ਆਥਣ ਦਾ ਵੇਲ਼ਾ ਸੀ ਇੱਕ ਕੁੜੀ ਜਿਸ
ਦੀ ਉਮਰ 17-18 ਸਾਲ ਸੀ ਉਹ ਸ਼ਹਿਰ ਚੋਂ ਪੜਕੇ ਆਪਣੇ ਸਾਇਕਲ ਤੇ
ਆਪਣੇ ਘਰ ਪਿੰਡ ਵੱਲ ਨੂੰ ਜਾ ਰਹੀ ਸੀ …..
.
ਸਰਦੀਆਂ ਦੇ ਦਿਨ ਸੰਨ ਤੇ ਹਨੇਰਾ ਹੋ ਚੁਕਿਆ ਸੀ
ਉਹ ਹਨੇਰਾ ਹੋਣ ਕਾਰਨ ਆਪਣਾ ਸਾਇਕਲ ਤੇਜ
ਚਲਾ ਰਹੀ ਸੀ ..
.
ਐਨੇ ਨੂੰ ਇੱਕ ਸ੍ਕੂਟਰ
ਵਾਲਾ ਪਿਛੋ ਆਉਂਦਾ ਹੈ ਤੇ ਉਸਤੋਂ ਅੱਗੇ
ਲੰਘ ਜਾਂਦਾ ਹੈ ਫੇਰ ਮਨ ਵਿੱਚ ਕੁਝ
ਸੋਚਦਾ ਹੈ ਦੇਖਦਾ ਹੈ…
.
ਕਿ ਇੱਕਲੀ ਕੁੜੀ ਹੈ, ਤੇ ਆਪਣਾ ਸ੍ਕੂਟਰ ਹੋਲੀ ਕਰ ਲੈਂਦਾ
ਹੈ ਕੁੜੀ ਨੂੰ ਅੱਗੇ
ਲੰਘਾਕੇ ਆਪਣਾ ਸ੍ਕੂਟਰ ਉਸਦੇ ਪਿਛੇ
ਲਾ ਲੈਂਦਾ ਹੈ ….
.
ਕੁੜੀ ਡਰ ਜਾਂਦੀ ਹੈ ਤੇ
ਆਪਣਾ ਸਾਇਕਲ ਹੋਰ ਤੇਜ ਕਰ ਲੈਂਦੀ ਹੈ
ਤੇ ਸ੍ਕੂਟਰ ਵਾਲਾ ਵੀ ਸ੍ਕੂਟਰ ਹੋਰ ਤੇਜ
ਕਰਕੇ ਉਸਦੇ ਪਿਛੇ ਹੀ ਰੱਖਦਾ ਹੈ ਕੁੜੀ ਹੋਰ ਘਬਰਾ ਜਾਂਦੀ ਹੈ
ਤੇ ਸਾਇਕਲ
ਹੋਰ ਤੇਜ ਕਰਦੀ ਹੈ ਤੇ ਇਸੇ
ਤਰਾਂ ਸ੍ਕੂਟਰ ਵਾਲਾ ਵੀ ਉਸਦੇ ਪਿਛੇ
ਹੀ ਰਹਿੰਦਾ ਹੈ ਤੇ
..
ਆਖਿਰ ਘਬਰਾਹਟ ਦੇ
ਮਾਰੇ ਕੁੜੀ ਦਾ ਸਾਇਕਲ ਸੜਕ ਤੇ ਬਣੇ
ਇੱਕ ਟੋਏ ਵਿੱਚ ਲੱਗਦਾ ਹੈ ਤੇ ਉਹ ਗਿਰ ਜਾਂਦੀ ਹੈ ….
.
ਸ੍ਕੂਟਰ ਵਾਲਾ ਉਸਨੂੰ
ਚੱਕਦਾ ਹੈ ਉਸਦਾ ਸਾਇਕਲ ਤੇ
ਕਿਤਾਬਾਂ ਸੰਭਾਲਦਾ ਹੈ ਤੇ ਪੁੱਛਦਾ ਹੈ
ਕਿ…….
..
ਬੇਟਾ ਤੇਰੇ ਸੱਟ
ਤਾਂ ਨਹੀ ਲੱਗੀ ? ਕੁੜੀ ਸ੍ਕੂਟਰ ਵਾਲੇ
ਦੇ ਮੂਹੋਂ ਬੇਟਾ ਸ਼ਬਦ ਸੁਣਕੇ ਬੋਲਦੀ ਹੈ ਕਿ ਨਹੀ ਅੰਕਲ ਜੀ ਮੈ ਠੀਕ ਹਾਂ ..
.
ਸ੍ਕੂਟਰ ਵਾਲਾ ਕੁੜੀ ਨੂੰ ਪੁੱਛਦਾ ਹੈ
ਕਿ ਬੇਟਾ ਤੂੰ ਸਾਇਕਲ ਐਨਾ ਤੇਜ ਕਿਉਂ
ਚਲਾ ਰਹੀ ਸੀ ਮੈ ਤਾਂ ਤੈਨੂੰ ਆਪਣੇ
ਸ੍ਕੂਟਰ ਦੀ ਲਾਇਟ ਨਾਲ
ਰਸਤਾ ਵਿਖਾ ਰਿਹਾ ਸੀ …
.
ਤਾਂ ਕੇ ਤੂੰ ਗਿਰ ਨਾ ਜਾਂਵੇ ਤੇ ਤੂੰ ਆਖਿਰ ਉਹੀ ਕੀਤਾ …
ਤਾਂ ਉਸ ਕੁੜੀ ਦੀਆਂ ਅੱਖਾਂ ਵਿੱਚ ਹੰਝੂ
ਆ ਗਏ ਤੇ ਉਸਨੇ ਸੋਰੀ ਫ਼ੀਲ ਕੀਤਾ ਤੇ
ਬੋਲੀ ਕੇ ਮੈ ਡਰ ਗਈ ਸੀ ਮੈਨੂੰ ਲੱਗਿਆ
ਕਿ ਤੁਸੀਂ ਮੇਰਾ ਪਿੱਛਾ ਕਰ ਰਹੇ..
.
ਹੋ …….ਤੇ ਸ੍ਕੂਟਰ ਵਾਲਾ ਉਸਨੂੰ ਉਸਦੇ ਘਰ ਛੱਡ ਕੇ ਚਲਾ ਗਿਆ …..
…
ਦੋਸਤੋ ਇਹ ਗੱਲ
ਤਾਂ ਬਹੁਤ ਛੋਟੀ ਜਿਹੀ ਲੱਗਦੀ ਹੈ ਪਰ
ਹੈ ਬਹੁਤ ਡੂੰਘੀ ਤੇ ਗਹਿਰਾਈ ਨਾਲ ਸੋਚਣ
ਵਾਲੀ ….ਇਸ ਲਈ ਮੇਰੀ ਬੇਨਤੀ ਹੈ..
.
ਕੁੜੀਆਂ ਨੂੰ ਕਿ ਹਰ ਇੱਕ ਇਨਸਾਨ
ਮਾੜਾ ਨਹੀ ਹੁੰਦਾ …ਬਿਨਾ ਜਾਣੇ ਪਹਿਚਾਣੇ ਬਿਨਾ ਸੋਚੇ ਸਮਝੇ ਤੋਂ ਕਿਸੇ
ਬਾਰੇ ਗਲਤ ਅੰਦਾਜਾ ਲਾਉਣਾ ਠੀਕ
ਨਹੀ ਹੁੰਦਾ ……
.
ਇਸੇ ਤਰਾਂ ਮੇਰੇ
ਨੋਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਹਰ
ਕੁੜੀ ਗਲਤ ਨਹੀ ਹੁੰਦੀ ਐਂਵੇ ਨਾ ਭੂੰਡ
ਬਣਕੇ ਕੁੜੀਆਂ ਪਿੱਛੇ ਘੁੰਮਿਆਂ ਕਰੋ ……
I agree ਕੁਝ ਕੁ ਮੁੰਡੇ
ਕੁੜੀਆਂ ਗਲਤ ਜਾਂ ਖਰਾਬ ਨੇ
ਜਿੰਨਾ ਦਾ ਨਤੀਜਾ ਸਾਨੂੰ ਸਾਰਿਆਂ ਨੂੰ
ਭੁਗਤਣਾ ਪੈਂਦਾ ਹੈ ???
Check Also
ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ
ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ दुबई का …