ਕਾਰ ਸਵਾਰ ਪੰਜ ਨੌਜਵਾਨਾਂ ਨੇ ਇੱਕ ਲੜਕੀ ਨੂੰ ਘਰ ਤੋਂ ਅਗਵਾ ਕਰਕੇ ਅਤੇ ਫਿਰ ਉਸਨੂੰ ਬੇਹੋਸ਼ ਕਰਕੇ ਕੁਕਰਮ ਦਾ ਸ਼ਿਕਾਰ ਬਣਾਉਂਦੇ ਰਹੇ। ਪੀੜਤ ਲੜਕੀ ਨੂੰ ਪਿਛਲੇ ਦਿਨ ਆਰੋਪੀ ਘਰ ਦੇ ਬਾਹਰ ਬੇਹੋਸ਼ੀ ਦੀ ਹਾਲਤ ਵਿੱਚ ਛੱਡ ਗਏ। ਉਸਨੂੰ ਸਿਵਲ ਹਸਪਤਾਲ ਪੱਟੀ ਲਿਆਇਆ ਗਿਆ, ਜਿੱਥੋਂ ਉਸਨੂੰ ਤਰਨਤਾਰਨ ਰੈਫਰ ਕਰ ਦਿੱਤਾ ਗਿਆ ।
Girl gangrape Tarantaran
ਇਸ ਘਟਨਾ ਸਬੰਧੀ ਪੀੜਤ ਲੜਕੀ ਕੁਲਦੀਪ ਕੌਰ ਦੇ ਭਰਾ ਸਿਮਰਨਜੀਤ ਸਿੰਘ ਪਿਤਾ ਗੁਲਜਾਰ ਸਿੰਘ ਅਤੇ ਮਾਤਾ ਅਮਰਜੀਤ ਕੌਰ ਵੱਲੋਂ ਆਪਣੀ ਲੜਕੀ ਨੂੰ ਅਗਵਾ ਕਰਨ ‘ਤੇ ਸਿਮਰਨਜੀਤ ਸਿੰਘ ਦੇ ਸਹੁਰਾ ਪਰਿਵਾਰ ਵਿਰੁੱਧ ਦੋਸ਼ ਲਗਾਏ ਜਾ ਰਹੇ ਹਨ।
ਉਥੇ ਲੜਕੀ ਵੱਲੋਂ ਉਸਨੂੰ ਉਸਦੇ ਭਰਾ ਦੇ ਸਾਲੇ ਸਮੇਤ ਪੰਜ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰਕੇ ਲਿਜਾਣ ਦੇ ਸਿੱਧੇ ਦੋਸ਼ ਲਗਾਏ ਗਏ ਹਨ। ਪੀੜਤ ਲੜਕੀ ਨੇ ਕਿਹਾ ਕਿ ਘਰ ‘ਚ ਇਕੱਲੀ ਹੋਣ ‘ਤੇ ਪੰਜ ਨੌਜਵਾਨ ਜ਼ਬਰਦਸਤੀ ਘਰ ‘ਚ ਦਾਖਿਲ ਹੋਏ, ਜਿਨ੍ਹਾਂ ‘ਚੋਂ ਇਕ ਪਹਿਲਾ ਕੰਧ ਟੱਪ ਕੇ ਘਰ ਦਾਖਿਲ ਹੋ ਕੇ ਗੇਟ ਦੀ ਕੁੰਡਾ ਖੋਲ ਦਿੱਤਾ ਸੀ। ਉਸ ਮੁਤਾਬਕ ਅਗਵਾਕਾਰਾ ਨੇ ਪਹਿਲਾ ਅਲਮਾਰੀਆ ਦੀਆਂ ਚਾਬੀਆ ਦੀ ਮੰਗ ਕੀਤੀ, ਇਨਕਾਰ ਕਰਨ ‘ਤੇ ਉਨ੍ਹਾਂ ਨੇ ਭੰਨਤੋੜ ਕੀਤੀ।
ਜਦੋਂ ਮੈ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੈਨੂੰ ਕੋਈ ਚੀਜ ਸੁੰਘਾ ਕੇ ਬੇਹੋਸ਼ ਕਰ ਦਿੱਤਾ ਤੇ ਦੋ ਦਿਨ ਬਾਅਦ ਬੁੱਧਵਾਰ ਨੂੰ ਤੜਕੇ ਮੈਨੂੰ ਘਰ ਦੀ ਗਲੀ ਦੇ ਮੋੜ ਨੇੜੇ ਸੁੱਟ ਕੇ ਭੱਜ ਗਏ। ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਨਾਮ ਦਾ ਲੜਕਾ ਵਿਆਹਿਆ ਹੋਇਆ ਹੈ ਉਸਦੇ ਅਤੇ ਉਸਦੇ ਪਰਿਵਾਰ ਦੇ ਚਾਰ ਜੀਆਂ ਖਿਲਾਫ ਸਹੁਰੇ ਪਰਿਵਾਰ ਵੱਲੋਂ ਦਹੇਜ ਦੀ ਮੰਗ ਕਰਨ ‘ਤੇ ਮਾਮਲਾ ਦਰਜ ਕਰਵਾਇਆਂ ਗਿਆ ਸੀ ਤੇ ਲੜਕੇ ਵੱਲੋ ਆਪਣੇ ਸਹੁਰਿਆਂ ਖਿਲਾਫ ਹਿੰਦੂ ਮੈਰਿਜ ਐਕਟ ਰੈਸਟੀਚਿਊਸ਼ਨ ਆਫ ਕਾਂਜੂਕਲ ਅਧਿਕਾਰ ਅਧੀਨ ਅਦਾਲਤ ‘ਚ ਮਾਮਲਾ ਦਰਜ ਹੋਇਆ ਸੀ।
ਲੜਕੀ ਦੇ ਪਰਿਵਾਰ ਅਨੁਸਾਰ ਐਤਵਾਰ ਨੂੰ ਸਾਰਾ ਪਰਿਵਾਰ ਕਿਸੇ ਕੰਮ ਗਿਆ ਹੋਇਆ ਸੀ। ਜਦੋ 12 ਵਜੇ ਵਾਪਸ ਸਿਰਮਨਜੀਤ ਸਿੰਘ ਘਰ ਪੁੱਜਾ ਤਾਂ ਉਸਨੇ ਦੇਖਿਆ ਕਿ ਉਸਦੀ ਭੈਣ ਘਰ ‘ਚ ਮੌਜੂਦ ਨਹੀ ਸੀ। ਇਸ ਸਾਬੰਧੀ ਪੁਲਿਸ ਚੌਕੀ ਕੱਚਾ ਪੱਕਾ ਵਿਖੇ ਪਹੁੰਚ ਕੇ ਉਸ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਉਸ ਦੀ ਗੈਰਮਜੂਦਗੀ ਵਿੱਚ ਉਸ ਦੀ ਭੈਣ ਨੂੰ ਕੋਈ ਅਗਵਾ ਕਰਕੇ ਲੈ ਗਿਆ ਹੈ ਉਸਨੇ ਆਪਣੀ ਭੈਣ ਦੇ ਅਗਵਾਂ ਹੋਣ ਦੇ ਦੋਸ਼ ਆਪਣੇ ਸਹੁਰੇ ਪਰਿਵਾਰ ‘ਤੇ ਲਗਾਇਆ ਸੀ।
ਪੀੜਤ ਲੜਕੀ ਨੇ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਪੰਜਾਬ ਪਾਸੋ ਇਨਸਾਫ ਦੀ ਮੰਗ ਕੀਤੀ ਹੈ। ਇਸ ਸੰਬੰਧੀ ਜਦੋ ਸਿਧਵਾਂ ਨਿਵਾਸੀ ਹਰਚੰਦ ਸਿੰਘ ਤੇ ਉਸਦੀ ਪਤਨੀ ਰਾਜਬੀਰ ਕੌਰ ਤੋਂ ਪੁਛਗਿੱਛ ਹੋਈ ਤਾਂ ਉਨ੍ਹਾਂ ਨੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਨੁਕਾਰ ਦਿੱਤਾ। ਇਸ ਸੰਬੰਧੀ ਡੀ. ਐਸ. ਪੀ ਸੁਲੱਖਣ ਸਿੰਘ ਮਾਨ ਦਾ ਕਹਿਣਾ ਸੀ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।