ਇਹ ਘਟਨਾ ਸੰਗਰੂਰ ਦੇ ਠਾਣੇ ਦੀ ਹੈ , ਜਿਥੇ ਦੋ ਧਿਰਾਂ ਨੂੰ ਸੰਗਰੂਰ ਦੇ ਠਾਣੇ ਵਿਚ ਸੱਦਿਆ ਗਿਆ ਸੀ । ਪਰ ਠਾਣੇ ਵਿਚ ਆਕੇ ਇਹਨਾਂ ਦੌਰਾਨ ਧਿਰਾਂ ਦੀ ਸ਼ੁਰੂਆਤ ਗਲਹਬਾਤ ਤੋਂ ਹੋਈ । ਫਿਰ ਇਹ ਗੱਲਬਾਤ ਬਹਿਸਬਾਜੀ ਵਿਚ ਬਦਲ ਗਈ ਅਤੇ ਫੇਰ ਬਹਿਸਬਾਜੀ ਤੋਂ ਬਾਅਦ ਦੋਵੇਂ ਧਿਰਾਂ ਇੱਕ ਦੂਜੇ ਨਾਲ ਮੇਹਣੋ ਮੇਹਣੀ ਹੋਣ ਲੱਗੀਆਂ ਅਤੇ ਜਿਸ ਤੋਂ ਬਾਅਦ ਇੱਕ ਧਿਰ ਦੀ ਔਰਤ ਨੇ ਦੂਜੀ ਧਿਰ ਦੇ ਇੱਕ ਬਜ਼ੁਰਗ ਦੇ ਮੂੰਹ ਤੇ ਚਪੇੜ ਹੀ ਜੜ ਦਿੱਤੀ । ਇਹ ਸਾਰਾ ਵਾਕਾ ਪੁਲਿਸ ਦੀ ਮੌਜੂਦਗੀ ਵਿਚ ਹੋਇਆ ।
ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਦੱਸਦੇ ਹਾਂ
ਇੱਕ ਔਰਤ ਜੋ ਭਵਾਨੀਗੜ੍ਹ ਦੀ ਰਹਿਣ ਵਾਲੀ ਹੈ । ਉਸਦੀ ਭੈਣ ਸਮਾਣੇ ਵਿਆਹੀ ਹੋਈ ਹੈ । ਪਰਮਜੀਤ ਕੌਰ ਨੇ ਪੁਲਿਸ ਨੂੰ ਇੱਕ ਸ਼ਿਕਾਇਤ ਆਪਣੀ ਭੈਣ ਦੇ ਸਹੁਰੇ ਪਰਿਵਾਰ ਖਿਲਾਫ ਕੀਤੀ ਸੀ । ਪੁਲਿਸ ਨੇ ਜਦੋਂ ਪੁਲਸ ਵਲ੍ਹੋਂ ਮਾਮਲੇ ਨੂੰ ਨਿਪਟਾਉਣ ਅਤੇ ਸੁਲਝਾਉਣ ਲਈ ਦੋਹਾਂ ਧਿਰਾਂ ਨੂੰ ਠਾਣੇ ਬੁਲਾਇਆ ਤਾਂ ਇਹਨਾਂ ਦੋਨਾਂ ਧਿਰਾਂ ਵਿਚ ਆਪਸੀ ਗਰਮਾਗਰਮੀ ਹੋ ਗਈ । ਜਿਸ ਤੋਂ ਬਾਅਦ ਔਰਤ ਨੇ ਦੂਜੀ ਧਿਰ ਦੇ ਦੇ ਬਜ਼ੁਰਗ ਦੀ ਗੱਲ੍ਹ ਤੇ ਥਾਪੜ ਤਕ ਜੜ ਦਿੱਤਾ ।
ਦੂਜੀ ਧਿਰ ਦਾ ਕਹਿਣਾ ਹੈ ਕਿ ਪੁਲਿਸ ਨੇ ਉਹਨਾਂ ਨੂੰ ਠਾਣੇ ਵਿਚ ਬੁਲਾ ਕੇ ਉਹਨਾਂ ਦੀ ਕੁਟਾਈ ਕਰਵਾਈ ਹੈ । ਪਰ ਇਹ ਮਾਮਲਾ ਇੰਨਾ ਜਿਆਦਾ ਗੰਭੀਰ ਮਸਲਾ ਬਣ ਗਿਆ ਸੀ ਕਿ ਪੁਲਿਸ ਵਾਲਿਆਂ ਨੂੰ ਵੀ ਉਥੋਂ ਭੱਜਣਾ ਪੈ ਗਿਆ । ਜਿਸ ਤੋਂ ਬਾਅਦ ਦੂਜੀ ਧਿਰ ਨੇ ਰੱਜ ਕੇ ਪੁਲਿਸ ਅਤੇ ਸਰਕਾਰ ਖਿਲਾਫ ਨਾਹਰੇਬਾਜੀ ਕੀਤੀ ।
ਪੂਰੀ ਜਾਣਕਾਰੀ ਲਈ ਦੇਖੋ ਇਹ ਵੀਡੀਓ ਰਿਪੋਰਟ
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …