ਇਸ ਆਦਮੀ ਦਾ ਲਗਾਤਾਰ 29 ਘੰਟੇ ਹੋਇਆ ਰੇਪ,ਜਾਣੋਂ ਕਿਵੇਂ:ਅਕਸਰ ਹੀ ਮਰਦਾਂ ਵੱਲੋ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।ਪਰ ਇਹ ਮਾਮਲਾ ਇਸ ਦੇ ਉਲਟ ਹੈ।ਇਹ ਸੁਣ ਕੇ ਹੈਰਾਨ ਰਹਿ ਜਾਵੋਗੇ।ਦੱਖਣੀ ਕੋਰੀਆ ਦੇ ਸਿਓਲ ‘ਚ ਇਕ ਪਤਨੀ ਨੇ ਆਪਣੇ ਹੀ ਪਤੀ ਨਾਲ ਰੇਪ ਕੀਤਾ।ਇਸ ਘਟਨਾ ‘ਚ ਮਿਲੀ ਜਾਣਕਾਰੀ ਮੁਤਾਬਕ, ਵਿਆਹੁਤਾ ਨੇ ਆਪਣੇ ਪਤੀ ਨੂੰ 29 ਘੰਟੇ ਤੱਕ ਕਮਰੇ ‘ਚ ਬੰਦ ਰੱਖਿਆ ਅਤੇ ਇਸ ਦੌਰਾਨ ਉਸ ਦੇ ਜ਼ਬਰਦਸ਼ਤੀ ਸਰੀਰਕ ਸਬੰਧ ਬਣਾਏ। ਪਤੀ ਨੂੰ ਸਰੀਰਕ ਸਬੰਧ ਬਣਾਉਣ ‘ਚ ਦਿਲਚਸਪੀ ਨਹੀਂ ਸੀ।ਪਤੀ ਨੇ ਜਦੋਂ ਸਬੰਧ ਬਣਾਉਣ ਤੋਂ ਇਨਕਾਰ ਕੀਤਾ, ਤਾਂ ਪਤਨੀ ਨੇ ਉਸ ਨੂੰ ਕਮਰੇ ‘ਚ ਬੰਦ ਕਰ ਲਿਆ। ਇਸ ਮਾਮਲੇ ‘ਚ 40 ਸਾਲਾਂ ਔਰਤ ਦੇ ਖਿਲਾਫ ਰੇਪ ਦਾ ਕੇਸ ਕੋਰਟ ‘ਚ ਦਰਜ ਕਰਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਮਈ 2013 ‘ਚ ਸੁਪਰੀਮ ਕੋਰਟ ਨੇ ਵਿਆਹ ਸਬੰਧੀ ਰੇਪ ਨੂੰ ਅਪਰਾਧ ਘੋਸ਼ਿਤ ਕੀਤਾ ਹੈ।ਅਜਿਹੇ ‘ਚ ਪਹਿਲਾ ਮਾਮਲਾ, ਜਿਸ ‘ਚ ਕਿਸੇ ਔਰਤ ‘ਤੇ ਕਰਨ ਦਾ ਮੁਕੱਦਮਾ ਚੱਲ ਰਿਹਾ ਹੈ।ਜਾਣਕਾਰੀ ਮੁਤਾਬਕ ਔਰਤ ਨੇ ਆਪਣੇ ਪਤੀ ਨਾਲ ਸਰੀਰਕ ਸਬੰਧ ਬਣਾਉਣ ‘ਚ ਘੱਟ ਦਿਲਚਸਪੀ ਲੈਣ ਕਾਰਨ ਤਲਾਕ ਲੈਣਾ ਚਾਹੁੰਦੀ ਸੀ।
ਇਸ ਕਾਰਨ ਉਸ ਨੇ ਆਪਣੇ ਪਤੀ ਨੂੰ ਬੈੱਡਰੂਮ ‘ਚ ਬੰਦ ਕਰ ਦਿੱਤਾ ਅਤੇ ਉਸ ਦੇ ਨਾਲ 29 ਘੰਟੇ ਤੱਕ ਰੇਪ ਕੀਤਾ। ਅਧਿਕਾਰੀਆਂ ਨੇ ਔਰਤ ‘ਤੇ ਦੋਸ਼ ਲਾਇਆ ਕਿ ਉਸ ਨੇ ਪਤੀ ਨੂੰ ਘਰ ‘ਚ ਜ਼ਬਰਦਸ਼ਤੀ ਬੰਦ ਕਰਕੇ ਉਸਦਾ ਰੇਪ ਕੀਤਾ, ਤਾਂਕਿ ਤਲਾਕ ਲਈ ਉਸ ਨੂੰ ਠੋਸ ਸਬੂਤ ਮਿਲ ਸਕੇ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …