Breaking News

ਪ੍ਰੇਮਿਕਾ ਨੂੰ ਪਹਿਲਾਂ ਤਾਂ ਬਾਹਰ ਸੱਦ ਕੇ ਉਸਨੇ ਕਿਹਾ ……

ਪਟਨਾ : 
ਬਿਹਾਰ ਦੇ ਮੁੰਗੇਰ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਵਿਚ ਵੀਰਵਾਰ ਨੂੰ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਤਲ ਦਾ ਕਾਰਨ ਨਾਜਾਇਜ਼ ਸਬੰਧ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਮ੍ਰਿਤਕ ਦੇ ਕਥਿਤ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮ੍ਰਿਤਕਾ ਦੀ ਲਾਸ਼ ਪੋਸਟਮਾਰਟਮ ਦੇ ਲਈ ਭੇਜ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

man killed wife in bihar accused arrested

ਪੁਲਿਸ ਮੁਤਾਬਕ ਮ੍ਰਿਤਕ ਪਹਿਲਾ ਸੁਨੀਤਾ ਦੇਵੀ ਨੇ ਸਾਲ 2006 ਵਿਚ ਬੇਕਾਪੁਰ ਵਿਚ ਨਿਵਾਸੀ ਇੰਦਰਦੇਵ ਮੰਡਲ ਨਾਲ ਪ੍ਰੇਮ ਵਿਆਹ ਕੀਤਾ ਸੀ। ਇਸੇ ਦੌਰਾਲ ਔਰਤ ਦੀ ਮੁਲਾਕਾਤ ਗੁਲਜ਼ਾਰ ਪੋਖਰ ਨਿਵਾਸੀ ਟਿੰਕੂ ਨਾਲ ਹੋ ਗਈ। ਦੋਵਾਂ ਵਿਚ ਪਿਆਰ ਹੋ ਗਿਆ। ਮ੍ਰਿਤਕ ਮਹਿਲਾ ਅਤੇ ਟਿੰਕੂ ਵਿਚ ਪਿਛਲੇ ਦੋ ਸਾਲ ਤੋਂ ਪ੍ਰੇਮ ਸਬੰਧ ਚਲੇ ਆ ਰਹੇ ਸਨ। ਮੁੰਗੇਰ ਥਾਣਾ ਇੰਚਾਰਜ ਸ੍ਰੀਰਾਮ ਚੌਧਰੀ ਨੇ ਦੱਸਿਆ ਕਿ ਦੋਸ਼ੀ ਟਿੰਕੂ ਪਿਛਲੇ ਕਈ ਦਿਨ ਤੋਂ ਮਹਿਲਾ ਨੂੰ ਭਜਾ ਕੇ ਕਿਤੇ ਹੋਰ ਚੱਲਣ ਲਈ ਆਖ ਰਿਹਾ ਸੀ ਪਰ ਉਹ ਤਿਆਰ ਨਹੀਂ ਸੀ। ਇਸ ਤੋਂ ਨਾਰਾਜ਼ ਟਿੰਕੂ ਨੇ ਸਵੇਰੇ ਮਹਿਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ।

man killed wife in bihar accused arrested

ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਦੇ ਬਿਆਨ ‘ਤੇ ਦੋਸ਼ੀ ਟਿੰਕੂ ਦੇ ਖਿ਼ਲਾਫ਼ ਨਾਮਜ਼ਦ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ। ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਛਾਣਬੀਣ ਕਰ ਰਹੀ ਹੈ। ਮ੍ਰਿਤਕ ਮਹਿਲਾ ਸੁਨੀਤਾ ਦੇ ਦੋ ਬੱਚੇ ਹਨ, ਜਦੋਂ ਕਿ ਦੋਸ਼ੀ ਵੀ ਵਿਆਹੁਤਾ ਹੈ। ਉਹ ਵੀ ਇੱਕ ਬੱਚੇ ਦਾ ਪਿਤਾ ਹੈ।

man killed wife in bihar accused arrested

ਇਸੇ ਤਰ੍ਹਾਂ ਇੱਕ ਹੋਰ ਮਾਮਲੇ ਵਿਚ ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿਚ ਆਪਣੀ ਪ੍ਰੇਮਿਕਾ ਦੀ ਵਿਆਹ ਕਿਤੇ ਹੋਰ ਤੈਅ ਹੋਣ ਤੋਂ ਨਾਰਾਜ਼ ਇੱਕ ਨੌਜਵਾਨ ਨੇ ਲੜਕੀ ਅਤੇ ਉਸ ਦੇ ਪਿਤਾ ਨੂੰ ਗੋਲੀ ਮਾਰਨ ਤੋਂ ਬਅਦ ਖ਼ੁਦਕੁਸ਼ੀ ਕਰ ਲਈ। ਇਸ ਘਟਨਾ ਵਿਚ ਪ੍ਰੇਮੀ ਅਤੇ ਪ੍ਰੇਮਿਕਾ ਦੀ ਮੌਤ ਹੋ ਗਈ, ਪਰ ਜ਼ਖ਼ਮੀ ਲੜਕੀ ਦੇ ਪਿਤਾ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

man killed wife in bihar accused arrested

ਇਸੇ ਤਰ੍ਹਾਂ ਗੋਂਡਾ ਜ਼ਿਲ੍ਹੇ ਵਿਚ ਬੀਤੇ ਦਿਨੀਂ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਫਿਰ ਖ਼ੁਦ ਨੂੰ ਵੀ ਗੋਲੀ ਮਾਰ ਲਈ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦਾ ਆਪਣੀ ਭੈਣ ਦੀ ਨਣਦ ਦੇ ਨਾਲ ਪ੍ਰੇਮ ਪ੍ਰਸੰਗ ਸੀ। ਉਸ ਦੇ ਘਰ ਵਾਲੇ ਰਿਸ਼ਤੇ ਦੇ ਲਈ ਰਾਜ਼ੀ ਨਹੀਂ ਹੋ ਰਹੇ ਸਨ। ਇਸ ਤੋਂ ਬਾਅਦ ਦੋਵਾਂ ਨੇ ਇਹ ਕਦਮ ਉਠਾ ਲਿਆ।

About admin

Check Also

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ

ਹੁਣੇ ਕੁਝ ਸਮਾਂ ਪਹਿਲਾਂ ਜਹਾਜ਼ ਹੋਇਆ ਹਾਦਸਾਗ੍ਰਸਤ, ਜਹਾਜ਼ ‘ਚ ਸਵਾਰ ਸਾਰੀਆਂ ਸਵਾਰੀਆਂ ਦੀ ਹੋਈ ਮੌਤ …

error: Content is protected !!