ਜਤਿੰਦਰ ਦੀ ਭੈਣ ਨੇ ਜਤਿੰਦਰ ‘ਤੇ ਲਗਾਏ ਸ਼ਰੀਰਕ ਸ਼ੋਸ਼ਣ ਦੇ ਦੋਸ਼,ਕਿਹਾ 18 ਸਾਲ ਦੀ ਉਮਰ ‘ਚ ਕੀਤਾ ਸੀ ਯੌਨ ਸ਼ੋਸ਼ਣ..
ਬਾਲੀਵੁੱਡ ਦੇ ਦਿੱਗਜ ਸਟਾਰ ਜਤਿੰਦਰ ਉੱਤੇ ਗੰਭੀਰ ਇਲਜ਼ਾਮ ਲੱਗੇ ਹਨ,ਐਕਟਰ ਜਤਿੰਦਰ ਉੱਤੇ ਉਨ੍ਹਾਂ ਦੀ ਕਜਨ ਨੇ ਘਿਨੌਣਾ ਇਲਜ਼ਾਮ ਲਗਾਇਆ ਹੈ ਅਤੇ ਗਿਰਫਤਾਰੀ ਦੀ ਮੰਗ ਕੀਤੀ ਹੈ।ਕਜਿਨ ਨੇ ਜਤਿੰਦਰ ਉੱਤੇ ਯੋਨ ਸ਼ੋਸ਼ਣ ਦਾ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ 18 ਸਾਲ ਦੀ ਉਮਰ ਵਿੱਚ ਮੇਰੇ ਨਾਲ ਗੰਦੀ ਹਰਕੱਤ ਕੀਤੀ।
ਕਜਿਨ ਨੇ ਉਨ੍ਹਾਂ ਦੇ ਖਿਲਾਫ ਯੋਨ ਉਤਪੀੜਨ ਦਾ ਇਲਜ਼ਾਮ ਲਗਾਉਂਦੇ ਹੋਏ ਹਿਮਾਚਲ ਪ੍ਰਦੇਸ਼ ਵਿੱਚ ਸ਼ਿਕਾਇਤ ਦਰਜ ਕਰਾਈ ਹੈ ਅਤੇ ਉਨ੍ਹਾਂਨੂੰ ਗਿਰਫਤਾਰ ਕਰਨ ਦੀ ਮੰਗ ਕੀਤੀ ਹੈ।ਬਾਲੀਵੁੱਡ ਦੇ ਦਿੱਗਜ ਅਭਿਨੇਤਾ ਜਤਿੰਦਰ ਵੱਡੀ ਮੁਸੀਬਤ ‘ਚ ਘਿਰ ਗਏ ਹਨ।
ਜਤਿੰਦਰ ਦੀ ਕਜ਼ਨ ਨੇ ਉਨ੍ਹਾਂ ਦੇ ਖਿਲਾਫ ਯੌਨ ਸ਼ੋਸ਼ਣ ਦਾ ਵੱਡਾ ਦੋਸ਼ ਲਗਾਉਂਦਿਆਂ ਹਿਮਾਚਲ ਪ੍ਰਦੇਸ਼ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਖੁਦ ਨੂੰ ਪੀੜਤ ਦੱਸਦਿਆਂ ਮਹਿਲਾ ਨੇ ਖੁਲਾਸਾ ਕੀਤਾ ਹੈ ਕਿ ਜਦੋਂ ਉਹ 18 ਸਾਲ ਦੀ ਸੀ ਤੇ ਜਤਿੰਦਰ 28 ਸਾਲਾਂ ਦੇ ਸਨ, ਉਦੋਂ ਜਤਿੰਦਰ ਨੇ ਉਸ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਮਹਿਲਾ ਨੇ ਐਕਟਰ ਖਿਲਾਫ ਛੇਤੀ ਐੱਫ. ਆਈ. ਆਰ. ਦਰਜ ਕਰਾਉਣ ਤੇ ਗ੍ਰਿਫਤਾਰੀ ਦੀ ਮੰਗ ਕੀਤੀ ਹੈ।ਆਪਣੀ ਹੱਡਬੀਤੀ ਸੁਣਾਉਂਦਿਆਂ ਮਹਿਲਾ ਨੇ ਕਿਹਾ, ‘ਮੈਂ ਜਦੋਂ 18 ਸਾਲ ਦੀ ਸੀ, ਉਦੋਂ ਜਤਿੰਦਰ ਨੇ ਮੇਰੇ ਪਿਤਾ ਨੂੰ ਕਿਹਾ ਕਿ ਉਹ ਮੈਨੂੰ ਫਿਲਮ ਸ਼ੂਟ ‘ਤੇ ਲੈ ਕੇ ਜਾ ਰਹੇ ਹਨ। ਜਿਥੇ ਐਕਟਰ ਨੇ ਇਸ ਗੰਦੀ ਹਰਕਤ ਨੂੰ ਅੰਜਾਮ ਦਿੱਤਾ।’ ਇਸ ਘਟਨਾ ਤੋਂ ਬਾਅਦ ਉਹ ਕਈ ਸਾਲਾਂ ਤਕ ਸਦਮੇ ‘ਚ ਰਹੀ। ਇਸ ਵਾਰਦਾਤ ਦਾ ਉਸ ਦੇ ਦਿਮਾਗ ‘ਤੇ ਡੂੰਘਾ ਅਸਰ ਪਿਆ।
ਪੀੜਤਾ ਮੁਤਾਬਕ ਜਤਿੰਦਰ ਇਕ ਨਾਮੀ ਐਕਟਰ ਹੈ। ਉਸ ਦੇ ਅਮੀਰ ਲੋਕਾਂ ਤੇ ਨੇਤਾਵਾਂ ਨਾਲ ਚੰਗੇ ਸਬੰਧ ਹਨ। ਜਤਿੰਦਰ ਦੀ ਕਜ਼ਨ ਨੇ ਆਪਣੇ ਮਾਤਾ-ਪਿਤਾ ਦੇ ਦਿਹਾਂਤ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਉਣ ਦਾ ਮਨ ਬਣਾਇਆ ਕਿਉਂਕਿ ਉਸ ਦੇ ਮਾਤਾ-ਪਿਤਾ ਨੂੰ ਐਕਟਰ ਦੀ ਇਹ ਹਰਕਤ ਜਾਣ ਕੇ ਦੁੱਖ ਹੁੰਦਾ।ਉਸ ਦੀ ਕਜ਼ਨ ਨੇ ਕਿਹਾ, ‘ਮੈਨੂੰ ਇਸ ਘਟਨਾ ਨੂੰ ਦੱਸਣ ‘ਚ ਕਈ ਸਾਲ ਲੱਗ ਗਏ।
ਇਸ ਦੀ ਹਿੰਮਤ ਮੈਨੂੰ ਇਨ੍ਹੀਂ ਦਿਨੀਂ ਚੱਲ ਰਹੇ ਕੈਂਪੇਨ ‘ਮੀ ਟੂ’ ਦੀ ਵਜ੍ਹਾ ਕਾਰਨ ਆਈ ਹੈ। ਇਨ੍ਹਾਂ ਅੰਦੋਲਨਾਂ ਕਾਰਨ ਦੁਨੀਆ ਦੀਆਂ ਲੱਖਾਂ ਪੀੜਤ ਮਹਿਲਾਵਾਂ ਨੂੰ ਆਪਣੀ ਗੱਲ ਸਾਹਮਣੇ ਰੱਖਣ ਦੀ ਹਿੰਮਤ ਮਿਲੀ ਹੈ। ਪਰਿਵਾਰ ਤੇ ਰਿਸ਼ਤੇਦਾਰਾਂ ਵਲੋਂ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੀਆਂ ਪੀੜਤਾਂ ‘ਚ ਹੁਣ ਉਮੀਦ ਦੀ ਕਿਰਨ ਜਾਗੀ ਹੈ।
ਐਨੇ ਸਾਲ ਚੁੱਪ ਕਿਓ ਰਹੀ
ਜਤਿੰਦਰ ਉੱਤੇ ਇਲਜ਼ਾਮ ਲਗਾਉਣ ਵਾਲੀ ਕਜ਼ਨ ਨੇ ਕਿਹਾ ਕਿ ਇਸ ਘਟਨਾ ਦੇ ਬਾਅਦ ਉਹ ਚੁਪ ਰਹੀ ਕਿਉਂਕਿ ਇਸ ਘਟਨਾ ਦੇ ਬਾਅਦ ਉਸਦੇ ਦਿਮਾਗ ਉੱਤੇ ਗਹਿਰਾ ਅਸਰ ਹੋਇਆ।ਕਿਉਂਕਿ ਜਤਿੰਦਰ ਇੱਕ ਨਾਮੀ ਐਕਟਰ ਹਨ ਅਤੇ ਅਮੀਰਾਂ ਦਾ ਲੋਕਾਂ ਅਤੇ ਨੇਤਾਵਾਂ ਨਾਲ ਚੰਗੇ ਸੰਬੰਧ ਹੁੰਦੇ ਹਨ । ਉਨ੍ਹਾਂ ਦੇ ਮਾਤਾ – ਪਿਤਾ ਨਾਲ ਚੰਗੇ ਸੰਬੰਧ ਸਨ ਇਸਲਈ ਉਹ ਚੁਪ ਰਹੀ