੇ ਹੋਣਹਾਰ ਪੋਤਿਆ ਨੂੰ ਸਿਪਾਹੀਆਂ ਨਾਲ ਤੋਰ ਦਿਤਾ। ਕਚਹਿਰੀ ਵਿਚ ਵੜਦਿਆਂ ਹੀ ਗਜ਼ ਕੇ ਫਤਹਿ ਬਲਾਈ ‘ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ‘ ਵੱਡੇ -ਵੱਡੇ ਦਰਬਾਰੀ ਤੇ ਨਵਾਬ ਇਨਾਂ ਦੀ ਦਲੇਰੀ ਵੇਖ ਕੇ ਕੰਬ ਉਠੇ ਤੇ ਦੰਗ ਰਹਿ ਗਏ। ਸੁੱਚਾ ਨੰਦ ਦਰਬਾਰੀ ਨੇ ਕੜਕ ਕੇ ਕਿਹਾ ਓਇ ਬੱਚਿਓ ਨਵਾਬ ਨੂੰ ਝੁਕ ਕੇ ਸਲਾਮ ਕਰੋ, ਅੱਗੋ ਸਾਹਿਬਜ਼ਾਦਿਆਂ ਨੇ ਕੜਕ ਦੀ ਆਵਾਜ਼ ਵਿਚ ਉਸੀ ਅੰਦਾਜ਼ ਵਿਚ ਕਿਹਾ ਕਿ ਅਸੀ ਗੁਰੂ ਤੇ ਰੱਬ ਤੋਂ ਬਗੈਰ ਕਿਸੇ ਅੱਗੇ ਸੀਸ ਨਹੀ ਨਿਵਾਉਂਦੇ ਇਹੀ ਸਿਖਿਆ ਸਾਨੂੰ ਪਿਤਾ ਗੁਰੂ ਨੇ ਦਿਤੀ ਹੈ।

ਨਵਾਬ ਵਜ਼ੀਰ ਖਾਨ ਵਲੋਂ ਧਰਮ ਬਦਲ ਕੇ ਇਸਲਾਮ ਧਰਮ ਕਬੂਲ ਕਰ ਲੈਣ ਸਬੰਧੀ ਲਾਲਚ ਅਤੇ ਡਰਾਵੇਂ ਦਿੱਤੇ ਗਏ। ਤੁਹਾਨੂੰ ਰਹਿਣ ਲਈ ਸੁੰਦਰ ਮਹਿਲ, ਪਹਿਨਣ ਨੂੰ ਰੇਸ਼ਮੀ ਕੱਪੜੇ, ਨੌਕਰ ਚਾਕਰ, ਵੱਡੇ ਵੱਡੇ ਮੁਸਲਮਾਨ ਜਰਨੈਲਾਂ ਦੀਆਂ ਸੁੰਦਰ ਬੇਟੀਆਂ ਨਾਲ ਨਿਕਾਹ। ਸਰੀਰ ਦੇ ਟੁਕੜੇ -ਟੁਕੜੇ ਕਰ ਦਿੱਤੇ ਜਾਣਗੇ ਤਾਂ ਜੋ ਅੱਗੇ ਤੋਂ ਕੋਈ ਸਿੱਖ ਬਣਨ ਦੀ ਹਿੰਮਤ ਨਾ ਕਰ ਸਕੇ। ਜਿਉਂ-ਜਿਉਂ ਸੂਬਾ ਬੋਲਦਾ ਤਿਉਂ-ਤਿਉਂ ਬੱਚੇ ਉਸ ਦੀ ਮੂਰਖਤਾ ਤੇ ਮੁਸਕਰਾਉਂਦੇ ਤੇ ਗੁੱਸੇ ਨਾਲ ਸ਼ਾਹਿਬਜ਼ਾਦਿਆਂ ਦੇ ਚਿਹਰੇ ਲਾਲੋ- ਲਾਲ ਹੋ ਗਏ । ਦੋਹਾਂ ਨੇ ਇਕ ਦੂਜੇ ਵੱਲ ਵੇਖਿਆ ਤੇ ਗੱਜ ਕੇ ਉੱਤਰ ਦਿੱਤਾ ਓਏ ਸੂਬਿਆ ਅਸਾਂ ਨੂੰ ਤੂੰ ਜਾਣਦਾ ਨਹੀ ਅਸੀਂ ਪਿਤਾ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਬੱਚੇ ਹਾਂ ਤੇ ਸ਼ੇਰਾਂ ਵਾਂਗੂੰ ਕਿਸੇ ਤੋਂ ਡਰਦੇ ਨਹੀ, ਧਰਮ ਦੀ ਖਾਤਰ ਸਾਡੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਅਰਜਨ ਦੇਵ ਜੀ ਪੜਦਾਦੇ ਨੇ ਸ਼ਹੀਦੀ ਦਿੱਤੀ ਅਸੀ ਉਨਾਂ ਦੇ ਪੋਤਰੇ ਹਾਂ।

ਉਨਾਂ ਦੀ ਸ਼ਾਨ ਨੂੰ ਜੀਉਂਦੇ ਜੀਅ ਦਾਗ ਨਹੀ ਲੱਗਣ ਦੇਵਾਂਗੇ। ਅੱਠ ਸਾਲਾਂ ਤੇ ਛੇ ਸਾਲਾਂ ਬਹਾਦਰ ਬੱਚਿਆਂ ਦੇ ਮੂੰਹੋ ਇਹ ਸਬਦ ਸੁਣ ਦਰਬਾਰ ਵਿਚ ਚੁੱਪ ਵਰਤ ਗਈ ਜਿਵੇਂ ਸਾਰਿਆਂ ਦੀ ਨਾਨੀ ਮਰ ਗਈ ਹੋਵੇ । ਨਵਾਬ ਵਜ਼ੀਰ ਖਾਨ ਵੀ ਇਨਾਂ ਦੀ ਦਲੇਰੀ ਤੋਂ ਪ੍ਰਭਾਵਤ ਹੋਏ ਬਗੈਰ ਰਹਿ ਨਾ ਸਕਿਆਂ। ਸੁੱਚਾ ਨੰਦ ਬੋਲਿਆ ਇੰਨੀ ਛੋਟੀ ਉਮਰ ਵਿਚ ਰਾਜ ਦਰਬਾਰ ਵਿਚ ਇਤਨੀ ਅੱਗ ਉਗਲ ਸਕਦੇ ਹਨ ਤਾਂ ਵੱਡੇ ਹੋ ਕੇ ਹਕੂਮਤ ਲਈ ਭਾਂਬੜ ਬਾਲ ਦੇਣਗੇ ਹੁਣੇ ਹੀ ਮੱਕੂ ਠੱਪ ਦੇਣਾ ਚਾਹੀਦਾ ਹੈ। ਨਵਾਬ ਉਤੇ ਸੱਚਾ ਨੰਦ ਵਲੋਂ ਸਲਾਹ ਦਾ ਅਸਰ ਤਾਂ ਹੋਇਆ ਪਰ ਉਹ ਮਾਰਨ ਦੀ ਥਾਂ ਇਸਲਾਮ ਧਰਮ ਵਿਚ ਲਿਆਉਣ ਦੇ ਹੱਕ ਵਿਚ ਸੀ, ਉਸ ਦੀ ਖਾਹਿਸ਼ ਸੀ ਕਿ ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਵੇ ਕਿ ਗੁਰੂ ਗੋਬਿੰਦ ਸਿੰਘ ਦੇ ਬੱਚੇ ਮੁਸਲਮਾਨ ਬਣ ਗਏ। ਗੁੱਸੇ ਤੇ ਕਾਬੂ ਪਾਕੇ ਬੋਲਿਆਂ ਕਿ ਜਾਓ ਦਾਦੀ ਕੋਲ ਤੇ ਕਲ ਆ ਕੇ ਮੇਰੀਆਂ ਗੱਲਾਂ ਦਾ ਸੋਚ ਸਮਝ ਕੇ ਜਵਾਬ ਦੇਣਾ ਸਾਇਦ ਤੁਹਾਡੀ ਦਾਦੀ ਜਾਨ ਦੀ ਰੱਖਿਆ ਲਈ ਮੰਨ ਜਾਵੇ।

ਦਾਦੀ ਬੱਚਿਆਂ ਨੂੰ ਸਿੱਖੀ ਸਰੂਪ ਵਿਚ ਸਹੀ ਸਲਾਮਤ ਚਿਹਰਿਆਂ ਤੇ ਲਾਲੀਆਂ ਭੱਖਦੀਆਂ ਵੇਖ ਕੇ ਅਕਾਲ-ਪੁਰਖ ਦਾ ਧੰਨਵਾਦ ਕਰਨਾ ਨਹੀ ਭੁਲੀ, ਬੱਚਿਆਂ ਨੂੰ ਗਲਵਕੜੀ ਵਿਚ ਲੈਕੇ ਪਿਆਰ ਦਾ ਨਿੱਘ ਮਾਣਦਿਆਂ ਕਚਹਿਰੀ ਵਿਚ ਹੂ-ਬੂ-ਹੂ ਗੱਲਬਾਤ ਸੁਣੀ ਤੇ ਬੱਚਿਆਂ ਦੱਸਿਆਂ ਕਿ ਕਿਵੇਂ ਸੁੱਚਾ ਨੰਦ ਵਲੋਂ ਬਲਦੀ ਤੇ ਤੇਲ ਪਾਉਣ ਤੱਕ ਸਾਰੀ ਗੱਲ ਦੱਸੀ। ਦਾਦੀ ਬੋਲੀ ਕਿ ਤੁਹਾਨੂੰ ਕਲ ਫਿਰ ਇਸ ਤੋਂ ਵਧੇਰੇ ਲਾਲਚ, ਡਰਾਵੇਂ ਦਿੱਤੇ ਜਾਣਗੇ, ਧਰਮ ਨੂੰ ਜਾਨਾਂ ਤੋਂ ਵੱਧ ਪਿਆਰਾ ਸਮਝਣਾ, ਦ੍ਰਿੜ ਰਹਿਣਾ, ਕਸ਼ਟ ਦੇਣ ਤਾਂ ਅਕਾਲ -ਪੁਰਖ ਦਾ ਧਿਆਨ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਸ਼ਹੀਦੀ ਸਾਕਿਆਂ ਨੂੰ ਧਿਆਣਾ। ਭਾਈ ਮਤੀ ਦਾਸ ਤੇ ਭਾਈ ਦਿਆਲੇ ਨੇ ਵੀ ਗੁਰ ਚਰਨਾਂ ਦਾ ਧਿਆਨ ਧਰਦੇ ਹੱਸ-ਹੱਸ ਤਨ ਚਿਰਵਾ ਲਿਆ ਤੇ ਤਨ ਪਾਣੀ ਵਿਚ ਉਬਲ ਲਿਆ ਸੀ। ਮੈਂ ਵੀ ਤੁਹਾਡੇ ਸਿੱਖੀ ਸਿਦਕ ਦੀ ਕਾਇਮੀ ਲਈ ਗੁਰ ਚਰਨਾਂ ਵਿਚ ਤੇ ਅਕਾਲ ਪੁਰਖ ਅੱਗੇ ਸਿਮਰਨ ਵਿਚ ਜੁੜ ਕੇ ਅਰਦਾਸ ਕਰਦੀ ਰਹਿੰਦੀ ਹਾਂ। ਅਗਲੇ ਦਿਨ ਦੀ ਕਚਹਿਰੀ ਵਿਚ ਪਹਿਲਾਂ ਵਾਂਗੂੰ ਹੀ ਸਭ ਕੁਝ ਹੋਇਆ ਵਧੇਰੇ ਲਾਲਚ, ਡਰਾਇਆ ਧਮਕਾਇਆ ਗਿਆ ਪਰ ਬੱਚੇ ਧਰਮ ਤੋਂ ਡੋਲੇ ਨਹੀ ਵਾਪਸ ਆ ਕੇ ਸਭ ਕੁਝ ਫਿਰ ਦਾਦੀ ਮਾਂ ਨੂੰ ਦੱਸਿਆ।

ਤੀਜੇ ਦਿਨ ਕਚਹਿਰੀ ਵੱਲ ਭੇਜਣ ਲਗਿਆਂ ਦਾਦੀ ਮਾਂ ਦੀਆਂ ਅੱਖਾਂ ਅੱਗੇ ਹੋਣ ਵਾਲੇ ਸਾਕੇ ਦੀ ਤਸਵੀਰ ਬਣਦੀ ਜਾ ਰਹੀ ਸੀ। ਅੱਜ ਦਾ ਵਿਛੋੜਾ ਸਦਾ ਦਾ ਵਿਛੋੜਾ ਬਣ ਜਾਣਾ ਹੈ ਪਰ ਤਸੱਲੀ ਸੀ ਕਿ ਮੇਰੇ ਮਾਸੂਮ ਪੋਤੇ ਜਾਨਾਂ ਵਾਰ ਕੇ ਧਰਮ ਦੀ ਰਾਖੀ ਦੀ ਨੀਂਹ ਰੱਖਣਗੇ।

ਬੱਚਿਆਂ ਨੂੰ ਰੱਜ ਕੇ ਗਲਵਕੜੀ ਵਿਚ ਘੁੱਟਿਆ, ਮੱਥੇ ਚੁੰਮੇ ਪਿੱਠਾਂ ਥਪਥਪਾਈਆਂ ਤੇ ਸਿਪਾਹੀਆਂ ਨਾਲ ਤੋਰ ਕੇ ਵਾਪਸ ਠੰਡੇ ਬੁਰਜ ਵਿਚ ਗੁਰੂ ਚਰਨਾਂ ਦਾ ਧਿਆਨ ਧਰ ਕੇ ਲੱਗੀ ਵਾਹਿਗੁਰੂ ਦੇ ਦਰ ਜੋਦੜੀਆਂ ਕਰਨ ”ਹੇ ਅਕਾਲ ਪੁਰਖ ਬੱਚਿਆਂ ਦੇ ਸਿੱਖੀ ਸਿਦਕ ਨੂੰ ਕਾਇਮ ਰੱਖਣ ਵਿਚ ਸਹਾਈ ਹੋਣਾ, ਦਾਤਾ ਹੌਸਲਾ ਤੇ ਸਕਤੀ ਦੇਵੀ ” ਇਨਾਂ ਮਾਸੂਮ ਗੁਰੂ ਪੁੱਤਰਾਂ ਨੂੰ ਤਾਂ ਜੋ ਇਹ ਕਸਟਾਂ ਦਾ ਸਾਹਮਣਾ ਦਲੇਰੀ ਨਾਲ ਕਰ ਸਕਣ।

ਅੱਜ ਕ ਦੇ ਮਾਪੇ ਜੇ ਬੱਚਾ ਕੇਸ ਕਟਵਾ ਕੇ ਘਰੇ ਆ ਜਾਂਦਾ ਹੈ ਤਾਂ ਕੁੱਝ ਕਹਿਣ ਦੀ ਬਜਾਏ ਇਹ ਕਹਿੰਦੇ ਹਨ ਕਿ ਜੇ ਇਸ ਨੇ ਕੁੱਝ ਕਰ ਲਿਆ ਸਾਇਦ ਇਹ ਨਹੀ ਜਾਣਦੇ ਕਿ ਮਰਨਾ ਸੱਚ ਹੈ ਜੀਉਣਾ ਝੂਠ ਤਾਂ ਧੰਨ ਮਾਤਾ ਗੁਜਰ ਕੌਰ ਜਿਸ ਨੇ ਸਾਰਾ ਸਰਬੰਸ ਹੀ ਸਿੱਖ ਧਰਮ ਤੋਂ ਵਾਰ ਦਿੱਤਾ।

ਉਧਰ ਕਚਹਿਰੀ ਵਿਚ ਲਾਲਚ ਡਰ ਡਰਾਵੇ ਦੇਣ ਮਗਰੋਂ ਜਦੋਂ ਵਜ਼ੀਰ ਖਾਨ ਨੇ ਵੇਖਿਆ ਕਿ ਬੱਚੇ ਆਪਣੇ ਨਿਸ਼ਚੇ ਤੇ ਅੱਟਲ ਖੜੇ ਹਨ ਤਾਂ ਉਸ ਨੇ ਪੁੱਛਿਆਂ ਭਲਾ ਜੇ ਬੱਚਿਓ ਮੈਂ ਤੁਹਾਨੂੰ ਛੱਡ ਦੇਵਾਂ ਆਜ਼ਾਦ ਕਰ ਦੇਵਾਂ ਆਪਣੀ ਕੈਦ ਤੋਂ ਤਾਂ ਤੁਸੀ ਕੀ ਕਰੋਗੇ। ਬੱਚਿਆਂ ਦਾ Àੁੱਤਰ ਸੀ ਅਸੀਂ ਵੱਡੇ ਹੋ ਕੇ ਸਿੱਖਾਂ ਨੂੰ ਇਕੱਠਿਆਂ ਕਰਕੇ ਆਪਣੇ ਪਿਤਾ ਜੀ ਵਾਂਗੂੰ ਜ਼ੁਲਮ ਵਿਰੁਧ ਜ਼ਾਲਮ ਦੇ ਖਾਤਮੇ ਲਈ ਲੜਾਂਗੇ, ਤਦ ਤੱਕ ਲੜਦੇ ਰਹਾਂਗੇ। ਜਦ ਤੱਕ ਜ਼ਾਲਮਾਂ ਦਾ ਖਾਤਮਾ ਨਹੀ ਕਰ ਲੈਂਦੇ ਜਾਂ ਖੁਦ ਸ਼ਹੀਦ ਨਹੀ ਹੋ ਜਾਂਦੇ, ਧਰਮ ਦਾ ਲੜ ਕਦੀ ਵੀ ਨਹੀ ਛੱਡਣਾ। ਤੁਸੀ ਜੋ ਵੀ ਜ਼ੁਲਮ ਕਰ ਸਕਦੇ ਹੋ ਕਰੋ ਸਾਨੂੰ ਧਰਮ ਤੋਂ ਨਹੀ ਡੁਲਾ ਸਕਦੇ । ਨਵਾਬ ਨੇ ਕਾਜ਼ੀ ਵੱਲ ਵੇਖਿਆ, ਕਾਜ਼ੀ ਨੇ ਸਾਹਿਬਜ਼ਾਦਿਆਂ ਨੂੰ ਜਿਉਂਦੇ ਜੀ ਦੀਵਾਰ ਵਿਚ ਚੁਣੇ ਜਾਣ ਦਾ ਹੁਕਮ ਕਰ ਦਿਤਾ। ਕਿਹਾ ਕਿ ਮੈਂ ਇਸਲਾਮੀ ਸ਼ਰਾ ਅਨੁਸਾਰ ਇਹੀ ਸਜ਼ਾ ਨਿਸਚਿਤ ਕਰਦਾ ਹਾਂ। ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਨੇ ਆਖਿਆ ਕਿ ਇਨਾਂ ਦੇ ਪਿਤਾ ਦੀ ਸਜ਼ਾ ਇੰਨਾਂ ਮਾਸੂਮਾਂ ਨੂੰ ਨਹੀ ਮਿਲਣੀ ਚਾਹਿੰਦੀ, ਇਸਲਾਮੀ ਸ਼ਰਾ ਅਨੁਸਾਰ ਉਸ ਨੂੰ ਮਿਲਦੀ ਚਾਹਿੰਦੀ ਹੈ ਦੂਜਿਆਂ ਨੂੰ ਨਹੀ , ਕਾਜ਼ੀ ਬੋਲਿਆ ਕਿ ਇਸਲਾਮੀ ਸ਼ਰਾ ਮੈਂ ਤੈਥੋਂ ਵੱਧ ਜਾਣਦਾ ਹਾਂ, ਸੁੱਚਾ ਨੰਦ ਬੋਲਿਆ ਨਵਾਬ ਸਾਹਿਬ ਸੱਪ ਦੇ ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਫੇਹ ਦੇਣਾ ਚਾਹਿੰਦਾ ਹੈ ਨਹੀ ਤਾਂ ਵੱਡੇ ਹੋ ਕੇ ਡੰਗ ਹੀ ਮਾਰਦੇ ਹਨ।

ਇਸ ਤੋਂ ਬਾਅਦ ਨਵਾਬ ਵਜ਼ੀਰ ਖਾਨ ਨੇ ਹੁਕਮ ਦਿੱਤਾ ਕਿ ਇੰਨਾਂ ਨੂੰ ਦੀਵਾਰ ਵਿਚ ਚੁਣ ਦਿਤਾ ਜਾਵੇ ਤੇ ਮਗਰੋਂ ਸੀਸ ਧੜ ਨਾਲੋ ਵੱਖ ਕਰ ਦਿਤਾ ਜਾਵੇ। ਦੋ ਪਠਾਣ ਜੋ ਜਲਾਦਾਂ ਦਾ ਕੰਮ ਕਰਦੇ ਸਨ, ਸਾਹਿਬਜ਼ਾਦਿਆਂ ਨੂੰ ਦੀਵਾਰ ਵਿਚ ਚੁਣਨਾ ਸ਼ੁਰੂ ਕਰ ਦਿਤਾ, ਇਨਾਂ ਨੇ ਆਪਣਾ ਧਿਆਨ ਅਕਾਲ ਪੁਰਖ ਦੇ ਚਰਨਾਂ ਵਿਚ ਜੋੜਿਆਂ, ਦੀਵਾਰ ਉਚੀ ਹੁੰਦੀ ਗਈ ਸਾਹਿਬਜ਼ਾਦੇ ਅਡੋਲ ਖਲੋਤੇ ਰਹੇ, ਕਾਜ਼ੀ ਹੱਥ ਵਿਚ ਕੁਰਾਨ ਸ਼ਰੀਫ ਫੜੀ ਕਹਿ ਰਿਹਾ ਸੀ ਮੁਸਲਮਾਨ ਬਣ ਜਾਵੋ ਹੁਣ ਵੀ ਛੱਡ ਦਿਤੇ ਜਾਵੋਗੇ ਦੀਵਾਰ ਸਾਹਿਬਜ਼ਾਦਿਆਂ ਬਾਬਾ ਫਤਹਿ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਦੇ ਗਲੇ ਤੱਕ ਪਹੁੰਚ ਗਈ ਤਾਂ ਜਲਾਦਾਂ ਨੇ ਪਲਕ ਝੱਪਕਣ ਵਿਚ ਹੀ ਸੀਸ ਧੜ ਨਾਲੋਂ ਵੱਖ ਕਰ ਦਿੱਤੇ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਲਾਰੇ ਸ਼ਹੀਦੀ ਪਾ ਗਏ ਪਰ ਦਲੇਰ ਬੱਚਿਆਂ ਨੂੰ ਵੀ ਦੁਨੀਆਂ ਦੀ ਕੋਈ ਵੀ ਲਾਲਚ ਜਾਂ ਡਰਾਵਾ ਧਰਮ ਤੋਂ ਡੇਗ ਨਾ ਸਕਿਆਂ। ਮਾਤਾ ਗੁਜਰ ਕੌਰ ਜੀ ਨੂੰ ਜਦ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਆਪ ਜੀ ਨੇ ਵਾਹਿਗੁਰੂ ਦਾ ਮਾਣਾ ਮੰਨਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਅੱਜ ਵੀ ਸਿੱਖ ਧਰਮ ਦੇ ਲਈ ਚਾਨਣ ਮਿਨਾਰ ਹੈ ਅਤੇ ਸਾਨੂੰ ਪ੍ਰੇਰਨਾ ਦਿੰਦੀ ਹੈ। ਵੇਖਣਾ ਬੱਚਿਓ: ਕਦੀ ਵੀ ਧਰਮ ਦਾ ਸੌਦਾ ਨਾ ਕਰਨਾ ਸਿੱਖੀ ਅਮੋਲਕ ਵਸਤੂ ਹੇ।
‘ਮੁਲਿ ਨਾ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ।।
ਐਸਾ ਸਤਿਗੁਰੁ ਜੇ ਮਿਲੈ ਤਿਸਨੋ ਸਿਰੁ ਸਉਪੀਐ ਵਿਚਹੁ ਆਪੁ ਜਾ’
ਦੁਨੀਆਂ ਦੇ ਵੱਡੇ ਤੋ ਵੱਡੇ ਲੋਭ ਲਾਲਚ ਸਿਖ ਬੱਚਿਆਂ ਨੂੰ ਧਰਮ ਪ੍ਰੀਵਰਤਨ ਲਈ ਪ੍ਰੇਰ ਨਹੀ ਸਕਦੇ, ਜੇ ਕਦੇ ਸਿਖ ਬੱਚੇ ਗੁਰਬਾਣੀ ਤੇ ਆਪਣੇ ਸੁਨਹਿਰੀ ਇਤਿਹਾਸ ਤੋਂ ਵਾਕਿਫ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਬਣ ਜਾਣ।

ਅਵਤਾਰ ਸਿੰਘ ਕੈਂਥ
ਜਸ਼ਨ ਕੰਪਿਊਟਰ ਨੇੜੇ ਬੱਸ ਅੱਡਾ ਬਠਿੰਡਾ।
ਮੋ: 9356200120

About admin

Check Also

ਜਿਹੜੇ ਕਹਿੰਦੇ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਵਿਰੋਧੀ ਸਨ ਉਹ ਇਹ ਪੋਸਟ ਇੱਕ ਵਾਰੀ ਜਰੂਰ ਦੇਖਿਓ..

ਆਹ ਵੀਂ ਸੇਅਰ ਕਰਦਿਆਂ ਕਰੋਂ, ਜੋ ਗੱਲਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ …

error: Content is protected !!