Breaking News

ਚਾਇਨਾ ਦੀ ਫ਼ੌਜ ਨਾਲ ‘ਟੱਕਰ’ ਲੈਣਗੇ ਇਹ ਨਾਮਵਰ ਪੰਜਾਬੀ ਗਾਇਕ, ਗਿੱਪੀ ਗਰੇਵਾਲ ਕਰੇਗਾ ਅਗਵਾਈ

‘‘ਨਿੱਕਾ ਜ਼ੈਲਦਾਰ 2’ ਨਾਲ ਸੁਪਰਹਿੱਟ ਫ਼ਿਲਮਾਂ ਦੀ ਹੈਟ੍ਰਿਕ ਮਾਰਨ ਵਾਲੇ ਨਿਰਦੇਸ਼ਕ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਪੰਜਾਬੀ ਦੇ ਅੱਧੀ ਦਰਜਨ ਦੇ ਨੇੜੇ ਨਾਮੀਂ ਗਾਇਕ ਜੰਗ ਦੇ ਮੈਦਾਨ ‘ਚ ਲੜਦੇ ਦਿਖਾਈ ਦੇਣਗੇ। ਦਰਸ਼ਕ ਇਹ ਲੜਾਈ ਛੇਤੀ ਹੀ ਫ਼ਿਲਮ ਸਕਰੀਨ ‘ਤੇ ਦੇਖਣਗੇ। ਸਿਮਰਜੀਤ ਸਿੰਘ ਦੀ ਫ਼ਿਲਮ ‘ਸੂਬੇਦਾਰ ਜੋਗਿੰਦਰ ਸਿੰਘ’ ਵਿੱਚ ਦਰਸ਼ਕ ਗਿੱਪੀ ਗਰੇਵਾਲ ਦੇ ਨਾਲ ਅੰਮ੍ਰਿਤ ਮਾਨ, ਹੈਪੀ ਰਾਏਕੋਟੀ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਧਾ, ਜੌਰਡਨ ਸੰਧੂ ਅਤੇ ਗਾਇਕ ਤੇ ਅਦਾਕਾਰ ਹਰੀਸ਼ ਵਰਮਾ ਨੂੰ ਭਾਰਤੀ ਫ਼ੌਜ ਦੀ ਵਰਦੀ ‘ਚ ਚਾਇਨਾ ਦੀ ਫ਼ੌਜ ਨਾਲ ਲੜਦੇ ਦਿਖਾਇਆ ਗਿਆ ਹੈ।ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ, ਜਿਸ ‘ਚ ਪੰਜਾਬੀ ਦੇ ਏਨੇ ਨਾਮੀਂ ਗਾਇਕ ਇੱਕਠੇ ਦਿਖਾਈ ਦੇਣਗੇ। ‘ਸਾਗਾ ਮਿਊਜ਼ਿਕ’ ਵੱਲੋਂ ਬਣਾਈ ਜਾ ਰਹੀ ਇਹ ਫ਼ਿਲਮ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਜ਼ਿੰਦਗੀ ‘ਤੇ ਅਧਾਰਿਤ ਹੈ। ਮੋਗਾ ਸ਼ਹਿਰ ਨਾਲ ਸਬੰਧਿਤ ਸੂਬੇਦਾਰ ਜੋਗਿੰਦਰ ਸਿੰਘ ਸਾਲ 1962 ‘ਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 20 ਜਵਾਨਾ ਨਾਲ ਬਰਮਾ ‘ਚ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਨਾਲ ਕਰੀਬ 6 ਘੰਟੇ ਲੜਿਆ ਸੀ। ‘ਪਰਮਵੀਰ ਚੱਕਰ’ ਨਾਲ ਨਿਵਾਜੇ ਗਏ ਸੂਬੇਦਾਰ ਜੋਗਿੰਦਰ ਸਿੰਘ ਦਾ ਕਿਰਦਾਰ ਗਿੱਪੀ ਗਰੇਵਾਲ ਨਿਭਾ ਰਿਹਾ ਹੈ। ਲੜਾਈ ਦੌਰਾਨ ਸੂਬੇਦਾਰ ਜੋਗਿੰਦਰ ਸਿੰਘ ਨਾਲ ਜਿਹੜੇ 20 ਜਵਾਨ ਸਨ, ਉਨ•ਾਂ ‘ਚ ਕੁਝ ਜਵਾਨਾਂ ਦੇ ਕਿਰਦਾਰ ਇਹ ਨਾਮੀਂ ਪੰਜਾਬੀ ਗਾਇਕ ਨਿਭਾਉਣਗੇ।

ਫ਼ਿਲਮ ‘ਚ ਅੰਮ੍ਰਿਤ ਮਾਨ ਸਿੱਖ ਰੈਜੀਮੈਂਟ ਦੇ ਬਹਾਦਰ ਜਵਾਨ ਵਜੋਂ ਦੇਖਣਗੇ। ਹੈਪੀ ਰਾਏਕੋਟੀ, ਕੁਲਵਿੰਦਰ ਬਿੱਲਾ,ਪੰਜਾਬੀ ਗਾਇਕ ਰਾਜਵੀਰ ਜਵੰਧਾ,ਅਦਾਕਾਰ ਤੇ ਗਾਇਕ ਹਰੀਸ਼ ਫ਼ੌਜੀ ਜਵਾਨ ਦੇ ਕਿਰਦਾਰ ‘ਚ ਦਿਖਾਈ ਦੇਣਗੇ।। ਜੌਰਡਨ ਸੰਧੂ ਸੂਬੇਦਾਰ ਜੋਗਿੰਦਰ ਸਿੰਘ ਦੇ ਭਰਾ ਮਹਿੰਦਰ ਸਿੰਘ ‘ਚ ਨਜ਼ਰ ਆਵੇਗਾ। ਫ਼ਿਲਮ ‘ਚ ਸੂਬੇਦਾਰ ਜੋਗਿੰਦਰ ਸਿੰਘ ਦੇ ਅਫ਼ਸਰ ਦੇ ਕਿਰਦਾਰ ‘ਚ ਗੱਗੂ ਗਿੱਲ ਜੀ ਦਿਖਾਈ ਦੇਣਗੇ। ਇਨ•ਾਂ ਤੋਂ ਇਲਾਵਾ ਵੀ ਕਈ ਨਾਮੀਂ ਚਿਹਰੇ ਇਸ ਫ਼ਿਲਮ ਦਾ ਹਿੱਸਾ ਹਨ। ਫ਼ਿਲਮ ਦਾ ਪਹਿਲਾ ਸ਼ਡਿਊਲ ਰਾਜਸਥਾਨ ‘ਚ ਫ਼ਿਲਮਾਇਆ ਜਾ ਚੁੱਕਿਆ ਹੈ। ਜਦਕਿ ਅਗਲਾ ਸ਼ੂਡਿਊਲ 1 ਅਕਤੂਬਰ ਤੋਂ ਕਾਰਗਲ ਚ ਫ਼ਿਲਮਾਇਆ ਜਾ ਰਿਹਾ ਹੈ। ਬਰਮਾ ‘ਚ ਚਾਇਨਾ ਨਾਲ ਇਹ ਲੜਾਈ ਕਰੀਬ 9 ਮਹੀਨੇ ਚੱਲੀ ਸੀ, ਫ਼ਿਲਮ ‘ਚ ਡੇਢ ਘੰਟਾ ਇਹ ਲੜਾਈ ਹੀ ਦਿਖਾਈ ਗਈ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!