ਸਸਤੇ ਇੰਟਰਨੈਟ ਪਲਾਨਾਂ ਦੀ ਕੰਪਨੀਆਂ ‘ਚ ਹੋੜ ਲੱਗੀ ਹੋਈ ਹੈ ਅਤੇ ਜੀਓ ਦੇ ਬਾਅਦ ਹੁਣ ਕਈ ਹੋਰ ਕੰਪਨੀਆਂ ਨੇ ਵੀ ਸਸਤੇ ਪਲਾਨ ਦੇਣੇ ਸ਼ੁਰੂ ਕੀਤੇ ਹਨ।
ਇਸੇ ਦੇ ਚੱਲਦਿਆਂ ਏਅਰਟੈਲ ਕੰਪਨੀ ਨੇ ਆਪਣੇ ਗ੍ਰਾਹਕਾਂ ਲਈ ਨਵਾਂ ਇੰਟਰਨੈਟ ਪਲਾਨ ਦਿੱਤਾ ਹੈ, ਜਿਸ ‘ਚ ਏਅਰਟੈਲ ਨੇ 144 ਰੁਪਏ ‘ਚ 2ਜੀਬੀ ਡਾਟਾ, 4ਜੀ ਡਾਟਾ ਤੇ ਅਨਲਿਮੀਟਿਡ ਵਾਇਸ ਕਾਲਿੰਗ ਵੀ ਮਿਲੇਗੀ। ਇਹ ਪਲਾਨ ਕੁਝ ਖਾਸ ਪ੍ਰੀਪੇਡ ਯੂਜ਼ਰਾਂ ਲਈ ਹੈ ਅਤੇ ਵੈਸੇ ਤਾਂ ਇੰਨ੍ਹੇ ਪੈਸਿਆਂ ‘ਚ ਤਾਂ ਏਅਰਟੈਲ ਪਹਿਲਾਂ 1 ਜੀਬੀ ਡਾਟਾ ਦਿੰਦਾ ਹੈ।
ਇਸ ਸਕੀਮ ‘ਚ ਏਅਰਟੈਲ ਟੂ ਏਅਰਟੈਲ 1000 ਮਿੰਟ ਵੀ ਮਿਲਣਗੇ ਅਤੇ ਇਹ ਲਿਮਟ ਖ਼ਤਮ ਹੋਣ ਤੋਂ ਬਾਅਦ 10 ਪੈਸੇ/ਮਿੰਟ ਦੇ ਹਿਸਾਬ ਨਾਲ ਚਾਰਜ ਕੀਤਾ ਜਾਵੇਗਾ।
ਇਸ ਪਲਾਨ ਦੇ ਨਾਲ ਗ੍ਰਾਹਕਾਂ ਨੂੰ ਕਾਫੀ ਘੱਟ ਪੈਸਿਆਂ ‘ਤੇ ਇੰਟਰਨੈਟ ਚਲਾਉਣ ਦੀ ਸੁਵਿਧਾ ਮਿਲੇਗੀ।