ਬਲਾਕ ਮਾਜਰੀ ਅਧੀਨ ਪੈਂਦੇ ਪਿੰਡ ਲੁਬਾਣਗੜ੍ਹ ਦੀ ਇਕ ਔਰਤ ਨੂੰ ਸਾਧੂਆਂ ਦੇ ਭੇਸ ਵਿਚ ਆਏ ਦੋ ਵਿਅਕਤੀਆਂ ਵਲੋਂ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨੀਲਮ ਦੇਵੀ ਵਾਸੀ ਪਿੰਡ ਲੁਬਾਣਗੜ੍ਹ ਨੇ ਥਾਣਾ ਮਾਜਰੀ ਵਿਖੇ ਸ਼ਿਕਾਇਤ ਦਿੰਦੇ ਹੋਏ ਕਿਹਾ ਕਿ ਉਹ ਘਰ ਵਿਚ ਕੰਮ ਕਰ ਰਹੀ ਸੀ ਤੇ ਉਸ ਦਾ ਪਤੀ ਸੁੱਤਾ ਪਿਆ ਸੀ। ਸਵੇਰੇ 11 ਵਜੇ ਦੋ ਸਾਧੂ ਮੇਰੇ ਘਰ ਆਏ ਤੇ ਕਹਿਣ ਲੱਗੇ ਕਿ ਬੀਬੀ ਤੇਰੇ ਘਰ ਵਿਚ ਬਰਕਤ ਨਹੀਂ ਹੈ, ਅਸੀਂ ਤੇਰੇ ਘਰ ਬਰਕਤ ਲਿਆ ਕੇ ਪੈਸਿਆਂ ਨਾਲ ਤੈਨੂੰ ਮਾਲਾ-ਮਾਲ ਕਰ ਦੇਵਾਂਗੇ। ਇਹ ਕਹਿ ਕੇ ਉਨ੍ਹਾਂ ਨੇ ਮੈਨੂੰ ਚੌਲ ਲਿਆਉਣ ਲਈ ਕਿਹਾ ਤੇ ਮੈਂ ਚੌਲ ਲਿਆ ਕੇ ਉਨ੍ਹਾਂ ਦੇ ਅੱਗੇ ਰੱਖ ਦਿੱਤੇ ਤਾਂ ਸਾਧੂਆਂ ਨੇ ਚੌਲਾਂ ‘ਤੇ ਹੱਥ ਫੇਰ ਕੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਤੇ ਮੈਨੂੰ ਆਪਣੀਆਂ ਗੱਲਾਂ ਨਾਲ ਭਰਮਾ ਲਿਆ।
ਉਨ੍ਹਾਂ ਨੇ ਮੈਨੂੰ ਘਰ ਅੰਦਰੋਂ ਗਹਿਣੇ ਲੈ ਕੇ ਆਉਣ ਲਈ ਕਿਹਾ ਤਾਂ ਮੈਂ ਪੇਟੀ ਵਿਚ ਪਈਆਂ ਸੋਨੇ ਦੀਆਂ 3 ਮੁੰਦਰੀਆਂ, ਸੋਨੇ ਦਾ ਹਾਰ ਤੇ ਕਾਂਟੇ ਲਿਆ ਕੇ ਸਾਧੂਆਂ ਦੇ ਅੱਗੇ ਰੱਖ ਦਿੱਤੇ। ਸਾਧੂ ਮੂੰਹ ਵਿਚ ਕੁਝ ਮੰਤਰ ਪੜ੍ਹਨ ਲਗ ਪਏ ਤੇ ਕੁਝ ਸਮੇਂ ਬਾਅਦ ਉਨ੍ਹਾਂ ਨੇ ਮੈਨੂੰ ਕਿਹਾ ਕਿ ਤੂੰ ਇਹ ਸਾਰੇ ਗਹਿਣੇ ਵਾਪਸ ਉਸੇ ਥਾਂ ‘ਤੇ ਰੱਖ ਦੇ, ਜਿਥੋਂ ਲੈ ਕੇ ਆਈ ਸੀ ਤਾਂ ਮੈਂ ਸਾਰੇ ਗਹਿਣੇ ਦੁਬਾਰਾ ਪੇਟੀ ਵਿਚ ਰੱਖ ਦਿੱਤੇ ਤੇ ਸਾਧੂ ਚਲੇ ਗਏ। ਥੋੜ੍ਹੀ ਦੇਰ ਬਾਅਦ ਮੈਨੂੰ ਕੁਝ ਵਹਿਮ ਹੋਇਆ ਤਾਂ ਮੈਂ ਘਰ ਜਾ ਕੇ ਪੇਟੀ ਖੋਲ੍ਹ ਕੇ ਵੇਖੀ ਤਾਂ ਪੇਟੀ ਵਿਚ ਕੋਈ ਵੀ ਗਹਿਣਾ ਨਹੀਂ ਸੀ ਤੇ ਗਹਿਣਿਆਂ ਦੀ ਥਾਂ ਕੁਝ ਚੌਲ ਪਏ ਸਨ ਤੇ ਉਹ ਗਹਿਣੇ ਲੈ ਕੇ ਫਰਾਰ ਹੋ ਚੁੱਕੇ ਸਨ। ਥਾਣਾ ਮਾਜਰੀ ਦੀ ਪੁਲਸ ਨੇ ਸਾਧੂਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …