ਯੂਪੀ ਦਾ ਇੱਕ ਵਿਆਹ ਅੱਜਕੱਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਵਿਆਹ ਹੈ ਇੱਕ ਮਹਿਲਾ ਸਿਪਾਹੀ ਦਾ। ਦਰਅਸਲ ਹੋਇਆ ਕੁਝ ਅਜਿਹਾ ਕਿ ਇਹਨਾਂ ਦੋਵਾਂ ਨੂੰ ਆਪਣੇ ਹੀ ਵਿਆਹ ਲਈ ਛੁੱਟੀ ਨਹੀਂ ਮਿਲੀ ਤਾਂ ਉਹਨਾਂ ਨੇ ਡਿਊਟੀ ਦੌਰਾਨ ਹੀ ਵਿਆਹ ਕਰਵਾ ਲਿਆ।
ਇਹਨਾਂ ਦੋਵਾਂ ਦਾ ਵਿਆਹ ਮੰਦਿਰ ‘ਚ ਡਿਊਟੀ ਦੌਰਾਨ ਸੱਤ ਫੇਰੇ ਲੈ ਕੇ ਹੋਇਆ। ਇਸ ਗੱਲ ‘ਤੇ ਮਹਿਲਾ ਸਿਪਾਹੀ ਨੇ ਕਿਹਾ ਕੋਈ ਵੀ ਰਿਸ਼ਤੇਦਾਰ ਵਿਆਹ ਵਿੱਚ ਸ਼ਾਮਿਲ ਨਹੀਂ ਹੋ ਪਾਏ, ਇਸ ਗੱਲ ਦਾ ਹਮੇਸ਼ਾ ਅਫਸੋਸ ਤਾਂ ਰਹੇਗਾ ਪਰ ਹੋਰ ਕੋਈ ਚਾਰਾ ਨਹੀਂ ਸੀ।
ਪੂਰੀ ਘਟਨਾ ਕੁਝ ਇੰਝ ਹੈ ਕਿ ਫਤੇਹਪੁਰ ਜਿਲ੍ਹੇ ਦੇ ਰਹਿਣ ਵਾਲੇ ਰਾਜੇਂਦਰ ਦੀ ਪੋਸਟਿੰਗ ਮਹੋਬਾ ਵਿੱਚ ਲੇਖਪਾਲ ਪਦ ‘ਤੇ ਸੀ ਅਤੇ ਉਸਦੀ ਮੰਗੇਤਰ ਮੀਨਾ ਦੇਵੀ ਕਾਂਸਟੇਬਲ ਪਦ ਉੱਤੇ ਤੈਨਾਤ ਸੀ। ਉਹਨਾਂ ਦਾ ਵਿਆਹ 22 ਨਵੰਬਰ ਨੂੰ ਹੋਣਾ ਤੈਅ ਹੋਇਆ ਸੀ ਪਰ ਚੋਣਾਂ ਹੋਣ ਕਾਰਨ ਕੋਡ ਆਫ ਕੰਡਕਟ ਲੱਗ ਗਿਆ ਸੀ, ਜਿਸ ਕਾਰਨ ਛੁੱਟੀਆਂ ਰੱਦ ਹੋ ਗਈਆਂ।
ਫਿਰ ਉਹਨਾਂ ਨੂੰ ਡਿਊਟੀ ਦੌਰਾਨ ਹੀ ਵਿਆਹ ਕਰਨਾ ਪਿਆ ਜਿਸ ‘ਚ ਉਹਨਾਂ ਦੇ ਮਾਪੇ ਸ਼ਾਮਿਲ ਹੋਏ ਪਰ ਰਿਸ਼ਤੇਦਾਰ ਨਹੀਂ ਪਹੁੰਚ ਪਾਏ। ਉਹਨਾਂ ਕਿਹਾ ਇਸ ਗੱਲ ਤੋਂ ਰਿਸ਼ਤੇਦਾਰ ਵੀ ਖਫਾ ਹਨ ਜਿਸ ਕਾਰਨ ਛੁੱਟੀ ਮਿਲਣ ‘ਤੇ ਇੱਕ ਵੱਡੀ ਰਿਸੈਪਸ਼ਨ ਕਰ ਕੇ ਉਹਨਾਂ ਨੂੰ ਬੁਲਾਇਆ ਜਾਵੇਗਾ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …