ਕੀ ਦਾਦੂਵਾਲ, ਪੰਥਪ੍ਰੀਤ ਤੇ ਢੱਡਰੀਆਂ ਵਾਲਾ ‘ਕਾਂਗਰਸੀ ਦਲਾਲ’ ? ਦੇਖੌ ਮਾਮਲਾ ..
ਬਠਿੰਡਾ: ਪਹਿਲਾਂ ਵੀ ਕਈ ਵਾਰ ਵਿਵਾਦਾਂ ‘ਚ ਰਹਿ ਚੁੱਕੇ ਪੰਜਾਬ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹੁਣ ਸਿੱਖ ਪ੍ਰਚਾਰਕਾਂ ਖ਼ਿਲਾਫ਼ ਇੱਕ ਵਿਵਾਦਤ ਟਿੱਪਣੀ ਕਰ ਦਿੱਤੀ ਹੈ।
ਬਠਿੰਡਾ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ‘ਚ ਅਕਾਲੀ ਦਲ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਨੇ ਬਲਜੀਤ ਸਿੰਘ ਦਾਦੂਵਾਲ, ਪੰਥਪ੍ਰੀਤ ਸਿੰਘ ਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਪਰ ਸ਼ਬਦੀ ਹਮਲਾ ਕਰਦਿਆਂ ਉਨ੍ਹਾਂ ਨੂੰ ਕਾਂਗਰਸ ਦਾ ਦਲਾਲ ਦੱਸਿਆ ਹੈ।
ਦੂਜੇ ਪਾਸੇ ਜਦੋਂ ਮੀਡੀਆ ਨੇ ਸਾਬਕਾ ਮੰਤਰੀ ਨੂੰ ਉਸ ਦੇ ਇਸ ਬਿਆਨ ਬਾਰੇ ਸਵਾਲ ਕੀਤੇ ਤਾਂ ਸਾਬਕਾ ਮੰਤਰੀ ਟਾਲ ਮਟੋਲ ਕਰਦੇ ਨਜ਼ਰ ਆਏ।