Breaking News

ਆਪਣੀ 10 ਸਾਲਾ ਧੀ ਨਾਲ ਪਿਓ ਨੇ ਓਹ ਕਰਤੂਤ ਕਰ ਦਿੱਤੀ ਕੋੲੀ ਸੋਚ ਨੀ ਸਕਦਾ ..

ਲਗਾਤਾਰ 2 ਸਾਲ ਤੱਕ ਆਪਣੀ ਹੀ 10 ਸਾਲਾ ਮਾਸੂਮ ਬੇਟੀ ਨੂੰ ਡਰਾ-ਧਮਕਾ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ੀ ਕਲਯੁੱਗੀ ਪਿਤਾ ਬਲਕਾਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਬਰੋਟਾ (ਮੁਕੇਰੀਆਂ) ਨੂੰ ਦੋਸ਼ੀ ਕਰਾਰ ਦਿੰਦਿਆਂ ਅੱਜ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਤੇ 30 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ। ਜਿਸ ਵਿਚੋਂ 20 ਹਜ਼ਾਰ ਰੁਪਏ ਨਾਬਾਲਿਗ ਲੜਕੀ ਨੂੰ ਦੇਣੇ ਹੋਣਗੇ। ਜੁਰਮਾਨਾ ਅਦਾ ਨਾ ਕੀਤੇ ਜਾਣ ਦੀ ਸੂਰਤ ‘ਚ 3 ਮਹੀਨੇ ਦੀ ਸਜ਼ਾ ਹੋਰ ਕੱਟਣੀ ਪਵੇਗੀ।

ਵਰਨਣਯੋਗ ਹੈ ਕਿ ਪਿੰਡ ਬਰੋਟਾ ਦੀ ਚੌਥੀ ਜਮਾਤ ‘ਚ ਪੜ੍ਹਦੀ 10 ਸਾਲਾ ਲੜਕੀ ਨੇ ਮੁਕੇਰੀਆਂ ਪੁਲਸ ਕੋਲ 2 ਅਗਸਤ 2016 ਨੂੰ ਆਪਣੇ ਪਿਤਾ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਮਾਤਾ-ਪਿਤਾ ਦਾ ਆਪਸ ਵਿਚ ਕਰੀਬ 2 ਸਾਲ ਪਹਿਲਾਂ ਤਲਾਕ ਹੋਣ ਤੋਂ ਬਾਅਦ ਉਹ ਆਪਣੇ ਪਿਤਾ ਬਲਕਾਰ ਸਿੰਘ ਨਾਲ ਰਹਿਣ ਲੱਗੀ। ਪੀੜਤਾ ਅਨੁਸਾਰ ਬਲਕਾਰ ਸਿੰਘ ਰੋਜ਼ਾਨਾ ਸ਼ਰਾਬ ਪੀ ਕੇ ਆਉਂਦਾ ਤੇ ਉਸ ਨਾਲ ਕੁੱਟਮਾਰ ਕਰਕੇ ਅਸ਼ਲੀਲ ਹਰਕਤਾਂ ਕਰਨ ਲੱਗਾ। ਕੁੱਝ ਦਿਨਾਂ ਬਾਅਦ ਉਹ ਉਸਨੂੰ ਜ਼ਬਰਦਸਤੀ ਆਪਣੇ ਨਾਲ ਖੇਤਾਂ ‘ਚ ਬਣੇ ਮੋਟਰ ਵਾਲੇ ਕਮਰੇ ‘ਚ ਲਿਜਾ ਕੇ ਆਪਣੀ ਹਵਸ ਦਾ ਸ਼ਿਕਾਰ ਬਨਾਉਣ ਲੱਗਾ। ਜਦੋਂ ਉਹ ਰੌਲਾ ਪਾਉਣ ਦੀ ਕੋਸ਼ਿਸ਼ ਕਰਦੀ ਤਾਂ ਉਹ ਉਸਦੀ ਕੁੱਟਮਾਰ ਕਰਦਾ ਸੀ।
ਸਕੂਲ ਅਧਿਆਪਕ ਤੇ ਪਰਿਵਾਰਕ ਮੈਂਬਰਾਂ ਨੇ ਵੀ ਕੀਤਾ ਸੀ ਵਿਰੋਧ..

ਪੀੜਤ ਲੜਕੀ ਅਨੁਸਾਰ ਉਸਨੇ ਆਪਣੇ ਪਿਤਾ ਦੀਆਂ ਹਰਕਤਾਂ ਤੋਂ ਤੰਗ ਆ ਕੇ ਆਪਣੀ ਚਾਚੀ ਤੇ ਸਕੂਲ ਟੀਚਰ ਨੂੰ ਵੀ ਸਾਰੀ ਗੱਲ ਦੱਸੀ, ਪ੍ਰੰਤੂ ਇਸਦਾ ਹੱਲ ਨਾ ਨਿੱਕਲਣ ‘ਤੇ ਉਹ ਪੁਲਸ ਕੋਲ ਨਿਆਂ ਮੰਗਣ ਪਹੁੰਚੀ ਸੀ। ਪੀੜਤ ਲੜਕੀ ਦੇ ਬਿਆਨਾਂ ‘ਤੇ ਮਾਮਲੇ ਦੀ ਜਾਂਚ ਏ. ਐੱਸ. ਆਈ. ਅਨੀਤਾ ਦੇਵੀ ਵੱਲੋਂ ਕੀਤੇ ਜਾਣ ਤੋਂ ਬਾਅਦ ਪੁਲਸ ਨੇ ਦੋਸ਼ੀ ਬਲਕਾਰ ਸਿੰਘ ਖਿਲਾਫ਼ ਕੇਸ ਦਰਜ ਕਰਕੇ ਅਗਲੇ ਹੀ ਦਿਨ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!