ਨਵੀਂ ਦਿੱਲੀ: ਮੁਸਲਿਮ ਔਰਤਾਂ ਦੇ ਫ਼ੋਟੋ ਨੂੰ ਫੇਸਬੁੱਕ, ਵਟਸਐਪ, ਟਵਿੱਟਰ ਆਦਿ ਸੋਸ਼ਲ ਸਾਈਟ ਉੱਤੇ ਲਾਉਣ ਖ਼ਿਲਾਫ਼ ਦੇਵਬੰਦ ਨੇ ਫ਼ਤਵਾ ਜਾਰੀ ਕੀਤਾ ਹੈ।
ਦੇਵਬੰਦ ਦੇ ਫ਼ਤਵਾ ਵਿਭਾਗ ਦੇ ਤਾਰਿਕ ਕਾਸਮੀ ਨੇ ਕਿਹਾ ਕਿ ਇਸਲਾਮ ਔਰਤਾਂ ਨੂੰ ਫ਼ੋਟੋ ਲਾਉਣ ਦੀ ਇਜਾਜ਼ਤ ਨਹੀਂ ਦਿੰਦਾ। ਇਸ ਲਈ ਸੋਸ਼ਲ ਸਾਈਟ ਉੱਤੇ ਮੁਸਲਿਮ ਔਰਤਾਂ ਦੀ ਫ਼ੋਟੋ ਅੱਪਲੋਡ ਨਹੀਂ ਕਰਨੀ ਚਾਹੀਦੀ।
ਦੱਸ ਦੇਈਏ ਕਿ ਇੱਕ ਸ਼ਖ਼ਸ ਨੇ ਦਾਰੂਲ ਉਲੂਮ ਦੇਵਬੰਦ ਤੋਂ ਇਸ ਸਬੰਧੀ ਫ਼ਤਵਾ ਮੰਗਿਆ ਸੀ ਕਿ ਕੀ ਫੇਸਬੁੱਕ ਵਟਸਐਪ ਉੱਤੇ ਆਪਣੀ ਜਾਂ ਔਰਤਾਂ ਨਾਲ ਫੋਟੋ ਅੱਪਲੋਡ ਕਰਨਾ ਜਾਇਜ਼ ਹੈ?
ਇਸ ਉੱਤੇ ਦਖ਼ਲ ਓਲੂਮ ਦੇਵਬੰਦ ਦੇ ਫ਼ਤਵਾ ਵਿਭਾਗ ਨੇ ਮੁਫ਼ਤੀ ਤਾਰਿਕ ਕਾਸਮੀ ਨੇ ਕਿਹਾ ਕਿ ਇਸਲਾਮ ਮੁਸਲਿਮ ਔਰਤਾਂ ਦੀ ਫ਼ੋਟੋ ਸੋਸ਼ਲ ਮੀਡੀਆ ਸਾਈਟ ਉੱਤੇ ਲਾਉਣ ਦੀ ਇਜਾਜ਼ਤ ਨਹੀਂ ਦਿੰਦਾ।
ਉਨ੍ਹਾਂ ਨੇ ਕਿਹਾ ਕਿ ਇਸਲਾਮ ਵਿੱਚ ਬਿਨਾ ਜ਼ਰੂਰਤ ਦੇ ਫ਼ੋਟੋ ਖਿਚਵਾਉਣਾ ਹੀ ਮੁਸਲਿਮ ਔਰਤਾਂ ਤੇ ਪੁਰਸ਼ਾਂ ਲਈ ਜਾਇਜ਼ ਨਹੀਂ। ਅਜਿਹੇ ਵਿੱਚ ਫੇਸਬੁੱਕ-ਵਟਸਐਪ ਉੱਤੇ ਫ਼ੋਟੋ ਅੱਪਲੋਡ ਕਰਨਾ ਜਾਇਜ਼ ਨਹੀਂ ਹੋ ਸਕਦਾ।
ਦਾਰੂਲ ਓਲੂਮ ਦੇਵਬੰਦ ਵਿੱਚ ਫ਼ਤਵਿਆਂ ਦੇ ਲਈ ਅਲੱਗ ਤੋਂ ਵਿਭਾਗ ਆਨਲਾਈਨ ਵੀ ਹੈ। ਇਸ ਵਿਭਾਗ ਵਿੱਚ ਲੈਟਰ ਭੇਜ ਕੇ ਜਾ ਆਨਲਾਈਨ ਫ਼ਤਵਾ ਲਿਆ ਜਾ ਸਕਦਾ ਹੈ। ਲੋਕ ਇਸਲਾਮ ਨਾਲ ਜੁੜੇ ਸੁਆਲਾਂ ਦਾ ਜਵਾਬ ਵੀ ਇਸ ਵਿਭਾਗ ਤੋਂ ਮੰਗ ਸਕਦੇ ਹਨ।