ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਵਲੋਂ ਕੀਤੇ ਜਾਣ ਵਾਲੇ ਖੂਨ-ਖਰਾਬੇ ਤੋਂ ਹਰ ਕੋਈ ਜਾਣੂ ਹੈ ਪਰ ਇਹ ਅੱਤਵਾਦੀ ਅਗਵਾ ਕੀਤੀਆਂ ਔਰਤਾਂ ਨੂੰ ਕਿੰਨੇ ਤਸੀਹੇ ਦਿੰਦੇ ਹਨ ਇਹ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ।
ਫਰੀਦਾ ਖਲਫ ਨਾਂ ਦੀ ਲੜਕੀ ਨੇ ਇਸਲਾਮਿਕ ਸਟੇਟ ਦੇ ਤਸੀਹਿਆਂ ਦਾ ਖੁਲਾਸਾ ਕੀਤਾ ਹੈ। ਇਸਲਾਮਿਕ ਸਟੇਟ ਦੇ ਕਬਜ਼ੇ ‘ਚੋਂ ਭੱਜੀ ਫਰੀਦਾ ਖਲਫ ਨੇ ਇਸਲਾਮਿਕ ਸਟੇਟ ਦੀ ਦਰਿੰਦਗੀ ਦੀ ਪੂਰੀ ਦਾਸਤਾਨ ਬਿਆਨ ਕੀਤੀ ਹੈ। ਫਰੀਦਾ ਨੇ ਦੱਸਿਆ ਕਿ 16 ਸਾਲ ਦੀ ਉਮਰ ‘ਚ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਉਸ ਨੂੰ ਅਗਵਾ ਕਰ ਲਿਆ ਤੇ ਉਸ ਨੂੰ ਯੋਨ-ਕਿਰਿਆ ਦਾ ਗੁਲਾਮ ਬਣਾ ਕੇ ਰੱਖਿਆ ਗਿਆ ਸੀ। ਅੱਤਵਾਦੀ ਰੁਜ਼ਾਨਾ ਉਸ ਦੇ ਨਾਲ ਰੇਪ ਕਰਦੇ ਸਨ। ਫਰੀਦਾ ਨੇ ਦੱਸਿਆ ਕਿ ਚਾਰ ਮਹੀਨਿਆਂ ਤੱਕ ਉਸ ਨੂੰ ਇਸ ਤਰ੍ਹਾਂ ਤਸੀਹੇ ਦਿੱਤੇ ਗਏ ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਤੱਕ ਚਲੀ ਗਈ। ਇਨ੍ਹਾਂ ਤਸੀਹਿਆਂ ਤੋਂ ਤੰਗ ਆ ਕੇ ਉਸ ਨੇ ਚਾਰ ਵਾਰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚ ਗਈ।
150 ਲੜਕੀਆਂ ਨਾਲ ਕੀਤਾ ਸੀ ਅਗਵਾ
ਫਰੀਦਾ ਨੇ ਦੱਸਿਆ ਕਿ 2014 ‘ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਉਸ ਨੂੰ, ਉਸ ਦੀ ਮਾਂ ਤੇ 2 ਭਰਾਵਾਂ ਨੂੰ 150 ਲੜਕੀਆਂ ਦੇ ਨਾਲ ਅਗਵਾ ਕੀਤਾ ਸੀ। ਅੱਤਵਾਦੀ ਉਸ ਨੂੰ ਮੌਸੂਲ ਲੈ ਗਏ ਤੇ ਉਥੇ ਉਸ ਦੇ ਪਿਤਾ ਨੂੰ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਇਸ ਦੇ ਪਰਿਵਾਰ ਨੂੰ ਉਸ ਤੋਂ ਵੱਖ ਕਰਕੇ ਬਾਕੀਆਂ 150 ਲੜਕੀਆਂ ਨਾਲ ਸ਼ਹਿਰ ਰੱਕਾ ਭੇਜ ਦਿੱਤਾ ਗਿਆ।
ਅੱਤਵਾਦੀਆਂ ਨੇ ਕੀਤੇ ਅੱਤਿਆਚਾਰ
ਫਰੀਦਾ ਨੇ ਦੱਸਿਆ ਕਿ ਅੱਤਵਾਦੀਆਂ ਨੇ ਉਸ ਨੇ ਨਾਲ ਉਹ ਸਭ ਕੀਤਾ, ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਸੀ ਕੀਤੀ। ਫਰੀਦਾ ਨੂੰ ਅੱਤਵਾਦੀਆਂ ਨੇ ਬੁਰੀ ਤਰ੍ਹਾਂ ਮਾਰਿਆ। ਉਸ ਦੇ ਸਿਰ ਦੀ ਤਿੰਨ ਥਾਂ ਤੋਂ ਹੱਡੀ ਵੀ ਟੁੱਟ ਗਈ। ਹਾਲਾਤ ਇਹ ਹੋ ਗਏ ਕਿ ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਲਗਭਗ ਖਤਮ ਹੋ ਗਈ।
ਚਾਰ ਮਹੀਨੇ ਰੋਜ਼ ਹੁੰਦਾ ਰਿਹਾ ਸਰੀਰਕ ਸ਼ੋਸ਼ਣ
ਫਰੀਦੇ ਨੇ ਦੱਸਿਆ ਕਿ ਚਾਰ ਮਹੀਨੇ ਦੀ ਕੈਦ ‘ਚ ਉਹ ਪਤਾ ਨਹੀਂ ਕਿੰਨੀ ਵਾਰ ਗੈਂਗਰੇਪ ਦੀ ਸ਼ਿਕਾਰ ਹੋਈ ਤੇ ਰੁਜ਼ਾਨਾ ਜੇਲ ‘ਚ ਉਸ ਨਾਲ ਬਲਾਤਕਾਰ ਕੀਤਾ ਜਾਂਦਾ ਸੀ। ਉਸ ਨੇ ਤੰਗ ਆ ਕੇ ਚਾਰ ਵਾਰ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਪਰ ਅੱਤਵਾਦੀਆਂ ਨੇ ਉਸ ਨੂੰ ਬਚਾ ਲਿਆ। ਇੰਨਾਂ ਤਸੀਹਿਆਂ ਤੋਂ ਤੰਗ ਫਰੀਦਾ ਨੇ 8 ਲੜਕੀਆਂ ਦੇ ਨਾਲ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਸਫਲ ਰਹੀ। ਹੁਣ ਉਹ ਜਰਮਨੀ ਦੇ ਇਕ ਸ਼ਰਣਾਰਥੀ ਕੈਂਪ ‘ਚ ਰਹਿ ਰਹੀ ਹੈ।
ਕੈਂਪ ‘ਚ ਹੋਇਆ ਪਿਆਰ ਤੇ ਕਰ ਰਹੀ ਹੈ ਵਿਆਹ ਦੀ ਤਿਆਰੀ
ਇਕ ਅੰਗਰੇਜ਼ੀ ਵੈੱਬਸਾਈਟ ਦੇ ਮੁਤਾਬਕ ਫਰੀਦਾ ਹੁਣ 21 ਸਾਲ ਦੀ ਹੋ ਗਈ ਹੈ। ਹੁਣ ਉਹ ਦੁਬਾਰਾ ਲੋਕਾਂ ‘ਤੇ ਭਰੋਸਾ ਕਰਨਾ ਸਿਖ ਰਹੀ ਹੈ। ਸ਼ਰਣਾਰਥੀ ਕੈਂਪ ‘ਚ ਹੀ ਉਸ ਨੇ ਆਪਣਾ ਪਿਆਰ ਲੱਭ ਲਿਆ ਹੈ। ਉਸ ਦਾ ਨਾਂ ਨਾਜਹਨ ਇਲਿਆਸ ਹੈ। ਫਰੀਦਾ ਦਾ ਕਹਿਣਾ ਹੈ ਕਿ ਮੈਂ ਕਦੇ ਸੋਚਿਆ ਹੀ ਨਹੀਂ ਸੀ ਕਿ ਮੇਰੀ ਜ਼ਿੰਦਗੀ ‘ਚ ਕਦੇ ਖੁਸ਼ੀਆਂ ਪਰਤਣਗੀਆਂ। ਮੈਂ ਹੁਣ ਆਪਣੇ ਵਿਆਹ ਦੀ ਤਿਆਰੀ ਕਰ ਰਹੀ ਹਾਂ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …