Breaking News

ਤਾਂ ਕੀ ਆਪਣੇ ਵਿਆਹ ਲਈ ਅਨੁਸ਼ਕਾ ਨੇ ਦੀਪਿਕਾ ਤੋਂ ਉਧਾਰ ਮੰਗੇ ਸਨ ਝੂਮਕੇ ਅਤੇ

ਬਾਲੀਵੁੱਡ  ਅਭਿਨੇਤਾ  ਅਨੁਸ਼ਕਾ ਸ਼ਰਮਾ  ਤੇ ਵਿਰਾਟ ਕੋਹਲੀ ਨੇ ਬੀਤੇ ਸੋਮਵਾਰ ਨੂੰ ਇਟਲੀ ਦੇ ਟਸਕਨੀ ਹੋਟਲ ‘ਚ ਵਿਆਹ ਦੇ ਬੰਧਨਾਂ ‘ਚ ਬੱਝੇ ਹਨ। ਵੈਡਿੰਗ ਸੈਰੇਮਨੀ ‘ਚ ਸਿਰਫ 50 ਸਿਤਾਰਿਆਂ ਨੂੰ ਹੀ ਬੁਲਾਇਆ ਗਿਆ ਸੀ। ਅਨੁਸ਼ਕਾ ਨੇ ਵਿਆਹ ‘ਚ ਡਿਜ਼ਾਈਨਰ ਸਬਿਅਚਾਸੀ ਦੁਆਰਾ ਡਿਜ਼ਾਈਨ ਕੀਤਾ ਲਹਿੰਗਾ ਤੇ ਜਿਊਲਰੀ ਪਾਈ ਸੀ।
Anushka borrow earings Deepika
ਇਸ ਇਵੈਂਟ ‘ਚ ਪਾਏ ਸੀ ਦੀਪਿਕਾ ਪਾਦੂਕੋਣ ਨੇ ਝੂਮਕੇ
ਅਨੁਸ਼ਕਾ ਸ਼ਰਮਾ ਨੇ ਵਿਆਹ ‘ਚ ਜੋ ਝੂਮਕੇ ਪਾਏ ਸੀ ਉਹ ਝੂਮਕੇ ਦੀਪਿਕਾ ਨੇ ਇਸੇ ਸਾਲ ਅਕਤੂਬਰ ‘ਚ ਆਯੋਜਿਤ ਮਰਾਠੀ ਫਿਲਮਫੇਅਰ ਐਵਾਰਡਜ਼ ‘ਚ ਪਾਏ ਸੀ। ਹਾਲਾਂਕਿ ਗਲੈਮਰਸ ਦੀ ਦੁਨੀਆ ‘ਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਕਿ ਕਿਸੇ ਸਿਤਾਰੇ ਇਕੋਂ ਜਿਹੀ ਜਿਊਲਰੀ ਜਾਂ ਫਿਰ ਆਊਟਫਿੱਟਸ ‘ਚ ਦਿਖੇ ਹੋਣ। ਅਨੁਸ਼ਕਾ ਸ਼ਰਮਾ ਨੇ ਵੈਡਿੰਗ ‘ਚ ਡਿਜ਼ਾਈਨਰ ਸਬਿਅਸਾਚੀ ਦੁਆਰਾ ਡਿਜ਼ਾਈਨ ਕੀਤਾ ਹੋਇਆ ਬ੍ਰਾਈਡਲ ਲਹਿੰਗਾ ਪਾਇਆ ਸੀ।

Anushka borrow earings Deepika

ਇਸ ਲਹਿੰਗੇ ਨੂੰ ਤਿਆਰ ਕਰਨ ‘ਚ 32 ਦਿਨ ਲੱਗੇ ਸਨ ਤੇ ਇਸ ਨੂੰ 67 ਕਾਰੀਗਰਾਂ ਨੇ ਤਿਆਰ ਕੀਤਾ ਸੀ। ਪਿੰਕ ਕਲਰ ਦੇ ਇਸ ਲਹਿੰਗੇ ‘ਤੇ ‘Renaissance embroidery’ ਦੀ ਹੋਈ ਸੀ। ਇਸ ‘ਚ ਸਿਲਵਰ-ਗੋਲਡਨ ਤੇ ਮੈਟਲ ਦੇ ਧਾਗਿਆਂ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਲਹਿੰਗੇ ‘ਤੇ ਪਰਲਸ ਤੇ ਬੀਡਸ ਲੱਗੇ ਸਨ। ਅਨੁਸ਼ਕਾ ਸ਼ਰਮਾ ਨੇ ਵਿਆਹ ‘ਚ ਜੋ ਨੈਕਲੈੱਸ ਪਾਇਆ ਸੀ, ਉਹ ਅਨਕਟ ਡਾਈਮੰਡ ਤੇ ਪਰਲ ਬਰੈਨ ਨਾਲ ਤਿਆਰ ਕੀਤਾ ਹੋਇਆ ਹੈ। ਉਸ ਨੇ ਜੋ ਏਅਰਰਿੰਗ ਤੇ ਮਾਂਗਪੱਟੀ ਪਾਈ ਸੀ, ਉਹ ਅਨਕਟ ਡਾਈਮੰਡ ਤੇ ਸਪਾਈਨਲ ਬਰੈਨ ਨਾਲ ਤਿਆਰ ਕੀਤੀ ਗਈ ਸੀ।

Anushka borrow earings Deepika

ਅਨੁਸ਼ਕਾ ਸਾਬਕਾ ਪ੍ਰੇਮਿਕਾ ਤੇ ਦੀਪਿਕਾ ਪ੍ਰੇਜੈਂਟ
ਦੱਸ ਦੇਈਏ ਕਿ ਅਨੁਸ਼ਕਾ ਸ਼ਰਮਾ, ਰਣਵੀਰ ਸਿੰਘ ਦੀ ਸਾਬਕਾ ਪ੍ਰੇਮਿਕਾ ਰਹਿ ਚੁੱਕੀ ਹੈ। ਰਣਵੀਰ-ਅਨੁਸ਼ਕਾ ਨੇ ‘ਬੈਂਡ ਬਾਜਾ ਬਾਰਾਤ’ (2010), ‘ਦਿਲ ਧੜਕਨੇ ਦੋ’ (2015) ‘ਚ ਕੰਮ ਕੀਤਾ। ਜਦੋਂ ਕਿ ਵਰਤਮਾਨ ‘ਚ ਦੀਪਿਕਾ ਉਸ ਦੀ ਪ੍ਰੇਮਿਕਾ ਹੈ। ਦੋਵਾਂ ਨੇ ‘ਗੋਲੀਆਂ ਕੀ ਰਾਸਲੀਲਾ : ਰਾਮ-ਲੀਲਾ’ (2013), ‘ਬਾਜੀਰਾਓ ਮਸਤਾਨੀ’ (2015) ‘ਚ ਕੰਮ ਕੀਤਾ ਹੈ। ਦੋਵਾਂ ਦੀ ਆਉਣ ਵਾਲੀ ਫਿਲਮ ‘ਪਦਮਾਵਤੀ’ ਹੈ। ਵਿਆਹ ਤੇ ਖੁਸ਼ਹਾਲ ਜੀਵਨ ਨੂੰ ਦੋ ਦਿਨਾਂ ਤੱਕ ਮੁੰਬਈ ‘ਚ ਅਨੁਸ਼ਕਾ ਦੇ ਘਰ ‘ਚ ਵਿਸ਼ੇਸ਼ ਧਾਰਮਿਕ ਪੂਜਾ ਕੀਤੀ ਗਈ। ਅਨੁਸ਼ਕਾ ਦੇ ਗੁਰੂ ਹਰਿਦੁਆਰ ਦੇ ਅਨੰਤਧਾਮ ਆਸ਼ਰਮ ਬਾਬੇ ਦੇ ਕਹਿਣ ‘ਤੇ ਇਹ ਪੂਜਾ ਕਰਵਾਈ। ਬਾਅਦ ‘ਚ ਅਨੰਤ ਬਾਬੇ ਨੇ ਇਟਲੀ ਜਾ ਕੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਆਸ਼ਰੀਵਾਦ ਦਿੱਤਾ।

Anushka borrow earings Deepika

ਇਸ ਗੱਲ ਦੀ ਪੁਸ਼ਟੀ ਅਨੰਤ ਬਾਬਾ ਦੇ ਚੇਲੇ ਜੈ ਸ਼੍ਰੀਦੇਵ ਨੇ ਕੀਤੀ ਹੈ। ਅਨੁਸ਼ਕਾ ਸ਼ਰਮਾ ਮਹਾਦੇਵ ਦੀ ਭਗਤ ਹੈ ਤੇ ਹਰਿਦੁਆਰ ਸਥਿਤ ਅਨੰਤਧਾਮ ਆਸ਼ਰਮ ‘ਚ ਮਹਾਦੇਵ ਦੀ ਪੂਜਾ, ਜਲ ਤੇ ਕੱਚੀ ਲੱਸੀ ਚੜਾਉਣ ਜਾਇਆ ਕਰਦੀ ਸੀ। ਪਿਛਲੇ ਦਸੰਬਰ ‘ਚ ਨਵੇਂ ਸਾਲ ਦੇ ਸਵਾਗਤ ਦੀਆਂ ਛੁੱਟੀਆਂ ਮਨਾਉਣ ਉਤਰਾਖੰਡ ਦੇ ਆਪਣੇ ਪ੍ਰਵਾਸ ਦੌਰਾਨ ਉਹ ਵਿਰਾਟ ਕੋਹਲੀ ਨਾਲ ਅਨੰਤਧਾਮ ਪੁੱਜੀ ਸੀ। ਇਸ ਦੌਰਾਨ ਦੌਰਾਨ ਦੋਵਾਂ ਨੇ ਆਸ਼ਰਮ ‘ਚ ਹੀ ਖਾਸ ਹਵਨ ਕੀਤਾ ਸੀ। ਅਨੁਸ਼ਕਾ ਨੇ ਸਾਲ 2015 ‘ਚ ਵੀ ਅਨੰਤਧਾਮ ‘ਚ ਅਨੰਤ ਬਾਬੇ ਤੋਂ ਮਹਾਦੇਵ ਦੀ ਵਿਸ਼ੇਸ਼ ਪੂਜਾ ਕਰਵਾਈ ਸੀ। ਇਸ ਤੋਂ ਪਹਿਲਾਂ ਦਸੰਬਰ 2014 ‘ਚ ਅਨੁਸ਼ਕਾ ਸ਼ਰਮਾ ਮਹਾਦੇਵ ਦੀ ਪੂਜਾ ਲਈ ਇਕੱਲੀ ਗਈ ਸੀ।

 

About admin

Check Also

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ दुबई का …

error: Content is protected !!