ਕਰੀਬ 500 ਸਾਲ ਪੁਰਾਣੀ ਜੀਸਸ ਕ੍ਰਾਈਸਟ ਦੀ ਪੁਰਾਣੀ ਪੇਂਟਿੰਗ ਇੱਥੇ 45 ਕਰੋੜ 3 ਲੱਖ ਡਾਲਰ (2935 ਕਰੋੜ ਰੁਪਏ) ‘ਚ ਨਿਲਾਮ ਹੋਈ ਹੈ। ਇਸ ਦਾ ਨਾਮ ਸਲਵਾਟਾਰ ਮੁੰਡੀ ਹੈ।
ਮੰਨਿਆਂ ਜਾਂਦਾ ਹੈ ਕਿ ਇਸ ਨੂੰ ਮਸ਼ਹੂਰ ਲਿਅੋਨਾਰਦੋ ਦ ਵਿੰਚੀ ਨੇ ਬਣਾਇਆ ਸੀ।ਆਰਟ ਆਕਸ਼ਨ ‘ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬੋਲੀ ਹੈ। ਇਸ ਤੋਂ ਪਹਿਲਾਂ ਕ੍ਰਿਸਟੀ ਆਕਸ਼ਨ ਹਾਊਸ ਨੇ 2015 ‘ਚ ਪਾਬਲੋ ਪਿਕਾਸੋ ਦੀ ‘ਦ ਵੁਮਨ ਆਫ ਅਲਜੀਅਰਸ ਦੀ ਪੇਂਟਿੰਗ 1 ਕਰੋੜ 79 ਲੱਖ ਡਾਲਰ ‘ਚ ਨਿਲਾਨ ਹੋਈ ਸੀ।
ਲੱਗਭਗ 3 ਹਜ਼ਾਰ ਕਰੋੜ ਰੁਪਏ ਦੇ ਕੇ ਇਸ ਪੇਂਟਿੰਗ ਨੂੰ ਖਰੀਦਿਆ ਗਿਆ ਹੈ। ਹਾਲਾਂਕਿ ਪੇਂਟਿੰਗ ਖਰੀਦਣ ਵਾਲੇ ਦਾ ਨਾਂ ਗੁਪਤ ਰੱਖਿਆ ਗਿਆ ਹੈ। ਨਿਊਯਾਰਕ ਵਿਚ ਨੀਲਾਮੀ ਦੌਰਾਨ ਖਰੀਰਦਦਾਰ ਨੇ 20 ਮਿੰਟ ਤੱਕ ਟੈਲੀਫੋਨ ‘ਤੇ ਗੱਲ ਕਰਦੇ ਹੋਏ ਇਸ ਪੇਂਟਿੰਗ ਲਈ 40 ਕਰੋੜ ਡਾਲਰ ਦੀ ਅਖੀਰੀ ਬੋਲੀ ਲਗਾਈ। ਫੀਸ ਨਾਲ ਇਸ ਪੇਂਟਿੰਗ ਦੀ ਕੀਮਤ ਕਰੀਬ 45 ਕਰੋੜ ਡਾਲਰ ਹੋ ਗਈ।ਨਿਲਾਮ ਹੋਈਆਂ ਪੇਂਟਿੰਗਾਂ ‘ਚ ਬਹੁਤ ਅਜਿਹੀਆਂ ਪੇਟਿੰਗਾਂ ਹਨ ਜਿਨ੍ਹਾਂ ਦੀ ਕੀਮਤ ਸੁਣ ਕੇ ਅਕਸਰ ਹੈਰਾਨੀ ਹੁੰਦੀ ਹੈ। ਲੋਕ ਪ੍ਰਸਿੱਧ ਕਾਰਟੂਨ ਕਿਰਦਾਰ ਟਿਨਟਿਨ ਦੀ ਇਕ ਦੁਰਲੱਭ ਡਰਾਇੰਗ ਸ਼ਨੀਵਾਰ ਨੂੰ ਪੈਰਿਸ ‘ਚ 15.5 ਲੱਖ ਯੂਰੋ ‘ਚ ਨਿਲਾਮ ਹੋਈ ਸੀ। 50 ਗੁਣਾ 35 ਸੈਂਟੀਮੀਟਰ ਆਕਾਰ ਦੀ ‘ਐਕਸਪਲਾਰਸ ਆਨ ਦਿ ਮੂਨ’ ਨਾਮਕ ਇਹ ਡਰਾਇੰਗ ਚੀਨੀ ਇੰਕ ਦੀ ਵਰਤੋਂ ਨਾਲ ਬਣਾਈ ਗਈ।ਬੈਲਜੀਅਮ ਕਾਰਟੂਨਿਸਟ ਹਰਜ ਦੀ 1954 ‘ਚ ਆਈ ‘ਵੀ ਵਾਕ ਆਨ ਦਿ ਮੂਨ’ ਸੀਰੀਜ਼ ਦੀ ਇਹ ਸਭ ਤੋਂ ਵਧੀਆ ਰੂਪ-ਰੇਖਾ ਮੰਨੀ ਜਾਂਦੀ ਹੈ। ਇਸ ‘ਚ ਟਿਨਟਿਨ ਨੂੰ ਆਪਣੇ ਕੁੱਤੇ ਸਨੋਈ ਅਤੇ ਕੈਪਚਨ ਹੈਡੋਕ ਨਾਲ ਲਾਲ ਅਤੇ ਸਫੈਦ ਰੰਗ ਦੇ ਰਾਕਟ ‘ਤੇ ਸਵਾਰ ਹੋ ਕੇ ਪਹਿਲੀ ਵਾਰ ਚੰਦਰਮਾ ‘ਤੇ ਜਾਂਦੇ ਹੋਏ ਦਿਖਾਇਆ ਗਿਆ ਹੈ। ਦੂਜੇ ਵਿਸ਼ਵਯੁੱਧ ਤੋਂ ਬਾਅਦ ਦੇ ਦੌਰ ‘ਚ ਹਰਜ ਵਲੋਂ ਲਿਖੇ ਗਏ ਕਾਮਿਕ ਲੜੀ ‘ਚੋਂ ਇਹ ਬਹੁਤ ਮਹੱਤਵਪੂਰਨ ਸੀ। ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਇਸਦੀ ਇਕ ਹੋਰ ਕਾਪੀ 3 ਲੱਖ 70 ਹਜ਼ਾਰ ਡਾਲਰਾਂ ‘ਚ ਵਿਕੀ ਸੀ।ਚਿੱਤਰਕਾਰ ਅੰਮ੍ਰਿਤਾ ਸ਼ੇਰਗਿਲ ਵੱਲੋਂ ਬਣਾਈ ਗਈ ਇੱਕ ਪੇਂਟਿੰਗ ਲੰਦਨ ਵਿੱਚ 17 ਲੱਖ ਪੌਂਡ ਵਿੱਚ ਨਿਲਾਮ ਹੋਈ ਸੀ। ਨਿਲਾਮ ਹੋਈ ਪੇਂਟਿੰਗ ਅੰਮ੍ਰਿਤਾ ਸ਼ੇਰਗਿਲ ਨੇ 1931 ਵਿੱਚ ਬਣਾਈ ਸੀ। ਇਸ ਤੋਂ ਪਹਿਲਾਂ ਵੀ ਸ਼ੇਰਗਿਲ ਦੀ ਇੱਕ ਪੇਂਟਿੰਗ ਨਿਊਯਾਰਕ ਵਿੱਚ 29 ਲੱਖ ਪੌਂਡ ਵਿੱਚ ਨਿਲਾਮ ਹੋਈ ਸੀ। ਮਾਡਰਨ ਐਂਡ ਕੰਟੇਮਪੋਰੇਰੀ ਸਾਊਥ ਏਸ਼ੀਅਨ ਆਰਟ ਵੱਲੋਂ ਇਸ ਬੋਲੀ ਦਾ ਪ੍ਰਬੰਧ ਕੀਤਾ ਗਿਆ ਸੀ।
ਲੰਦਨ ਵਿੱਚ ਨਿਲਾਮ ਹੋਈ ਪੇਂਟਿੰਗ ਸ਼ੇਰਗਿਲ ਦੀ ਸਭ ਤੋਂ ਰੋਮਾਂਟਿਕ ਕਲਾਕ੍ਰਿਤੀਆਂ ਵਿਚੋਂ ਇੱਕ ਹੈ। ਅ੍ਰਮਿਤਾ ਸ਼ੇਰਗਿਲ ਤੋਂ ਇਲਾਵਾ ਚਾਰ ਹੋਰ ਭਾਰਤੀ ਕਲਾਕਾਰਾਂ ਦੀਆਂ ਪੇਂਟਿੰਗਜ਼ ਨਿਲਾਮ ਹੋਈਆਂ ਹਨ। ਜਿਨ੍ਹਾਂ ਵਿੱਚ ਗਗੇਂਦਰਨਾਥ ਟੈਗੋਰ,ਪ੍ਰਦੇਸ਼ ਦਾਸ ਗੁਪਤਾ, ਗੀਵੀ ਪਟੇਲ ਅਤੇ ਨਸਰੀਨ ਮੋਮਦੀ ਹਨ। 20 ਵੀਂ ਸਦੀ ਦੀ ਸਭ ਤੋਂ ਪ੍ਰਮੁੱਖ ਭਾਰਤੀ ਕਲਾਕਾਰਾਂ ਵਿਚੋਂ ਸ਼ੇਰਗਿਲ ਇੱਕ ਸੀ।