ਉਤਰ ਪ੍ਰਦੇਸ਼ ਦੇ ਜਾਲੌਨ ਵਿੱਚ 210 ਫੁੱਟ ਉੱਚੀ ਲੰਕਾ ਮੀਨਾਰ ਹੈ। ਇਸਦੇ ਅੰਦਰ ਰਾਵਣ ਦੇ ਪੂਰੇ ਪਰਿਵਾਰ ਦਾ ਚਿਤਰਣ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਮੀਨਾਰ ਦੇ ਉੱਤੇ ਸਗੇ ਭੈਣ-ਭਰਾ ਇਕੱਠੇ ਨਹੀਂ ਜਾ ਸਕਦੇ ਹਨ। ਕੀ ਹੈ ਇਸਦੇ ਪਿੱਛੇ ਕਹਾਣੀ, ਆਓ ਤੁਹਾਨੂੰ ਦੱਸਦੇ ਹਾਂ…
ਇਤਿਹਾਸਕਾਰਾਂ ਦੇ ਅਨੁਸਾਰ ਇਸ ਮੀਨਾਰ ਦੀ ਉਸਾਰੀ ਕਰਵਾਉਣ ਵਾਲੇ ਮਥੁਰਾ ਪ੍ਰਸਾਦ ਰਾਮਲੀਲਾ ਵਿੱਚ ਰਾਵਣ ਦੇ ਕਿਰਦਾਰ ਨੂੰ ਦਹਾਕਿਆਂ ਤੱਕ ਨਿਭਾਉਂਦੇ ਰਹੇ। ਰਾਵਣ ਦਾ ਪਾਤਰ ਉਨ੍ਹਾਂ ਦੇ ਮਨ ਵਿੱਚ ਇਸ ਕਦਰ ਘਰ ਕਰ ਗਿਆ ਕਿ ਉਨ੍ਹਾਂ ਨੇ ਰਾਵਣ ਦੀ ਯਾਦ ਵਿੱਚ ਲੰਕਾ ਦੀ ਉਸਾਰੀ ਕਰ ਦਿੱਤੀ।
1875 ਵਿੱਚ ਮਥੁਰਾ ਪ੍ਰਸਾਦ ਨਿਗਮ ਨੇ ਰਾਵਣ ਦੀ ਯਾਦ ਵਿੱਚ ਇੱਥੇ 210 ਫੁੱਟ ਉੱਚੀ ਮੀਨਾਰ ਦੀ ਉਸਾਰੀ ਕਰਵਾਈ ਸੀ, ਜਿਸਨੂੰ ਉਨ੍ਹਾਂ ਨੇ ਲੰਕਾ ਦਾ ਨਾਮ ਦਿੱਤਾ। ਸੀਪ, ਉੜਦ ਦੀ ਦਾਲ, ਸ਼ੰਖ ਅਤੇ ਕੌਡੀਆਂ ਨਾਲ ਬਣੀ ਇਸ ਮੀਨਾਰ ਨੂੰ ਬਣਾਉਣ ਵਿੱਚ ਕਰੀਬ 20 ਸਾਲ ਲੱਗੇ।
ਉਸ ਵਕਤ ਇਸਦੀ ਉਸਾਰੀ ਦੀ ਲਾਗਤ 1 ਲੱਖ 75 ਹਜਾਰ ਰੁਪਏ ਆਂਕੀ ਗਈ ਸੀ। ਸਵਰਗੀ ਮਥੁਰਾ ਪ੍ਰਸਾਦ ਨਾ ਕੇਵਲ ਰਾਮਲੀਲਾ ਦਾ ਪ੍ਰਬੰਧ ਕਰਾਉਂਦੇ ਸਨ, ਸਗੋਂ ਇਸ ਵਿੱਚ ਰਾਵਣ ਦਾ ਕਿਰਦਾਰ ਵੀ ਉਹ ਖੁਦ ਹੀ ਨਿਭਾਉਂਦੇ ਸਨ। ਮੰਦੋਦਰੀ ਦੀ ਭੂਮਿਕਾ ਘਸੀਟੀਬਾਈ ਨਾਮਕ ਇੱਕ ਮੁਸਲਮਾਨ ਔਰਤ ਨਿਭਾਉਂਦੀ ਸੀ।
ਇਸ ਵਿੱਚ ਸੌ ਫੁੱਟ ਦੇ ਕੁੰਭਕਰਣ ਅਤੇ 65 ਫੁੱਟ ਉੱਚੇ ਮੇਘਨਾਥ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਹਨ। ਉਥੇ ਹੀ ਮੀਨਾਰ ਦੇ ਸਾਹਮਣੇ ਭਗਵਾਨ ਚਿੱਤਰਗੁਪਤ ਅਤੇ ਭਗਵਾਨ ਸ਼ੰਕਰ ਦੀ ਮੂਰਤੀ ਹੈ।
ਕੁਤੁਬਮੀਨਾਰ ਤੋਂ ਬਾਅਦ ਹੈ ਸਭ ਤੋਂ ਉੱਚੀ ਮੀਨਾਰ, ਬਾਹਰ ਹੈ 180 ਫੁੱਟ ਦਾ ਸੱਪ
ਮੰਦਿਰ ਦੀ ਉਸਾਰੀ ਇਸ ਤਰ੍ਹਾਂ ਕਰਵਾਈ ਗਈ ਹੈ ਕਿ ਰਾਵਣ ਆਪਣੀ ਲੰਕਾ ਤੋਂ ਭਗਵਾਨ ਸ਼ਿਵ ਦੇ 24 ਘੰਟੇ ਦਰਸ਼ਨ ਕਰ ਸਕਦਾ ਹੈ। ਕੰਪਲੈਕਸ ਵਿੱਚ 180 ਫੁੱਟ ਲੰਬੇ ਨਾਗ ਦੇਵਤਾ ਅਤੇ 95 ਫੁੱਟ ਲੰਮੀ ਨਾਗਣ ਗੇਟ ਉੱਤੇ ਬੈਠੀ ਹੈ, ਜੋ ਕਿ ਮਿਨਾਰ ਦੀ ਰਾਖੀ ਕਰਦੇ ਹਨ।
ਨਾਗ ਪੰਚਮੀ ਉੱਤੇ ਇਸ ਕੰਪਾਉਂਡ ਵਿੱਚ ਸ਼ਾਨਦਾਰ ਮੇਲੇ ਦਾ ਪ੍ਰਬੰਧ ਕੀਤਾ ਜਾਂਦਾ ਹੈ ਅਤੇ ਦੰਗਲ ਵੀ ਕਰਵਾਇਆ ਜਾਂਦਾ ਹੈ। ਕੁਤਬਮੀਨਾਰ ਤੋਂ ਬਾਅਦ ਇਹੀ ਮੀਨਾਰ ਭਾਰਤ ਦੀ ਸਭ ਤੋਂ ਉੱਚੀਆਂ ਮੀਨਾਰਾਂ ਵਿੱਚ ਸ਼ਾਮਿਲ ਹੈ ।
ਭੈਣ-ਭਰਾ ਦਾ ਇਕੱਠੇ ਜਾਣਾ ਹੈ ਮਨਾ
ਇਸ ਮੀਨਾਰ ਦੀ ਇੱਕ ਅਜਿਹੀ ਵੀ ਮਾਨਤਾ ਹੈ ਜਿਸਦੇ ਅਨੁਸਾਰ ਇੱਥੇ ਭੈਣ-ਭਰਾ ਇਕੱਠੇ ਨਹੀਂ ਜਾ ਸਕਦੇ। ਇਸਦਾ ਕਾਰਨ ਇਹ ਹੈ ਕਿ ਲੰਕਾ ਮੀਨਾਰ ਦੀ ਹੇਠੋਂ ਉੱਤੇ ਤੱਕ ਦੀ ਚੜਾਈ ਵਿੱਚ ਸੱਤ ਪਰਿਕਰਮਾਵਾਂ ਕਰਨੀਆਂ ਹੁੰਦੀਆਂ ਹਨ, ਜੋ ਭੈਣ-ਭਰਾ ਨਹੀਂ ਕਰ ਸਕਦੇ।
ਇਹ ਫੇਰੇ ਕੇਵਲ ਪਤੀ-ਪਤਨੀ ਦੁਆਰਾ ਆਦਰਯੋਗ ਮੰਨੇ ਗਏ ਹਨ। ਇਸਲਈ ਭੈਣ-ਭਰਾ ਦਾ ਇੱਥੇ ਜਾਣਾ ਮਨਾ ਹੈ। ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਵਣ ਭਗਵਾਨ ਸ਼ਿਵ ਦਾ ਬਹੁਤ ਵੱਡਾ ਭਗਤ ਸੀ, ਜਿਸ ਕਾਰਨ ਇੱਥੇ ਭਗਵਾਨ ਸ਼ਿਵ ਦੀ ਮੂਰਤ ਮਥੁਰਾ ਪ੍ਰਸਾਦ ਵੱਲੋਂ ਲਗਵਾਈ ਗਈ ਸੀ। ਹਾਲਾਂਕਿ ਬਾਹਰ ਨਾਗ ਅਤੇ ਨਾਗਣ ਦੀਆਂ ਵਿਸ਼ਾਲ ਮੂਰਤੀਆਂ ਕਿਓਂ ਲਗਾਈਆਂ ਗਈਆਂ ਹਨ, ਇਸ ਬਾਰੇ ਕੁੱਝ ਸਪਸ਼ਟ ਨਹੀਂ ਹੈ।