ਟੀਕੇ ਲਗਵਾ ਕੇ ਜਬਰਦਸਤੀ ਬਣਵਾਏ ਜਾਂਦੇ ਹਨ ਜਿਸਮਾਨੀ ਸੰਬੰਧ, ਜਾਣੋ ਮਾਮਲਾ!|
ਟੀਕੇ ਲਗਵਾ ਕੇ ਜਬਰਦਸਤੀ ਬਣਵਾਏ ਜਾਂਦੇ ਹਨ ਜਿਸਮਾਨੀ ਸੰਬੰਧ, ਜਾਣੋ ਮਾਮਲਾ!: ‘ਚੇਂਜ ਡੌਟ ਓਆਰਜੀ’ ਇੱਕ ਅਜਿਹੀ ਆਨਲਾਈਨ ਪਟੀਸ਼ਨ ਜੋ ਕਿ ਭਾਜਪਾ ਲੀਡਰ ਸ਼ਾਇਨਾ ਐਨਸੀ ਚੱਲੋਂ ਸ਼ੁਰੂ ਕੀਤੀ ਗਈ ਹੈ, ਜੋ ਕਿ ਦੇਹ ਵਪਾਰ ਦੇ ਧੰਦੇ ‘ਚ ਫਸੇ ਬੱਚਿਆਂ ਨੂੰ ਬਚਾਉਣ ਲਈ ਬਣਾਈ ਗਈ ਹੈ।
ਇਸ ਪਟੀਸ਼ਨ ‘ਚ ਮਾਸੂਮ ਬੱਚਿਆਂ ਨਾਲ ਸਬੰਧ ਬਣਾਉਣ ਵਾਲੇ ਗ੍ਰਾਹਕਾਂ ਨੂੰ ਸਖਤ ਕਾਨੂੰਨ ਤਹਿਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਇਨਸਾਨਾਂ ਦੀ ਤਸਕਰੀ ‘ਤੇ ਰੋਕ ਲਗਾਈ ਜਾ ਸਕੇ।
ਉਹਨਾਂ ਕਿਹਾ ਕਿ ਜੇਕਰ ਬੱਚਿਆਂ ਦੇ ਗਾਹਕਾਂ ਨੂੰ ਸਖਤ ਕਾਨੂੰਨਾਂ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਬੱਚਿਆਂ ਦੀ ਤਸਕਰੀ ਦੀ ਮੰਗ ‘ਤੇ ਨਕੇਲ ਕੱਸੇ ਜਾਣ ‘ਚ ਮਦਦ ਮਿਲੇਗੀ।
ਇਸ ਪਟੀਸ਼ਨ ਨੂੰ ਹੁਣ ਤੱਕ 1.1 ਲੱਖ ਤੋਂ ਜ਼ਿਆਦਾ ਲੋਕਾਂ ਵੱਲੋਂ ਸਮਰਥਨ ਮਿਲ ਚੁੱਕਾ ਹੈ।
ਇਸ ਪਟੀਸ਼ਨ ‘ਚ ਸ਼ਾਇਨਾ ਵੱਲੋਂ ਇੱਕ 14 ਸਾਲ ਦੀ ਕੁੜੀ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ ਅਤੇ ਦੱਸਿਆ ਗਿਆ ਹੈ ਕਿ ਉਸ ਨੂੰ ਹਾਰਮੋਨ ਦਾ ਟੀਕਾ ਲਗਾ ਕੇ ਆਪਣੀ ਉਮਰ ਤੋਂ ਵੱਡਾ ਦਿਸਣ ਲਈ ਮਜਬੂਰ ਕੀਤਾ ਗਿਆ ਸੀ।
ਟੀਕਾ ਲਗਾਉਣ ਤੋਂ ਇੱਕ ਦਿਨ ਬਾਅਦ 30 ਲੋਕਾਂ ਨਾਲ ਸੰਬੰਧ ਬਣਾਉਣ ਲਈ ਉਸਨੂੰ ਮਜਬੂਰ ਕੀਤਾ ਜਾਂਦਾ ਸੀ।
ਉਹਨਾਂ ਕਿਹਾ ਕਿ ਬੱਚਿਆਂ ਦੇ ਨਾਲ ਸਬੰਧ ਦੇ ਇਸ ਭਿਆਨਕ ਧੰਦੇ ‘ਤੇ ਨਕੇਲ ਕੱਸਣਾ ਲਈ ਕਦਮ ਚੁੱਕਣਾ ਹੀ ਮੇਰਾ ਮੁੱਖ ਮਕਸਦ ਹੈ ਅਤੇ ਉਮੀਦ ਹੈ ਕਿ ਮੈਂ ਇਸ ਨੂੰ ਪੂਰਾ ਕਰ ਪਾਵਾਂਗੀ।