ਬਿਨ੍ਹਾਂ ਨਹਾਏ ਸ਼ਾਇਦ ਹੀ ਕੋਈ ਆਪਣਾ ਜੀਵਨ ਬਤੀਤ ਕਰ ਸਕਦਾ ਹੈ ।ਨਾ ਨਹਾਉਣਾ ਜਿਥੇ ਦਲਿਦਰਤਾ ਦਾ ਘਰ ਹੈ ਉਥੇ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਖੁੱੱਲਾ ਸੱੱਦਾ ਵੀ ਦਿੰਦਾ ਹੈ।ਪਰ ਜੇਕਰ ਗੱੱਲ ਕੀਤੀ ਜਾਵੇ ਅਫਰੀਕਾ ਦੇ ਨਾਮੀਬੀਆ ਦੀ ਤਾਂ ਇਥੋਂ ਦੀਆਂ ਔਰਤਾਂ ਨੂੰ ਨਹਾਉਣ ਦੀ ਸਖਤ ਮਨਾਹੀ ਹੈ ।ਇਨਾਂ ਹੀਂ ਨਹੀਂ ਇਨ੍ਹਾਂ ਔਰਤਾਂ ਨੂੰ ਪਾਣੀ ਨਾਲ ਹੱੱਥ ਵੀ ਧੌਣ ਨਹੀਂ ਦਿੱੱਤੇ ਜਾਂਦੇ। ਅਜਿਹਾ ਹੋਣ ਤੋਂ ਬਾਅਦ ਵੀ ਲੋਕ ਇਨ੍ਹਾਂ ਔਰਤਾਂ ਦੀ ਸੁੰਦਰਤਾ ਦੇ ਦੀਵਾਨੇ ਹਨ।
ਨਾਮੀਬੀਆ ਦੇ ਕੁਨੈਨ ਪ੍ਰਾਂਤ ਵਿਚ ਰਹਿਣ ਵਾਲੀਆਂ ਹਿੰਮਬਾ ਟ੍ਰਾਈਬ ਦੀਆਂ ਇਹ ਔਰਤਾਂ ਕਦੀ ਵੀ ਨਹੀਂ ਨਹਾਉਂਦੀਆਂ ।ਕੁਨੈਨ ਵਿਚ ਹਿੰਮਬਾ ਟ੍ਰਾਈਬ ਦੇ ਕੁਲ 20 ਤੋਂ 50 ਹਜ਼ਾਰ ਲੋਕ ਰਹਿੰਦੇ ਹਨ ਜਿਨ੍ਹਾਂ ਨੇ ਆਪਣੇ ਹੀ ਨਿਯਮ ਬਣਾਏ ਹਨ।
ਜ਼ਿਕਰੇਖਾਸ ਹੈ ਕਿ ਇਹ ਔਰਤਾਂ ਖਾਸ ਜੜੀ ਬੂਟੀਆਂ ਨੂੰ ਪਾਣੀ ਵਿਚ ਉਬਾਲ ਕੇ ਉਸਦੀ ਭਾਫ ਨਾਲ ਸ਼ਰੀਰ ਨੂੰ ਸਾਫ-ਸੁਥਰਾ ਰੱੱਖਦੀਆਂ ਹਨ।ਇਸ ਨਾਲ ਉਨਾਂ ਦੇ ਸ਼ਰੀਰ ਤੋਂ ਬਦਬੋ ਨਹੀਂ ਆਉਂਦੀ ਤੇ ਹਰਬਸ ਨਾਲ ਸ਼ਰੀਰ ਤੋਂ ਖੁਸ਼ਬੋ ਆਉਂਦੀ ਹੈ।
ਇਸ ਜਨਜਾਤੀ ਦੀਆਂ ਔਰਤਾਂ ਖੁੱੱਦ ਨੂੰ ਧੁੱੱਪ ਤੋਂ ਬਚਾਉਣ ਲਈ ਖਾਸ ਤਰਾਂ ਦਾ ਲੋਸ਼ਨ ਲਗਾਉਂਦੀਆਂ ਹਨ।ਇਹ ਲੋਸ਼ਨ ਜਾਨਵਰ ਦੀ ਚਰਬੀ ਨੂੰ ਹੈਮਾਟਾਈੲ ਮਿੱੱਟੀ ਵਿਚ ਮਿਲਾਕੇ ਤਿਆਰ ਕੀਤਾ ਜਾਂਦਾ ਹੈ।ਹੈਮੇਟਾਈਟ ਮਿੱੱਟੀ ਦੇ ਕਾਰਨ ਉਨਾਂ ਦਾ ਰੰਗ ਲਾਲ ਹੋ ਜਾਂਦਾ ਹੈ।ਇਹ ਲੋਸ਼ਨ ਜਿਥੇ ਇਕ ਪਾਸੇ ਚਮੜੀ ਨੂੰ ਧੁੱੱਪ ਤੋਂ ਬਚਾਉਂਦਾ ਹੈ ਉਥੇ ਹੀ ਕੀੜਿਆਂ ਦੇ ਕੱੱਟਣ ਤੋਂ ਵੀ ਬਚਾਉਂਦਾ ਹੈ।
Check Also
ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ
ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ दुबई का …