Breaking News

ਦੇਖੋ ਕਿਸ ਪਿੰਡ ਵਿਚ ਹੁੰਦਾ ਹੈ ਇਹ ਸ਼ਰਮਨਾਕ ਕਾਰਾ

ਇਤਿਹਾਸ ਵੱਲ ਨਜ਼ਰ ਕਰੀਏ ਤਾਂ ਪਤਾ ਲਗਦਾ ਹੈ ਕਿ ਭਾਰਤ ਵਿੱਚ ਵੱਖ-ਵੱਖ ਸਭਿਅਤਾ ਦੇ ਲੋਕ ਆ ਕੇ ਵੱਸ ਗਏ। ਕਈ ਸਦੀਆਂ ਤੋਂ ਭਾਰਤ ਵਿੱਚ ਵੱਖ ਵੱਖ ਪਰੰਪਰਾਵਾਂ ਨੂੰ ਜਿਉਂਦਾ ਰੱਖਿਆ ਗਿਆ ਹੈ। ਪਰ ਅੱਜ ਦੇ ਦੌਰ ਵਿੱਚ ਜਦੋਂ ਇੱਕ ਪਾਸੇ ਲੋਕ ਚੰਨ ਤਾਰਿਆਂ ਦੀ ਗੱਲ ਕਰਦੇ ਹਨ ਤਾਂ ਦੂਜੇ ਪਾਸੇ ਕੁੱਝ ਅਜਿਹੇ ਲੋਕ ਵੀ ਹਨ ਜੋ ਪਰੰਪਰਾ ਦੇ ਨਾਂਅ ‘ਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਕਾਰੇ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਤਾਮਿਲਨਾਡੂ ਵਿੱਚ ਸਾਹਮਣੇ ਆਇਆ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਤਾਮਿਲਨਾਡੂ ਦੇ ਮਦੁਰੈ ‘ਚ ਪਰੰਪਰਾ ਦੇ ਨਾਂਅ ‘ਤੇ ਘੱਟ ਉਮਰ ਦੀ ਕੁੜੀਆਂ ਨੂੰ ਟੌਪਲੈੱਸ ਕਰਕੇ 15 ਦਿਨਾਂ ਤੱਕ ਯੇਜਹਾਏਕਥਾ ਅੱਮਾਨ ਮੰਦਰ ‘ਚ ਰੱਖਿਆ ਜਾਂਦਾ ਹੈ। ਇੱਥੇ ਇਨ੍ਹਾਂ ਨੂੰ ਦੇਵੀ ਰੂਪ ‘ਚ ਸਜਾਕੇ ਪੂਜਾ ਕੀਤੀ ਜਾਂਦੀ ਹੈ, ਪਰ ਸਰੀਰ ਦੇ ਉੱਤਲੇ ਹਿੱਸੇ ‘ਤੇ ਕੋਈ ਕਪੜਾ ਨਹੀਂ ਪਵਾਇਆ ਜਾਂਦਾ। ਹਾਲਾਂਕਿ, ਇਸ ਵਾਰ ਕਲੈਕਟਰ ਨੇ ਸਖ਼ਤੀ ਦਿਖਾਉਂਦਿਆਂ ਕੁੜੀਆਂ ਦੇ ਪੂਰੇ ਸਰੀਰ ਨੂੰ ਢਕਣ ਦੇ ਹੁਕਮ ਜਾਰੀ ਕੀਤੇ ਹਨ। ਇਸਦੇ ਨਾਲ ਹੀ ਪਰਿਵਾਰਿਕ ਮੈਂਬਰਾਂ ਨੂੰ ਵੀ ਧੀਆਂ ਦੇ ਨਾਲ ਰਹਿਣ ਦੇ ਹੁਕਮ ਦਿੱਤੇ ਹਨ।

60 ਤੋਂ ਜ਼ਿਆਦਾ ਪਿੰਡਾਂ ਦੇ ਲੋਕ ਸ਼ਾਮਲ…
-ਦਰਅਸਲ, ਇੱਥੇ ਪੁਰਾਣੇ ਧਾਰਮਿਕ ਰੀਤੀ-ਰੀਵਾਜ਼ ਦੇ ਨਾਂਅ ‘ਤੇ 7 ਜਾਂ ਉਸਤੋਂ ਜ਼ਿਆਦਾ ਕੁੜੀਆਂ ਨੂੰ ਦੇਵੀ ਦੇ ਰੂਪ ‘ਚ ਸਜਾਇਆ ਜਾਂਦਾ ਹੈ।
-ਇਸ ਦੌਰਾਨ ਉਨ੍ਹਾਂ ਦੇ ਸਰੀਰ ਦੇ ਉੱਤਲੇ ਹਿੱਸੇ ਨੂੰ ਨੰਗਾ ਕਰਵਾਇਆ ਜਾਂਦਾ ਹੈ, ਜੱਦਕਿ ਕਮਰ ਤੋਂ ਹੇਠਾਂ ਉਹ ਧੋਤੀ ਵਰਗਾ ਕੱਪੜਾ ਪਾ ਸਕਦੀਆਂ ਹਨ।
-ਇਸ ਪਰੰਪਰਾ ਤਹਿਤ ਮਦੁਰੈ ਦੇ ਨੇੜਲੇ ਤਕਰੀਬਨ 60 ਤੋਂ ਜ਼ਿਆਦਾ ਪਿੰਡਾਂ ਦੇ ਲੋਕ ਸ਼ਾਮਲ ਹੁੰਦੇ ਹਨ।

-ਉਨ੍ਹਾਂ ਕੁੜੀਆਂ (ਜਿਨ੍ਹਾਂ ਦੇ ਮਾਸਿਕ ਧਰਮ ਸ਼ੁਰੂ ਨਹੀਂ ਹੋਏ ਹੁੰਦੇ) ਨੂੰ ਦੇਵੀ ਰੂਪ ‘ਚ 15 ਦਿਨਾਂ ਤੱਕ ਅੱਮਾਨ ਮੰਦਰ ‘ਚ ਜਾਕੇ ਪੂਜਿਆ ਜਾਂਦਾ ਹੈ।
-ਇਹ ਵੀ ਇੱਕ ਤਰ੍ਹਾਂ 1988 ‘ਚ ਬੰਦ ਹੋ ਚੁੱਕੀ ‘ਦੇਵਦਾਸੀ ਪ੍ਰਥਾ’ ਦਾ ਇੱਕ ਰੂਪ ਹੈ।

-ਇਨ੍ਹਾਂ ਕੁੜੀਆਂ ਨੂੰ ਘਰੋਂ ਦੂਰ ਰਹਿਣ ਤੋਂ ਇਲਾਵਾ 15 ਦਿਨ ਪੜ੍ਹਾਈ ਤੋਂ ਵੀ ਵਾਂਝਾ ਕਰ ਦਿੱਤਾ ਜਾਂਦਾ ਹੈ।
-ਇਸ ਪੂਰੇ ਤਿਊਹਾਰ ਰੂਪੀ ਸਮਾਰੋਹ ਦੇ ਖਤਮ ਹੋਣ ‘ਤੇ ਪੰਜ ਮੁੰਡੇ ਉਨ੍ਹਾਂ ਕੁੜੀਆਂ ਦੇ ਕੱਪੜਿਆਂ ਨੂੰ ਹਟਾਉਂਦੇ ਹਨ, ਜਿਸ ਨਾਲ ਉਹ ਬਿਨਾ ਕੱਪੜਿਆਂ ਤੋਂ ਹੋ ਜਾਂਦੀਆਂ ਹਨ।

ਕੋਈ ਗ਼ਲਤ ਹਰਕਤ ਨਹੀਂ ਹੁੰਦੀ…
-ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ 15 ਦਿਨਾਂ ਤੱਕ ਮੰਦਰ ‘ਚ ਰਹਿਣ ਦੌਰਾਨ ਇਨ੍ਹਾਂ ਕੁੜੀਆਂ ਨਾਲ ਕਿਸੀ ਤਰ੍ਹਾਂ ਦੀ ਕੋਈ ਵੀ ਗ਼ਲਤ ਹਰਕਤ ਨਹੀਂ ਹੁੰਦੀ।
-ਇਸ ਸਮੇਂ ਦੌਰਾਨ ਅੱਮਾਨ ਮੰਦਰ ਦੇ ਮਰਦ ਪੁਜਾਰੀ ਉਨ੍ਹਾਂ ਕੁੜੀਆਂ ਦੇ ਦੇਖ ਭਾਲ ਅਤੇ ਸੁਰੱਖਿਆ ਦਾ ਜਿੰਮਾ ਚੁੱਕਦੇ ਹਨ।

-ਮਦੁਰੈ ਦੇ ਡੀਐੱਮ ਕੇ.ਵੀਰਾ ਰਾਵ ਕਾ ਕਹਿਣਾ ਹੈ ਕਿ ਇਹ 200 ਸਾਲ ਪੁਰਾਣੀ ਪਰੰਪਰਾ ਹੈ। ਇਸਦੇ ਲਈ ਘਰਵਾਲੇ ਆਪਣੀ ਮਰਜ਼ੀ ਨਾਲ ਹੀ ਆਪਣੀ ਕੁੜੀਆਂ ਨੂੰ ਮੰਦਰਾਂ ‘ਚ ਭੇਜਦੇ ਹਨ। ਸਾਨੂੰ ਕਿਸੇ ਪਾਸੋਂ ਹੁਣ ਤੱਕ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
-ਹਾਲਾਂਕਿ, ਹੁਣ ਡੀਐੱਮ ਨੇ ਇਨ੍ਹਾਂ ਕੁੜੀਆਂ ਦੇ ਸਰੀਰ ਨੂੰ ਪੂਰੀ ਤਰ੍ਹਾਂ ਕੱਪੜਿਆਂ ਨਾਲ ਢਕਣ ਦੇ ਹੁਕਮ ਜਾਰੀ ਕੀਤੇ ਹਨ।

ਨੋਟਿਸ ਜਾਰੀ…
-ਉੱਥੇ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੇ ਇਸ ਮਾਮਲੇ ਨੂੰ ਲੈ ਕੇ ਤਾਮਿਲਨਾਡੂ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਚਾਰ ਹਫ਼ਤਿਆਂ ‘ਚ ਰਿਪੋਰਟ ਮੰਗੀ ਹੈ।

-ਕਮਿਸ਼ਨ ਨੇ ਕਿਹਾ ਹੈ ਕਿ ਜੇਕਰ ਕੁੜੀਆਂ ਨੂੰ ਟੌਪਲੈੱਸ ਰੱਖਣ ਦਾ ਮਾਮਲਾ ਸਹੀ ਹੈ ਤਾਂ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!