Breaking News

ਦਸਵੀਂ ਪਾਸ ਲਈ ਵੱਡਾ ਮੌਕਾ, PSPCL ਨੇ ਇਨ੍ਹਾਂ 2800 ਅਹੁਦਿਆਂ ਲਈ ਖੋਲ੍ਹੀ ਭਰਤੀ

ਪੰਜਾਬ : 10 ਵੀਂ ਪਾਸ ਅਤੇ ਆਈ ਟੀ ਦੇ ਸਿੱਖਿਅਤ ਬੇਰੋਜ਼ਗਾਰ ਵਿਦਿਆਰਥੀਆਂ ਲਈ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸੁਨਹਿਰੀ ਮੌਕਾ ਦੇ ਰਿਹਾ ਹੈ |ਦਸ ਦੇਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅਸਿਸਟੈਂਟ ਲਾਈਨਮੈਨ ਦੇ 2800 ਅਹੁਦਿਆਂ ‘ਤੇ ਭਰਤੀ ਖੋਲ੍ਹੀ ਹੈ | ਇਹਨਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਸਿੱਖਿਅਤ ਯੋਗਤਾ 10ਵੀਂ + ਆਈ.ਟੀ.ਆਈ. ਅਤੇ ਪੰਜਾਬੀ ਭਾਸ਼ਾ ਲਾਜ਼ਮੀ ਪਾਸ ਰੱਖੀ ਗਈ ਹੈ |

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਅਸਿਸਟੈਂਟ ਲਾਈਨਮੈਨ ਦੇ 2800 ਅਹੁਦਿਆਂ ‘ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਐਪਲੀਕੇਸ਼ਨ ਮੰਗੀਆਂ ਹਨ। ਉਮੀਦਵਾਰ ਆਪਣੀ ਯੋਗਤਾ ਅਤੇ ਇੱਛਾ ਨਾਲ ਇਨ੍ਹਾਂ ਲਈ ਅਪਲਾਈ ਕਰ ਸਕਦੇ ਹਨ।

ਅਹੁਦੇ ਲਈ ਸਿੱਖਿਆ ਯੋਗਤਾ- 10ਵੀਂ + ਆਈ.ਟੀ.ਆਈ. (ਲਾਈਨਮੈਨ) + ਪੰਜਾਬੀ ਭਾਸ਼ਾ ਨਿਰਧਾਰਿਤ ਕੀਤੀ ਗਈ ਹੈ ਅਤੇ ਐਪਲੀਕੇਸ਼ਨ ਭਰਨ ਲਈ ਆਖਰੀ ਤਾਰੀਕ 19 ਦਸੰਬਰ 2017 ਹੈ | ਉਮੀਦਵਾਰ ਦੀ ਉਮਰ 18-42 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਅਹੁਦੇ ਲਈ ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਮੈਰਿਟ ਅਨੁਸਾਰ ਕੀਤੀ ਜਾਵੇਗੀ। ਐਪਲੀਕੇਸ਼ਨ ਦੇਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਤੁਸੀਂ ਵੈੱਬਸਾਈਟ ਤੇ ਜਾ ਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ | ਐਪਲੀਕੇਸ਼ਨ ਦੇਣ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ www.pspcl.in ਰਾਹੀਂ 19 ਦਸੰਬਰ 2017 ਤੱਕ ਅਪਲਾਈ ਕਰ ਸਕਦੇ ਹਨ।

PSPCL Recruitment 2017 2800 Vacancies

ਦੱਸ ਦੇਈਏ ਕਿ ਪਿਛਲੇ ਸਾਲ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਆਪਣੀ ਸਥਾਪਨਾ ਮਗਰੋਂ ਪਹਿਲੀ ਵਾਰ ਸਹਾਇਕ ਲਾਈਨਮੈਨ ਦੀ ਆਸਾਮੀ ਲਈ ਸਿੱਧੀ ਭਰਤੀ ਕਰਨ ਦਾ ਫੈਸਲਾ ਕੀਤਾ ਸੀ ਤੇ ਇਸ ਕੜੀ ਤਹਿਤ 1500 ਆਸਾਮੀਆਂ ਭਰਨ ਲਈ ਪ੍ਰਕਿਰਿਆ ਆਰੰਭੀ ਗਈ ਸੀ । ਪਾਵਰਕਾਮ ਦੇ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਵਰਕਾਮ ਜੋ ਕਿ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਸੀ, ਵਿਚ ਕਦੇ ਵੀ ਸਹਾਇਕ ਲਾਈਨਮੈਨਾਂ ਦੀ ਭਰਤੀ ਸਿੱਧੇ ਤੌਰ ‘ਤੇ ਨਹੀਂ ਕੀਤੀ ਗਈ। ਬੋਰਡ ਵੱਲੋਂ ਪਹਿਲਾਂ ਡੇਲੀਵੇਜ਼ ਕਾਮੇ ਰੱਖੇ ਜਾਂਦੇ ਸਨ, ਜਿਨ੍ਹਾਂ ਨੂੰ ਫਿਰ ਵਰਕ ਚਾਰਜ ਦੇ ਰੂਪ ਵਿਚ ਐਡਜਸਟ ਕੀਤਾ ਜਾਂਦਾ ਸੀ, ਇਸ ਮਗਰੋਂ ਇਨ੍ਹਾਂ ਨੂੰ ਸਹਾਇਕ ਲਾਈਨਮੈਨ ਵਜੋਂ ਤਰੱਕੀ ਮਿਲਦੀ ਸੀ।

PSPCL Recruitment 2017 2800 Vacancies

ਸਹਾਇਕ ਲਾਈਨਮੈਨਾਂ ਤੇ ਲਾਈਨਮੈਨਾਂ ਦੀਆਂ ਆਸਾਮੀਆਂ ਵੱਡੀ ਪੱਧਰ ‘ਤੇ ਖਾਲੀ ਹੋਣ ਕਾਰਨ ਨਿਗਮ ਦਾ ਹੇਠਲੇ ਪੱਧਰ ‘ਤੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ ਕਿਉਂਕਿ ਇਹ ਤਕਨੀਕੀ ਆਸਾਮੀਆਂ ਬਿਜਲੀ ਸੰਚਾਲਨ ਪ੍ਰਣਾਲੀ ਨੂੰ ਚੁਸਤ-ਦਰੁਸਤ ਰੱਖਣ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ।

ਪਾਵਰਕਾਮ ਨੇ ਇਕ ਮਹੀਨਾ ਪਹਿਲਾਂ ਇਕ ਇਕ ਹਜ਼ਾਰ ਦੀ ਗਿਣਤੀ ਵਿਚ ਦੋ ਪੜਾਵਾਂ ਵਿਚ ਦੋ ਹਜ਼ਾਰ ਲਾਈਨਮੈਨ ਭਰਤੀ ਕਰਨ ਦੀ ਪ੍ਰਕਿਰਿਆ ਵੀ ਪੂਰੀ ਕਰ ਲਈ ਹੈ। ਹੁਣ ਸਹਾਇਕ ਲਾਈਨਮੈਨਾਂ ਦੀ ਭਰਤੀ ਆਰੰਭੀ ਗਈ ਹੈ। ਨਿਗਮ ਵੱਲੋਂ ਇਸ ਆਸਾਮੀ ਵਾਸਤੇ ਲਾਈਨਮੈਨ ਟਰੇਡ ਵਿਚ ਹੀ 2 ਸਾਲ ਦੀ ਅਪਰੈਂਟਸ਼ਿਪ ਪੂਰੀ ਕਰਨਾ ਲਾਜ਼ਮੀ ਕਰਾਰ ਦਿੱਤਾ ਗਿਆ ਹੈ।

ਇਹ ਵੀ ਸ਼ਰਤ ਰੱਖੀ ਗਈ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਜਾਂ ਪੰਜਾਬ ਸਟੇਟ ਟਰਾਂਮਿਸ਼ਨ ਕਾਰਪੋਰੇਸ਼ਨ ਜਾਂ ਫਿਰ ਪਹਿਲੇ ਪੰਜਾਬ ਰਾਜ ਬਿਜਲੀ ਬੋਰਡ ਵਿਚ ਇਹ ਅਪਰੈਂਟਸ਼ਿਪ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਅਜਿਹੇ ਉਮੀਦਵਾਰ ਨਾ ਮਿਲਣ ਦੀ ਸੂਰਤ ਵਿਚ ਦੂਜੇ ਰਾਜਾਂ ਤੇ ਬੀ. ਬੀ. ਐੱਮ. ਬੀ. ਵਾਲੇ ਉਮੀਦਵਾਰ ਵਿਚਾਰੇ ਜਾਣਗੇ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!