ਨਵੀਂ ਦਿੱਲੀ: ਚੀਨ ‘ਚ ਸਰਕਸ ਦੌਰਾਨ ਸ਼ੇਰ ਪਿੰਜਰੇ ਵਿੱਚੋਂ ਨਿਕਲ ਕੇ ਲੋਕਾਂ ਵਿਚਾਲੇ ਪੁੱਜ ਗਿਆ। ਇਸ ਤੋਂ ਬਾਅਦ ਉੱਥੇ ਹਫੜਾ-ਦਫੜੀ ਮੱਚ ਗਈ। ਲੋਕ ਇੱਧਰ-ਉੱਧਰ ਭੱਜਣ ਲੱਗ ਪਏ। ਹੁਣ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਹਾਦਸੇ ‘ਚ ਦੋ ਬੱਚੇ ਜ਼ਖਮੀ ਹੋ ਗਏ। ਮਾਮਲਾ 25 ਨਵੰਬਰ ਦਾ ਹੈ ਜਦ ਸ਼ਾਂਗਜੀ ਪ੍ਰਾਂਤ ਦੇ ਲਿਨਫੇਨ ‘ਚ ਇਹ ਘਟਨਾ ਵਾਪਰੀ। ਸਰਕਸ ਦੌਰਾਨ ਕਰਤਬ ਵਿਖਾਏ ਜਾ ਰਹੇ ਹਨ ਕਿ ਅਚਾਨਕ ਸ਼ੇਰ ਪਿੰਜਰੇ ‘ਚੋਂ ਬਾਹਰ ਭੱਜ ਗਿਆ। ਹਾਲਾਂਕਿ ਸ਼ੇਰ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਵੀ ਚੀਨ ‘ਚ ਇੱਕ ਬੰਦੇ ਨੇ ਸ਼ੇਰ ਨੂੰ ਨੋਟ ਖਵਾਉਣ ਦੀ ਕੋਸ਼ਿਸ਼ ਕੀਤੀ ਤਾਂ ਸ਼ੇਰ ਉਸ ਦਾ ਹੱਥ ਹੀ ਖਾ ਗਿਆ। ਚੀਨ ਦੇ ਹੇਨਾਨ ਇਲਾਕੇ ‘ਚ ਜਿੰਗਜਿਯੋਨ ‘ਚ ਲੱਗੀ ਸਰਕਸ ਦੌਰਾਨ ਇਹ ਹਾਦਸਾ ਉਸ ਵੇਲੇ ਹੋਇਆ ਜਦ 65 ਸਾਲ ਦੇ ਪੈਂਸ਼ਨਰ ਪਿੰਜਰੇ ‘ਚ ਕੈਦ ਸ਼ੇਰ ਨੂੰ ਨੋਟ ਖੁਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਤੋਂ ਸਰਕਸ ਸਟਾਫ ਨੇ ਆ ਕੇ ਉਨ੍ਹਾਂ ਬਚਾਇਆ।