ਰਿਆਸਤ ਮਲੇਰਕੋਟਲਾ ਜਿਸ ਨੂੰ ਦੁਨੀਆਂ ਭਰ ਵਿਚ ਹਰ ਇਕ ਜਾਣਦਾ ਹੈ ਕਿਉਕਿ ਇੱਥੋਂ ਦੇ ਨਵਾਬ ਰਹੇ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਜਿਹਨਾਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਨੂੰ ਜਿਊਂਦਿਆਂ ਹੀ ਨੀਂਹਾਂ ਵਿਚ ਚਿਨਣ ਦੇ ਹੁਕਮ ਦਾ ਵਿਰੋਧ ਕਰਦਿਆਂ ਇਹਨਾਂ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾ-ਦਾ-ਨਾਅਰਾ ਬੁਲੰਦ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਧਰਮ ਨੂੰ ਮੰਨਣ ਵਾਲੇ ਆਪਣੇ ਦਿਲਾਂ ‘ਚੋਂ ਮਰਹੂਮ ਨਵਾਬ ਸ਼ੇਰ ਮੁਹੰਮਦ ਖ਼ਾਨ ਨੂੰ ਨਹੀਂ ਭੁਲਾ ਸਕੇ ਅਤੇ ਉਹਨਾਂ ਦਾ ਨਾਂ ਸਿੱਖ ਇਤਿਹਾਸ ਵਿਚ ਅੱਜ ਵੀ ਸੁਨਹਿਰੀ ਅੱਖਰਾਂ ਵਿਚ ਦਰਜ਼ ਹੈ।
ਪਰ ਅਫਸੋਸ ਦੀ ਗੱਲ ਇਹ ਹੈ ਕਿ ਰਿਆਸਤ ਮਲੇਰਕੋਟਲਾ ਦੇ ਨਵਾਬਾਂ ਅਤੇ ਸ਼ਾਹੀ ਮਕਬਰਿਆਂ ਵੱਲ ਅੱਜ ਤੱਕ ਕਿਸੇ ਦਾ ਵੀ ਧਿਆਨ ਨਹੀਂ ਗਿਆ। ਜਿਸ ਕਰਕੇ ਇਹ ਸ਼ਾਹੀ ਮਕਬਰੇ ਅੱਜ ਢਹਿ-ਢੇਰੀ ਹੋ ਰਹੇ ਹਨ। ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਰਾਤਨ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਇਹਨਾਂ ਇਤਿਹਾਸਿਕ ਸ਼ਾਹੀ ਮਕਬਰਿਆਂ ਨੂੰ ਬਚਾਉਣ ਲਈ ਯੋਗ ਕਦਮ ਉਠਾਏ ਜਾਣ। ਪੂਰੇ ਸੰਸਾਰ ਵਿਚ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ੳੁਥੇ ਹੀ ਇਹਨਾਂ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾਂ ਨੀਹਾਂ ਵਿਚ ਚਿਨਵਾਉਣ ਦਾ ਵਿਰੋਧ ਕਰਦਿਆਂ ਮਲੇਰਕੋਟਲਾ ਰਿਆਸਤ ਦੇ ਨਵਾਬ ਮਰਹੂਮ ਸ਼ੇਰ ਮੁਹੰਮਦ ਖ਼ਾਨ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾ-ਦਾ-ਨਾਅਰਾ ਅਤੇ ਜ਼ਬਰ-ਜ਼ੁਲਮ ਦੇ ਖ਼ਿਲਾਫ਼ ਨਾਅਰਾ ਮਾਰਿਆ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਮਲੇਰਕੋਟਲਾ ਦੇ ਨਵਾਬ ਨੂੰ ਨਹੀਂ ਭੁਲਾ ਸਕੀ।ਪਰ ਅਫਸੋਸ ਦੀ ਗੱਲ ਇਹ ਹੈ ਕਿ ਮਲੇਰਕੋਟਲਾ ਅੰਦਰ ਬਣੀਆਂ ਨਵਾਬਾਂ ਦੀਆਂ ਕਬਰਾਂ ਜਿਹਨਾਂ ਵਿਚ ਮਰਹੂਮ ਨਵਾਬ ਸ਼ੇਰ ਮੁਹੰੰਮਦ ਖ਼ਾਨ ਅਤੇ ਉਹਨਾਂ ਦੇ ਪਰਿਵਾਰ ਅਤੇ ਖ਼ਾਨਦਾਨ ਦੀਆਂ ਕਬਰਾਂ ਮੋਜੂਦ ਹਨ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋ ਚੁੱਕੀ ਹੈ।
ਲੋਕਾਂ ਨੇ ਪੰਜਾਬ ਸਰਕਾਰ ਅਤੇ ਪੁਰਾਤਨ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਉਹ ਜਲਦ ਤੋਂ ਜਲਦ ਇਹਨਾਂ ਇਤਿਹਾਸਿਕ ਸ਼ਾਹੀ ਮਕਬਰਿਆਂ ਨੂੰ ਬਚਾਉਣ ਲਈ ਯੋਗ ਕਦਮ ਉਠਾਏ ਜਾਣ। ਜੇਕਰ ਅਜੇ ਵੀ ਇਹਨਾਂ ਸ਼ਾਹੀ ਮਕਬਰਿਆਂ ਦੀ ਸਾਂਭ-ਸੰਭਾਲ ਨਾਂ ਕੀਤੀ ਗਈ ਤਾਂ ਇਹ ਯਾਦਗਾਰ ਕਦੀ ਵੀ ਢਹਿ-ਢੇਰੀ ਹੋ ਸਕਦੀ ਹੈ ਜੋ ਕਿ ਹੋਲੀ-ਹੋਲੀ ਖੰਡਰਾਤ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਕਿਸੇ ਵੀ ਸਰਕਾਰਾਂ ਵਲੋਂ ਇਹਨਾਂ ਸ਼ਾਹੀ ਮਕਬਰਿਆਂ ਵੱਲ ਕਿਸੇ ਦਾ ਵੀ ਕੋਈ ਧਿਆਨ ਨਹੀਂ ਗਿਆ।
ਜਿਸ ਦਾ ਖ਼ਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਠਾਉਣਾ ਪੈ ਸਕਦਾ ਹੈ, ਜਦੋਂ ਉਹਨਾ ਦੇ ਦੇਖਣ ਲਈ ਇਹ ਇਤਿਹਾਸਿਕ ਯਾਦਗਾਰਾਂ ਹੀ ਨਹੀਂ ਬਚਣੀਆਂ।ਇਸ ਮੌਕੇ ਸ਼ਾਹੀ ਮਕਬਰਿਆਂ ਵਿਚ ਆਏ ਕੁਝ ਸਿੱਖ ਧਰਮ ਦੇ ਲੋਕਾਂ ਨੇ ਕਿਹਾ ਕਿ ਉਹ ਨਵਾਬ ਮਲੇਰਕੋਟਲਾ ਦਾ ਅਹਿਸਾਨ ਕਦੀ ਵੀ ਨਹੀਂ ਭੁਲਾ ਸਕਦੇ ਜਿਹਨਾਂ ਨੇ ਦਸ਼ਮੇਸ਼ ਪਿਤਾ ਸ੍ਰੀ ਗੁਰੁ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜ਼ਾਦਿਆਂ ਲਈ ਹਾ-ਦਾ-ਨਾਅਰਾ ਬੁਲੰਦ ਕੀਤਾ ਸੀ ਤੇ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਹਨਾਂ ਸ਼ਾਹੀ ਮਕਬਰਿਆਂ ਵੱਲ ਜਲਦ ਧਿਆਨ ਦਿੱਤਾ ਜਾਵੇ ਤਾਂ ਜੋ ਇਹ ਢਹਿ-ਢੇਰੀ ਹੋਣ ਤੋਂ ਬਚ ਸਕਣ।