Breaking News

ਧਾਰਮਿਕ ਸਥਾਨ ਤੇ ਮੱਥਾ ਟੇਕ ਰਹੀਆਂ ਸਕੀਆਂ ਭੈਣਾਂ ਤੇ ਚੜ੍ਹਿਆ ਟਰੱਕ ਦੋਹਾਂ ਦੀ ਮੌਤ ..

ਰੂਪਨਗਰ(ਵਿਜੇ)— ਇਥੋਂ ਦੇ ਨੇੜਲੇ ਪਿੰਡ ਲੋਧੀਮਾਜਰਾ ‘ਚ ਇਕ ਮਿੱਟੀ ਨਾਲ ਭਰੇ ਟਿੱਪਰ ਦੀ ਲਪੇਟ ‘ਚ ਆ ਜਾਣ ਕਾਰਨ ਦੋ ਸਕੀਆਂ ਭੈਣਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਭੈਣਾਂ ਸਵੇਰੇ ਘਟਨਾ ਵਾਲੇ ਸਥਾਨ ‘ਤੇ ਮੌਜੂਦ ਧਾਰਮਿਕ ਸਥਾਨ ਤ੍ਰਿਵੇਣੀ ਵਿੱਚ ਮੱਥਾ ਟੇਕਣ ਆਈਆਂ ਸਨ ਕਿ ਇਸੇ ਦੌਰਾਨ ਬੇਕਾਬੂ ਹੋਏ ਓਵਰਲੋਡ ਟਿੱਪਰ ਦੋਹਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਬੁਰੀ ਤਰ੍ਹਾਂ ਕੁਚਲ ਦਿੱਤਾ। ਹਾਦਸੇ ‘ਚ ਜ਼ਖਮੀ ਹੋਈਆਂ ਦੋਵੇਂ ਭੈਣਾਂ ਨੂੰ ਸਥਾਨਕ ਲੋਕਾਂ ਨੇ ਸਿਵਲ ਹਸਪਤਾਲ ਰੂਪਨਗਰ ਵਿਖੇ ਪਹੁੰਚਾਇਆ ਪਰ ਡਾਕਟਰਾਂ ਨੇ ਦੋਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।PunjabKesari
ਲੜਕੀਆਂ ਦੀ ਪਛਾਣ 28 ਸਾਲਾ ਬਲਜੀਤ ਕੌਰ ਅਤੇ ਕੁਲਵਿੰਦਰ ਕੌਰ (30) ਦੇ ਰੂਪ ‘ਚ ਹੋਈ ਹੈ। ਇਹ ਦੋਵੇਂ ਭੈਣਾਂ ਨੇੜੇ ਦੇ ਡਕਾਲਾ ਪਿੰਡ ਦੀਆਂ ਰਹਿਣ ਵਾਲੀਆਂ ਸਨ। ਹਾਦਸੇ ਦੌਰਾਨ ਮੌਕਾ ਪਾ ਕੇ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਨੇ ਟਿੱਪਰ ਨੂੰ ਕਬਜ਼ੇ ‘ਚ ਲੈ ਫਰਾਰ ਹੋਏ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।PunjabKesari
ਘਟਨਾ ਸਥਾਨ ਉੱਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਘਟਨਾ ਸਬੰਧੀ ਜਾਣਕਾਰੀ ਦਿੱਤੀ ਅਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪਿੰਡ ਦੀ ਤੰਗ ਸੜਕ ਤੋਂ ਭਾਰੀ ਵਾਹਨਾਂ ਦੀ ਆਵਾਜਾਈ ‘ਤੇ ਪੱਕੇ ਤੌਰ ‘ਤੇ ਰੋਕ ਲਗਾਈ ਜਾਵੇ ਤਾਂ ਜੋ ਭਵਿੱਖ ਵਿੱਚ ਲੋਕਾਂ ਦੀ ਜਾਨ-ਮਾਲ ਦਾ ਕੋਈ ਨੁਕਸਾਨ ਨਾ ਹੋਵੇ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!