ਸ੍. ਹਰੀ ਸਿੰਘ ਨਲੂਆ ਦਾ ਜਨਮ ਸੰਨ 1791 ੲੀ ਵਿੱਚ ਸ੍ . ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੌ ਗੁੱਜਰਾਂਵਾਲੇ ਹੋਇਆ। ਸਰਦਾਰ ਹਰੀ ਸਿੰਘ ਸਰਦਾਰ ਗੁਰਦਿਆਲ ਸਿੰਘ ਦੇ ਘਰ ਛੇਕੜਲੀ ਉਮਰੇ ਜਨਮਿਆ ਸੀ ਅਤੇ ਸਾਰੇ ਘਰਾਣੇ ਵਿਚ ਇੱਕੋ-ਇੱਕ ਲਾਲ ਸੀ,ਜਿਸ ਕਰਕੇ ਉਸ ਦੀ ਬਾਲ ਅਵਸਥਾ ਬੜੇ ਹੀ ਲਾਡਾਂ ਤੇ ਮਲਾਰਾਂ ਵਿੱਚ ਗੁਜ਼ਰੀ ਸੀ ।ਸਰਦਾਰ ਗੁਰਦਿਆਲ ਸਿੰਘ ਨੇ ਯੋਗ ਸਮੇਂ ਆਪਣੇ ਪੁੱਤਰ ਦੀ ਵਿਦਿਆ ਲੲੀ ਇੱਕ ਵਿਦਵਾਨ ਸਿੰਘ ਅਤੇ ਚੰਗਾ ਫ਼ਾਜ਼ਲ ਮੌਲਵੀ ਘਰ ਵਿਚ ਹੀ ਪੜ੍ਹਾਉਣ ਲੲੀ ਰੱਖ ਲਿਆ ਸੀ।
ਜਿਥੇ ਸਰਦਾਰ ਹਰੀ ਸਿੰਘ ਨਲੂਆ ਤਲਵਾਰ ਦੇ ਧਨੀ ਸਨ ਓਥੇ ਅੰਗਰੇਜ਼ੀ ਵਿਚ ਵੀ ਆਪ ਨੂੰ ਚੰਗੀ ਮੁਹਾਰਤ ਹਾਸਿਲ ਸੀ।ਅੰਗਰੇਜ਼ੀ ਅਫਸਰਾਂ ਨਾਲ ਆਪ ਅੰਗਰੇਜ਼ੀ ਚ ਜਦੋਂ ਗੱਲ ਕਰਦੇ ਸਨ ਤਾਂ ਅੰਗਰੇਜ ਅਫਸਰ ਦੰਦਾਂ ਥੱਲੇ ਉਂਗਲਾਂ ਲੈ ਲੈਂਦੇ ਸਨ।ਸਿੱਧੇ ਸਾਦੇ ਦਿਸਣ ਵਾਲੇ ਪਰ ਸ਼ੇਰ ਦਿਲ ਨਲੂਏ ਸਰਦਾਰ ਦੇ ਮੂੰਹੋਂ ਫਰਾਟੇਦਾਰ ਅੰਗਰੇਜ਼ੀ ਦੀ ਗਵਾਹੀ ਇੱਕ ਅੰਗਰੇਜ ਅਫਸਰ ਮਿਸਟਰ ਗ੍ਰਿਫ਼ਿਨ ਦਿੰਦਾ ਹੈ।ਸੰਨ 1805 ੲੀ. ਵਿੱਚ ਮਹਾਰਾਜੇ ਨੇ ਬਸੰਤ ਪੰਚਮੀ ਵਾਲੇ ਦਿਨ ਇੱਕ ਵੱਡਾ ਦਰਬਾਰ ਸਜਾਿੲਆ।ਇਸ ਦਰਬਾਰ ਵਿੱਚ ਨੌਜਵਾਨਾਂ ਨੇ ਖੇਡਾਂ ਵਿੱਚ ਹਿੱਸਾ ਲਿਆ।ਇਹਨਾਂ ਖੇਡਾਂ ਵਿੱਚ ਹਰੀ ਸਿੰਘ ਨੇ ਆਪਣੀ ਸ਼ਸਤਰ ਵਿੱਦਿਆ ਦੇ ਉਹ ਕਮਾਲ ਦਿਖਾਏ ਕਿ ਮਹਾਰਾਜੇ ਨੇ ਆਪ ਦੇ ਗੱਲੇ ਵਿੱਚ ਸੋਨੇ ਦਾ ਕੈਂਠਾ ਪਾ ਦਿੱਤਾ ਅਤੇ ਆਪਣੇ ਬਾਡੀਗਾਰਡਾਂ ਵਿੱਚ ਭਰਤੀ ਕਰ ਲਿਆ।ਮਹਾਰਾਜਾ ਇੱਕ ਦਿਨ ਆਪਣੇ ਬਾਡੀਗਾਰਡਾਂ ਸਮੇਤ ਸ਼ਿਕਾਰ ਖੇਡਣ ਗਏ।ਜੰਗਲ ਵਿੱਚ ਇੱਕ ਸ਼ੇਰ ਨੇ ਅਚਾਨਕ ਇਸ ਸ਼ਿਕਾਰੀ ਟੁੱਕੜੀ ਤੇ ਹਮਲਾ ਕਰ ਦਿੱਤਾ।ਰਹੀ ਸਿੰਘ ਇਸ ਸ਼ੇਰ ਨਾਲ ਗੁੱਥਮ-ਗੁੱਥਾ ਹੋ ਗਿਆ ਅਤੇ ਸ਼ੇਰ ਨੂੰ ਮੂਧੜੇ ਮੂੰਹ ਸੁੱਟ ਦਿੱਤਾ । ਉਸ ਦੇ ਸੰਭਲਣ ਤੋਂ ਪਹਿਲਾ ਹੀ ਆਪ ਨੇ ਆਪਣੀ ਸ੍ਰੀ ਸਾਹਿਬ ਦਾ ਅਜਿਹਾ ਵਾਰ ਕੀਤਾ ਕਿ ਸ਼ੇਰ ਦੀ ਗਰਦਨ ਧੜ ਨਾਲੋਂ ਵੱਖ ਕਰਕੇ ਰੱਖ ਦਿੱਤੀ। ਇਹ ਦੇਖ ਕੇ ਮਹਾਰਾਜਾ ਹੈਰਾਨ ਰਹਿ ਗਿਆ ਉਸ ਨੇ ਹਰੀ ਸਿੰਘ ਨੂੰ ‘ਨਲੂਆ’ ਦੀ ਉਪਾਧੀ ਨਾਲ ਸਨਮਾਨਿਆ ਅਤੇ ‘ਸ਼ੇਰ ਦਿਲ‘ ਰਜਮੈਂਟ ਦਾ ਜਰਨੈਲ ਨਿਯੁਕਤ ਕਰ ਦਿੱਤਾ।
ਜਮਰੌਦ ਦੀ ਜੰਗ ਵਿੱਚ ਸਰਦਾਰ ਹਰੀ ਸਿੰਘ ਦੇ ਰਸਾਲੇ ਨੇ ਅਫ਼ਗ਼ਾਨਾਂ ਦੀਆਂ 40 ਵੱਡੀਆਂ ਤੋਪਾਂ ਤੇ ਕਬਜ਼ਾ ਕਰ ਲਿਆ।ਇਸ ਜੰਗ ਦੇ ਵਿੱਚ ਕੁਝ ਕਾਜਿਆਂ ਇੱਕ ਗੁਫਾ ਵਿਚ ਲੁੱਕੇ ਹੋਏ ਸਨ,ਉਹਨਾਂ ਨੇ ਮਿਲ ਕੇ ਸਰਦਾਰ ਤੇ ਗੋਲੀਆਂ ਚਲਾੲੀਆ ।ਜਿਸ ਕਾਰਨ ਇੱਕ ਗੋਲੀ ਸਰਦਾਰ ਦੀ ਛਾਤੀ ਵਿਚ ਅਤੇ ਦੂਜੀ ਗੋਲੀ ਵੱਖੀ ਵਿਚ ਵੱਜੀ।ਸਰਦਾਰ ਜੀ ਦੇ ਨਾਲ ਦੇ ਸਵਾਰਾਂ ਨੇ ਝੱਟ ਉਸੇ ਵੇਲੇ ਗੂਫਾ ਨੂੰ ਘੇਰ ਲਿਆ ਅਤੇ ਗਾਜ਼ਿਆਂ ਨੂੰ ਗੁਫਾ ਵਿਚੋ ਬਾਹਰ ਕੱਢ ਕੇ ਡਕਰੇ ਡਕਰੇ ਕਰ ਦਿੱਤੇ।ਪਰ ਜਿਹੜਾ ਕਾਰਾ ਇਹ ਕਰ ਚੁੱਕੇ ਸਨ,ਉਸ ਦਾ ਬਦਲਾ ਇਸ ਤਰਾਂ ਦੇ ਕੲੀ ਹਜ਼ਾਰ ਕਾਤਲਾਂ ਦੀ ਕੁਰਬਾਨੀ ਨਾਲ ਵੀ ਨਹੀ ਸੀ ਪੂਰਾ ਹੋ ਸਕਦਾ। ਪਠਾਣ ਉਸਦਾ ਨਾਂ ਸੁਣਕੇ ਥਰ ਥਰ ਕੰਬਦੇ ਸਨ। ਅੱਜ ਵੀ ਆਪਣੇ ਰੋਂਦੇ ਹੋਏ ਬੱਚਿਆ ਨੂੰ ਪਠਾਣੀਆਂ ਇਹ ਕਹਿ ਕੇ ਚੁੱਪ ਕਰਾਉਂਦੀਆਂ ਹਨ “ਚੁੱਪ ਸ਼ਾ,ਹਰੀਆ ਰਾਗਲੇ”- ਅਰਥਾਤ ਚੁੱਪ ਕਰ ਜਾ ਹਰੀ ਸਿੰਘ ਆਉਂਦਾ ਹੈ।
Check Also
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ
ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …