Breaking News

ਤੁਸੀ ਸੁਪਨੇ ਚ ਵੀ ਨਹੀਂ ਸੋਚ ਸਕਦੇ ਸੀ ਤਸਵੀਰ ਵਿਚਲੀ ਕੌਣ ਹੈ ਇਹਨਾਂ ਬੱਚਿਆਂ ਦੀ ਮਾਂ ਦੇਖੋ ਫਿਰ ਸਚਾਈ ……

ਵਾਸ਼ਿੰਗਟਨ(ਬਿਊਰੋ)— ਸਿਕਸ ਪੈਕ ਦਿਖਾਉਂਦੀ ਇਸ ਮਹਿਲਾ ਦੀ ਤਸਵੀਰ ਦੇਖ ਕੇ ਹਰ ਕੋਈ ਧੋਖਾ ਖਾ ਰਿਹਾ ਹੈ। ਕੋਈ ਵੀ ਇਹ ਯਕੀਨ ਕਰਨ ਨੂੰ ਤਿਆਰ ਨਹੀਂ ਹੈ ਕਿ ਇਸ ਔਰਤ ਦੇ 7 ਬੱਚੇ ਹਨ।

ਕਦੇ ਮੋਟਾਪੇ ਦਾ ਸ਼ਿਕਾਰ ਰਹੀ ਇਸ ਔਰਤ ਨੇ ਸਖਤ ਮਿਹਨਤ ਨਾਲ ਭਾਰ ਘੱਟ ਕਰ ਕੇ ਅਜਿਹਾ ਫਿੱਗਰ ਪਾਇਆ ਹੈ ਕਿ ਹਰ ਕੋਈ ਦੇਖਦਾ ਹੀ ਰਹਿ ਜਾਂਦਾ ਹੈ। ਇਸ ਔਰਤ ਦੀ ਸਭ ਤੋਂ ਵੱਡੀ ਬੇਟੀ 23 ਸਾਲ ਦੀ ਹੈ। ਪੇਸ਼ੇ ਤੋਂ ਨਰਸ ਜੇਸਿਕਾ ਐਨਸਲੋ ਦੀ ਉਮਰ 43 ਸਾਲ ਹੈ।

ਭਾਰ ਘਟਾਉਣ ਦੀ ਕਹਾਣੀ ਨੂੰ ਜੇਸਿਕਾ ਨੇ ਸੋਸ਼ਲ ਸਾਈਟ ਇੰਸਟਾਗ੍ਰਾਮ ਜ਼ਰੀਏ ਲੋਕਾਂ ਨਾਲ ਸ਼ੇਅਰ ਕੀਤਾ। ਇੰਸਟਾਗ੍ਰਾਮ ‘ਤੇ ਜੇਸਿਕਾ ਦੇ 64 ਹਜ਼ਾਰ ਫਾਲੋਅਰਜ਼ ਹਨ। ਜੇਸਿਕਾ ਨੇ ਆਪਣੇ ਸੱਤਵੇਂ ਬੱਚੇ ਨੂੰ ਸਨ 2013 ਨੂੰ ਜਨਮ ਦਿੱਤਾ ਸੀ।

ਪੇਸ਼ੇ ਤੋਂ ਨਰਸ ਹੈ ਜੇਸਿਕਾ
ਅਮਰੀਕਾ ਦੇ ਸਾਲਟ ਲੇਕ ਸਿਟੀ ਸ਼ਹਿਰ ਦੀ ਰਹਿਣ ਵਾਲੀ ਜੇਸਿਕਾ ਉਨ੍ਹਾਂ ਔਰਤਾਂ ਲਈ ਇਕ ਮਿਸਾਲ ਹੈ ਜੋ ਮਾਂ ਬਣਨ ਤੋਂ ਬਾਅਦ ਮੋਟਾਪੇ ਦਾ ਸ਼ਿਕਾਰ ਹੋ ਜਾਂਦੀਆਂ ਹਨ ਅਤੇ ਹਿਮਤ ਹਾਰ ਦਿੰਦੀਆਂ ਹਨ। ਜੇਸਿਕਾ ਕਹਿੰਦੀ ਹੈ ਕਿ ਮੈਂ ਉਨ੍ਹਾਂ ਔਰਤਾਂ ਨੂੰ ਸੰਦੇਸ਼ ਦੇਣਾ ਚਾਹੁੰਦੀ ਹਾਂ ਜੋ ਮਾਂ ਬਣਨ ਤੋਂ ਬਾਅਦ ਭਾਰ ਘੱਟ ਹੋਣ ਦੀ ਉਮੀਦ ਛੱਡ ਦਿੰਦੀਆਂ ਹਨ।

ਜੇਸਿਕਾ ਨੇ ਦੱਸਿਆ ਕਿ ਪਹਿਲਾ ਬੱਚਾ ਹੋਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੀ ਪੁਰਾਣੀ ਜੀਨਸ ਟ੍ਰਾਈ ਕੀਤੀਆਂ ਤਾਂ ਉਹ ਉਨ੍ਹਾਂ ਨੂੰ ਨਹੀਂ ਪਾ ਸਕੀ, ਜਿਸ ਤੋਂ ਬਾਅਦ ਉਨ੍ਹਾਂ ਨੇ ਭਾਰ ਘੱਟ ਕਰਨ ਲਈ ਕੁਝ ਕਸਰਤ ਕਰਨ ਵਾਲੀ ਡੀ. ਵੀ. ਡੀ ਅਤੇ ਹੋਰ ਸਾਧਨਾਂ ਦੀ ਮਦਦ ਲਈ ਪਰ ਸਫਲ ਨਾ ਹੋਈ ਅਤੇ ਪੰਜਵੇਂ ਅਤੇ ਛੇਵੇਂ ਬੱਚੇ ਤੋਂ ਬਾਅਦ ਤੋਂ ਉਨ੍ਹਾਂ ਨੇ ਆਪਣੇ ਸਰੀਰ ‘ਤੇ ਧਿਆਨ ਦੇਣਾ ਬੰਦ ਕਰ ਦਿੱਤਾ ਸੀ।

ਫਿਰ 2013 ਵਿਚ ਉਨ੍ਹਾਂ ਨੇ ਆਪਣੇ ਸੱਤਵੇਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਭਾਰ ਘੱਟ ਕਰਨ ‘ਤੇ ਧਿਆਨ ਦੇਣਾ ਸ਼ੁਰੂ ਕੀਤਾ। ਇਸ ਦੇ ਨਾਲ ਹੀ ਜੇਸਿਕਾ ਨੇ ਇਹ ਵੀ ਦੱਸਿਆ ਕਿ ਇੰਸਟਗ੍ਰਾਮ ‘ਤੇ ਫਿੱਟਨੈਸ ਅਕਾਊਂਟ ਬਣਾਉਣ ਤੋਂ ਬਾਅਦ ਮੈਨੂੰ ਕਾਫੀ ਮਦਦ ਮਿਲੀ ਅਤੇ ਮੈਨੂੰ ਆਪਣਾ ਭਾਰ ਘੱਟ ਕਰਨ ਵਿਚ ਸਫਲਤਾ ਮਿਲੀ।
ਪਾਜ਼ੀਟਿਵ ਲੋਕਾਂ ਦਾ ਰਿਹਾ ਸਾਥ

ਜੇਸਿਕਾ ਦੱਸਦੀ ਹੈ ਕਿ ਇੰਨੀ ਮੋਟੀ ਹੋਣ ਤੋਂ ਬਾਅਦ ਵੀ ਮੇਰੇ ਪਤੀ ਮੇਰੀ ਤਾਰੀਫ ਕਰਦੇ ਸਨ। ਉਹ ਕਹਿੰਦੇ ਸਨ ਕਿ ਮੈਂ ਸੋਹਣੀ ਹਾਂ। ਜਦੋਂ ਮੈਂ ਭਾਰ ਘੱਟ ਕਰਨ ਬਾਰੇ ਸੋਚਿਆ ਤਾਂ ਉਨ੍ਹਾਂ ਨੇ ਸਾਥ ਦਿੱਤਾ ਅਤੇ ਮੇਰੀ ਹਿਮਤ ਵਧਾਈ।

ਅਜਿਹਾ ਹੀ ਮੇਰੇ ਦੋਸਤਾਂ ਅਤੇ ਇੰਸਟਾਗ੍ਰਾਮ ‘ਤੇ ਆਉਣ ਵਾਲੇ ਕੁਮੈਂਟਸ ਨੇ ਕੀਤਾ। ਮੈਂ ਬੱਸ ਇਹ ਕਹਿੰਣਾ ਚਾਹੁੰਦੀ ਹਾਂ ਕਿ ਇਕ ਦਿਨ ਵਿਚ ਕੁਝ ਨਹੀਂ ਬਦਲੇਗਾ।

ਹੌਲੀ-ਹੌਲੀ ਕਰ ਕੇ ਹੀ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਇਸ ਲਈ ਲਗਾਤਾਰ ਮਿਹਨਤ ਕਰੋ ਅਤੇ ਹਿਮਤ ਨਾ ਹਾਰੋ।

About admin

Check Also

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ

ਇਹ ਖ਼ਤਰਨਾਕ ਨਜ਼ਾਰੇ ਤੁਹਾਨੂੰ dubai ਵਿੱਚ ਹੀ ਦੇਖਣ ਨੂੰ ਮਿਲਣ ਗੇ। ਦੇਖੋ ਤਸਵੀਰਾਂ दुबई का …

error: Content is protected !!