ਬੀਜਿੰਗ: ਲੜਕੀ ਦੇ ਜਨਮ ਲੈਂਦੇ ਹੀ ਉਸ ਨੂੰ ਮਾਰ ਦੇਣ ਜਾਂ ਸੁੱਟ ਦੇਣ ਦੇ ਮਾਮਲੇ ਭਾਰਤ ਵਿਚ ਹੀ ਨਹੀਂ ਸਗੋਂ ਦੂਜੇ ਦੇਸ਼ਾਂ ਵਿਚ ਦੇਖਣ-ਸੁਨਣ ਨੂੰ ਮਿਲ ਰਹੇ ਹਨ। ਚੀਨ ਵਿਚ ਇਕ ਵਿਅਕਤੀ ਨੇ ਆਪਣੀ ਨਵਜੰਮੀ ਬੱਚੀ ਨੂੰ ਕੂੜੇ ਵਿਚ ਸੁੱਟ ਦਿੱਤਾ। ਇਹ ਮਾਮਲਾ 15 ਜਨਵਰੀ ਦਾ ਹੈ ਪਰ ਸਾਹਮਣੇ ਹੁਣ ਆਇਆ ਹੈ। ਦੋਸ਼ੀ ਪਿਤਾ ਨੇ ਬੱਚੀ ਦੇ ਜਨਮ ਦੇ ਦੋ ਘੰਟੇ ਬਾਅਦ ਹੀ ਉਸ ਨੂੰ ਇਕ ਪੇਪਰ ਬੈਗ ਵਿਚ ਲਪੇਟ ਕੇ ਕੂੜੇਦਾਨ ਵਿਚ ਰੱਖ ਦਿੱਤਾ। ਅਜਿਹਾ ਕਾਰਨ ਪਿੱਛੇ ਉਸ ਨੇ ਜੋ ਕਾਰਨ ਦੱਸਿਆ ਉਹ ਹੈਰਾਨ ਕਰ ਦੇਣ ਵਾਲਾ ਹੈ। ਉੱਧਰ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਸ਼ੁਆਨਵੇਈ ਵਿਚ ਹੋਈ ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਦਾ ਸਕਰੀਰਨਸ਼ੌਟ ਸਾਹਮਣੇ ਆਇਆ ਹੈ। ਇਸ ਵਿਚ ਦੋਸ਼ੀ ਪਿਤਾ ਲਾਲ ਕਮੀਜ਼ ਵਿਚ ਪਾਈ ਕੂੜੇ ਦੇ ਡੱਬੇ ਕੋਲ ਜਾਂਦਾ ਨਜ਼ਰ ਆ ਰਿਹਾ ਹੈ। ਉਸ ਦੇ ਹੱਥ ਵਿਚ ਇਕ ਪੇਪਰ ਬੈਗ ਨਜ਼ਰ ਆ ਰਿਹਾ ਹੈ, ਜਿਸ ਵਿਚ ਉਸ ਨੇ ਬੱਚੀ ਨੂੰ ਲਪੇਟਿਆ ਹੋਇਆ ਹੈ। ਦੋਸ਼ੀ ਉਹ ਬੈਗ ਕੂੜੇਦਾਨ ਵਿਚ ਰੱਖਦਾ ਹੈ ਅਤੇ ਉੱਥੋਂ ਚਲਾ ਜਾਂਦਾ ਹੈ। ਥੋੜ੍ਹੀ ਦੇਰ ਬਾਅਦ ਇਕ ਬਜ਼ੁਰਗ ਔਰਤ ਉੱਥੇ ਆਉਂਦੀ ਹੈ ਅਤੇ ਬੱਚੀ ਨੂੰ ਦੇਖਦੀ ਹੈ।
ਕੜਾਕੇ ਦੀ ਠੰਡ ਕਾਰਨ ਬੱਚੀ ਦਾ ਚਿਹਰਾ ਅਤੇ ਬੁੱਲ ਲਾਲ ਪੈ ਚੁੱਕੇ ਸਨ। ਬੱਚੀ ਦੀ ਗਰਭਨਾਲ ਵੀ ਕੱਟੀ ਨਹੀਂ ਗਈ ਸੀ। ਇਕ ਸਮਾਚਾਰ ਏਜੰਸੀ ਮੁਤਾਬਕ ਮੌਕੇ ‘ਤੇ ਮੌਜੂਦ ਲੋਕਾਂ ਨੇ ਬੱਚੀ ਨੂੰ ਸ਼ੁਆਨਵੇਈ ਪੀਪਲਜ਼ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਇਲਾਜ ਮਗਰੋਂ ਬੱਚੀ ਨੂੰ ਬਚਾ ਲਿਆ ਗਿਆ। ਬਾਅਦ ਵਿਚ ਬੱਚੀ ਨੂੰ ਸਿਟੀ ਕਮਿਊਨਿਟੀ ਸੈਂਟਰ ਭੇਜ ਦਿੱਤਾ ਗਿਆ।ਬਜ਼ੁਰਗ ਔਰਤ ਦੀ ਬੱਚੀ ਨੂੰ ਆਪਣੀ ਗੋਦ ਵਿਚ ਲਈ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਔਰਤ ਨੂੰ ਬੱਚੀ ਨੂੰ ਗਰਮ ਰੱਖਣ ਲਈ ਬਹੁਤ ਸਾਰੇ ਕੱਪੜਿਆਂ ਵਿਚ ਲਪੇਟਿਆ ਹੋਇਆ ਹੈ।ਬੱਚੀ ਨੂੰ ਸੁੱਟਣ ਦਾ ਦੱਸਿਆ ਇਹ ਕਾਰਨ
ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੂੰ ਬੱਚੀ ਦਾ ਪਿਤਾ ਆਪਣੀ ਪ੍ਰੇਮਿਕਾ ਨਾਲ ਇਕ ਅਪਾਰਟਮੈਂਟ ਵਿਚੋਂ ਮਿਲਿਆ। ਇਹ ਜੋੜਾ ਵਿਆਹੁਤਾ ਨਹੀਂ ਹੈ। ਦੋਸ਼ੀ ਦੀ ਪ੍ਰੇਮਿਕਾ ਨੂੰ ਜਦੋਂ ਲੇਬਰ ਪੈਨ ਹੋਇਆ ਤਾਂ ਉਸ ਸਮੇਂ 8 ਮਹੀਨੇ ਦੀ ਗਰਭਵਤੀ ਸੀ। ਉਸ ਦਾ ਕੋਈ ਮੈਡੀਕਲ ਚੈੱਕਅੱਪ ਨਹੀਂ ਕਰਵਾਇਆ ਗਿਆ ਸੀ।
ਬੱਚੀ ਦੇ ਜਨਮ ਮਗਰੋਂ ਉਸ ਦਾ ਰੰਗ ਬੈਂਗਨੀ ਹੁੰਦਾ ਜਾ ਰਿਹਾ ਸੀ। ਦੋਸ਼ੀ ਨੂੰ ਲੱਗਾ ਕਿ ਹੁਣ ਨਾ ਤਾਂ ਬੱਚੀ ਬੱਚ ਸਕਦੀ ਹੈ ਅਤੇ ਨਾ ਹੀ ਉਸ ਦਾ ਇਲਾਜ ਹੋ ਸਕਦਾ ਹੈ। ਇਸ ਲਈ ਉਸ ਨੇ ਬੱਚੀ ਨੂੰ ਸੁੱਟਣ ਦਾ ਫੈਸਲਾ ਲਿਆ। ਦੋਸ਼ੀ ਪਿਤਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਪਰ ਉਸ ਦੀ ਪ੍ਰੇਮਿਕਾ ਲਾਈ ਨੂੰ ਜਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ।