ਬਿਹਾਰ ਦੇ ਸਹਿਰਸਾ ਵਿਚ ਇੱਕ ਅਧਿਆਪਕ 8ਵੀਂ ਵਿਚ ਪੜ੍ਹਨ ਵਾਲੀ ਵਿਦਿਆਰਥਣ ਨੂੰ ਮਿਊਜ਼ਿਕ ਸਿਖਾਉਣ ਦੇ ਬਹਾਨੇ ਸਕੂਲ ਦੇ ਇੱਕ ਕਮਰੇ ਵਿਚ ਲੈ ਗਿਆ ਅਤੇ ਉਸ ਦੇ ਨਾਲ ਜ਼ਬਰਦਸਤੀ ਕਰਨ ਲੱਗਿਆ। ਡਰ ਦੇ ਮਾਰੇ ਵਿਦਿਆਰਥਣ ਚੀਕਣ ਲੱਗੀ, ਜਿਸ ਨੂੰ ਸੁਣ ਕੇ ਪਿੰਡ ਦੇ ਲੋਕ ਉੱਥੇ ਇਕੱਠੇ ਹੋ ਗਏ ਅਤੇ ਅਧਿਆਪਕ ਨੂੰ ਰੰਗੇ ਹੱਥੀਂ ਫੜ ਲਿਆ। ਇਸ ਤੋਂ ਬਾਅਦ ਭੜਕੇ ਲੋਕਾਂ ਨੇ ਅਧਿਆਪਕ ਦੀ ਜਮ ਕੇ ਮਾਰਕੁੱਟ ਕੀਤੀ।
ਘਟਨਾ ਸਹਿਰਸਾ ਜ਼ਿਲ੍ਹੇ ਦੇ ਬਿਹਰਾ ਥਾਣਾ ਖੇਤਰ ਦੇ ਪਟੋਰੀ ਪਿੰਡ ਸਥਿਤ ਸੇਵਾ ਆਸ਼ਰਮ ਕੰਨਿਆ ਮੱਧ ਵਿਦਿਆਲਿਆ ਵਿਚ ਵੀਰਵਾਰ ਨੂੰ ਵਾਪਰੀ। ਪਿੰਡ ਦੇ ਲੋਕਾਂ ਨੇ ਅਧਿਆਪਕ ਨੂੰ ਮੁਹੰਮਦ ਲੁਕਮਾਨ ਨੂੰ ਆਪਣੇ ਹੀ ਸਕੂਲ ਦੀ 8ਵੀਂ ਕਲਾਸ ਦੀ ਵਿਦਿਆਰਥਣ ਨਾਲ ਰੇਪ ਕਰਨ ਦੀ ਕੋਸ਼ਿਸ਼ ਦੌਰਾਨ ਰੰਗੇ ਹੱਥੀਂ ਫੜ ਲਿਆ। ਪਿੰਡ ਵਾਲਿਆਂ ਨੇ ਅਧਿਆਪਕ ਨੂੰ ਪਹਿਲਾਂ ਜਮ ਕੇ ਕੁੱਟਿਆ ਅਤੇ ਉਸ ਦੇ ਸਰੀਰ ‘ਤੇ ਕੈਰੋਸਿਨ ਦਾ ਤੇਲ ਪਾ ਕੇ ਉਸ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਆਉਣ ‘ਤੇ ਬਚਾਅ ਹੋ ਗਿਆ।
ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚ ਗਈ ਤਾਂ ਜਾ ਕੇ ਅਧਿਆਪਕ ਦੀ ਜਾਨ ਬਚ ਸਕੀ। ਅਧਿਆਪਕ ਨੂੰ ਭੜਕੇ ਹੋਏ ਲੋਕਾਂ ਦੇ ਚੁੰਗਲ ਤੋਂ ਛੁਡਾਉਣ ਵਿਚ ਪੁਲਿਸ ਨੂੰ ਕਾਫ਼ੀ ਪਰੇਸ਼ਾਨੀ ਉਠਾਉਣੀ ਪਈ। ਪੁਲਿਸ ਨੇ ਦੋਸ਼ੀ ਅਧਿਆਪਕ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਮਾਮਲਾ ਦਰਜ ਕਰਕੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ।
ਪਿੰਡ ਵਾਲਿਆਂ ਨੇ ਦੱਸਿਆ ਕਿ ਮੁਹੰਮਦ ਲੁਕਮਾਨ ਪਿਛਲੇ ਕੁਝ ਦਿਨਾਂ ਤੋਂ 8ਵੀਂ ਕਲਾਸ ਦੀ ਵਿਦਿਆਰਥਣ ਨੂੰ ਮਿਊਜ਼ਿਕ ਸਿਖਾਉਣ ਦੇ ਬਹਾਨੇ ਉਸ ਨੂੰ ਬਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਵੀਰਵਾਰ ਨੂੰ ਲੁਕਮਾਨ ਵਿਦਿਆਰਥਣ ਨੂੰ ਨਾਲ ਲੈ ਕੇ ਸਕੂਲ ਦੇ ਇੱਕ ਕਮਰੇ ਵਿਚ ਪਹੁੰਚਿਆ ਅਤੇ ਵਿਦਿਆਰਥਣ ਨਾਲ ਰੇਪ ਕਰਨ ਦੀ ਕੋਸ਼ਿਸ਼ ਕੀਤੀ। ਡਰ ਦੇ ਮਾਰੇ ਵਿਦਿਆਰਥਣ ਉੱਚੀ-ਉੱਚੀ ਰੋਣ ਲੱਗ ਪਈ, ਜਿਸ ਨੂੰ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ।
ਇਸ ਦੌਰਾਨ ਭੜਕੇ ਹੋਏ ਲੋਕਾਂ ਨੇ ਰੋਂਦੀ ਹੋਈ ਵਿਦਿਆਰਥਣ ਨੂੰ ਬਚਾਇਆ ਅਤੇ ਦੋਸ਼ੀ ਅਧਿਆਪਕ ਨੂੰ ਕੁੱਟਣ ਲੱਗੇ। ਇਸ ਤੋਂ ਬਾਅਦ ਪਿੰਡ ਵਾਲਿਆਂ ਨੇ ਅਧਿਆਪਕ ਦੇ ਮੂੰਹ ‘ਤੇ ਕਾਲਖ਼ ਮਲ਼ ਦਿੱਤੀ ਅਤੇ ਸਰੀਰ ‘ਤੇ ਕੈਰੋਸਿਨ ਦਾ ਤੇਲ ਛਿੜਕ ਦਿੱਤਾ। ਪਿੰਡ ਦੇ ਲੋਕ ਅਧਿਆਪਕ ਨੂੰ ਅੱਗ ਲਗਾਉਂਦੇ ਇਸ ਤੋਂ ਪਹਿਲਾਂ ਹੀ ਮੌਕੇ ‘ਤੇ ਪੁਲਿਸ ਪਹੁੰਚ ਗਈ। ਪੁਲਿਸ ਨੇ ਅਧਿਆਪਕ ਨੂੰ ਆਪਣੇ ਕਬਜ਼ੇ ਵਿਚ ਲਿਆ।
ਉੱਧਰ ਫੜੇ ਗਏ ਅਧਿਆਪਕ ਦਾ ਕਹਿਣਾ ਹੈ ਕਿ ਰਾਜਨੀਤਕ ਸਾਜਿਸ਼ ਦੇ ਤਹਿਤ ਮੈਨੂੰ ਫਸਾਇਆ ਗਿਆ ਹੈ। ਬਿਹਰਾ ਥਾਣਾ ਦੇ ਇੰਸਪੈਕਟਰ ਮਿਥੀਲੇਸ਼ ਕੁਮਾਰ ਨੇ ਕਿਹਾ ਕਿ ਪੀੜਤ ਲੜਕੀ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਆਪਕ ਨੂੰ ਗ੍ਰਿਫ਼ਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ।