Breaking News

ਜਿਹੜੇ ਕਹਿੰਦੇ ਸੰਤ ਭਿੰਡਰਾਂਵਾਲੇ ਹਿੰਦੂਆਂ ਦੇ ਵਿਰੋਧੀ ਸਨ ਉਹ ਇਹ ਪੋਸਟ ਇੱਕ ਵਾਰੀ ਜਰੂਰ ਦੇਖਿਓ..

ਆਹ ਵੀਂ ਸੇਅਰ ਕਰਦਿਆਂ ਕਰੋਂ, ਜੋ ਗੱਲਾਂ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਖੁੱਲ੍ਹੇਆਮ ਸਟੇਜਾਂ ਤੋਂ ਕਹੀਆਂ ਫਿਰ ਵੀ ਪਤਾ ਨਹੀਂ ਇਹਨਾਂ ਨੂੰ ਕਿਸ ਨੇ ਵਹਿਮ ਪਾ ਦਿੱਤਾ ਕਿ ਸੰਤ ਭਿੰਡਰਾਵਾਲੇ ਹਿੰਦੂਆਂ ਦਾ ਕੱਟੜ ਵੈਰੀ ਸੀ ਅਤੇ ਉਹ ਪੰਜਾਬ ਚੋਂ ਹਿੰਦੂਆਂ ਨੂੰ ਜ਼ਬਰੀ ਕੱਢਕੇ ‘ਖਾਲਿਸਤਾਨ’ ਸਿਰਫ ਸਿੱਖਾਂ ਲਈ ਹੀ ਬਣਾਉਣਾ ਚਾਹੁੰਦਾ ਸੀ।Image may contain: 1 person, beard, hat and textਉਹਨਾਂ ਦੀ ਦਿੱਤੀ ਸਪੀਚ ਚੋਂ ਕੁਝ ਅੰਸ਼ -“ਹਿੰਦੂਆਂ ਨਾਲ ਉਸ ਤਰ੍ਹਾਂ ਮੇਰਾ ਵੈਰ ਨਹੀਂ। ਵੈਰ ਹੁੰਦਾ,ਤਾਂ ਮੈਂ ਹਿੰਦੂਆਂ ਦੀ ਕੁੜੀ ਨਾ ਛੁਡਾ ਕੇ ਦਿੰਦਾ ਜਲਾਲਾਬਾਦ ਤੋਂ। ਹੁਕਮ ਚੰਦ ਹਿੰਦੂ ਦੀ ਲੜਕੀ, ਹਿੰਦੂ ਚੁੱਕ ਕੇ ਲੈ ਗਿਆ, ਜ਼ਬਰਦਸਤੀ ਨੌਜਵਾਨ ਮੁੰਡਾ। 10 ਹਜ਼ਾਰ ਦੇ ਇਕੱਠ ਵਿੱਚ ਸਟੇਜ ਤੇ ਆ ਕੇ ਚੀਕਾਂ ਮਾਰ ਕੇ ਰੋਇਆ, ਕਹਿੰਦਾ, ਸੰਤ ਜੀ, ਤੁਸੀਂ ਦਮਦਮੀ ਟਕਸਾਲ ਦੇ ਸੇਵਾਦਾਰ ਹੋ। ਪੁਰਾਤਨ ਸਮੇਂ ਵਿੱਚ ਸਿੱਖ ਹਿੰਦੂਆਂ ਦੀਆਂ ਲੜਕੀਆਂ ਛੁਡਾਉਂਦੇ ਰਹੇ ਆ। ਮੇਰੀ ਨੌਜਵਾਨ ਕੁਆਰੀ ਲੜਕੀ ਨੂੰ ਹਿੰਦੂ ਚੁੱਕ ਕੇ ਲੈ ਗਿਆ…। ਕਰੋ ਕੁਝ! ਜੇ ਮੇਰੇ ਚ ਵਿਤਕਰਾ ਹੁੰਦਾ, ਮੈਂ ਉਹਨੂੰ ਕਹਿੰਦਾ ਸਟੇਜ ਤੋਂ ਉਠ ਜਾਹ ਤੇ ਜਾ ਕੇ ਹਿੰਦੂਆਂ ਨੂੰ ਕਹਿ ਦੇ, ਪਰ ਨਹੀਂ, ਗੁਰੂ ਦੇ ਸਿੱਖ ਦਾ ਫਰਜ਼ ਆ :- ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥

ਮੈਂ ਇਹਦੇ ਤੇ ਚੱਲਿਆਂ। ਮੈਂ 12 ਵਜੇ ਬੋਲ ਰਿਹਾ ਸੀ ਸਟੇਜ ਤੋਂ ਜਲਾਲਾਬਾਦ ਚ, ਜਿਹੜਾ ਫਾਜ਼ਿਲਕਾ ਦੇ ਕੋਲ ਆ। ਉਹਨੂੰ ਕਿਹਾ 5 ਵਜਦੇ ਨੂੰ ਤੇਰੀ ਲੜਕੀ ਘਰ ਆ ਜਾਉ, ਜੇ ਤੇਰੀ ਗੱਲ ਠੀਕ ਹੋਈ ਤਾਂ। ਮਹਿੰਦਰ ਸਿੰਘ ਸਾਈਆਂ ਵਾਲੇ ਦੀ ਦਾਸ ਨੇ ਡਿਊਟੀ ਲਾਈ… ਖਾਲਸਾ ਜੀ, ਪੌਣੇ 5 ਵਜਦੇ ਨੂੰ ਉਹ ਲੜਕੀ ਲਿਆਕੇ ਹਿੰਦੂ ਦੇ ਘਰ ਦਿੱਤੀ। ਕੈਲਾਸ਼ ਚੰਦਰ ਕਰਿਆਨੇ ਦੀ ਦੁਕਾਨ ਵਾਲਾ ਇੱਥੇ, ਉਹਦੀ ਦੁਕਾਨ ਨੂੰ ਅੱਗ ਲੱਗ ਗਈ। ਕਰਿਆਨਾ ਯੂਨੀਅਨ ਨੇ ਕਿਹਾ ਕਿ ਭਿੰਡਰਾਂਵਾਲੇ ਦਾ ਨਾਂ ਲੈ ਦੇ, ਉਹਨੇ ਨਹੀਂ ਲਿਆ। ਦੋ ਸਿੱਖ ਤੇ ਇੱਕ ਉਹ ਹਿੰਦੂ, ਤਿੰਨੇ ਮੇਰੇ ਕਮਰੇ ਵਿੱਚ ਆਏ। ਕਹਿਣ ਲੱਗਾ – ਜੀ ਮੇਰੀ ਦੁਕਾਨ ਸੜ ਗਈ ਆ। ਮੈਂ ਕਿਹਾ ਦੱਸ ਕੀ ਕਰਨਾ? ਕਹਿੰਦਾ ਜੇ ਤੁਸੀਂ 100 ਕੁ ਰੁਪਈਆ ਦੇ ਦਿਉ ਤੇ ਮੈਨੂੰ ਬਹਾਨਾ ਮਿਲ ਜਾਊਗਾ, ਉਗਰਾਹੀ ਕਰਨ ਦਾ। ਉਹਨੂੰ 500 ਰੁਪਈਆ ਦਿੱਤਾ। ਰਮਾਇਣ ਨੂੰ ਲੱਗੀ ਅੱਗ ਕਪੂਰਥਲੇ, ਉਸ ਮੁਕੱਦਮੇ ਲਈ 5000 ਰੁਪਈਆ ਖਰਚਿਆ।ਦੋ ਹਿੰਦੂ 4 ਤਰੀਕ ਨੂੰ ਸ਼ਹੀਦ ਹੋ ਗਏ, ਰਾਹ ਰੋਕੋ ਪ੍ਰੋਗਰਾਮ ਵਿੱਚ, 10 ਹਜ਼ਾਰ ਪੰਥ ਨੇ ਦਿੱਤਾ। ਆਹ ਠਾਰਾ ਸਿੰਘ ਬੈਠਾ ਸੰਗਤ ਦੇ ਪਿੱਛੇ । ਇਹਨੂੰ ਫੜ੍ਹਕੇ ਲੈ ਗਈ ਗੌਰਮਿੰਟ ਜੇਲ੍ਹ ਵਿੱਚ, ਕਹਿੰਦੀ – ਬਦਮਾਸ਼ ਆ ਇਹ ਤੇ ਇਸ ਬਦਮਾਸ਼ ਨੇ ਕੰਮ ਕੀ ਕੀਤਾ ਉਥੇ ? ਇੱਕ ਗੁਰਦੁਆਰਾ ਬਣਾਇਆ ਗੁਰਦਾਸਪੁਰ ਜੇਲ੍ਹ ਵਿੱਚ ਅਤੇ ਇੱਕ ਮੰਦਰ ਬਣਾਇਆ । ਉਹ (ਇੰਦਰਾ) ਕਹਿੰਦੀ ਆ -ਭਿੰਡਰਾਂਵਾਲਾ ਮੰਦਰ ਢਾਹੁੰਦਾ ਤੇ ਮੰਦਰਾਂ ਨੂੰ ਪਸੰਦ ਨਹੀਂ ਕਰਦਾ, ਢਾਹੁਣਾ ਚਾਹੁੰਦਾ, ਹਿੰਦੂਆਂ ਨੂੰ ਮਾਰਦਾ ਤੇ ਜਿਹੜਾ ਭਿੰਡਰਾਂਵਾਲਾ ਦੇ ਨਾਲ ਆ, ਜਿੰਮੇਵਾਰ ਸੱਜਣਾਂ ਚੋਂ, ਉਹ ਜਾ ਕੇ ਜੇਲ੍ਹ ਵਿੱਚ ਮੰਦਰ ਬਣਾਉਂਦੇ ਆ। ਇਹਦਾ ਅੰਦਾਜ਼ਾ ਹੁਣ ਤੁਸੀਂ ਆਪ ਲਾ ਲਿਉ ਕਿ ਮੈਂ ਮੰਦਰ ਢਾਹੁਣ ਦੇ ਹੱਕ ਵਿੱਚ ਆ ਜਾਂ ਰੱਖਣ ਦੇ ਹੱਕ ਵਿੱਚ ਆਂ। ਸਾਡੇ ਪਿਉ ਨੇ ‘ਤੇ ਮੰਦਰਾਂ ਵਾਸਤੇ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਤੇ ਇਹ ਗੁਰਦੁਆਰਿਆਂ ਨੂੰ ਢਾਹੁਣ ਵਾਲਿਆਂ ਨੂੰ ਸਹਾਇਤਾ ਦਿੰਦੀ ਆ, ਦੇਹਧਾਰੀ ਪਾਖੰਡੀਆਂ ਨੂੰ ਤੇ ਉਲਟਾ ਦੋਸ਼ ਲਾਉਂਦੀ ਆ ਸਿੱਖਾਂ ਤੇ ਅਖੇ ਸਿੱਖ ਖਰਾਬ ਕਰਦੇ ਆ।”

About admin

Check Also

ਮੈਂ ਘਰੋ ਭੱਜ ਕੇ ਵਿਆਹ ਕਰਾਇਆ ਸੀ ਤੇ ਫਿਰ ਉਹ ਮੈਨੂੰ ਗੁਜਰਾਤ ਲੈ ਆਇਆ ਦੋ ਸਾਲ ਹੋ ਗਏ ਨੇ..

ਤਕਰੀਬਨ ਸਾਲ ਕੁ ਪਹਿਲਾ ਦੀ ਆ ਮੈ ਗੁਜਰਾਤ ਤੋਂ ਪੰਜਾਬ ਆ ਰਿਹਾ ਸੀ। ਟਰੇਨ ਰਾਜਕੋਟ …

error: Content is protected !!