Breaking News

ਪਹਿਲਾਂ ਕਹਿੰਦੀ ਮੇਰੇ ਨਾਲ ਅਸ਼ਲੀਲ ਚੈਟਿੰਗ ਕਰ ਅਤੇ ਫਿਰ…..

ਦਿੱਲੀ ਦੇ ਪਾਸ਼ ਇਲਾਕੇ ਵਿੱਚ ਰਹਿਣ ਵਾਲੇ ਇੱਕ ਵੱਡੇ ਵਪਾਰੀ ਨਾਲ ਆਨਲਾਈਨ ਡੇਟਿੰਗ ਸਾਈਟ ਦੁਆਰਾ ਬਲੈਕਮੇਲ ਕਰਕੇ ਲੱਖਾਂ ਰੁਪਏ ਮੰਗਣ ਦਾ ਸਨਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ । ਲੜਕੀ ਨੇ ਸਕਾਈਪ ਉੱਤੇ ਵਪਾਰੀ ਦੇ ਨਾਲ ਚੈਟਿੰਗ ਦੇ ਦੌਰਾਨ ਦਾ ਇਤਰਾਜ਼ਯੋਗ ਵੀਡੀਓ ਰਿਕਾਰਡ ਕਰ ਲਿਆ। ਇਸ ਨੂੰ ਇੰਟਰਨੈਟ ਉੱਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਪੰਜ ਹਜ਼ਾਰ ਡਾਲਰ ਯਾਨੀ ਕਰੀਬ 3.5 ਲੱਖ ਰੁਪਏ ਦੀ ਮੰਗ ਕਰਨ ਲੱਗੀ।

 

ਖਬਰਾਂ ਦੇ ਮੁਤਾਬਕ, ਲੜਕੀ ਦੀ ਬਲੈਕਮੇਲਿੰਗ ਤੋਂ ਡਰੇ ਬਿਜ਼ਨਸ ਮੈਨ ਨੇ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਵਿੱਚ ਕੇਸ ਦਰਜ ਕਰਾਇਆ ਹੈ। ਉਨ੍ਹਾਂ ਨੇ ਵੀਡੀਓ ਚੈਟ ਨਾਲ ਸਬੰਧਤ ਸਾਰੇ ਦਸਤਾਵੇਜ਼ ਵੀ ਸਾਈਬਰ ਸੈੱਲ ਨੂੰ ਉਪਲੱਬਧ ਕਰਵਾ ਦਿੱਤੇ ਹਨ ।

ਦਿੱਲੀ ਪੁਲਿਸ ਨੇ ਮੁਢਲੀ ਛਾਣਬੀਣ ਕਰਨ ਤੋਂ ਬਾਅਦ 1 ਨਵੰਬਰ ਨੂੰ ਇਸ ਮਾਮਲੇ ਵਿੱਚ ਵਪਾਰੀ ਤੋਂ ਜਬਰਣ ਪੈਸੇ ਹਥਿਆਉਣ ਦਾ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ । ਇਹ ਮਾਮਲਾ ਅਕਤੂਬਰ ਮਹੀਨੇ ਦਾ ਹੈ ।

Delhi businessman blackmailed

ਪੁਲਿਸ ਦੇ ਮੁਤਾਬਕ , ਵਪਾਰੀ ਨੇ ਆਪਣੀ ਸਫਾਈ ‘ਚ ਕਿਹਾ ਹੈ ਕਿ ਲੜਕੀ ਨੇ ਉਸ ਨੂੰ ਧਮਕੀ ਦਿੱਤੀ ਕਿ ਜੇਕਰ ਉਸਨੂੰ ਪੰਜ ਹਜ਼ਾਰ ਡਾਲਰ ਨਹੀਂ ਮਿਲੇ ਤਾਂ ਉਹ ਵੀਡੀਓ ਨੂੰ ਇੰਟਰਨੈਟ ਉੱਤੇ ਵਾਇਰਲ ਕਰ ਦੇਵੇਗੀ ।
ਉਸ ਨੇ ਵੀਡੀਓ ਨੂੰ ਸੋਸ਼ਲ ਸਾਈਟ ਉੱਤੇ ਅਪਲੋਡ ਕਰਨ ਦੇ ਨਾਲ ਹੀ ਪੀੜਤ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਭੇਜਣ ਦੀ ਧਮਕੀ ਦਿੱਤੀ । ਇਹ ਧਮਕੀ ਸੁਣ ਕੇ ਬਿਜ਼ਨਸ ਮੈਨ ਦੇ ਤਾਂ ਹੋਸ਼ ਹੀ ਉੱਡ ਗਏ। ਉਹ ਉਸ ਦੀਆਂ ਮਿਨਤਾ ਕਰਨ ਲੱਗਿਆ, ਤਾਂ ਉਸ ਨੇ ਰਕਮ ਅੱਧੀ ਕਰ ਦਿੱਤੀ ।

ਪੀੜਤ ਵਪਾਰੀ ਨੇ ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਆਰੋਪੀ ਲੜਕੀ ਨੇ ਆਪਣਾ ਨਾਮ ਐਮਿਲਿਆ ਦੱਸਿਆ ਸੀ। ਉਸ ਨੇ ਉਸ ਤੋਂ ਪਿੱਛਾ ਛਡਾਉਣ ਲਈ ਗੂਗਲ ਹੈਂਗਆਊਟ ਅਤੇ ਸਕਾਈਪ ਸਮੇਤ ਸਾਰੇ ਸੋਸ਼ਲ ਸਾਈਟਾਂ ਤੋਂ ਆਪਣੇ ਆਪ ਨੂੰ ਡਿਸਕਨੈਕਟ ਕਰ ਲਿਆ ।

ਇਸਦੇ ਬਾਅਦ ਲੜਕੀ ਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਪਤਾ ਲੱਗਿਆ ਕਿ ਉਹ ਭਾਰਤ ਵਿੱਚ ਨਹੀਂ ਰਹਿੰਦੀ ਹੈ। ਉਸਨੇ ਇਹ ਗੱਲ ਚੈਟਿੰਗ ਦੇ ਦੌਰਾਨ ਵੀ ਕਬੂਲੀ ਸੀ । ਸਕਾਈਪ ਉੱਤੇ ਲੋਕੇਸ਼ਨ ਜਾਂਚੀ ਤਾਂ ਪਤਾ ਲੱਗਿਆ ਕਿ ਆਰੋਪੀ ਪੈਰਿਸ ਵਿੱਚ ਰਹਿੰਦੀ ਹੈ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!