ਘਰਵਾਲੀ ਨੂੰ ਛੱਡ ਇਹ ਵੱਡਾ ਕੰਮ ਕਰਨ ਭੱਜਿਆ ਇਹ ਮੁੰਡਾ, ਕਹਿੰਦਾ ਘਰਵਾਲੀ ਨੂੰ ਬਾਅਦ ;ਚ ਦੇਖਲਾਂਗੇ
: ਪੰਜਾਬ ਅੰਦਰ ਤਿੰਨ ਨਗਰ ਨਿਗਮਾਂ ਅਤੇ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਦੀਆਂ ਅੱਜ ਹੋ ਰਹੀਆਂ ਚੋਣਾਂ ਲਈ ਵੋਟਿੰਗ ਆਖਰ ਦੇ ਪੜਾਅ ‘ਚ ਚੱਲ ਰਹੀ ਹੈ। ਵੋਟਿੰਗ ਦੌਰਾਨ ਇਕ ਲਾੜਾ ਬਰਾਤ ਸਮੇਤ ਵੋਟ ਪਾੳੇੁਣ ਆਇਆ। ਉਸ ਨੇ ਪੂਰੀ ਤਰ੍ਹਾਂ ਆਪਣਾ ਫਰਜ਼ ਸਮਝਦੇ ਹੋਏ ਵੋਟ ਪਾਈ ਜਿਸ ਦੌਰਾਨ ਉਸ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਪਹਿਲਾਂ ਵੋਟ ਪਾਉਣਾ ਜਰੂਰੀ ਹੈ। ਜਿਹੜਾ ਕਿ ਮੇਰਾ ਪਹਿਲਾ ਅਧਿਕਾਰ ਹੈ।
ਲਾੜੇ ਨੇ ਕਿਹਾ ਕਿ ਵਧੀਆਂ ਲੋਕਾਂ ਦੀ ਚੋਣ ਹੋਣਾ ਬਹੁਤ ਜਰੂਰੀ ਹੈ ਤਾਂ ਜੋ ਲੋਕਾਂ ਨੂੰ ਇਸ ਦਾ ਫਾਇਦਾ ਮਿਲ ਸਕੇ। ਲਾੜੇ ਨੇ ਇਸ ਦੇ ਨਾਲ ਹੀ ਕਿਹਾ ਕਿ ਜੋ ਬੱਚੇ ਸਖਤ ਮਿਹਨਤਾਂ ਕਰ ਕੇ ਪੜ੍ਹਾਈ ਕਰਦੇ ਹਨ, ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਚੋਣਾਂ ਤੋਂ ਮੈਨੂੰ ਇਹ ਉਮੀਦ ਹੈ ਕਿ ਸਾਡੇ ਵਾਰਡ ਦਾ ਵਿਕਾਸ ਹੋਵੇ ਅਤੇ ਦੇਸ਼ ਦੀ ਤਰੱਕੀ ਕਰੇ। ਪਰ ਜਿਥੇ ਲੋਕਾਂ ਦਾ ਰਲਵਾ ਮਿਲਵਾ ਵੋਟ ਪਾਉਣ ਨੂੰ ਲੈ ਰਝਾਨ ਰਿਹਾ ਉਥੇ ਹੀ ਕਈ ਥਾਵਾਂ ‘ਤੇ ਅਕਾਲੀਆਂ ਨੇ ਕਾਂਗਰਸੀ ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ।
ਪਟਿਆਲਾ ਵਿਚ ਵੀ ਕਾਂਗਰਸੀਆਂ ਕਥਿਤ ਧੱਕੇਸ਼ਾਹੀ ਦੀਆਂ ਕਈ ਖ਼ਬਰਾਂ ਮਿਲੀਆਂ ਹਨ, ਜਿਸ ਤੋਂ ਬਾਅਦ ਇੱਥੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਮੋਤੀ ਮਹਿਲ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਘੇਰਿਆ ਹੋਇਆ ਹੈ। ਇਸ ਮੌਕੇ ਪ੍ਰੋ. ਚੰਦੂਮਾਜਰਾ ਅਤੇ ਰੱਖੜਾ ਦੀ ਅਗਵਾਈ ‘ਚ ਚੋਣਾਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਚੋਣ ਕਮਿਸ਼ਨ ਕੋਲ ਜਾਣ ਦੀ ਵੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰੀ ਪੁਲਿਸ ਬਲਾਂ ਦੀ ਅਗਵਾਈ ਵਿਚ ਪਟਿਆਲਾ ਦੀ ਚੋਣ ਦੁਬਾਰਾ ਕਰਵਾਉਣ ਦੀ ਮੰਗ ਕਰਨਗੇ। ਇਸ ਤੋਂ ਇਲਾਵਾ ਅਕਾਲੀ ਦਲ ਦੀ ਬੈਠਕ ਵਿਚ ਉੱਚ ਅਦਾਲਤ ਵਿਚ ਜਾਣ ਲਈ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਪਟਿਆਲਾ ‘ਚ ਵਾਰਡ ਨੰ. 17 ਤੇ 18 ‘ਚ ਅਕਾਲੀ ਵਰਕਰਾਂ ਨਾਲ ਹੋਈ ਧੱਕੇਸ਼ਾਹੀ ਦੇ ਖਿਲਾਫ਼ ਅਕਾਲੀ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਬੂਥ ਕੈਪਚਰ ਕਰਨ ਵਰਗੀ ਹੇਠਲੇ ਪੱਧਰ ਦੀ ਸਿਆਸਤ ਕਰਨ ਤੋਂ ਗੁਰੇਜ਼ ਕਰੇ। ਦੱਸ ਦੇਈਏ ਕਿ ਪਟਿਆਲਾ ਦੇ ਵਾਰਡ ਨੰ. 58, 14, 17 ਤੇ 18 ‘ਚ ਅਕਾਲੀਆਂ ਅਤੇ ਕਾਂਗਰਸੀਆਂ ਵਿਚਾਲੇ ਕਈ ਜਗ੍ਹਾ ਵਿਵਾਦ ਹੋ ਚੁੱਕਾ ਹੈ। ਖ਼ਬਰ ਇਹ ਵੀ ਹੈ ਕਿ ਜਿੱਥੇ ਪਟਿਆਲਾ ਦੇ ਵਾਰਡ ਨੰ 58 ‘ਚ ਅਕਾਲੀ ਦਾ ਬੂਥ ਕੈਪਚਰ ਕਰ ਲਿਆ ਗਿਆ, ਉਥੇ ਹੀ ਵਾਰਡ ਨੰ 14 ‘ਚ ਕਿਰਪਾਨਾਂ ਤੱਕ ਚੱਲ ਗਈਆਂ, ਜਿਸ ਦੌਰਾਨ ਵਿਵਾਦ ਰੋਕਣ ਲਈ ਪੁਲਿਸ ਨੂੰ ਲਾਠੀਚਾਰਜ ਤੱਕ ਕਰਨਾ ਪਿਆ।
ਜਾਣਕਾਰੀ ਮੁਤਾਬਕ ਅਕਾਲੀ ਦਲ ਵਰਕਰਾਂ ਨੇ ਪ੍ਰੋ. ਚੰਦੂਮਾਜਰਾ ਦੀ ਅਗਵਾਈ ਹੇਠ ਮੋਤੀ ਮਹਿਲ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਇਸੇ ਤਰ੍ਹਾਂ ਮੁਲਾਂਪੁਰ-ਦਾਖਾ ਦੇ ਵਾਰਡ ਨੰ. 14-15 ‘ਚ ਕਾਂਗਰਸੀਆਂ ਵੱਲੋਂ ਅਕਾਲੀ ਮਹਿਲਾ ਉਮੀਦਾਵਰ ਦੇ ਪਤੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਕਾਲੀ-ਭਾਜਪਾ ਗਠਜੋੜ ਦੀ ਮਹਿਲਾ ਉਮੀਦਵਾਰ ਮੋਨਿਕਾ ਬਾਂਸਲ ਦੇ ਪਤੀ ਸੱਜਣ ਸਿੰਘ ਨਾਲ ਕਾਂਗਰਸੀ ਵਰਕਰ ਨੇ ਕੁੱਟਮਾਰ ਕੀਤੀ ਗਈ ਹੈ। ਇਸ ਦੇ ਬਚਾਅ ‘ਚ ਪਹੁੰਚੇ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਧੱਕੇਸ਼ਾਹੀ ਵਿਰੁੱਧ ਕਾਂਗਰਸ ਸਰਕਾਰ ਖਿਲਾਫ਼ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ।
ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀ ਸ਼ਕਤੀ ਦੀ ਗ਼ਲਤ ਵਰਤੋਂ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕਾਂਗਰਸੀ ਆਪਣੀ ਹਾਰ ਨੂੰ ਦੇਖ ਕੇ ਬੌਖ਼ਲਾਹਟ ਵਿਚ ਆਏ ਹੋਏ ਹਨ, ਇਸੇ ਲਈ ਉਹ ਬੂਥ ਕੈਪਚਰ ਕਰਕੇ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਅਕਾਲੀ ਵਰਕਰਾਂ ਨਾਲ ਕੁੱਟਮਾਰ ਕਰ ਰਹੇ ਹਨ ਪਰ ਦੂਜੇ ਪਾਸੇ ਕਾਂਗਰਸ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਲੁਧਿਆਣਾ ਤੋਂ ਕਾਂਗਰਸ ਦੇ ਸੀਨੀਅਰ ਆਗੂ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਹੈ ਕਿ ਅਕਾਲੀਆਂ ਵੱਲੋਂ ਕਾਂਗਰਸ ‘ਤੇ ਲਗਾਏ ਜਾ ਰਹੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ।