Breaking News

ਕੁੜੀ ਨੂੰ ਮੁੰਡਿਆਂ ਨੇ ਕਿਹਾ ਕਿਵੇਂ ਆ ਪੁਰਜਿਆ, ਅੱਗੇ ਜੋ ਹੋਇਆ ਬੱਸ….

ਕਿਵੇਂ ਆ ਪੁਰਜਿਆ !! ਸੁਣ ਕੇ ਰਮਨੀਤ ਬੁਰੀ ਤਰਾਂ ਕੰਬ ਗਈ , ਬੱਸ ਸਟਾਪ ਤੇ ਸਕੂਲ ਬੱਸ ਦਾ ਇੰਤਜ਼ਾਰ ਕਰਦੀ ਨੇ , ਉਸਨੇ ਸਕੂਲ ਬੈਗ ਮੋਢਿਆਂ ਤੇ ਟੰਗਿਆ ਸੀ । ਉਸ ਵੇਖਿਆ ਨਾਲ਼ ਦੇ ਗਰਾਂ ਦਾ ਇਕ ਅਮੀਰ੍ਜਾਦਾ ਮੋਟਰ-ਸੈਕਲ ਤੇ ਸੀ । ਉਹਦਾ ਬਾਪ ਕੋਈ ਉਚਾ ਧਨਾਡ ਬੰਦਾ ਸੀ । ਨਾਲ਼ ਉਸਦੇ ਦੋ ਲਫੈਂਡ ਜਿਹੇ ਹੋਰ ਸਨ । 3 ਮੋਟਰਸੈਕਲ ਤੇ ਲੱਦ ਹੋਏ , ਉਸ ਵੱਲ ਦੰਦੀਆਂ ਕੱਢ ਕੇ ਵੇਖ ਕੇ ਮਸ਼ਕਰੀ ਕਰ ਰਹੇ ਸਨ ।

ਰਮਨੀਤ ਬੋਲ ਕੁਝ ਨਾ ਸਕੀ,ਬਸ ਘਬਰਾਹਟ ਚ ਆਪਣੇ ਇਕ ਪੈਰ ਦਾ ਅੰਗੂਠਾ ਜ਼ਮੀਨ ਤੇ ਘੁਮਾਉਣ ਜਿਹਾ ਲੱਗੀ ਰਹੀ ।
“ਮਖਿਆ ਬੋਲੇ ਨੀ,ਐਨਾ ਗੁਸਾ,?”

ਤਦੇ ਦੂਜਾ ਬੋਲਿਆ “ਛਡ ਮੋਹਣਿਆ,ਇਹ ਵੀ ਮੰਨੂਗੀ ,ਫੇਰ ਸਹੀ “ਹੋਰ ਵੀ ਬਕੜਵਾਹ ਉਹ ਕਰਦੇ ਰਹੇ । ਫ਼ਿਰ ਉਹ ਰੇਸਾਂ ਦਿਂਦੇ ਫਰਾਰ ਹੋ ਗਏ ।
ਅੱਜ ਰਮਨੀਤ ਦਾ ਕਾਲ਼ਜਾ ਹਿਲ ਗਿਆ । ਬਿਨਾ ਮਾਂ ਦੀ ਇਕ ਗਰੀਬ ਕਿਸਾਨ ਬਾਪ ਆਸਰੇ ਪਲ਼ਦੀ ਬੱਚੀ ਨੇ ਇਸ ਮੁਲਖ ਦੇ ਧਾਰਮਿਕ ਅਖਵਾਉਂਦੇ ਸਮਾਜ ਚ , ਅੱਜ ਔਰਤ ਹੋਣ ਦੀ ਸ਼ਾਯਦ ਪਹਿਲੀ ਨਿਕੀ ਜਿਹੀ ਕਿਸ਼ਤ ਤਾਰੀ ਸੀ । ਉਹ ਬਾਪੂ ਦਾ ਇਕੋ -ਇਕ ਅੱਖ ਦਾ ਤਾਰਾ ਧੀ ਸੀ । ਜਿਸ ਲਈ ਉਹ ਉਸ ਦਾ ਜਹਾਨ ਸੀ । ਮਾਂ ਦੇ ਗੁਜ਼ਰਨ ਮਗਰੋਂ ਇਕੱਲੀ ਨੂਂ ਬਾਪ ਨੇ ਜਿਸ ਪਿਆਰ ਨਾਲ਼ ਪਾਲ਼ਿਆ ਸੀ । ਉਹ ਪੁਤਰਾਂ ਤੋਂ ਵੀ ਵੱਧ ਕੇ ਸੀ । ਅੱਜ ਤੋਂ ਪਹਿਲਾਂ ਉਸ ਨੂਂ ਤਜਰਬਾ ਹੀ ਨਹੀਂ ਸੀ ਕਿ ਇਹ ਸਮਾਜ ਐਨਾ ਕਰੜਾ ਦੇ ਗੰਦਾ ਬੋਲ ਵੀ ਬੋਲਦਾ ਏ ।

ਰਮਣੀਤ ਨੇ ਬਹੁਤ ਸੋਚਿਆ ਕਿ ਕਾਸ਼ ਉਹ ਆਪਣੇ ਬਾਪ ਦਾ ਪੁਤ ਹੁਂਦੀ । ਉਸ ਨੇ ਬਾਪੂ ਨੂਂ ਕੁਝ ਨਾ ਦੱਸਿਆ ਪਰ ਮਨ ਚ ਇਹਨਾ ਗੱਲਾਂ ਦੀ ਇਕ ਗੰਢ ਬਣ ਗਈ । ਜਿਹੜੀ ਜਬੈ ਬਾਣ ਲਾਗਯੋ , ਤਬੈ ਰੋਸ ਜਾਗਯੋ ਦੇ ਰੂਪ ਚ ਬਦਲ ਗਈ ।ਉਹ ਕੁੜੀ ਜਿਓਂ ਕਿਤਾਬਾਂ ਨਾਲ਼ ਯਾਰੀ ਲਾਈ ਕਿ ਸਿਰ ਹੀ ਨੀ ਚੁਕਿਆ । ਮੁੜ ਉਸਦੇ ਟਾਕਰੇ ਕਦੇ ਵੀ ਮੋਹਣੇ ਨਾਲ਼ ਨੀ ਹੋਏ ਪਰ ਉਹ ਉਸਦੀਆਂ ਖਰ ਮਸਤੀਆਂ ਬਾਰੇ ਇਧਰੋਂ ਉਧਰੋਂ ਸੁਣ ਜ਼ਰੂਰ ਲੈਂਦੀ ਕਦੇ ਕਦੇ । ਇਕ ਦਿਨ ਉਹ ਵੀ ਆ ਗਿਆ ਜਿਸ ਦਿਨ ਯੂ -ਪੀ -ਐਸ -ਸੀ ਦਾ ਸਿਲੈਕਸ਼ਨ ਲੈਟਰ ਉਸਦੇ ਘਰੇ ਆ ਗਿਆ । ਉਹ ਆਈ -ਪੀ -ਐਸ ਚੁਣੀ ਗਈ ।

ਉਸ ਦਿਨ ਉਸਦੇ ਪੈਰ ਜ਼ਮੀਨ ਤੇ ਨਹੀਂ ਲਗਦੇ ਸਨ । ਉਹ ਪਿਤਾ ਦੀਆਂ ਬਾਹਾਂ ਫੜ ਕੇ ਖੁਸ਼ੀ ਵਿੱਚ ਗੋਲ ਗੋਲ ਚੱਕਰ ਲਾਈ ਜਾ ਰਹੀ , ਹੱਸ ਹੱਸ ਕੇ ਜਿਵੇ ਕੋਈ ਕਮਲੀ ਹੋਵੇ । ਇਕ ਮਿਹਨਤੀ ਸਿਦਕੀ ਬਾਪ ਨੂਂ ਧੀ ਨੇ ਆਪਣੇ ਪਾਲਣ ਦਾ ਕਰਜ਼ ਚੁਕਾਇਆ ਸੀ ।ਕਈ ਸਾਲ ਬਾਅਦ ਰ੍ਮ੍ਨੀਤ ਦੀ ਡਿਊਟੀ ਐਸ -ਐਸ -ਪੀ ਵਜੋਂ ਨੇੜੇ ਦੇ ਸ਼ਹਿਰ ਹੋ ਗਈ । ਉਸ ਸਾਹਮਣੇ ਇਕ ਸਹੁਰਿਆਂ ਵਲੋਂ ਸਾੜੀ ਲੜਕੀ ਦਾ ਕੇਸ ਆ ਗਿਆ ।

ਸਬੰਧਿਤ ਠਾਣੇਦਾਰ ਨੂਂ ਹੁਕਮ ਦੇ ਕੇ ਉਹ ਆਪ ਲੜਕੀ ਦੇ ਬਿਆਨ ਲੈਣ ਹਸਪਤਾਲ ਪੁਜ ਗਈ । ਮੁਲਜ਼ਮ ਉਹੀ ਸਾਲਾ ਪੁਰਾਣਾ ਮੋਹਣਾ ਨਿਕਲਿਆ । ਉਹ ਠਾਣੇ ਪੁਜੀ ਤਾਂ ਮੋਹਣਾ ਦੇ ਉਹਦਾ ਪਰਿਵਾਰ ਦੇ ਬੰਦੇ ਪੁਲਸ ਨੇ ਲੈਨ ਚ ਖੜਾਏ ਸਨ । ਉਸਨੂ ਵੇਖ ਠਾਣੇਦਾਰ ਅਦਬ ਨਾਲ਼ ਕੁਰਸੀ ਛਡ ਕੇ ਖੜਾ ਹੋ ਗਿਆ । ਮੋਹਣੇ ਦੇ ਪਿਓ ਦੇ ਚਿਹਰੇ ਤੇ ਲਾਹਣਤ ਵਗ ਰਹੀ ਸੀ ।

“ਕਿਓਂ ਬਈ,ਹੁਣ ਤਾਂ ਕਾਫੀ ਸਾਲ ਹੋ ਗਏ । ਹੁਣ ਦੱਸਾਂ ਤੈਨੂਂੰ ਆਪਣਾ ਹਾਲ ?”

ਮੋਹਣੇ ਨੂਂ ਦੇਰ ਲੱਗੀ ਪਰ ਉਸ ਪਛਾਣ ਲਿਆ ਕਿ ਉਹ ਕੌਣ ਹੈ । ਸ਼ਰਮ ਤੇ ਜ਼ਹਾਲਤ ਨਾਲ ਉਸਦਾ ਸਿਰ ਨੀਵਾਂ ਸੀ ।

ਰ੍ਮ੍ਨੀਤ ਉਸਦੇ ਪਿਓ ਵੱਲ ਵੇਖਦੀ ਬੋਲੀ -“ਸਰਦਾਰ ਜੀ , ਕੋਠਿਆਂ ਤੇ ਜੰਮਿਆ ਘਾਹ ਵੀ ਆਪਣੇ ਉਚਾ ਜੰਮਣ ਤੇ ਬਹੁਤ ਤਾਂਘੜਦਾ ਹੋਣਾ , ਪਰ ਉਹਨੂ ਪਤਾ ਨੀ ਹੁਂਦਾ , ਕਿ ਹਲੇ ਰੋਹੀ ਵੀ ਆਣੀ , ਸੜਨਾ ਵੀ ਪੈਣਾ , ਬਚਿਆਂ ਨੂਂ ਰੋਟੀ ਖੁਆਣ ਨਾਲੋਂ ਕਮਾਉਣਾ ਸਿਖਾਓਂਦੇ ਤਾਂ ਅੱਜ ਇਹ ਦਿਨ ਨਾ ਆਉਦਾ,”।

ਮੋਹਣਾ ਜ਼ਮੀਨ ਤੇ ਪੈਰ ਦਾ ਅੰਗੂਠਾ ਘੁਮਾ ਰਿਹਾ ਸੀ ਗੋਲ਼ ਚੱਕਰ ਜਿਹੇ ਚ ,ਜਿਵੇਂ ਇਤਿਹਾਸ ਖ਼ੁਦ ਨੂਂ ਯਾਦ ਕਰ ਰਿਹਾ ਹੋਵੇ ।

ਜੇ ਇਹ ਸਟੋਰੀ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰੋ ..

About admin

Check Also

ਜਿਹੜੇ ਕਹਿੰਦੇ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਵਿਰੋਧੀ ਸਨ ਉਹ ਇਹ ਪੋਸਟ ਇੱਕ ਵਾਰੀ ਜਰੂਰ ਦੇਖਿਓ..

ਆਹ ਵੀਂ ਸੇਅਰ ਕਰਦਿਆਂ ਕਰੋਂ, ਜੋ ਗੱਲਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ …

error: Content is protected !!