Breaking News

ਤਾਜਾ ਵੱਡੀ ਖਬਰ – RSS ਲੀਡਰ ਦਾ ਕਤਲ ਕਰਨ ਵਾਲੇ CCTV ‘ਚ ਕੈਦ ਦੇਖੋ ਕਿਦਾਂ ……

 ਮੰਗਲਵਾਰ ਸਵੇਰੇ 8 ਵਜੇ ਲੁਧਿਆਣਾ ‘ਚ ਦੋ ਮੋਟਰਸਾਈਕਲ ਸਵਾਰਾਂ ਵਲੋਂ ਆਰ. ਐੱਸ. ਐੱਸ. ਆਗੂ ਰਵਿੰਦਰ ਗੋਸਾਈਂ (60) ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੋ ਗੋਲੀਆਂ ਲੱਗਣ ਕਾਰਨ ਗੋਸਾਈਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗੋਸਾਈਂ ਨੂੰ ਗੋਲੀਆਂ ਮਾਰਨ ਤੋਂ ਬਾਅਦ ਫਰਾਰ ਹੋ ਗਏ ਕਾਤਲਾਂ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈਆਂ। ਸੀ. ਸੀ. ਟੀ. ਵੀ. ਵਿਚ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਕੈਦ ਹੋਏ ਹਨ, ਜਿਨ੍ਹਾਂ ਦੇ ਮੂੰਹ ਢਕੇ ਹੋਏ ਹਨ। ਸਵੇਰੇ 8 ਵਜੇ ਚਿੱਟੇ ਦਿਨ ਵਾਪਰੀ ਇਸ ਘਟਨਾ ਨੇ ਇਕ ਵਾਰ ਫਿਰ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ।


ਇਹ ਘਟਨਾ ਲੁਧਿਆਣਾ ਦੇ ਬਸਤੀ ਜੋਧੇਵਾਲ ਥਾਣੇ ਅਧੀਨ ਪੈਂਦੇ ਕੈਲਾਸ਼ ਨਗਰ ਦੀ ਗਲੀ ਨੰਬਰ ਤਿੰਨ ਵਿਚ ਵਾਪਰੀ। ਰਵਿੰਦਰ ਗੋਸਾਈਂ ਸਵੇਰੇ ਆਰ. ਐੱਸ. ਐੱਸ. ਦੀ ਸ਼ਾਖਾ ਲਾਉਣ ਤੋਂ ਬਾਅਦ ਆਪਣੇ ਘਰ ਦੇ ਬਾਹਰ ਕੁੱਤਿਆਂ ਨੂੰ ਦੁੱਧ ਪਿਲਾ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਤਿੰਨ ਸਾਲਾ ਪੋਤੀ ਵੀ ਨਾਲ ਸੀ।

 

ਮੋਟਰਸਾਈਕਲ ‘ਤੇ ਆਏ ਕਾਤਲਾਂ ਨੇ ਗੋਸਾਈਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਇਕ ਗੋਲੀ ਉਨ੍ਹਾਂ ਦੀ ਗਰਦਨ ਅਤੇ ਦੂਜੀ ਪਿੱਠ ਵਿਚ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੋ ਗਈ।

ਪੁਲਸ ਨੇ ਸੀ. ਸੀ. ਟੀ. ਵੀ. ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਤਲਾਂ ਦੀ ਗ੍ਰਿਫਤਾਰੀ ਲਈ ਪੁਲਸ ਨੇ ਜਗ੍ਹਾ-ਜਗ੍ਹਾ ਨਾਕਾਬੰਦੀ ਕੀਤੀ ਹੋਈ ਹੈ। ਪੁਲਸ ਦਾ ਕਹਿਣਾ ਹੈ ਕਿ ਕਾਤਲਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

About admin

Check Also

ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ ਨਹੀਂ ਤਾਂ ਬਦਕਿੱਸਮਤੀ ਜੀਵਨ ਭਰ ਪਿੱਛਾ ਨਹੀਂ ਛੱਡੇਗੀ….

ਕਦੇ ਨਾਂ ਕਰੋ 20 ਤੋਂ 40 ਦੀ ਉਮਰ ਵਿੱਚ ਇਹ ਕੰਮ…. ਜਵਾਨੀ ਦੇ ਵਿੱਚ ਹਰ …

error: Content is protected !!