Breaking News

ਕਪਿਲ ਸ਼ਰਮਾ ਦਾ ਖੁਲਾਸਾ,ਆਪਣੇ ਆਪ ਨੂੰ ਆਫਿਸ ਵਿੱਚ ਬੰਦ ਕਰਕੇ 12 ਦਿਨ ਤੱਕ ਪੀਤੀ ਸ਼ਰਾਬ ਅਤੇ …..

ਆਪਣੇ ਸਾਥੀ ਕਲਾਕਾਰ ਸੁਨੀਲ ਗਰੋਵਰ ਨਾਲ ਝੜਪ, ਤਾਂ ਕਦੇ ਸ਼ਾਹਰੁਖ ਅਤੇ ਅਨਿਲ ਕਪੂਰ ਵਰਗੇ ਵੱਡੇ ਬਾਲੀਵੁੱਡ ਕਲਾਕਾਰਾਂ ਨਾਲ ਸ਼ੂਟਿੰਗ ਰੱਦ ਕਰਨ ਵਾਲੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਦਾ ਮੰਨਣਾ ਹੈ ਕਿ ਇਹ ਸਾਲ ਸ਼ੁਰੂ ਤੋਂ ਹੀ ਉਸ ਦੇ ਲਈ ਕੁਝ ਖਾਸ ਨਹੀਂ ਰਿਹਾ। ਹਾਲਾਂਕਿ ਹੁਣ ਉਸ ਨੇ ਕਿਹਾ ਹੈ ਕਿ ਉਸ ਦੇ ਵਰਤਾਓ ਨਾਲ ਜੁੜੇ ਮੁੱਦੇ ਉਸ ਦੇ ਬਿਜ਼ੀ ਸ਼ੈਡਿਊਲ ਕਾਰਨ ਸਨ।

ਕਪਿਲ ਨੇ ਇਕ ਇੰਟਰਵਿਊ ਦੌਰਾਨ ਦੱਸਿਆ, ”ਮੈਂ ਖੁਦ ਨੂੰ ਕਾਫੀ ਨੁਕਸਾਨ ਪਹੁੰਚਾਇਆ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਤੋਂ ਉਭਰਨ ਵਿਚ ਮੈਨੂੰ 3 ਮਹੀਨੇ ਹੋਰ ਲੱਗ ਜਾਣਗੇ। ਲੋਕ ਮੇਰੇ ਕੋਲੋਂ ਸੁਨੀਲ ਨਾਲ ਹੋਈ ਲੜਾਈ ਬਾਰੇ ਪੁੱਛਦੇ ਹਨ ਅਤੇ ਮੈਂ ਮੰਨਦਾ ਹਾਂ ਕਿ ਇਹ ਮੇਰੀ ਗਲਤੀ ਸੀ।”

ਕਪਿਲ ਨੇ ਕਿਹਾ ,ਮੀਡਿਆ ਵਿੱਚ ਆਪਣੇ ਲਈ ਨਕਾਰਾਤਮਕ ਖਬਰਾਂ ਪੜ੍ਹਕੇ ਮੈਂ ਡਿਪ੍ਰੇਸ਼ਨ ਵਿੱਚ ਚਲਾ ਗਿਆ ਸੀ। ਉਨ੍ਹਾਂਨੇ ਕਿਹਾ , ਮੈਨੂੰ ਏਨਜਾਇੰਟੀ ਅਟੈਕ ਆਉਣ ਲੱਗੇ ਸਨ। ਮੈਂ ਆਪਣੇ ਆਪ ਨੂੰ ਬਹੁਤ ਦੁੱਖ ਪਹੁੰਚਾਇਆ ਹੈ।ਟਰੀਟਮੇਂਟ ਲਈ ਮੈਂ ਬੈਂਗਲੋਰ ਗਿਆ। ਮੈਨੂੰ ਲੱਗਦਾ ਹੈ ਇਸਤੋਂ ਉਭਰਣ ਲਈ ਮੈਨੂੰ 3 ਮਹੀਨੇ ਲੱਗਣਗੇ . ਡਿਪ੍ਰੇਸ਼ਨ ਦੇ ਦੌਰਾਨ ਮੈਂ ਆਪਣੇ ਆਪ ਨੂੰ ਕਮਰੇ ਵਿੱਚ ਬੰਦ ਕਰ ਲੈਂਦਾ ਸੀ ਅਤੇ ਸ਼ਰਾਬ ਪੀਂਦਾ ਸੀ .

ਮੈਂ ਚੀਜਾਂ ਨੂੰ ਸੰਭਾਲਣ ਵਿੱਚ ਨਾਕਾਮ ਰਿਹਾ . ਪਿਲ ਸ਼ਰਮਾ ਦੀ ਮੋਸਟ ਅਵੇਟਿਡ ਫਿਲਮ ‘ਫਿਰੰਗੀ’ ਦਾ ਟਰੇਲਰ ਬੀਤੇ ਦਿਨੀਂ ਲਾਂਚ ਕੀਤਾ ਗਿਆ। ਕਪਿਲ ਨੇ ਬੀਤੇ ਦਿਨ ਇਸ ਨੂੰ ਮੀਡੀਆ ਦੇ ਸਾਹਮਣੇ ਲਾਂਚ ਕੀਤਾ। ਇਸ ਦੌਰਾਨ ਸੁਨੀਲ ਨਾਲ ਲੜ੍ਹਾਈ ਦੇ ਮੁੱਦੇ ‘ਤੇ ਗੱਲ ਕਰਦੇ ਹੋਏ ਕਪਿਲ ਨੇ ਦੱਸਿਆ, ”ਮੈਂ ਸੁਨੀਲ ਨਾਲ ਲੜ੍ਹਾਈ ਨਹੀਂ ਕੀਤੀ। ਮੈਂ ਖੁਦ ਇਸ ਪੂਰੇ ਮਾਮਲੇ ‘ਚ ਗੱਲ ਕਰਨਾ ਚਾਹੁੰਦਾ ਸੀ।

ਸੱਚ ਤਾਂ ਇਹ ਹੈ ਕਿ ਜੋ ਵੀ ਹੋਇਆ ਉਹ ਘੱਟ ਨਹੀਂ ਸੀ ਪਰ ਮੀਡੀਆ ‘ਚ ਇਸ ਨੂੰ ਖੂਬ ਵਧਾ-ਚੜ੍ਹਾ ਕੇ ਦਿਖਾਇਆ ਤੇ ਦੱਸਿਆ ਕਿਹਾ। ਤੁਸੀਂ ਸਾਰੇ ਵੀ ਜਾਣਦੇ ਹੋ ਕਿ ਕੀ ਹੋਇਆ ਸੀ ਉਸ ਦਿਨ। ਅਸਲ ‘ਚ ਅਸੀਂ ਜਦੋਂ ਆਸਟ੍ਰੇਲੀਆ ‘ਚ ਸ਼ੋਅ ਕਰ ਕੇ ਵਾਪਸ ਆ ਰਹੇ ਸਨ, ਉਸੇ ਦਿਨ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ। ਮੈਂ ਭਗਵਾਨ ਤਾਂ ਨਹੀਂ ਹਾਂ, ਤਾਂ ਮੇਰੇ ਤੋਂ ਵੀ ਗਲਤੀਆਂ ਹੋ ਸਕਦੀਆਂ ਹਨ ਤੇ ਹੋਈ ਵੀ ਹੈ।ਇਕ ਤਾਂ ਮੈਂ ਪੰਜਾਬੀ ਠਹਿਰਿਆ, ਪੰਜਾਬੀ ਥੋੜ੍ਹੇ ਹੁੰਦੇ ਵੀ ਅਜਿਹੇ ਹਨ। ਜ਼ਿਕਰਯੋਗ ਹੈ ਕਿ ਕਪਿਲ ਨੇ ਦੱਸਿਆ ਕਿ ਮੈਂ ਸੁਨੀਲ ਨੂੰ ਟਰੇਲਰ ਲਾਂਚ ਲਈ ਮੈਸੇਜ ਭੇਜਿਆ ਸੀ। ਉਨ੍ਹਾਂ ਨੇ ਦੱਸਿਆ ਕਿ ਮੈਂ ਚਾਹੁੰਦਾ ਸੀ ਕਿ ਸੁਨੀਲ ਮੇਰੀ ਫਿਲਮ ਦਾ ਟਰੇਲਰ ਲਾਂਚ ਕਰੇ। ਮੈਂ ਉਨ੍ਹਾਂ ਨੂੰ ਪੰਜਾਬੀ ‘ਚ ਮੈਸੇਜ ਕੀਤੇ ਸਨ ਤਾਂ ਉਨ੍ਹਾਂ ਨੇ ਪੁੱਛਿਆ ਸੀ ਕਿ ਟਰੇਲਰ ਨੂੰ ਲਾਂਚ ਕਿੱਥੇ ਕਰ ਰਹੇ ਹੋ, ਮੈਂ ਕਿਹਾ ਮੁੰਬਈ ‘ਚ ਪਰ ਉਸ ਸਮੇਂ ਸੁਨੀਲ ਕੈਨੇਡਾ ‘ਚ ਸਨ, ਜਿਸ ਕਾਰਨ ਉਹ ਇਸ ਟਰੇਲਰ ਲਾਂਚ ‘ਚ ਨਹੀਂ ਆ ਸਕੇ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!