Breaking News

ਕਿਓਂ ਬੇਇੱਜ਼ਤ ਕੀਤੀ ਗਈ ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ, ਕਿੱਧਰ ਜਾ ਰਿਹਾ ਹੈ ਸਮਾਜ…?

ਸੋਸ਼ਲ ਮੀਡੀਆ ਉਤੇ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਇੱਕ ਔਰਤ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਰੱਖਦੀ ਹੈ। ਔਰਤ ਦਾ ਨਾਂਅ ਜਸਵਿੰਦਰ ਕੌਰ ਸ਼ੇਰਗਿੱਲ ਦੱਸਿਆ ਜਾ ਰਿਹਾ ਹੈ। ਮੀਡੀਆ ਅਤੇ ਸੋਸ਼ਲ ਮੀਡੀਆ ਰਿਪੋਰਟਾਂ ਮੁਤਾਬਿਕ ਇਹ ਔਰਤ ਸ਼੍ਰੋਮਣੀ ਅਕਾਲੀ ਦਲ ਦੇ ਮਹਿਲਾ ਵਿੰਗ ਦੀ ਮੀਤ ਪ੍ਰਧਾਨ ਹੈ।

punjab

Female Vice President SAD

ਪੂਰੇ ਸੋਸ਼ਲ ਮੀਡੀਆ ਉਤੇ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਮਹਿਲਾ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਨੇ ਜਸਵਿੰਦਰ ਕੌਰ ‘ਤੇ ਉਸ ਸਮੇਂ ਹਮਲਾ ਕਰ ਦਿੱਤਾ ਜਦੋਂ ਉਹ ਮੰਦਰ ‘ਚ ਮੱਥਾ ਟੇਕ ਰਹੀ ਸੀ। ਹਮਲੇ ਵਿੱਚ ਜਸਵਿੰਦਰ ਕੌਰ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

punjab

ਇਹ ਘਟਨਾ ਤਪਾ ਮੰਡੀ ਦੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹਸਪਤਾਲ ਵਿੱਚ ਜੇਰੇ-ਇਲਾਜ਼ ਪੀੜਤ ਔਰਤ ਜਸਵਿੰਦਰ ਕੌਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਮੰਦਰ ਮੱਥਾ ਟੇਕਣ ਗਈ ਸੀ ਕਿ ਅਚਾਨਕ ਕੁਝ ਵਿਅਕਤੀਆਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਇਥੋਂ ਕਿ ਇਕ ਮਹਿਲਾ ਵਲੋਂ ਉਸ ਦੀ ਗੁੱਤ ਤਕ ਕੱਟ ਦਿੱਤੀ ਤੇ ਉਸ ਦੇ ਕਪੜੇ ਵੀ ਪਾੜੇ ਗਏ। ਜਦੋਂ ਇਸ ਸਭ ਨਾਲ ਵੀ ਉਨ੍ਹਾਂ ਲੋਕਾਂ ਦਾ ਦਿਲ ਨਹੀਂ ਭਰਿਆ ਤਾਂ ਉਸ ਨੂੰ ਘਸੀਟਦੇ ਹੋਏ ਮੰਦਰ ਤੋਂ ਬਾਹਰ ਲੈ ਗਏ ਤੇ ਬੁਰੀ ਤਰ੍ਹਾਂ ਉਸ ਨਾਲ ਕੁੱਟਮਾਰ ਕੀਤੀ।

punjab

ਪੀੜਤ ਔਰਤ ਨੇ ਰੋਂਦਿਆਂ ਦੱਸਿਆ ਕਿ ਉਸ ਉਤੇ ਪਹਿਲਾਂ ਵੀ 10 ਲੱਖ ਰੁਪਏ ਲੈਣ ਦਾ ਇਲਜਾਮ ਲਗਾਇਆ ਗਿਆ ਸੀ, ਜੋ ਫਰਜੀ ਨਿਕਲਿਆ ਸੀ। ਇਸ ਤੋਂ ਬਾਅਦ ਉਹ ਮੰਦਿਰ ਵਿੱਚ ਮੱਥਾ ਟੇਕਣ ਤੋਂ ਬਾਅਦ ਖੜੀ ਹੋਣ ਲੱਗੀ ਤਾਂ ਮੁਲਜ਼ਮਾਂ ਨੇ ਅਚਾਨਕ ਹਮਲਾ ਕਰ ਦਿੱਤਾ।

punjab

ਓਧਰ ਚਸ਼ਮਦੀਦਾਂ ਨੇ ਵੀ ਇਸ ਕੁੱਟਮਾਰ ਦੀ ਪੂਰੀ ਘਟਨਾ ਬਿਆਨ ਕੀਤੀ ਹੈ। ਚਸ਼ਮਦੀਦਾਂ ਮੁਤਾਬਿਕ ਲਗਭਗ 5-6 ਜਣਿਆਂ ਵੱਲੋਂ ਔਰਤ ਦੀ ਕੁੱਟਮਾਰ ਕੀਤੀ ਗਈ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਪਹੁੰਚ ਕੇ ਔਰਤ ਨੂੰ ਛੁਡਾਇਆ। ਪਰ ਉਦੋਂ ਤੱਕ ਮੁਲਜ਼ਮ ਉਸਦੇ ਵਾਲ ਕੱਟ ਚੁੱਕੇ ਸਨ ਅਤੇ ਕੱਪੜੇ ਫਾੜ ਛੁੱਕੇ ਸਨ। ਘਟਨਾ ਵੇਲੇ ਕਿਸੇ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਅਤੇ ਪੁਲਿਸ ਉਥੇ ਪਹੁੰਚੀ, ਪਰ ਉਦੋਂ ਤੱਕ ਸਭ ਜਾ ਚੁੱਕੇ ਸਨ।

punjab

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ (ਜਾਂਚ ਅਧਿਕਾਰੀ) ਨੇ ਦੱਸਿਆ ਮਹਿਲਾ ਦੀ ਸ਼ਿਕਾਇਤ ਉਤੇ ਸੋਮਨਾਥ, ਰਾਜਵਿੰਦਰ ਕੌਰ, ਵਿਜੇ ਕਮਾਰ, ਕਮਲਦੀਪ ਸ਼ਰਮਾ ਅਤੇ 3 ਹੋਰਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਟਮਾਰ ਦੀ ਵੀਡੀਓ ਵੀ ਬਣਾਈ ਗਈ ਸੀ। ਪੁਲਿਸ ਮੁਤਾਬਿਕ ਪੀੜਤ ਔਰਤ ਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

punjab

ਸੋਸ਼ਲ ਮੀਡੀਆ ਉਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ। ਵੀਡੀਓ ਉਤੇ ਆ ਰਹੇ ਕਮੈਂਟਾਂ ਵਿਚ ਲੋਕਾਂ ਨੇ ਕਿਹਾ ਹੈ ਕਿ ਭਾਵੇਂ ਕੁੱਝ ਵੀ ਹੋਵੇ, ਔਰਤ ਨਾਲ ਅਜਿਹਾ ਸਲੂਕ ਨਹੀਂ ਹੋਣਾ ਚਾਹੀਦਾ। ਜੇਕਰ ਕੋਈ ਰੰਜਿਸ਼ ਜਾਂ ਝਗੜਾ ਸੀ ਤਾਂ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਸੀ, ਜਦਕਿ ਇਸ ਤਰ੍ਹਾਂ ਦੀ ਘਟਨਾ ਨੇ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੁੱਝ ਲੋਕਾਂ ਨੇ ਕਮੈਂਟਾਂ ਵਿੱਚ ਇਸ ਘਟਨਾਂ ਨੂੰ ਬੇਹੱਦ ਸ਼ਰਮਨਾਕ ਦੱਸਿਆ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!