ਆਖਿਰ ਕਿੱਥੇ ਅਲੋਪ ਹੋਇਆ ਮਸ਼ਹੂਰ ਪੰਜਾਬੀ ਗਾਇਕ ਅਮਰਿੰਦਰ ਗਿੱਲ.. ?
Amrinder Singh Gill :ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਹਰ ਇੱਕ ਗਾਇਕ ਆਪਣੇ ਨਵੇਂ ਕਾਰਜਾਂ ਬਾਰੇ ਪਲ- ਪਲ ‘ਚ ਆਪਣੇ ਚਾਹੁਣ ਵਾਲਿਆਂ ਨੂੰ ਅਪਡੇਟ ਰੱਖਦਾ ਹੈ। ਭਾਵੇਂ ਉਹ ਕੋਈ ਵੱਡਾ ਅਭਿਨੇਤਾ ਹੋਵੇ ਜਾਂ ਨਾ ਹੋਵੇ। ਗੱਲ ਕਰੀਏ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਦੀ ਤਾਂ ਉਹਨਾਂ ਬਾਰੇ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਕੋਈ ਬਹੁਤੀ ਜ਼ਿਆਦਾ ਖਬਰ ਨਹੀਂ ਮਿਲ ਰਹੀ।
ਗਾਇਕੀ ਵਿੱਚ ਪੈਰ ਜਮਾਉਣ ਤੋਂ ਬਾਅਦ ਅਮਰਿੰਦਰ ਗਿੱਲ ਨੇ ਜਦੋ ਫ਼ਿਲਮਾਂ ਦਾ ਰੁਖ ਕੀਤਾ ਤਾਂ ਪੰਜਾਬੀ ਫ਼ਿਲਮਾਂ ਦੀ ਦਸ਼ਾ ਹੀ ਬਦਲ ਦਿੱਤੀ। ਕਾਲਜ ਦੌਰਾਨ,ਗਿੱਲ ਨੇ ਆਪਣੀ ਗਾਇਕੀ ਕਰੀਅਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਰਬਜੀਤ ਚੀਮਾ ਵਰਗੀਆਂ ਸ਼ਖ਼ਸੀਅਤਾਂ ਨਾਲ ਭੰਗੜੇਦੀ ਟੀਮ ‘ਚ ਹੁੰਦੇ ਸਨ। ਦੱਸ ਦੇਈਏ ਕਿ ਗਿੱਲ ਨੇ ਫਿਰੋਜ਼ਪੁਰ ਕੇਂਦਰੀ ਕੋਆਪਰੇਟਿਵ ਬੈਂਕ ਵਿਚ ਮੈਨੇਜਰ ਦੀ ਨੌਕਰੀ ਵੀ ਕੀਤੀ ਹੈ।
ਅਮਰਿੰਦਰ ਗਿੱਲ ਨੇ ਆਪਣਾ ਪਹਿਲਾ ਗਾਣਾ ਜਲੰਧਰ ਦੇ ਦੂਰਦਰਸ਼ਨ ਕੇਂਦਰ ਵਿੱਚ ਆਓਂਦੇ ਪ੍ਰੋਗਰਾਮ ‘ਕਾਲਾ ਡੋਰੀਆ’ ਲਈ ਗਾਇਆ ਸੀ, ਨਾਲ ਹੀ ਗਿੱਲ ਦੀ ਐਲਬਮ ‘ਜੁਦਾ’ ਸਭ ਤੋਂ ਵੱਧ ਸਫਲ ਪੰਜਾਬੀ ਐਲਬਮਾਂ ਵਜੋਂ ਸਨਮਾਨੀ ਗਈ ਹੈ। ਦੱਸ ਦੇਈਏ ਕਿ ਗਿੱਲ ਨੇ ਜਿੰਮੀ ਸ਼ੇਰਗਿਲ ਅਤੇ ਨੀਰੂ ਬਾਜਵਾ ਦੀ ਸੁਪਰਹਿੱਟ ਪੰਜਾਬੀ ਫ਼ਿਲਮ ਮੁੰਡੇ ਯੂਕੇ ਦੇ (2009) ਵਿੱਚ ਸਹਿਯੋਗੀ ਭੂਮਿਕਾ ਦੇ ਰੂਪ ਵਿੱਚ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ।
ਉਨ੍ਹਾਂ ਨੇ ਮਨਮੋਹਨ ਸਿੰਘ ਦੇ ਅਗਲੀ ਫ਼ਿਲਮ ‘ਕੁੜੀ ਪੰਜਾਬ ਦੀ’ ਵਿੱਚ ਪਹਿਲੀ ਵਾਰ ਮੁੱਖ ਭੂਮਿਕਾ ਨਿਭਾਈ। 2014 ਵਿੱਚ ਆਈ ਫ਼ਿਲਮ ‘ਗੋਰਿਆਂ ਨੂੰ ਦਫ਼ਾ ਕਰੋ’, 2015 ਵਿੱਚ ‘ਅੰਗਰੇਜ਼’ ਅਤੇ 2017 ਵਿੱਚ ਲਾਹੌਰੀਏ ਫ਼ਿਲਮ ਵਿੱਚ ਅਦਾਕਾਰੀ ਕਰਨ ਤੋਂ ਬਾਅਦ ਪੰਜਾਬੀ ਇੰਡਸਟਰੀ ਵਿੱਚ ਆਪਣੀ ਅਲੱਗ ਹੀ ਪਹਿਚਾਣ ਬਣਾਈ ।
ਲਗਾਤਾਰ ਹਿੱਟ ਫ਼ਿਲਮਾਂ ਦੇਣ ਤੋਂ ਬਾਅਦ ਅਮਰਿੰਦਰ ਗਿੱਲ ਦੇ ਚਾਹੁਣ ਵਾਲਿਆਂ ਨੂੰ ਉਨ੍ਹਾਂ ਦੀ ਆਉਣ ਵਾਲੀ ਨਵੀਂ ਫ਼ਿਲਮ ਬਾਰੇ ਜਾਨਣ ਦੀ ਉਤਸਕਤਾ ਹਮੇਸ਼ਾ ਰਹਿੰਦੀ ਹੈ। ਪਰ ਪਿਛਲੇ 1 ਮਹੀਨੇ ਤੋਂ ਅਮਰਿੰਦਰ ਗਿੱਲ ਦੀ ਆਉਣ ਵਾਲੀ ਫ਼ਿਲਮ ਜਾਂ ਗਾਣੇ ਦੀ ਕੋਈ ਨਵੀਂ ਖ਼ਬਰ ਨਹੀਂ ਮਿਲ ਰਹੀ। ਦੱਸ ਦੇਈਏ ਕਿ ਅਮਰਿੰਦਰ ਗਿੱਲ ਨੇ ਪਿਛਲੇ ਸਮੇਂ ਤੋਂ ਆਪਣੇ ਫੇਸਬੁੱਕ ਪੇਜ ਅਤੇ ਇੰਸਟਾਗ੍ਰਾਮ ਪੇਜ ਉੱਪਰ ਕੋਈ ਅਪਡੇਟ ਨਹੀਂ ਕੀਤੀ। ਜਿਸ ਨਾਲ ਫੈਨਸ ਉਦਾਸ ਅਤੇ ਨਿਰਾਸ਼ ਨਜ਼ਰ ਆ ਰਹੇ ਹਨ।
ਅਮਰਿੰਦਰ ਗਿੱਲ ਸੋਸ਼ਲ ਮੀਡਿਆ ਤੋਂ ਪਰਦਾ ਰੱਖਣ ਕਾਰਨ ਮੀਡਿਆ ਅਤੇ ਫੈਨਸ ਵਿੱਚ ਕਈ ਸਵਾਲ ਉਠਾਏ ਜਾ ਰਹੇ ਹਨ ਜਿਸ ਵਿੱਚ ਫੈਨਸ ਉਨ੍ਹਾਂ ਦੀ ਸਿਹਤ ‘ਤੇ ਕਈ ਸਵਾਲ ਉਠਾ ਰਹੇ ਹਨ। ਦੱਸ ਦੇਈਏ ਕਿ ਸਵਾਲ ਇਹ ਵੀ ਉੱਠ ਰਹੇ ਹਨ ਕਿ ਕੀ ਅਮਰਿੰਦਰ ਗਿੱਲ ਦਾ ਅੱਜ ਦੇ ਨਵੇਂ ਸਿੰਗਰਾਂ ਦੇ ਗਾਣੇ ਸੁਣ ਕਿ ਪਰੇਸ਼ਾਨ ਹੋਣ ਕਾਰਨ ਉਨ੍ਹਾਂ ਨੇ ਇੰਡਸਟਰੀ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਅਮਰਿੰਦਰ ਆਪਣੀ ਆਉਣ ਵਾਲੀ ਅਗਲੀ ਫ਼ਿਲਮ ਦਾ ਕੰਮ ਬਹੁਤ ਹੀ ਮਿਹਨਤ ਨਾਲ ਕਰ ਰਹੇ ਹਨ ਅਤੇ ਉਹ ਇਸ ਫਿਲਮ ਨਾਲ ਆਪਣੇ ਫੈਨਸ ਨੂੰ ਸਰਪ੍ਰਾਈਜ਼ ਦੇਣਾ ਚਾਉਂਦੇ ਹਨ ਜਿਸ ਕਾਰਨ ਉਹ ਸੋਸ਼ਲ ਮੀਡਿਆ ‘ਤੇ ਜ਼ਿਆਦਾ ਐਕਟਿਵ ਨਹੀਂ ਹਨ। ਹੁਣ ਇਨ੍ਹਾਂ ਸਭੱਗੱਲਾਂ ਦੇ ਜਵਾਬ ਤਾਂ ਖ਼ੁਦ ਅਮਰਿੰਦਰ ਗਿੱਲ ਹੀ ਦੇ ਸਕਦੇ ਨੇ ਜਦੋ ਉਹ ਖੁਦ ਮੀਡਿਆ ਦੇ ਸਾਹਮਣੇ ਆ ਕੇ ਜਾਂ ਸੋਸ਼ਲ ਮੀਡਿਆ ਦੀ ਮਦਦ ਨਾਲ ਆਪਣੇ ਫੈਨਸ ਦੇ ਸਵਾਲਾਂ ਦਾ ਜਵਾਬ ਦੇਣਗੇ।