ਬੁੱਧਵਾਰ ਦੀ ਸਵੇਰੇ ਫਿਰੋਜ਼ਪੁਰ ਮੱਲਾਂਵਾਲਾ ਰੋਡ ਤੇ ਮੋਟਰਸਾਈਕਲ ਅਤੇ ਟਰਾਲੇ ਵਿਚਕਾਰ ਟੱਕਰ ਹੋ ਗਈ। ਇਸ ਹਾਦਸੇ ਵਿਚ ਮੋਟਰਸਾਈਕਲ ਤੇ ਸਵਾਰ ਦੋ ਸਕੇ ਭਰਵਾਂ ਦੀ ਮੌਕੇ ਤੇ ਹੀ ਮੌਤ ਗਈ। ਜਾਣਕਾਰੀ ਅਨੁਸਾਰ ਪਿੰਡ ਸੁਧਾਰਾ ਦੇ ਰਹਿਣ ਵਾਲੇ ਸਨੀ ਸਿੰਘ (24) ਅਤੇ ਜਸਵਿੰਦਰ ਸਿੰਘ (22) ਪੁੱਤਰ ਜਗਤਾਰ ਸਿੰਘ ਕਿਸੇ ਕੰਮ ਕਰਨ ਲਈ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਿਰੋਜ਼ਪੁਰ ਸ਼ਹਿਰ ਵੱਲ ਨੂੰ ਜਾ ਰਹੇ ਸੀ।
ਸਨੀ ਅਤੇ ਜਸਵਿੰਦਰ ਪਿੰਡ ਕਾਲੂ ਵਾਲਾ ਦੇ ਬੱਸ ਅੱਡੇ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਇਕ ਅਣਪਛਾਤੇ ਟਰਾਲੇ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਉਕਤ ਦੋਵੇਂ ਭਰਾਵਾਂ ਦੀ ਮੌਕੇ ਤੇ ਮੌਤ ਹੋ ਗਈ । ਘਟਨਾ ਦੀ ਸੂਚਨਾ ਮਿਲਦਿਆ ਹੀ ਸਬੰਧਤ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚ ਗਈ। ਜਿਨ੍ਹਾਂ ਨੇ ਲਾਸ਼ਾਂ ਨੂੰ ਆਪਣੇ ਕਬਜ਼ੇ ਵਿਚ ਲੈਂਦਿਆ ਕਾਰਵਾਈ ਸ਼ੁਰੂ ਕਰ ਦਿੱਤੀ। ਦੂਜੇ ਪਾਸੇ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਪਤਾ ਲੱਗਿਆ ਹੈ ਕਿ ਮ੍ਰਿਤਕ ਸਨੀ ਦਾ ਇਕ ਬੱਚਾ ਹੈ, ਜਦੋਂਕਿ ਉਸ ਦੇ ਛੋਟੇ ਭਰਾ ਜਸਵਿੰਦਰ ਸਿੰਘ ਦੀ ਕੁਝ ਹੀ ਦਿਨ ਪਹਿਲੋਂ ਹੀ ਮੰਗਣੀ ਹੋਈ ਸੀ।
ਭਿਆਨਕ ਸੜਕ ਹਾਦਸੇ ਵਿਚ ਦੋਵੇਂ ਭਰਾਵਾਂ ਦੀ ਮੌਤ ਹੋ ਜਾਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਡਰਾਈਵਿੰਗ ਦੌਰਾਨ ਲਾਪ੍ਰਵਾਹੀ ਅਤੇ ਕਾਹਲੇਪਨ ਦੀ ਭਾਵਨਾਂ ਨਾਲ ਰੋਜਾਨਾ ਵਾਪਰਨ ਵਾਲੇ ਸੜਕੀ ਹਾਦਸਿਆਂ ਵਿੱਚ ਕੀਮਤੀ ਜਾਨਾਂ ਦਾ ਨੁਕਸਾਨ ਹੋਣਾ ਆਮ ਬਣ ਚੁੱਕਿਆ ਹੈ। ਅਜਿਹਾ ਹੀ ਕੁੱਝ ਮੰਗਲਵਾਰ ਦੁਪਿਹਰ ਵੇਲੇ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਪੁਲਿਸ ਲਾਈਨ ਨੇੜੇ ਵੀ ਵਾਪਰਿਆ, ਜਦੋਂ ਇੱਕ ਤੇਲ ਟੈਂਕਰ ਨੇ ਮੋਟਰਸਾਈਕਲ ਸਵਾਰ ਦੋ ਜਾਣਿਆਂ ਨੂੰ ਕੁਚਲ ਦਿੱਤਾ।
ਜਿਸ ਨਾਲ ਤਰਸੇਮ ਲਾਲ ਨਾਂਅ ਦੇ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਹਰਬਿਲਾਸ ਐਨਾ ਗੰਭੀਰ ਜਖਮੀ ਹੋ ਗਿਆ ਕਿ ਉਸ ਨੂੰ ਸਿਵਲ ਹਸਪਤਾਲ ਮੁਕਤਸਰ ਲਿਜਾਇਆ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਸਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰਨਾ ਪਿਆ।
ਦੁਰਘਟਨਾਂ ਉਪਰੰਤ ਮੌਕੇ ਤੋਂ ਐਬੂਲੈਂਸ ਦੁਆਰਾ ਜਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ। ਐਮਰਜੈਂਸੀ ਮੈਡੀਕਲ ਆਫਸਰ ਡਾ ਰੌਬਿੰਨ ਕੁਮਾਰ ਨੇ ਦੱਸਿਆ ਕਿ ਦੋਹਾਂ ਜਖਮੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਅਤੇ ਦੂਜੇ ਗੰਭੀਰ ਜਖਮੀ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ ਹੈ।
ਦੁਰਘਟਨਾ ਤੋਂ ਬਾਅਦ ਪੁਲਿਸ ਵੀ ਹਸਪਤਾਲ ਪਹੁੰਚ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕਰਮ ਸਿੰਘ ਨੇ ਦੱਸਿਆ ਕਿ ਤੇਲ ਟੈਂਕਰ ਦੇ ਡਰਾਈਵਰ ਕੁਲਦੀਪ ਸਿੰਘ ਵਾਸੀ ਪਿੰਡ ਮਾਨਸਾ ਕਲਾਂ ਜਿਲ੍ਹਾ ਬਠਿੰਡਾ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਗਲੀ ਕਾਨੂੰਨੀ ਕਾਰਵਾਈ ਅਮਲ ‘ਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਇੱਕ ਭਿਆਨਕ ਹਾਦਸਾ ਸੀਸੀਟੀਵੀ ਕੈਮਰੇ ‘ਚ ਕੈਦ ਹੋਇਆ ਹੈ , ਹਾਦਸੇ ‘ਚ 25 ਸਾਲ ਦੀ ਲੜਕੀ, ਜੋ ਕਿ ਆਪਣੇ ਮੰਗੇਤਰ ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ ਹਾਦਸੇ ਵਿਚ ਮੌਤ ਹੋ ਗਈ। ਪੁਲਿਸ ਅਨੁਸਾਰ, ਦੁਰਘਟਨਾ ਸ਼ਾਮ 5 ਵਜੇ ਹੋਈ ਸੀ ਜਦੋਂ ਜਲੰਧਰ ਦੇ ਅਜੀਤ ਨਗਰ ‘ਚ ਰਹਿੰਦੀ ਇਕ ਲੜਕੀ ਆਪਣੇ ਮੰਗੇਤਰ ਨਾਲ ਮੋਟਰਸਾਈਕਲ ‘ਤੇ ਜਾ ਰਹੀ ਸੀ। ਇਸ ਦੌਰਾਨ, ਇਕ ਟਰੱਕ ਨੇ ਦੋਵਾਂ ਨੂੰ ਪਿੱਛੋ ਟੱਕਰ ਮਾਰ ਦਿੱਤੀ। ਹਾਦਸੇ ‘ਚ ਲੜਕਾ ਜ਼ਖ਼ਮੀ ਹੋ ਗਿਆ ਅਤੇ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੋਸ਼ੀ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।