ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਾਹਿਬਾਨ ਦੀ ਇਕ ਜ਼ਰੂਰੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ‘ਚ ਫੈਸਲਾ ਲੈਂਦਿਆਂ ਸਾਬਕਾ ਪ੍ਰਧਾਨ ਤੇ ਮੌਜੂਦਾ ਸ਼੍ਰੋਮਣੀ ਗੁਰਦੁਰਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਜਗੀਰ ਕੌਰ ਨੂੰ ਤਲਬ ਕੀਤਾ ਗਿਆ ਹੈ।
ਬੀਬੀ ਜਗੀਰ ਕੌਰ ‘ਤੇ ਆਪਣੀ ਪੁੱਤਰੀ ਤੇ ਉਸ ਦੇ ਬੱਚੇ ਨੂੰ ਕੁੱਖ ‘ਚ ਮਾਰਨ ਦੇ ਦੋਸ਼ ਹਨ। ਇਸ ਸਬੰਧੀ ਸੰਗਤਾਂ ਵਲੋਂ ਲਿਖਤੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ਨੂੰ ਕੀਤੀ ਗਈ ਸੀ।
ਇਸ ਦੀ ਸਜ਼ਾ ਅਦਾਲਤ ਵਲੋਂ ਵੀ ਜਗੀਰ ਕੌਰ ਨੂੰ ਸੁਣਾਈ ਗਈ ਹੈ ਪਰ ਫਿਰ ਵੀ ਉਹ ਧਾਰਮਿਕ ਅਹੁਦਿਆਂ ‘ਤੇ ਬਰਕਰਾਰ ਹੈ, ਜਿਸ ਨੂੰ ਲੈ ਕੇ ਸਿੱਖ ਸੰਗਤਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਕੀ ਲੰਗਾਹ ਨੂੰ ਪੰਥ ਤੋਂ ਛੇਕਣ ਤੋਂ ਬਾਦ ਹੁਣ ਬੀਬੀ ਜਗੀਰ ਕੌਰ ਨੂੰ ਵੀ ਪੰਥ ਚੋਂ ਛੇਕਿਆ ਜਾਵੇਗਾ। ਹਰ ਪੰਜਾਬੀ ਦੇ ਦਿਮਾਗ ਚ ਇਹ ਸਵਾਲ ਘੁੰਮ ਰਿਹਾ ਹੈ.
ਇਸ ਸਬੰਧੀ ਆਪਣਾ ਪੱਖ ਰੱਖਣ ਲਈ ਬੀਬੀ ਜਗੀਰ ਕੌਰ ਨੂੰ 7 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਲਬ ਕੀਤਾ ਗਿਆ ਹੈ।