ਟੀਵੀ ਦੀ ਮਸ਼ਹੂਰ ਨੂੰਹ ਅਤੇ ਪਾਲੀਵੱਡ ‘ਚ ਧਮਾਲਾਂ ਪਾਉਣ ਵਾਲੀ ਧੰਨ ਕੌਰ ਭਾਵ ਸਰਗੁਣ ਮਹਿਤਾ ਦੇ ਭਰਾ ਪੁਲਕਿਤ ਦਾ ਵਿਆਹ ਹੋਇਆ ਹੈ ਜੋ ਕਿ ਗੋਆ ‘ਚ ਆਯੋਜਿਤ ਕੀਤਾ ਗਿਆ ਸੀ।
ਜ਼ਾਹਿਰ ਸੀ ਕਿ ਆਪਣੇ ਭਰਾ ਦੇ ਵਿਆਹ ਨੂੰ ਲੈ ਕੇ ਸਰਗੁਨ ਉਤਸ਼ਾਹਿਤ ਤਾਂ ਸੀ ਹੀ ਅਤੇ ਇਸਦੇ ਨਾਲ ਹੀ ਉਸਨੇ ਇਸ ਵਿਆਹ ਦੀਆਂ ਕਈ ਤਸਵੀਰਾਂ ਇੰਸਟਾਗਰਾਮ (ਇੱਕ ਸੋਸ਼ਲ ਮੀਡੀਆ ਪਲੈਟਫਾਰਮ) ‘ਤੇ ਸ਼ੇਅਰ ਕੀਤੀਆਂ ਹਨ।
ਇਹਨਾਂ ਤਸਵੀਰਾਂ ‘ਚ ਸਰਗੁਣ ਬਹੁਤ ਖੂਬਸੂਰਤ ਦਿਖਾਈ ਦੇ ਰਹੀ ਹੈ ਅਤੇ ਉਸਨੇ ਇਸ ਵਿਆਹ ‘ਚ ਵੱਖਰੇ-ਵੱਖਰੇ ਢੰਗ ਦੇ ਕੱਪੜੇ ਪਾਏ ਹਨ। ਤਸਵੀਰਾਂ ‘ਚ ਉਸਨੇ ਰਿਵਾਇਤੀ ਲਹਿੰਗੇ ਤੋਂ ਲੈ ਕੇ ਵੈਸਟਰਨ ਲੁੱਕ ‘ਚ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਸ ਵਿਆਹ ‘ਤੇ ਟੀ. ਵੀ. ਐਕਟਰ ਰਿਥਵਿਕ ਧੰਨਜਾਨੀ, ਆਸ਼ਾ ਨੇਗੀ ਅਤੇ ਰਿਧੀ ਡੋਗਰਾ ਵੀ ਮੌਜੂਦ ਸਨ।
ਸਿਰਫ ਫੋਟੋਆਂ ਹੀ ਨਹੀਂ, ਬਲਕਿ ਸਰਗੁਨ ਨੇ ਇੰਸਟਾਗਰਾਮ ‘ਤੇ ਸੰਗੀਤ ਸੈਰੇਮਨੀ ਅਤੇ ਕਈ ਹੋਰ ਮੌਕਿਆਂ ਦੀਆਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਉਸਨੇ ਆਪਣੇ ਦੋਸਤਾਂ ਅਤੇ ਪਤੀ ਰਵੀ ਦੁਬੇ ਨਾਲ ਜੰਮ ਕੇ ਡਾਂਸ ਕਰ ਰਹੀ ਹੈ।