ਆਗਰਾ ਦੇ ਥਾਣਾ ਹਰੀਪਰਵਤ ਖੇਤਰ ਵਿੱਚ ਔਰਤ ਦਾ ਅਸ਼ਲੀਲ ਵੀਡੀਓ ਬਣਾਕੇ ਬਲੈਕਮੇਲਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੌਜਵਾਨ ਪੀੜਤ ਔਰਤ ਦਾ ਦਿਓਰ ਹੈ। ਪੁਲਿਸ ਕੋਲ ਸ਼ਿਕਾਇਤ ਕਰਨ ਉੱਤੇ ਮੁਲਜ਼ਮ ਨੇ ਤੇਜਾਬ ਪਾਉਣ ਦੀ ਧਮਕੀ ਦਿੱਤੀ ਹੈ ਅਤੇ ਵੀਡੀਓ ਇੰਟਰਨੈਟ ਉੱਤੇ ਵਾਇਰਲ ਕਰਨ ਦੀ ਗੱਲ ਕਹਿ ਰਿਹਾ ਹੈ।
ਐਸਐਸਪੀ ਦਫਤਰ ਵਿੱਚ ਦਿੱਤੀ ਅਰਜੀ ਵਿੱਚ ਪੀੜਿਤਾ ਨੇ ਦੱਸਿਆ ਕਿ ਰਿਸ਼ਤੇ ਵਿੱਚ ਲਗਦੇ ਉਸਦੇ ਦਿਓਰ ਨੇ ਮੋਬਾਇਲ ਨਾਲ ਆਪਣੀ ਭਰਜਾਈ ਦਾ ਨਹਾਉਂਦੀ ਹੋਈ ਦਾ ਵੀਡੀਓ ਬਣਾ ਲਿਆ। ਉਸਨੇ ਦੱਸਿਆ ਕਿ ਇਸਤੋਂ ਬਾਅਦ ਉਹ ਉਸਨੂੰ ਬਲੈਕਮੇਲ ਕਰਨ ਲੱਗ ਪਿਆ। ਪੀੜਿਤਾ ਨੇ ਵਿਰੋਧ ਕੀਤਾ ਤਾਂ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਦਿੱਤੀ। ਦੋ ਦਿਨ ਪਹਿਲਾਂ ਹੀ ਮੁਲਜ਼ਮ ਦਿਓਰ ਨ ਆਪਣੀ ਭਰਜਾਈ ਦੇ ਨਾਲ ਮਾਰ ਕੁੱਟ ਕੀਤੀ ਸੀ। ਹੁਣ ਪੁਲਿਸ ਕੋਲ ਸ਼ਿਕਾਇਤ ਕਰਨ ਉੱਤੇ ਤੇਜਾਬ ਪਾਉਣ ਦੀ ਧਮਕੀ ਦੇ ਰਿਹੇ ਹੈ।
ਪੀੜਿਤਾ ਦਾ ਕਹਿਣਾ ਹੈ ਕਿ ਰਿਸ਼ਤੇ ਵਿੱਚ ਲਗਦਾ ਉਸਦਾ ਦਿਓਰ ਹੋਲੀ ਮੌਕੇ ਘਰ ਆਇਆ ਸੀ। ਪਹਿਲਾਂ ਤਾਂ ਸਭ ਕੁੱਝ ਆਮ ਵਾਂਗ ਰਿਹਾ, ਪਰ ਬਾਅਦ ਵਿੱਚ ਜਦੋਂ ਉਹ ਨਹਾਉਣ ਲਈ ਗਈ ਤਾਂ ਉਸਨੇ ਚੋਰੀ ਨਾਲ ਉਸਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ ਉਹ ਲਗਾਤਾਰ ਤੰਗ ਕਰਨ ਲੱਗ ਪਿਆ। ਉਹ ਅਕਸਰ ਅਸ਼ਲੀਲ ਹਰਕਤਾਂ ਕਰਦਾ ਰਹਿੰਦਾ ਸੀ।
ਪੀੜਤ ਮਹਿਲਾ ਨੇ ਇਲਜਾਮ ਲਗਾਇਆ ਕਿ ਇੱਕ ਦਿਨ ਤਾਂ ਉਸਨੇ ਹੱਦ ਹੀ ਕਰ ਦਿੱਤੀ। ਘਰ ਵਿੱਚ ਇਕੱਲੀ ਵੇਖ ਕੇ ਉਸਨੂੰ ਕਮਰੇ ਵਿੱਚ ਖਿੱਚਣ ਲੱਗ ਪਿਆ। ਉਸਨੇ ਬਲਾਤਕਾਰ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਮਹਿਲਾ ਨੇ ਉਸਦੀ ਇੱਕ ਨਾ ਚੱਲਣ ਦਿੱਤੀ। ਫਿਰ ਉਸਨੇ ਵੀਡੀਓ ਵਿਖਾ ਕੇ ਕਿਹਾ ਕਿ ਹੁਣ ਇਸ ਵੀਡੀਓ ਨੂੰ ਉਹ ਇੰਟਰਨੈਟ ਉਤੇ ਵਾਇਰਲ ਕਰ ਦੇਵੇਗਾ, ਜਿਸ ਨਾਲ ਉਸਦੀ ਇੱਜਤ ਦੀਆਂ ਧੱਜੀਆਂ ਉਡ ਜਾਣਗੀਆਂ।
ਪੀੜਤ ਔਰਤ ਨੇ ਤੰਗ ਹੋ ਕੇ ਇਹ ਸਭ ਕੁੱਝ ਆਪਣੇ ਪਤੀ ਨੂੰ ਦੱਸ ਦਿੱਤਾ। ਪਰਿਵਾਰ ਨੂੰ ਨਾਲ ਲੈ ਕੇ ਉਸ ਔਰਤ ਨੇ ਥਾਣੇ ਵਿੱਚ ਮਾਮਲਾ ਦਰਜ ਕਰਵਾ ਦਿੱਤਾ। ਮਾਮਲਾ ਤਾਂ ਦਰਜ ਹੋ ਗਿਆ ਪਰ ਪੁਲਿਸ ਵੱਲੋਂ ਮੁਲਜ਼ਮ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ। ਪੀੜਤ ਔਰਤ ਅਤੇ ਉਸਦਾ ਪਰਿਵਾਰ ਕਈ ਵਾਰੀ ਥਾਣੇ ਗਿਆ ਅਤੇ ਮੁਲਜ਼ਮ ਖਿਲਾਫ ਕਾਰਵਾਈ ਦੀ ਅਪੀਲ ਕੀਤੀ, ਪਰ ਪਰਨਾਲਾ ਉਥੇ ਦਾ ਉਥੇ। ਇਸ ਤੋਂ ਬਾਅਦ ਪੀੜਤ ਔਰਤ ਐਸਐਸਪੀ ਕੋਲ ਗਈ ਅਤੇ ਸਾਰੀ ਕਹਾਣੀ ਦੱਸੀ। ਐਸਐਸਪੀ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਪਰ ਫਿਲਹਾਲ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।